ਸਾਈ ਪੱਲਵੀ ਸੇਨਥਮਾਰਾਏ (ਜਨਮ 9 ਮਈ 1992) ਇੱਕ ਭਾਰਤੀ ਫ਼ਿਲਮ ਅਭਿਨੇਤਰੀ ਅਤੇ ਡਾਂਸਰ ਹੈ, ਜੋ ਤੇਲਗੂ, ਤਾਮਿਲ ਅਤੇ ਮਲਿਆਲਮ ਫ਼ਿਲਮਾਂ ਵਿੱਚ ਕੰਮ ਕਰਦੀ ਹੈ। ਉਸ ਨੇ ਅਦਾਕਾਰੀ ਲਈ ਦੋ ਫ਼ਿਲਮਫੇਅਰ ਅਵਾਰਡ ਵੀ ਪ੍ਰਾਪਤ ਕੀਤੇ ਹਨ।

ਸਾਈ ਪੱਲਵੀ
2017 ਵਿੱਚ ਸਾਈ ਪੱਲਵੀ
ਜਨਮ
ਸਾਈ ਪੱਲਵੀ ਸੇਨਥਮਾਰਾਏ

(1992-05-09) 9 ਮਈ 1992 (ਉਮਰ 32)[1]
ਕੋਟਗੀਰੀ, ਤਾਮਿਲਨਾਡੂ, ਭਾਰਤ
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਤਬੀਲਿੱਸੀ ਸਟੇਟ ਮੈਡੀਕਲ ਯੂਨੀਵਰਸਿਟੀ, ਜਾਰਜੀਆ; ਅਵਿਲਾ ਕਾਨਵੈਂਟ ਸਕੂਲ, ਕੋਇੰਬਟੂਰ
ਪੇਸ਼ਾ
  • ਅਦਾਕਾਰਾ
  • ਡਾਂਸਰ

ਸਾਈ ਪੱਲਵੀ ਸਭ ਤੋਂ ਪਹਿਲਾਂ 2015 ਦੀ ਮਲਿਆਲਮ ਫ਼ਿਲਮ ਪ੍ਰੇਮਮ ਵਿੱਚ ਮਲਾਰ ਦੀ ਭੂਮਿਕਾ ਲਈ ਲੋਕਾਂ ਦੇ ਧਿਆਨ ਵਿੱਚ ਆਈ ਸੀ।[2] ਉਸ ਤੋਂ ਬਾਅਦ ਉਸ ਨੂੰ ਫ਼ਿਲਮ ਕਾਲੀ (2016) ਵਿੱਚ ਡਲਕੁਅਰ ਸਲਮਾਨ ਨਾਲ ਕਾਸਟ ਕੀਤਾ ਗਿਆ ਸੀ।[3] ਉਸਨੇ ਤੇਲਗੂ ਫ਼ਿਲਮਾਂ ਦੀ ਸ਼ੁਰੂਆਤ 2017 ਦੀ ਰੋਮਾਂਟਿਕ ਫ਼ਿਲਮ ਫਿਦਾ ਵਿੱਚ ਭਾਨੂਮਤੀ ਦੀ ਭੂਮਿਕਾ ਨਿਭਾਉਂਦਿਆਂ ਕੀਤੀ। ਜਦੋਂ ਫਿਦਾ ਨੂੰ ਟੈਲੀਵਿਜ਼ਨ 'ਤੇ ਦਿਖਾਈ ਗਈ ਸੀ, ਤਾਂ ਇਸਨੂੰ ਪੰਜਵੀਂ ਵਾਰ ਤੋਂ ਵੱਧ ਟੀ.ਆਰ.ਪੀ. ਰੇਟਿੰਗ ਮਿਲੀ ਸੀ।[4][5] 2018 ਵਿਚ ਉਸਨੇ ਵਿਜੇ ਦੁਆਰਾ ਨਿਰਦੇਸ਼ਤ ਫ਼ਿਲਮ ਦੀਆ ਨਾਲ ਤਾਮਿਲ ਫ਼ਿਲਮਾਂ ਦੀ ਸ਼ੁਰੂਆਤ ਕੀਤੀ ਸੀ।[6]

ਪੜ੍ਹਾਈ ਪੱਖੋਂ ਸਾਈ ਪੱਲਵੀ ਇੱਕ ਡਾਕਟਰ ਹੈ, ਉਸਨੇ ਸਾਲ 2016 ਵਿੱਚ ਤਬੀਲਿੱਸੀ ਸਟੇਟ ਮੈਡੀਕਲ ਯੂਨੀਵਰਸਿਟੀ, ਜਾਰਜੀਆ ਤੋਂ ਐਮ.ਬੀ.ਬੀ.ਐਸ. (ਮੈਡੀਕਲ ਡਿਗਰੀ) ਪੂਰੀ ਕੀਤੀ।

