ਸਿਮੀਨ ਬੇਹਬਹਾਨੀ
ਸਿਮੀਨ ਬੇਹਬਹਾਨੀ[1] (Lua error in package.lua at line 80: module 'Module:Lang/data/iana scripts' not found.; 20 ਜੂਨ 1927 – 19 ਅਗਸਤ 2014) ਪ੍ਰਸਿਧ ਇਰਾਨੀ ਸ਼ਾਇਰਾ, ਲੇਖਕ ਅਤੇ ਅਨੁਵਾਦਕ ਸੀ। ਉਹ ਇਰਾਨ ਦੀ ਰਾਸ਼ਟਰੀ ਕਵੀ ਸੀ ਅਤੇ ਇਰਾਨੀ ਬੁਧੀਜੀਵੀ ਔਰ ਸਾਹਿਤਕਾਰ ਉਸਨੂੰ ਸਨੇਹ ਨਾਲ ਇਰਾਨ ਦੀ ਸ਼ੇਰਨੀ ਕਹਿ ਕੇ ਸੱਦਦੇ ਸੀ।[2] ਨੋਬਲ ਪੁਰਸਕਾਰ ਲਈ ਦੋ ਵਾਰ ਉਸਦਾ ਨਾਂ ਨਾਮਜਦ ਹੋਇਆ ਸੀ, ਅਤੇ ਉਸਨੇ ਸੰਸਾਰ ਦੇ ਅਨੇਕ ਸਾਹਿਤਕ ਸਨਮਾਨ ਹਾਸਲ ਕੀਤੇ।"[3]
ਸਿਮੀਨ ਬੇਹਬਹਾਨੀ | |
---|---|
ਜਨਮ | ਸਿਮੀਨ ਖ਼ਲੀਲੀ 20 ਜੂਨ 1927 ਤਹਿਰਾਨ, (ਇਰਾਨ) |
ਮੌਤ | 19 ਅਗਸਤ 2014 ਤਹਿਰਾਨ, (ਇਰਾਨ) | (ਉਮਰ 87)
ਰਾਸ਼ਟਰੀਅਤਾ | ਇਰਾਨੀ |
ਪੇਸ਼ਾ | ਸ਼ਾਇਰਾ, ਲੇਖਕ ਅਤੇ ਅਨੁਵਾਦਕ |
ਜੀਵਨ ਸਾਥੀ | ਹਸਨ ਬੇਹਬਹਾਨੀ (1946–1970, divorced) Manouchehr Koshyar (1971–2002, his death) |
ਬੱਚੇ | ਅਲੀ (ਜ. 1948) |
Parent(s) | ਅੱਬਾਸ ਖ਼ਲੀਲੀ (ਬਾਪ) Fakhr-e Ozma Arghun (Mother) |
ਜੀਵਨੀ
ਸੋਧੋਸਿਮੀਨ ਬੇਹਬਹਾਨੀ ਦਾ ਅਸਲ ਨਾਮ ਸਿਮੀਨ ਖ਼ਲੀਲੀ(Lua error in package.lua at line 80: module 'Module:Lang/data/iana scripts' not found.)[4] (سيمين خليلی) ਸੀ। ਉਹ ਕਵੀ, ਲੇਖਕ ਅਤੇ Eghdām ਦੇ ਸੰਪਾਦਕ, ਅੱਬਾਸ ਖ਼ਲੀਲੀ (عباس خلیلی)[5] ਅਤੇ ਕਵੀ ਅਤੇ ਫਰਾਂਸੀਸੀ ਭਾਸ਼ਾ ਦੀ ਅਧਿਆਪਕ, ਫਖ਼ਰ-ਏ ਉਜ਼ਮਾ ਅਰਗ਼ੋਨ (فخرعظمی ارغون), ਦੀ ਧੀ ਸੀ।