ਸਿਮਰਨ ਅਕਸ (ਜਨਮ 1988) ਇੱਕ ਕਵਿੱਤਰੀ ਅਤੇ ਕਹਾਣੀਕਾਰ ਹੈ। ਸਿਮਰਨ ਅਕਸ 2018 ਦੀ ਮਿਸਿਜ਼ ਪੰਜਾਬਣ ਵਿਜੇਤਾ ਹੈ।[1]

ਸਿਮਰਨ ਅਕਸ ,33 ਵੀਂ ਵਿਸ਼ਵ ਪੰਜਾਬੀ ਕਾਨਫਰੰਸ ਲਾਹੌਰ ਵਿਖੇ -ਮਾਰਚ 2024
ਸਿਮਰਨ ਅਕਸ
ਜਨਮ (1988-03-29) 29 ਮਾਰਚ 1988 (ਉਮਰ 36)
ਪਿੰਡ: ਤਪਾ ਮੰਡੀ, ਜ਼ਿਲ੍ਹਾ ਬਰਨਾਲਾ (ਭਾਰਤ ਪੰਜਾਬ)
ਕਿੱਤਾਅਧਿਆਪਨ ਅਤੇ ਸਾਹਿਤਕਾਰੀ
ਭਾਸ਼ਾਪੰਜਾਬੀ
ਰਾਸ਼ਟਰੀਅਤਾਭਾਰਤੀ
ਨਾਗਰਿਕਤਾਭਾਰਤੀ
ਸਿੱਖਿਆਪੰਜਾਬੀ ਯੂਨੀਵਰਸਿਟੀ, ਪਟਿਆਲਾ
ਕਾਲ2007ਵਿਆਂ ਤੋਂ ਹੁਣ ਤੱਕ
ਸ਼ੈਲੀਕਵਿਤਾ, ਕਹਾਣੀ
ਵਿਸ਼ਾਪੰਜਾਬੀ
ਬੱਚੇਫ਼ਤਿਹ ਪ੍ਰਤਾਪ ਸਿੰਘ
ਸਿਮਰਨ ਅਕਸ

ਮੁੱਢਲਾ ਜੀਵਨ

ਸੋਧੋ

ਸਿਮਰਨ ਦਾ ਜਨਮ ਮਾਤਾ ਨਰਿੰਦਰ ਕੌਰ ਅਤੇ ਪਿਤਾ ਰਜਿੰਦਰ ਸਿੰਘ ਦੇ ਘਰ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਹੋਇਆ। ਅੱਜ ਕੱਲ੍ਹ ਸਿਮਰਨ ਦੀ ਰਿਹਾਇਸ਼ ਬਰਨਾਲਾ ਵਿਖੇ ਹੈ।[2]

ਕਿੱਤਾ

ਸੋਧੋ

2007 ਤੋਂ ਸਿਮਰਨ ਥੀਏਟਰ ਅਦਾਕਾਰ ਦੇ ਤੌਰ ਤੇ ਸਰਗਰਮ ਹੈ। ਇਸ ਤੋਂ ਇਲਾਵਾ ਸਿਮਰਨ ਨੇ 2011-12 ਵਿੱਚ ਕੈਜ਼ੂਅਲ ਅਨਾਊਂਸਰ ਦੇ ਤੌਰ 'ਤੇ ਅਕਾਸ਼ਵਾਣੀ ਪਟਿਆਲਾ ਵਿੱਚ ਨੌਕਰੀ ਕੀਤੀ। ਵਰਤਮਾਨ ਸਮੇਂ ਵਿੱਚ ਸਿਮਰਨ ਟੀ.ਪੀ.ਡੀ. ਮਾਲਵਾ ਕਾਲਜ, ਰਾਮਪੁਰਾ ਫੂਲ ਦੇ ਪੱਤਰਕਾਰੀ ਅਤੇ ਜਨ-ਸੰਚਾਰ ਵਿਭਾਗ ਵਿੱਚ ਸਹਾਇਕ ਪ੍ਰੋਫ਼ੈਸਰ ਵਜੋਂ ਸੇਵਾਵਾਂ ਨਿਭਾ ਰਹੀ ਹੈ।[3]