ਮੁੱਢਲਾ ਜੀਵਨ

ਸੋਧੋ

ਸਾਈ ਪੱਲਵੀ ਦਾ ਜਨਮ ਕੋਟਗੀਰੀ, ਦ ਨੀਲਗਿਰੀਜ,[7] ਤਾਮਿਲਨਾਡੂ ਵਿੱਚ ਬਡਗਾ ਮਾਂ-ਪਿਓ ਸੇਂਥਮਾਰਾਏ ਕੰਨਨ ਅਤੇ ਰਾਧਾ ਦੇ ਘਰ ਹੋਇਆ ਸੀ। ਉਸ ਦੀ ਇੱਕ ਛੋਟੀ ਭੈਣ ਪੂਜਾ ਵੀ ਅਦਾਕਾਰਾ ਹੈ।[8] ਸਾਈ ਪੱਲਵੀ ਦਾ ਪਾਲਣ ਪੋਸ਼ਣ ਕੋਇੰਬਟੂਰ ਵਿੱਚ ਹੋਇਆ ਸੀ। ਉਸਨੇ ਆਪਣੀ ਸਕੂਲ ਦੀ ਪੜ੍ਹਾਈ ਕੋਇੰਬਟੂਰ ਦੇ ਅਵਿਲਾ ਕਾਨਵੈਂਟ ਸਕੂਲ ਵਿੱਚ ਕੀਤੀ। ਸਾਲ 2016 ਵਿੱਚ ਤਬੀਲਿੱਸੀ ਸਟੇਟ ਮੈਡੀਕਲ ਯੂਨੀਵਰਸਿਟੀ, ਜੋ ਕਿ ਮੈਡੀਕਲ ਕੌਂਸਲ ਆਫ਼ ਇੰਡੀਆ ਦੁਆਰਾ ਮਾਨਤਾ ਪ੍ਰਾਪਤ ਹੈ, ਤੋਂ ਆਪਣਾ ਡਾਕਟਰੀ ਅਧਿਐਨ ਪੂਰਾ ਕਰਨ ਦੇ ਬਾਵਜੂਦ, ਉਸਨੇ ਅਜੇ ਤੱਕ ਭਾਰਤ ਵਿੱਚ ਇੱਕ ਮੈਡੀਕਲ ਪ੍ਰੈਕਟੀਸ਼ਨਰ (ਡਾਕਟਰ) ਵਜੋਂ ਰਜਿਸਟਰ ਨਹੀਂ ਕੀਤਾ।[9] ਸਾਈ ਪੱਲਵੀ ਨੇ ਸਕਿਨ ਲਾਈਟਨਿੰਗ ਕਰੀਮ ਲਈ 2 ਕਰੋੜ ਰੁਪਏ ਦੇ ਇਸ਼ਤਿਹਾਰ-ਇਕਰਾਰਨਾਮੇ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਹ ਇਹ ਸਭ ਨੂੰ ਨਹੀਂ ਮੰਨਦੀ।[10]

ਕਰੀਅਰ

ਸੋਧੋ

ਡਾਂਸ ਕਰੀਅਰ

ਸੋਧੋ

ਇੱਕ ਇੰਟਰਵਿਊ ਵਿੱਚ ਸਾਈ ਪੱਲਵੀ ਨੇ ਕਿਹਾ ਕਿ ਹਾਲਾਂਕਿ ਉਹ ਇੱਕ ਸਿਖਿਅਤ ਡਾਂਸਰ ਨਹੀਂ ਸੀ, ਪਰ ਉਹ ਹਮੇਸ਼ਾ ਤੋਂ ਆਪਣੀ ਮਾਂ ਵਾਂਗ ਡਾਂਸਰ ਬਣਨਾ ਚਾਹੁੰਦੀ ਸੀ। ਉਸਨੇ ਸਕੂਲ ਵਿੱਚ ਕਈ ਸਭਿਆਚਾਰਕ ਸਮਾਗਮਾਂ ਵਿੱਚ ਹਿੱਸਾ ਲਿਆ, ਇੱਕ ਡਾਂਸਰ ਵਜੋਂ ਪ੍ਰਸਿੱਧੀ ਪ੍ਰਾਪਤ ਕੀਤੀ। ਉਸਦੀ ਮਾਤਾ ਨੇ ਉਸਦੇ ਡਾਂਸ ਦਾ ਸਮਰਥਨ ਕੀਤਾ ਅਤੇ ਉਸਨੇ 2008 ਵਿੱਚ ਵਿਜੇ ਟੀਵੀ 'ਤੇ ਡਾਂਸ ਰਿਐਲਿਟੀ ਸ਼ੋਅ ਉੰਗਲਿਲ ਯਾਰ ਅਡੁਥਾ ਪ੍ਰਭੂ ਦੇਵਾ ਵਿੱਚ ਹਿੱਸਾ ਲਿਆ ਸੀ, ਅਤੇ 2009 ਵਿੱਚ ਈਟੀਵੀ ਤੇਲਗੂ ਵਿੱਚ ਧੀ ਅਲਟੀਮੇਟ ਡਾਂਸ ਸ਼ੋਅ (ਡੀ 4) ਵਿੱਚ ਦਿਖਾਈ ਦਿੱਤੀ ਸੀ।[11]