[6] ਅੱਬਾਸ ਖ਼ਲੀਲੀ (1893–1971) [[ਫ਼ਾਰਸੀ ਭਾਸ਼ਾ] ਫ਼ਾਰਸੀ]] ਅਤੇ [[ਅਰਬੀ ਭਾਸ਼ਾ] ਅਰਬੀ] ਵਿੱਚ ਕਵਿਤਾ ਲਿਖੀ ਅਤੇ ਫ਼ਿਰਦੌਸੀ ਦੇ ਸ਼ਾਹਨਾਮਾ ਦੇ ਤਕਰੀਬਨ 1100 ਬੰਦਾਂ ਨੂੰ ਅਰਬੀ ਭਾਸ਼ਾ ਵਿੱਚ ਅਨੁਵਾਦ ਕੀਤਾ ਸੀ।[5] ਫਖ਼ਰ-ਏ ਉਜ਼ਮਾ ਅਰਗ਼ੋਨ (1898–1966) ਆਪਣੇ ਸਮੇਂ ਦੀਆਂ ਪ੍ਰਗਤੀਸ਼ੀਲ ਔਰਤਾਂ ਵਿਚੋਂ ਇੱਕ ਸੀ ਅਤੇ 1925 ਅਤੇ 1929 ਦੇ ਦਰਮਿਆਨ ਖਾਨੂਨ-ਏ ਨੈਸਵਾਨ-ਏ ਵਤਨ'ਖ਼ਾਹ (ਵਤਨ ਪ੍ਰੇਮੀ ਇਸਤਰੀ ਸਭਾ) ਦੀ ਮੈਂਬਰ ਸੀ। 'ਹੇਜ਼ਬ-ਈ ਡੈਮੋਕਰੇਟ'(ਡੈਮੋਕਰੇਟਿਕ ਪਾਰਟੀ) ਅਤੇ "ਕਾਨੂਨ ਏ ਜਾਨਾਨ" (ਇਸਤਰੀ ਸਭਾ) ਦੀ ਆਪਣੀ ਮੈਂਬਰਸ਼ਿਪ ਤੋਂ ਇਲਾਵਾ ਉਹ ਇੱਕ ਸਮੇਂ (1932) ਆਇੰਦਾ-ਏ ਇਰਾਨ (ਈਰਾਨ ਦਾ ਭਵਿੱਖ) ਅਖ਼ਬਾਰ ਦੀ ਸੰਪਾਦਕ ਵੀ ਰਹੀ। ਉਸ ਨੇ ਤਹਿਰਾਨ ਵਿੱਚ ਕਈ ਸੈਕੰਡਰੀ ਸਕੂਲਾਂ ਵਿੱਚ ਫਰੈਂਚ ਵੀ ਪੜ੍ਹਾਈ।[6] ਸਿਮਿਨ ਬੇਹਬਹਾਨੀ ਨੇ ਬਾਰਾਂ ਸਾਲ ਦੀ ਉਮਰ ਕਵਿਤਾ ਲਿਖਣੀ ਸ਼ੁਰੂ ਕੀਤੀ ਅਤੇ ਚੌਦਾਂ ਸਾਲ ਦੀ ਉਮਰ ਵਿੱਚ ਆਪਣੀ ਪਹਿਲੀ ਕਵਿਤਾ ਪ੍ਰਕਾਸ਼ਿਤ ਕੀਤੀ। ਉਸਨੇ "ਨਿੀਮਾ ਯੋਸ਼ਿਜ਼ ਦੀ "ਚਾਰ ਪਾਰੇਹ" ਸ਼ੈਲੀ ਦੀ ਵਰਤੋਂ ਕੀਤੀ ਅਤੇ ਬਾਅਦ ਵਿੱਚ ਗ਼ਜ਼ਲ ਵੱਲ ਰੁਖ਼ ਕਰ ਲਿਆ। ਬੇਹਬਹਾਨੀ ਨੇ ਕਵਿਤਾ ਦੀ 'ਗ਼ਜ਼ਲ' ਸ਼ੈਲੀ ਦੀ ਵਰਤੋਂ ਕਰਦੇ ਹੋਏ ਕਵਿਤਾ ਲਈ ਨਾਟਕੀ ਵਿਸ਼ੇ ਅਤੇ ਰੋਜ਼ਾਨਾ ਘਟਨਾਵਾਂ ਅਤੇ ਗੱਲਬਾਤ ਨੂੰ ਜੋੜ ਕੇ ਇਤਿਹਾਸਕ ਵਿਕਾਸ ਵਿੱਚ ਯੋਗਦਾਨ ਪਾਇਆ। ਉਸਨੇ ਪਰੰਪਰਾਗਤ ਫ਼ਾਰਸੀ ਕਵਿਤਾ ਰੂਪਾਂ ਦੀ ਰੇਂਜ ਦਾ ਵਿਸਥਾਰ ਕੀਤਾ ਹੈ ਅਤੇ 20 ਵੀਂ ਸਦੀ ਵਿੱਚ ਫ਼ਾਰਸੀ ਸਾਹਿਤ ਨੂੰ ਕੁਝ ਮਹੱਤਵਪੂਰਣ ਰਚਨਾਵਾਂ ਦਿੱਤੀਆਂ ਹਨ।
ਉਹ ਇਰਾਨੀ ਲਿਖਾਰੀ ਸਭਾ ਦੀ ਪ੍ਰਧਾਨ ਸੀ ਅਤੇ ਉਸਨੂੰ 1999 ਅਤੇ 2002 ਵਿੱਚ ਸਾਹਿਤ ਵਿੱਚ ਨੋਬਲ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਸੀ।
