ਸਾਨ ਫ਼ਰਾਂਸਿਸਕੋ ਦੀ ਸੰਧੀ
ਸਾਨ ਫ਼ਰਾਂਸਿਸਕੋ ਦੀ ਸੰਧੀ ਸ਼ਾਂਤੀ ਸੰਧੀ ੧੯੫੧ | ||
---|---|---|
ਜਾਪਾਨ ਨਾਲ ਸ਼ਾਂਤੀ ਸੰਧੀ | ||
ਜਾਪਾਨੀ ਭਾਸ਼ਾ | サンフランシスコ講和条約 (San-Furansisuko kōwa-Jōyaku) 日本国との平和条約 (Nihon-koku tono Heiwa-Jōyaku) | |
ਅੰਗਰੇਜ਼ੀ ਭਾਸ਼ਾ | ਜਾਪਾਨ ਨਾਲ ਸ਼ਾਂਤੀ ਸੰਧੀ | |
ਫ੍ਰੈਂਚ | Traité de paix avec le Japon | |
ਸਪੈਨਿਸ਼ ਭਾਸ਼ਾ | Tratado de Paz con Japón | |
ਜਰਮਨ ਭਾਸ਼ਾ | Friedensvertrag mit dem Staat Japan |
ਸਾਨ ਫ਼ਰਾਂਸਿਸਕੋ ਸੰਧੀ ਸੰਨ 1951 ਵਿੱਚ ਜਾਪਾਨ ਅਤੇ ਮਿੱਤਰ-ਰਾਸ਼ਟਰਾਂ ਦੇ ਨਾਲ ਅਮਰੀਕਾ ਦੇ ਸ਼ਹਿਰ ਸਾਨ ਫ਼ਰਾਂਸਿਸਕੋ ਵਿੱਚ ਸੰਧੀ[1] ਹੋਈ। ਜਾਪਾਨ ਦੇ ਇਤਿਹਾਸ ਵਿੱਚ ਇਸ ਸੰਧੀ ਦੀ ਭਾਰੀ ਮਹੱਤਤਾ ਹੈ। ਇਸ ਸੰਧੀ ਅਨੁਸਾਰ ਅਮਰੀਕਾ ਦੀਆਂ ਸੈਨਾਵਾਂ ਨੂੰ ਛੱਡ ਕੇ ਹੋਰ ਦੇਸ਼ਾਂ ਦੀਆਂ ਸੈਨਾਵਾਂ ਨੇ ਜਾਪਾਨ ਨੂੰ ਖਾਲੀ ਕਰ ਦਿੱਤਾ ਅਤੇ ਜਾਪਾਨ ਅਪ੍ਰੈਲ 1952 ਵਿੱਚ ਸੁਤੰਤਰ ਅਤੇ ਪ੍ਰਭੁਸੱਤਾ ਸੰਪੰਨ ਦੇਸ਼ ਬਣ ਗਿਆ। ਇਸ ਸੰਧੀ ਦੀਆਂ ਹੇਠ ਲਿਖੀਆ ਮੁੱਖ ਧਾਰਾਵਾਂ ਹਨ।
ਧਰਾਵਾਂ
ਸੋਧੋ- ਜਾਪਾਨ ਨੇ ਉਹਨਾਂ ਦੀ ਸਵਾਧੀਨਤਾ ਨੂੰ ਸਵੀਕਾਰ ਕਰ ਲਿਆ ਜੋ ਉਸ ਦੇ ਨਿਯੰਤਰਣ ਵਿੱਚ ਸੀ।
- ਇਸ ਸੰਧੀ ਅਨੁਸਾਰ ਇਹ ਨਿਸਚਿਤ ਕੀਤਾ ਗਿਆ ਕਿ ਸੰਧੀ ਮਗਰੋਂ 90 ਦਿਨਾਂ ਦੀ ਸਮਾਂ ਸੀਮਾ ਅੰਦਰ ਹੀ ਵਿਦੇਸ਼ੀ ਸੈਨਾਵਾ ਜਾਪਾਨ ਨੂੰ ਖਾਲੀ ਕਰ ਦੇਣਗੀਆਂ, ਪਰੰਤੁ ਅਮਰੀਕਾ ਸੈਨਾਵਾਂ ਇਸ ਉਦੇਸ਼ ਤੋਂ ਜਾਪਾਨ ਵਿੱਚ ਬਣੀਆਂ ਰਹਿਣਗੀਆਂ ਕਿ ਕੋਈ ਹੋਰ ਦੇਸ਼ ਜਾਪਾਨ 'ਤੇ ਆਪਣਾ ਅਧਿਕਾਰ ਨਾ ਸਥਾਪਿਤ ਕਰ ਲਵੇ।
- ਜਾਪਾਨ ਨੂੰ ਆਪਣੀ ਸੁਰੱਖਿਆ ਲਈ ਕਿਸੇ ਵੀ ਹੋਰ ਦੇਸ਼ ਨਾਲ ਸਮਝੌਤਾ ਕਰਨ ਦਾ ਅਧਿਕਾਰ ਹੋਵੇਗਾ।
- ਜਾਪਾਨ ਵੱਡੇ ਜਹਾਜ ਦੇ ਨਿਰਮਾਣ 'ਤੇ ਨਿਯੰਤਰਣ ਰੱਖੇਗਾ।
- ਜਾਪਾਨ ਦੇ ਹਮਲਿਆ ਨਾਲ ਜਿਹਨਾਂ ਦੇਸ਼ਾਂ ਨੂੰ ਨੁਕਸ਼ਾਨ ਹੋਇਆ ਉਹਨਾਂ ਨੂੰ ਜਾਪਾਨ ਕੋਈ ਹਾਨੀ-ਪੂਰਤੀ ਨਹੀਂ ਦੇਣੀ ਪਵੇਗੀ। ਪਰ ਨਾਲ ਹੀ ਇਸ ਹਾਨੀ ਨੂੰ ਪੂਰਾ ਕਰਨ ਲਈ ਜਿਹਨਾਂ ਮਾਹਰਾਂ ਦੀ ਜਰੂਰਤ ਹੋਵੇਗੀ ਉਹਨਾਂ ਦੀ ਜਾਪਾਨ ਕਰੇਗਾ ਅਤੇ ਇਹ ਮਾਹਰ ਜਾਪਾਨ ਤੋਂ ਜਰੂਰੀ ਸਮਾਨ ਪ੍ਰਾਪਤ ਕਰ ਸਕੇਣਗੇ।
- ਜਾਪਾਨ ਨੂੰ ਦੂਜੇ ਦੇਸ਼ਾਂ ਦੇ ਨਾਲ ਵਪਾਰ ਕਰਨ ਦੀ ਪੂਰੀ ਸਹੁਲਤ ਅਤੇ ਸਤੰਤਰਤਾ ਪ੍ਰਾਪਤ ਹੋਵੇਗੀ ਅਤੇ ਇਸ ਖੇਤਰ ਵਿੱਚ ਉਸ ਉੱਤੇ ਕੋਈ ਰੋਕ ਨਹੀਂ ਲਗਾਈ ਜਾਵੇਗੀ।