ਫ਼ਿਲਮੀ ਕਰੀਅਰ

ਸੋਧੋ

ਸਾਈ ਪੱਲਵੀ ਕਾਸਥੂਰੀਮਾਨ (2003) ਅਤੇ ਧਾਮ ਧੂਮ (2008) ਵਿੱਚ ਇੱਕ ਬਾਲ ਅਦਾਕਾਰ ਦੇ ਰੂਪ ਵਿੱਚ ਨਜ਼ਰ ਆਈ।[12][13]

2014 ਵਿੱਚ, ਜਦੋਂ ਉਹ ਤਬੀਲਿਸੀ ਜਾਰਜੀਆ ਵਿਖੇ ਪੜ੍ਹ ਰਹੀ ਸੀ, ਤਦ ਫ਼ਿਲਮ ਨਿਰਦੇਸ਼ਕ ਅਲਫੋਂਸ ਪਥਰੇਨ ਉਸ ਨੂੰ ਆਪਣੀ ਫ਼ਿਲਮ ਪ੍ਰੇਮਮ ਵਿੱਚ ਮਲਾਰ ਦੀ ਭੂਮਿਕਾ ਦੀ ਪੇਸ਼ਕਸ਼ ਕੀਤੀ। ਉਸਨੇ ਛੁੱਟੀਆਂ ਦੌਰਾਨ ਫ਼ਿਲਮ ਦੀ ਸ਼ੂਟਿੰਗ ਕੀਤੀ ਅਤੇ ਸ਼ੂਟਿੰਗ ਖ਼ਤਮ ਹੋਣ ਤੋਂ ਬਾਅਦ ਉਹ ਆਪਣੀ ਪੜ੍ਹਾਈ ਕਰਨ ਵਾਪਿਸ ਪਰਤ ਗਈ।[2][14] ਉਸ ਸਾਲ ਉਸ ਨੇ ਕਈ "ਸਰਬੋਤਮ ਮਹਿਲਾ ਡੈਬਿਊ" ਅਵਾਰਡ ਜਿੱਤੇ, ਜਿਸ ਵਿੱਚ ਸਰਬੋਤਮ ਮਹਿਲਾ ਡੈਬਿਊ ਲਈ ਫ਼ਿਲਮਫੇਅਰ ਅਵਾਰਡ ਵੀ ਸ਼ਾਮਿਲ ਹੈ।[15]

ਸਾਲ 2015 ਦੇ ਅਖੀਰ ਵਿੱਚ, ਉਸਨੇ ਆਪਣੀ ਦੂਜੀ ਫ਼ਿਲਮ ਕਾਲੀ, ਜੋ ਮਾਰਚ 2016 ਵਿੱਚ ਰਿਲੀਜ਼ ਹੋਈ ਸੀ, ਲਈ ਆਪਣੀ ਪੜ੍ਹਾਈ ਤੋਂ ਇੱਕ ਮਹੀਨੇ ਦੀ ਛੁੱਟੀ ਲੈ ਲਈ।[16][17][18] ਇਸ ਫਿਲਮ ਲਈ ਉਸਨੂੰ ਬੈਸਟ ਅਦਾਕਾਰਾ - ਮਲਿਆਲਮ ਲਈ ਫ਼ਿਲਮਫੇਅਰ ਅਵਾਰਡ ਲਈ ਨਾਮਜ਼ਦਗੀ ਪ੍ਰਾਪਤ ਹੋਈ।[19][20]

2017 ਵਿੱਚ ਉਸਨੇ ਸੇਖਰ ਕਮਮੁਲਾ ਦੀ ਫਿਲਮ ਫਿਦਾ ਨਾਲਤੇਲਗੂ ਫਿਲਮ ਜਗਤ ਵਿੱਚ ਆਪਣੀ ਸ਼ੁਰੂਆਤ ਕੀਤੀ।[3][21][22]