ਸਿਮਰਨ ਨੇ 2012 ਵਿੱਚ ਕੈਜ਼ੂਅਲ ਅਨਾਊਂਸਰ ਦੇ ਤੌਰ 'ਤੇ ਅਕਾਸ਼ਵਾਣੀ ਬਠਿੰਡਾ ਵਿੱਚ ਨੌਕਰੀ ਕਰਨੀ ਸ਼ੁਰੂ ਕੀਤੀ ਅਤੇ ਵਰਤਮਾਨ ਸਮੇਂ ਵਿੱਚ ਵੀ ਸਿਮਰਨ ਅਕਾਸ਼ਵਾਣੀ ਬਠਿੰਡਾ ਵਿੱਚ ਕੈਜ਼ੂਅਲ ਅਨਾਊਂਸਰ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਦੇ ਰਹੀ ਹੈ।

ਸਿੱਖਿਆ

ਸੋਧੋ

ਸਿਮਰਨ ਨੇ ਆਪਣੀ ਮੁੱਢਲੀ ਪੜ੍ਹਾਈ ਜੀ.ਜੀ.ਐੱਸ ਖ਼ਾਲਸਾ ਹਾਈ ਸਕੂਲ, ਸ਼ਿਮਲਾਪੁਰੀ, ਲੁਧਿਆਣਾ ਤੋਂ ਪੂਰੀ ਕੀਤੀ। ਚੌਥੀ ਤੋਂ ਬਾਰਵੀਂ ਤੱਕ ਦੀ ਪੜ੍ਹਾਈ ਦਾਦਕਿਆ ਦੇ ਜੱਦੀ ਪਿੰਡ ਤਪਾ ਮੰਡੀ, ਬਰਨਾਲਾ ਤੋਂ ਪੂਰੀ ਕੀਤੀ। ਬੀ.ਏ. ਦੀ ਡਿਗਰੀ ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਤੋਂ ਹਾਸਿਲ ਕੀਤੀ। ਪੀ.ਜੀ.ਡੀ.ਸੀ.ਏ ਡਿਪਲੋਮਾ ਟੀ.ਪੀ.ਡੀ. ਮਾਲਵਾ ਕਾਲਜ ਰਾਮਪੁਰਾ ਫੂਲ ਤੋਂ ਪ੍ਰਾਪਤ ਕੀਤਾ। ਐਮ.ਏ. ਅਤੇ ਐਮ.ਫ਼ਿਲ ਪੱਤਰਕਾਰੀ ਅਤੇ ਜਨ-ਸੰਚਾਰ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਕੀਤੀ। ਵਰਤਮਾਨ ਸਮੇਂ ਵਿੱਚ ਸਿਮਰਨ ਸੈਂਟਰ ਫ਼ਾਰ ਐਡਵਾਂਸਡ ਮੀਡੀਆ ਸਟੱਡੀਜ਼,ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਪੀ.ਐਚ.ਡੀ. ਦਾ ਖ਼ੋਜ ਕਾਰਜ ਕਰ ਰਹੀ ਹੈ। ਸਿਮਰਨ ਦਾ ਪੀ.ਐਚ.ਡੀ.ਦਾ ਵਿਸ਼ਾ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਪੰਜਾਬੀ ਸਿਨੇਮਾ ਦਾ ਤੁਲਨਾਤਮਕ ਅਧਿਐਨ ਹੈ।

