ਸਿਮੀਨ ਦਾਨਸ਼ਵਰ [3] ( Persian: سیمین دانشور, 28 ਅਪ੍ਰੈਲ 1921 – 8 ਮਾਰਚ 2012) ਇੱਕ ਈਰਾਨੀ [4] ਅਕਾਦਮਿਕ, ਨਾਵਲਕਾਰ, ਗਲਪ ਲੇਖਕ, ਅਤੇ ਅਨੁਵਾਦਕ ਨਾਰੀ ਸੀ।

ਸਿਮੀਨ ਦਾਨਸ਼ਵਰ
سیمین دانشور
ਜਨਮ(1921-04-28)28 ਅਪ੍ਰੈਲ 1921
ਮੌਤ8 ਮਾਰਚ 2012(2012-03-08) (ਉਮਰ 90)[1]
ਕਬਰBehesht-e Zahra Cemetery
ਰਾਸ਼ਟਰੀਅਤਾਇਰਾਨੀ
ਅਲਮਾ ਮਾਤਰਤੇਹਰਾਨ ਯੂਨੀਵਰਸਿਟੀ
ਸਟੈਨਫੋਰਡ ਯੂਨੀਵਰਸਿਟੀ
ਪੇਸ਼ਾਅਕਾਦਮਿਕ, ਨਾਵਲਕਾਰ, ਗਲਪ ਲੇਖਕ, ਅਤੇ ਅਨੁਵਾਦਕ
ਜੀਵਨ ਸਾਥੀJalal Al-e-Ahmad (1950−1969, his death)

ਉਸ ਨੂੰ ਮੁੱਖ ਤੌਰ 'ਤੇ ਪਹਿਲੀ ਪ੍ਰਮੁੱਖ ਈਰਾਨੀ ਨਾਰੀ ਨਾਵਲਕਾਰ ਮੰਨਿਆ ਜਾਂਦਾ ਸੀ। ਉਸਦੀਆਂ ਕਿਤਾਬਾਂ ਆਮ ਈਰਾਨੀਆਂ ਦੀ, ਖ਼ਾਸ ਕਰਕੇ ਔਰਤਾਂ ਦੀ ਜ਼ਿੰਦਗੀ ਦੀਆਂ, ਅਤੇ ਉਸ ਸਮੇਂ ਈਰਾਨ ਦੀਆਂ ਰਾਜਨੀਤਿਕ ਅਤੇ ਸਮਾਜਿਕ ਘਟਨਾਵਾਂ ਦੀ ਰੌਸ਼ਨੀ ਵਿੱਚ ਬਾਤਾਂ ਪਾਉਂਦੀਆਂ ਹਨ। [5] ਦਾਨਸ਼ਵਰ ਬਹੁਤ ਪੱਖਾਂ ਤੋਂ ਪਹਿਲੇ ਨੰਬਰ `ਤੇ ਰਹੀ; 1948 ਵਿੱਚ, ਉਸਦਾ ਫ਼ਾਰਸੀ ਨਿੱਕੀਆਂ ਕਹਾਣੀਆਂ ਦਾ ਸੰਗ੍ਰਹਿ ਕਿਸੇ ਈਰਾਨੀ ਔਰਤ ਦੁਆਰਾ ਪ੍ਰਕਾਸ਼ਿਤ ਪਹਿਲਾ ਸੰਗ੍ਰਹਿ ਸੀ। ਕਿਸੇ ਈਰਾਨੀ ਔਰਤ ਦਾ ਲਿਖਿਆ ਪਹਿਲਾ ਨਾਵਲ ਵੀ ਉਸੇ ਦਾ ਲਿਖਿਆ ਸੀ: سووشون (ਸਾਵੂਸ਼ੁਨ) ਜਿਸਨੂੰ ਫ਼ਾਰਸੀ ਰੇਕੁਇਮ ਵੀ ਕਿਹਾ ਜਾਂਦਾ ਹੈ। [6] ਇਹ 1966 ਵਿੱਚ ਛਪਿਆ ਸੀ ਅਤੇ ਜਲਦ ਹੀ ਸਭ ਤੋਂ ਵੱਧ ਵਿਕਣ ਵਾਲ਼ਾ ਬਣ ਗਿਆ। [7] ਦਾਨਸ਼ਵਰ ਦਾ ਪਲੇਹਾਊਸ, ਪੰਜ ਕਹਾਣੀਆਂ ਅਤੇ ਦੋ ਸਵੈ-ਜੀਵਨੀ ਰਚਨਾਵਾਂ ਦਾ ਸੰਗ੍ਰਹਿ, ਇੱਕ ਈਰਾਨੀ ਔਰਤ ਲੇਖਕ ਦੀਆਂ ਅਨੁਵਾਦ ਕੀਤੀਆਂ ਕਹਾਣੀਆਂ ਦਾ ਪਹਿਲਾ ਭਾਗ ਹੈ। ਮਸ਼ਹੂਰ ਈਰਾਨੀ ਲੇਖਕ ਜਲਾਲ ਅਲ-ਅਹਿਮਦ ਦੀ ਪਤਨੀ ਹੋਣ ਦੇ ਨਾਤੇ, ਜਲਾਲ ਦੀ ਲਿਖਤ 'ਤੇ ਉਸਦਾ ਡੂੰਘਾ ਪ੍ਰਭਾਵ ਸੀ। ਉਸਨੇ ਆਪਣੇ ਪਤੀ ਦੀ ਯਾਦ ਵਿੱਚ "ਦ ਡਾਨ ਆਫ਼ ਜਲਾਲ" ਕਿਤਾਬ ਲਿਖੀ। ਦਾਨਸ਼ਵਰ ਇੱਕ ਮਸ਼ਹੂਰ ਅਨੁਵਾਦਕ ਵੀ ਸੀ, ਉਸਦੇ ਕੁਝ ਅਨੁਵਾਦ ਐਂਤਨ ਚੈਖ਼ਵ ਰਚਿਤ "ਸ਼ਾਹਦਾਨੇ ਦਾ ਬਗੀਚਾ" ਅਤੇ ਨਥਾਨਿਏਲ ਹਾਥੌਰਨ ਦੇ "ਕਲੰਕ" ਹਨ।

ਇਹ ਵੀ ਵੇਖੋ

ਸੋਧੋ

ਹਵਾਲੇ

ਸੋਧੋ
  1. Pouria Mirzazadeh (1921-04-28). "Simin Daneshvar: Influential author has died". Iranian.com. Archived from the original on 2018-12-25. Retrieved 2012-03-08.
  2. "سیمین دانشور در سن ۹۰ سالگی درگذشت" Archived 2012-03-11 at the Wayback Machine. (in Persian). Hamshahri Online. 8 March 2012.
  3. Simin (سیمین) means "silvery, lustrous" or "fair", and Dāneshvar (دانشور) is a combination of dānesh (دانش) "knowledge, science" and -var (-ور), a suffix indicative of one's profession or vocation, the combined form meaning "learned person, scholar".
  4. "The iconic Persian writer Simin Daneshvar Passes Away in Tehran". www.payvand.com. Archived from the original on 2021-02-25. Retrieved 2019-07-25.
  5. "Simin Daneshvar". The Times (in ਅੰਗਰੇਜ਼ੀ). ISSN 0140-0460. Retrieved 2020-04-30.
  6. A Persian Requiem by Simin Daneshvar Archived 2012-04-11 at the Wayback Machine.
  7. "Simin Daneshvar, first Iranian female novelist who created masterpieces". Islamic Republic News Agency.