ਨਿਰਦੇਸ਼ਕ ਏ ਐਲ ਵਿਜੇ ਨਾਲ ਉਸਦੀ ਅਗਲੀ ਫਿਲਮ ਦੀਆ ਸੀ,[23] ਜੋ ਕਿ ਇੱਕ ਤਮਿਲ-ਤੇਲਗੂ ਦੋਭਾਸ਼ੀ ਫ਼ਿਲਮ ਹੈ। ਬਾਅਦ ਵਿੱਚ, ਉਸਨੇ ਤਾਮਿਲ ਫਿਲਮ ਮਾਰੀ 2 ਵਿੱਚ ਅਭਿਨੈ ਕੀਤਾ, ਜੋ ਬਾਲਾਜੀ ਮੋਹਨ ਦੁਆਰਾ ਨਿਰਦੇਸ਼ਤ ਹੈ। ਫ਼ਿਲਮ ਦਾ ਇੱਕ ਗਾਣਾ, ਰਾਉਡੀ ਬੇਬੀ, ਦੱਖਣੀ ਭਾਰਤ ਦੇ ਯੂਟਿਊਬ ਵਿੱਚ ਸਭ ਤੋਂ ਵੱਧ ਵੇਖਿਆ ਗਿਆ ਗਾਣਾ ਹੈ।[24][25] ਫ਼ਿਲਮ ਨੂੰ ਮਲਿਆਲਮ ਵਿੱਚ ਵੀ ਡੱਬ ਕੀਤਾ ਗਿਆ ਸੀ ਅਤੇ ਏਸ਼ੀਅਨੈੱਟ ਵਿੱਚ ਪ੍ਰਸਾਰਿਤ ਕੀਤਾ ਗਿਆ ਸੀ।

ਸਾਈ ਪੱਲਵੀ ਨੇ ਫਰਵਰੀ 2018 ਵਿਚਪੜੀ ਪੜੀ ਲੇਚੇ ਮਨਾਸੂ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ।[26][27]ਫ਼ਿਲਮ ਨੇ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਨਹੀਂ ਕੀਤਾ। ਦਸੰਬਰ ਵਿਚ. ਕਈ ਖ਼ਬਰਾਂ ਵਿੱਚ ਦੱਸਿਆ ਗਿਆ ਹੈ ਕਿ ਸਾਈ ਪੱਲਵੀ ਨੇ ਫ਼ਿਲਮ ਦੀ ਅਸਫ਼ਲਤਾ ਲਈ ਨਿਰਮਾਤਾਵਾਂ ਤੋਂ ਆਪਣਾ ਮਿਹਨਤਾਨਾ ਲੈਣ ਤੋਂ ਇਨਕਾਰ ਕਰ ਦਿੱਤਾ।[28][29]

2020 ਵਿੱਚ, ਉਸਨੂੰ ਫੋਰਬਸ ਮੈਗਜ਼ੀਨ ਦੁਆਰਾ ਭਾਰਤ ਦੇ 30 ਅੰਡਰ 30 ਦੇ ਵਿੱਚ ਸੂਚੀਬੱਧ ਕੀਤਾ ਸੀ। ਉਸ ਸੂਚੀ ਵਿੱਚ ਉਹ ਫ਼ਿਲਮ ਇੰਡਸਟਰੀ ਦੀ ਇਕਲੌਤੀ ਵਿਅਕਤੀ ਸੀ।[30]