ਰਚਨਾਵਾਂ

ਸੋਧੋ
  • 2012 'ਪੁੰਗਰਦੇ ਪੱਤੇ' ਵੱਖ-ਵੱਖ ਕਵੀਆਂ ਦਾ ਕਾਵਿ ਸੰਗ੍ਰਹਿ
  • 2017 'ਪੰਜਾਬੀ ਸਿਨੇਮਾ ਦੇ ਬਦਲਦੇ ਦੌਰ' (ਵਾਰਤਕ)
  • 2019 'ਸੂਰਜਾਂ ਦੇ ਵਾਰਿਸ' ਵੱਖ-ਵੱਖ ਕਵੀਆਂ ਦਾ ਕਾਵਿ ਸੰਗ੍ਰਹਿ
  • 2019 'ਮੈਂ ਤੇ ਉਹ' ਪਲੇਠਾ ਕਹਾਣੀ ਸੰਗ੍ਰਹਿ

ਫ਼ਿਲਮਾਂ

ਸੋਧੋ
  • 2018 ਸ਼ਾਰਟ ਪੰਜਾਬੀ ਫ਼ਿਲਮ 'ਟੱਬਰ'
  • 2019 ਸ਼ਾਰਟ ਪੰਜਾਬੀ ਫ਼ਿਲਮ 'ਮੁੜ ਹੱਸਿਆ ਪੰਜਾਬ'

ਸਨਮਾਨ ਅਤੇ ਪ੍ਰਾਪਤੀਆਂ

ਸੋਧੋ
  • 2007 ਵਿੱਚ ਬੈਸਟ ਐਨ.ਸੀ.ਸੀ. ਕੈਟਿਡ, ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ
  • 2007 ਵਿੱਚ ਸਰਵੋਤਮ ਨਾਟਕ ਅਦਾਕਾਰਾ ਯੂਥ ਫੈਸਟੀਵਲ
  • 'ਕਾਲਜ ਕਲਰ' ਹੋਲਡਰ, ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ
  • 'ਰੋਲ ਆਫ਼ ਆਨਰ' ਹੋਲਡਰ, ਟੀ.ਪੀ.ਡੀ. ਮਾਲਵਾ ਕਾਲਜ ਰਾਮਪੁਰਾ ਫੂਲ, ਬਠਿੰਡਾ
  • ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਯੂਥ ਫੈਸਟੀਵਲਜ਼ ਦੌਰਾਨ ਨਾਟਕ,ਕਾਵਿ ਉਚਾਰਨ ਅਤੇ ਗਿੱਧੇ ਵਿੱਚ ਗੋਲਡ ਮੈਡਲਿਸਟ
  • 2007 ਤੋਂ ਹੁਣ ਤੱਕ ਦੇ 100 ਤੋਂ ਵਧੇਰੇ ਨਾਟਕਾਂ ਵਿੱਚ ਮੁੱਖ ਪਾਤਰ ਵਜੋਂ ਰੋਲ ਅਦਾ ਕੀਤੇ
  • 2008 ਵਿੱਚ ਮਹਾਂ-ਕਾਵਿ 'ਲੂਣਾ' ਵਿੱਚ ਲੂਣਾ ਦਾ ਪਾਤਰ ਅਦਾ ਕੀਤਾ
  • 2018 ਵਿੱਚ ਮਿਸਿਜ਼ ਪੰਜਾਬਣ ਦਾ ਮੁਕਾਬਲਾ ਜਿੱਤਿਆ

ਬਾਹਰੀ ਲਿੰਕ

ਸੋਧੋ

-ਅਕਸ ਸਿਮਰਨ ਅਕਸ ਫੇਸਬੁੱਕ 'ਤੇ

ਹਵਾਲੇ

ਸੋਧੋ
  1. "Simran Aks Mrs. Punjaban 2018".
  2. "ਸਾਹਿਤਕ ਸੰਵਾਦ ਸਿਮਰਨ ਅਕਸ ਦੇ ਨਾਲ। Sahitik Sanwad with Simran Aks। ep.13 | Punjab Today TV".
  3. "ਸਰਦਾਰੀ ਟੀ.ਵੀ ਵੱਲੋਂ ਮੁਲਾਕਾਤ".