ਫ਼ਿਲਮੋਗ੍ਰਾਫੀ

ਸੋਧੋ
ਨੋਟ
ਫ਼ਿਲਮਾਂ ਨੂੰ ਸੰਕੇਤ ਕਰਦਾ ਹੈ ਜੋ ਹਾਲੇ ਰਿਲੀਜ਼ ਨਹੀਂ ਹੋਈਆਂ
ਸਾਲ ਸਿਰਲੇਖ ਭੂਮਿਕਾ(ਵਾਂ) ਭਾਸ਼ਾ(ਵਾਂ) ਨੋਟਸ ਰੈਫ.
2005 ਕਸ਼ਤੁਰੀ ਮਾਨ ਕਾਲਜ ਗਰਲ ਤਾਮਿਲ ਅਪ੍ਰਵਾਨਿਤ ਭੂਮਿਕਾ [31]
2008 ਧਾਮ ਧੂਮ ਸਨੇਬਾ ਦੀ ਰਿਸ਼ਤੇਦਾਰ ਤਾਮਿਲ ਅਪ੍ਰਵਾਨਿਤ ਭੂਮਿਕਾ [31]
2015 ਪ੍ਰੇਮਮ ਮਲਾਰ ਮਲਿਆਲਮ ਡੈਬੀਓ ਫ਼ਿਲਮ (ਮੁੱਖ ਭੂਮਿਕਾ) [32]
2016 ਕਾਲੀ ਅੰਜਲੀ ਮਲਿਆਲਮ [33]
2017 ਫ਼ਿਦਾ ਭਾਨੁਮਥੀ ਤੇਲਗੂ ਤੇਲਗੂ ਡੈਬੀਓ [34]
ਮਿਡਲ ਕਲਾਸ ਅਭੇ ਪੱਲਵੀ "ਛੀਨੀ" ਤੇਲਗੂ [35]
2018 ਦਿਯਾ ਤੁਲਸੀ ਤਾਮਿਲ ਦੋਭਾਸ਼ੀ ਫ਼ਿਲਮ; ਤਾਮਿਲ ਡੈਬੀਓ [36]
ਕਨਮ ਤੇਲਗੂ
ਪੜੀ ਪੜੀ ਲਛੈ ਮਨਸੁ ਵੈਸ਼ਾਲੀ ਚੇਰੁਕਰੀ ਤੇਲਗੂ [37]
ਮਾਰੀ 2 ਅਰਾਥੁ ਅਨੰਦੀ ਤਾਮਿਲ [38]
2019 ਅਥਿਰਾਂ ਨੀਤਿਯਾ ਮਲਿਆਲਮ [39]
ਐਨਜੀਕੇ ਗੀਤਾ ਕੁਮਾਰੀ ਤਾਮਿਲ [40]
2020 ਪਾਵਾ ਕਢਾਈਗਲ ਸੁਮਾਥੀ ਤਾਮਿਲ ਨੈੱਟਫਲਿਕਸ ਐਨਥੋਲੋਜੀ ਫ਼ਿਲਮਮ; ਖੰਡ ਓਰ ਇਰਾਵੂ [41]
2021 ਲਵ ਸਟੋਰੀ ਮੌਨਿਕਾ ਰਾਣੀ ਤੇਲਗੂ [42]
ਸ਼ਿਯਾਮ ਸਿੰਘਾ ਰਾਏ ਰੋਜ਼ੀ (ਮੈਥਰੇਈ) ਤੇਲਗੂ [43][44]
2022 ਵਿਰਾਤਾ ਪਰਵਮ ਵੇਨੇਲਾ ਤੇਲਗੂ [45]
ਗਾਰਗੀ ਗਾਰਗੀ ਤਾਮਿਲ [46]
2024 SK21 ਐਲਾਨ ਕੀਤਾ ਜਾਣਾ ਹੈ ਤਾਮਿਲ ਸ਼ੂਟਿੰਗ ਚੱਲ ਰਹੀ ਹੈ [47][48]
NC23 ਐਲਾਨ ਕੀਤਾ ਜਾਣਾ ਹੈ ਤੇਲਗੂ ਸ਼ੂਟਿੰਗ ਚੱਲ ਰਹੀ ਹੈ [49]

ਅਵਾਰਡ ਅਤੇ ਨਾਮਜ਼ਦਗੀ

ਸੋਧੋ
ਸਾਲ ਅਵਾਰਡ ਸ਼੍ਰੇਣੀ ਫ਼ਿਲਮ ਨਤੀਜਾ ਰੈਫ.
2015 ਏਸ਼ੀਆਵਿਜ਼ਨ ਅਵਾਰਡ ਅਦਾਕਾਰੀ ਵਿੱਚ ਨਵਾਂ ਸਨਸਨੀ – ਫ਼ੀਮੇਲ ਪ੍ਰੇਮਮ Won [50]
2016 ਏਸ਼ੀਅਨੈੱਟ ਫ਼ਿਲਮ ਅਵਾਰਡ ਸਪੈਸ਼ਲ ਜਿਉਰੀ ਅਵਾਰਡ Won [51]
63 ਵੇਂ ਫ਼ਿਲਮਫੇਅਰ ਅਵਾਰਡਸ ਸਾਉਥ ਬੇਸਟ ਫ਼ੀਮੇਲ ਡੈਬੀਓ – ਮਲਿਆਲਮ Won [52]
5 ਵੇਂ ਦੱਖਣੀ ਭਾਰਤੀ ਅੰਤਰਰਾਸ਼ਟਰੀ ਮੂਵੀ ਅਵਾਰਡ ਬੇਸਟ ਫ਼ੀਮੇਲ ਡੈਬੀਓ – ਮਲਿਆਲਮ Won [53]
ਵਨੀਤਾ ਫ਼ਿਲਮ ਅਵਾਰਡ ਬੇਸਟਨਿਊਕਮਰ-ਐਕਟਰਸ Won [54]
ਆਈ.ਬੀ.ਐਨ.ਲਾਇਵ ਮੂਵੀ ਅਵਾਰਡ ਬੇਸਟ ਸਾਉਥਰਨ ਡੈਬੀਓ Won [55]
2017 ਏਸ਼ੀਅਨੈੱਟ ਫ਼ਿਲਮ ਅਵਾਰਡ ਮੋਸਟ ਪਾਪੁਲਰ ਐਕਟਰਸ ਕਾਲੀ Won [56]
64 ਵੇਂ ਫ਼ਿਲਮਫੇਅਰ ਅਵਾਰਡਸ ਸਾਉਥ ਬੇਸਟ ਐਕਟਰਸ - ਮਲਿਆਲਮ ਨਾਮਜ਼ਦ [57]
6 ਵੇਂ ਦੱਖਣੀ ਭਾਰਤੀ ਅੰਤਰਰਾਸ਼ਟਰੀ ਮੂਵੀ ਅਵਾਰਡ ਬੇਸਟ ਐਕਟਰਸ - ਮਲਿਆਲਮ ਨਾਮਜ਼ਦ [58]
ਬੀਹਾਈਂਡਵੁੱਡਜ਼ ਗੋਲਡ ਮੈਡਲ ਬੇਸਟ ਐਕਟਰਸ - ਮਲਿਆਲਮ Won [59]
ਸੀ.ਪੀ.ਸੀ.ਸਾਈਨ ਅਵਾਰਡ ਬੇਸਟ ਐਕਟਰਸ Won [60]
2018 65 ਵੇਂ ਫ਼ਿਲਮਫੇਅਰ ਅਵਾਰਡਸ ਸਾਉਥ ਬੇਸਟ ਐਕਟਰਸ - ਤੇਲਗੂ ਫ਼ਿਦਾ Won [61]
7 ਵੇਂ ਦੱਖਣੀ ਭਾਰਤੀ ਅੰਤਰਰਾਸ਼ਟਰੀ ਮੂਵੀ ਅਵਾਰਡ ਬੇਸਟ ਐਕਟਰਸ - ਤੇਲਗੂ ਨਾਮਜ਼ਦ [62]
2019 ਬੀਹਾਈਂਡਵੁੱਡਜ਼ ਗੋਲਡ ਮੈਡਲ ਬੇਸਟ ਐਕਟਰ ਕ੍ਰਿਟਿਕ'ਜ ਚੋਇਸ- ਮਲਿਆਲਮ ਅਥਿਰਾਂ Won [63]
66 ਵੇਂ ਫ਼ਿਲਮਫੇਅਰ ਅਵਾਰਡਸ ਸਾਉਥ ਬੇਸਟ ਐਕਟਰਸ - ਤਾਮਿਲ ਮਾਰੀ 2 ਨਾਮਜ਼ਦ [64]

ਹਵਾਲੇ

ਸੋਧੋ
  1. Times of India. 9 May 2020 https://timesofindia.indiatimes.com/entertainment/telugu/movies/news/birthday-special-sai-pallavi-is-the-epitome-of-elegance-and-grace-in-sarees-photos/photostory/75641239.cms?picid=75641282. {{cite web}}: Missing or empty |title= (help)
  2. 2.0 2.1 James, Anu (30 May 2016). "365 days of 'Premam': Why is Nivin Pauly-starrer so special even after one year of release?". International Business Times, India Edition (in ਅੰਗਰੇਜ਼ੀ). Retrieved 24 July 2017.
  3. 3.0 3.1 "Fidaa movie review: Sai Pallavi is the heart and soul of this film". The Indian Express (in ਅੰਗਰੇਜ਼ੀ (ਅਮਰੀਕੀ)). 21 July 2017. Retrieved 24 July 2017.
  4. "Massive TRP Ratings for Fidaa". nowrunning.com. 6 October 2017. Archived from the original on 25 ਦਸੰਬਰ 2018. Retrieved 4 ਜੂਨ 2020. {{cite web}}: Unknown parameter |dead-url= ignored (|url-status= suggested) (help)
  5. "Dhruva lost to Fidaa in TRP ratings war". telugusquare.com. 8 October 2017.
  6. Staff Reporter (24 April 2018). "Sai Pallavi's long delayed 'Diya', which marks her Tamil debut, finally gets release date". www.thenewsminute.com. Retrieved 16 December 2018.
  7. Deepika, Jayaram (14 June 2016). "Sai Pallavi enjoys her breaktime at her hometown". IB Times. Retrieved 25 August 2016.
  8. "Sai Pallavi's sister, Pooja to make her acting debut sampath is – Times of India". The Times of India. Retrieved 29 July 2017.
  9. Jayaram, Deepika (24 January 2017). "It's Dr Sai Pallavi now! But haven't passed the qualification test in India". Times of India. Retrieved 16 August 2017.
  10. "Sai Pallavi reveals why he rejected Rs 2 crore fairness cream endorsement deal | Entertainment News".
  11. "Telugu actor Samantha Ruth Prabhu is 'Fidaa' over Premam girl Sai Pallavi". www.hindustantimes.com (in ਅੰਗਰੇਜ਼ੀ). 31 July 2017. Retrieved 16 December 2018.
  12. Anu, James (23 November 2015). "'Premam' is not Sai Pallavi's debut film [VIDEO]". IB Times. Retrieved 25 August 2016.
  13. "If you are a 'Malar' fan, this short film starring Sai Pallavi is a must-watch..." Manoramaonline.com. Malayala Manorama. 7 April 2016. Retrieved 25 August 2016.
  14. "From Malar in Premam to Bhanumati in Fidaa, Sai Pallavi is winning hearts all over – Pinkvilla South". Pinkvilla South (in ਅੰਗਰੇਜ਼ੀ (ਅਮਰੀਕੀ)). Retrieved 24 July 2017.
  15. Sharma, Sanjay (14 December 2018). "Facts about actress Sai Pallavi". Desiscreenplay (in ਅੰਗਰੇਜ਼ੀ (ਅਮਰੀਕੀ)). Archived from the original on 16 ਦਸੰਬਰ 2018. Retrieved 16 December 2018.
  16. Sudhi, CJ (6 June 2015). "I am like Malar: Sai Pallavi". Manoramaonline.com. Malayala Manorama. Retrieved 16 March 2016.
  17. Rao, Subha J. (26 October 2015). "Actress Sai Pallavi on Premam". The Hindu. Retrieved 16 March 2016.
  18. Sai Pallavi opposite Maddy in 'Charlie' remake!. Siffy (19 January 2017)
  19. Santhosh, Megna. "A raging Battle with Anger - Desimartini.com". Desimartini (in ਅੰਗਰੇਜ਼ੀ). Archived from the original on 30 ਜੁਲਾਈ 2017. Retrieved 24 July 2017. {{cite news}}: Unknown parameter |dead-url= ignored (|url-status= suggested) (help)
  20. "Kali Movie Review: Dulquer Salmaan & Sai Pallavi Nail It!". filmibeat.com (in ਅੰਗਰੇਜ਼ੀ). 26 March 2016. Retrieved 24 July 2017.
  21. "IndiaGlitz – Make way for Sai Pallavi – Telugu Movie News". Archived from the original on 16 ਜੂਨ 2021. Retrieved 24 July 2017.
  22. "Fidaa actor Sai Pallavi: The girl, who stole hearts with Premam, is now back on the silver screen". The Indian Express (in ਅੰਗਰੇਜ਼ੀ (ਅਮਰੀਕੀ)). 21 July 2017. Retrieved 24 July 2017.
  23. "Karu first look: Sai Pallavi film looks intriguing. Is this the Tamil debut she was waiting for? See photo". 8 June 2017.
  24. "Dhanush's Maari 2 Is Trending. Here's Why".
  25. "Sai Pallavi to star in Dhanush's Maari 2 – Times of India".
  26. "Sai Pallavi battles memory loss in Padi Padi Leche Manasu". The New Indian Express. Archived from the original on 16 ਦਸੰਬਰ 2018. Retrieved 16 December 2018.
  27. "'Padi Padi Leche Manasu' Trailer: Sharwanand and Sai Pallavi's chemistry hits the bull's eye – Times of India". The Times of India. Retrieved 16 December 2018.
  28. "Sai Pallavi refuses to accept remuneration for Padi Padi Leche Manasu and THIS is the reason - Bollywoodlife.com". www.bollywoodlife.com (in ਅੰਗਰੇਜ਼ੀ). 9 January 2019. Retrieved 11 January 2019.
  29. "Sai Pallavi lauded for her lovely gesture! – Tamil Movie News". IndiaGlitz.com. 8 January 2019. Archived from the original on 20 ਸਤੰਬਰ 2021. Retrieved 11 January 2019.
  30. "Forbes India 30 Under 30 2020". Forbes India (in ਅੰਗਰੇਜ਼ੀ). Retrieved 2020-05-07.
  31. 31.0 31.1 "Actor Sai Pallavi to make her Sandalwood debut soon". The News Minute. 3 April 2019. Retrieved 26 April 2020.
  32. "Malar of 'Premam' Becomes Fan Favourite". International Business Times. 6 June 2015. Retrieved 26 April 2020.
  33. "'Kali': 5 reasons to watch Dulquer Salmaan-Sai Pallavi starrer". International Business Times. 28 March 2016. Retrieved 26 April 2020.
  34. "Sai Pallavi overwhelmed with response for Fidaa". Telangana Today. 27 July 2017. Archived from the original on 12 ਮਈ 2021. Retrieved 26 April 2020. {{cite web}}: Unknown parameter |dead-url= ignored (|url-status= suggested) (help)
  35. "'I like you very much, will you marry me?', a cheeky Sai Pallavi in 'MCA'". The News Minute. 13 November 2017. Retrieved 26 April 2020.
  36. "Sai Pallavi's long delayed 'Diya'/'Kanam', finally gets release date". The News Minute. 24 April 2018. Retrieved 26 April 2020.
  37. "Sai Pallavi battles memory loss in Padi Padi Leche Manasu". Cinema Express. 10 December 2018. Archived from the original on 21 ਸਤੰਬਰ 2020. Retrieved 26 April 2020.
  38. "'Araathu Aanandhi': Sai Pallavi's look in 'Maari 2' revealed". The News Minute. 7 November 2018. Retrieved 26 April 2020.
  39. "Sai Pallavi on working with Fahadh Faasil in her upcoming film Athiran and setting boundaries as an actor". Firstpost. 11 April 2019. Retrieved 26 April 2020.
  40. "Sai Pallavi on working with director Selvaraghavan in NGK, and sharing screen space with Suriya". Firstpost. 4 June 2019. Retrieved 26 April 2020.
  41. "Tracing the culture of anthologies in Tamil cinema, from Penn to Paava Kathaigal". First Post. 21 October 2020. Retrieved 27 November 2020.
  42. "At last, Sai Pallavi is in a dance drama! Film with Naga Chaitanya titled 'Love Story'". The News Minute. 14 January 2020. Retrieved 26 April 2020.
  43. Ramya Palisetty (26 July 2021). "Nani and Sai Pallavi's Shyam Singha Roy shoot wrapped". India Today (in ਅੰਗਰੇਜ਼ੀ). Retrieved 26 July 2021.
  44. "Sai Pallavi shares thank you note for Shyam Singha Roy team: 'Still in awe of what you've created'". The Indian Express.
  45. "Sai Pallavi and Rana Daggubati's 'Virata Parvam' release postponed". The News Minute (in ਅੰਗਰੇਜ਼ੀ). 14 April 2021. Retrieved 15 April 2021.
  46. "Sai Pallavi announces new film titled Gargi on her 30th birthday". India Today. Retrieved 9 May 2022.
  47. "Whoa! Sivakarthikeyan's 'SK21' to enter 'Leo' territory?".
  48. "SK21: Sivakarthikeyan, Sai Pallavi's new film goes on floors, Kamal Haasan snaps the clapboard for first shot". Archived from the original on 2023-05-17. Retrieved 2023-11-04.
  49. "Sai Pallavi Joins The Voyage Of #NC23?". V Cinema (in Indian English). 2023-09-19. Archived from the original on 2023-09-28. Retrieved 2023-09-19.
  50. "Asiavision movie awards 2015". International Business Times. 18 November 2015. Retrieved 26 April 2020.
  51. "18th Asianet Film Awards". International Business Times. 18 February 2016. Retrieved 26 April 2020.
  52. "Winners of the 63rd Britannia Filmfare Awards (South)". Filmfare. 18 June 2016. Retrieved 26 April 2020.
  53. "SIIMA Awards 2016 Winners' list". International Business Times. 2 July 2016. Retrieved 26 April 2020.
  54. "Vanitha Film Awards 2016". International Business Times. 16 February 2016. Retrieved 26 April 2020.
  55. "Sai Pallavi of 'Premam' fame wins IBNLive Best Southern Debut 2015 award". International Business Times. 8 March 2016. Retrieved 26 April 2020.
  56. "19th Asianet Film Awards". International Business Times. 13 February 2017. Retrieved 26 April 2020.
  57. "Nominations for the 64th Jio Filmfare Awards (South)". Filmfare. 8 June 2017. Retrieved 26 April 2020.
  58. "SIIMA Awards 2017 Malayalam Nominations". International Business Times. 31 May 2017. Retrieved 26 April 2020.
  59. "BEHINDWOODS GOLD MEDALS 2017: FULL WINNERS LIST". Behindwoods. 13 June 2017. Retrieved 26 April 2020.
  60. "CPC cine awards 2016". Malayala Manorama. 10 February 2017. Retrieved 26 April 2020.
  61. "Winners: 65th Jio Filmfare Awards (South) 2018". The Times of India. 17 June 2018. Retrieved 26 April 2020.
  62. "SIIMA Awards 2018 - Telugu, Kannada nomination list out". International Business Times. 5 August 2018. Retrieved 26 April 2020.
  63. "7th BEHINDWOODS GOLD MEDALS 2019 - WINNERS!". Behindwoods. 8 December 2019. Retrieved 6 May 2020.
  64. "Nominations for the 66th Filmfare Awards (South) 2019". Filmfare. 10 Dec 2019. Retrieved 9 May 2020.

ਬਾਹਰੀ ਲਿੰਕ

ਸੋਧੋ