ਮਾਰਚ 2010 ਦੀ ਸ਼ੁਰੂਆਤ ਵਿੱਚ ਉਹ ਸਰਕਾਰੀ ਪਾਬੰਦੀਆਂ ਕਾਰਨ ਦੇਸ਼ ਤੋਂ ਬਾਹਰ ਨਹੀਂ ਜਾ ਸਕੀ। ਜਦੋਂ ਉਹ ਪੈਰਿਸ ਨੂੰ ਹਵਾਈ ਜਹਾਜ਼ ਵਿੱਚ ਚੜ੍ਹਨ ਵਾਲੀ ਸੀ, ਤਾਂ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਸ ਨੇ "ਸਾਰੀ ਰਾਤ ਲੰਮੀ" ਪੁੱਛਗਿੱਛ ਕੀਤੀ। ਉਸ ਨੂੰ ਛੱਡ ਦਿੱਤਾ ਗਿਆ ਪਰ ਉਸ ਦੇ ਪਾਸਪੋਰਟ ਤੋਂ ਬਿਨਾਂ। ਉਸ ਦੀ ਅੰਗਰੇਜ਼ੀ ਅਨੁਵਾਦਕ (ਫਰਜ਼ਨੇਹ ਮਿਲਾਨੀ) ਨੇ ਗ੍ਰਿਫਤਾਰੀ ਤੇ ਹੈਰਾਨੀ ਜ਼ਾਹਰ ਕੀਤੀ ਕਿਉਂਕਿ ਬੇਹਬਹਾਨੀ ਉਦੋਂ 82 ਸਾਲ ਦੀ ਸੀ ਅਤੇ ਲਗਭਗ ਅੰਨ੍ਹੀ ਸੀ। "ਅਸੀਂ ਸਾਰੇ ਸੋਚਦੇ ਸੀ ਕਿ ਉਸਨੂੰ ਹਥ ਨਹੀਂ ਪਾ ਸਕਦੇ।"[3]
ਨਿੱਜੀ ਜੀਵਨ
ਸੋਧੋਉਸ ਨੇ ਦੋ ਵਿਆਹ ਕਰਵਾਏ। ਉਸ ਦਾ ਪਹਿਲਾ ਵਿਆਹ ਹਸਨ ਬਹਿਬਾਨੀ ਨਾਲ ਹੋਇਆ ਜੋ ਤਲਾਕ ਤੋਂ ਬਾਅਦ ਖ਼ਤਮ ਹੋ ਗਿਆ। ਉਸ ਦੇ ਪਹਿਲੇ ਵਿਆਹ ਤੋਂ ਤਿੰਨ ਬੱਚੇ, ਇੱਕ ਧੀ ਅਤੇ ਦੋ ਪੁੱਤਰ ਹਨ। ਉਸ ਦਾ ਦੂਜਾ ਵਿਆਹ ਮਾਨੂਚੇਰ ਕੌਸ਼ਯਰ ਨਾਲ ਹੋਇਆ ਅਤੇ ਇਹ ਉਸ ਸਮੇਂ ਖ਼ਤਮ ਹੋਇਆ ਜਦੋਂ 1984 ਵਿੱਚ ਉਸ ਦੀ ਮੌਤ ਹੋ ਗਈ।
ਮੌਤ
ਸੋਧੋਬੇਹਬਾਨੀ ਨੂੰ 6 ਅਗਸਤ 2014 ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਹ 19 ਅਗਸਤ 2014 ਨੂੰ ਆਪਣੀ ਮੌਤ ਤੱਕ 6 ਅਗਸਤ ਤੋਂ ਕੋਮਾ ਵਿੱਚ ਰਹੀ ਅਤੇ 87 ਸਾਲ ਦੀ ਉਮਰ ਵਿੱਚ ਪਲਮਨਰੀ ਦਿਲ ਦੀ ਬਿਮਾਰੀ ਦੇ ਤਹਿਰਾਨ ਦੇ ਪਾਰਸ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ। ਉਸ ਦਾ ਅੰਤਿਮ ਸੰਸਕਾਰ, ਹਜ਼ਾਰਾਂ ਲੋਕਾਂ ਨੇ ਸ਼ਮੂਲੀਅਤ ਕਰਦਿਆਂ 22 ਅਗਸਤ ਨੂੰ ਵਾਹਦਤ ਹਾਲ ਵਿੱਚ ਕੀਤਾ ਗਿਆ ਸੀ ਅਤੇ ਉਸ ਦੀ ਦੇਹ ਨੂੰ ਬਹਿਸ਼ਤ-ਏ ਜ਼ਹਿਰਾ ਵਿਖੇ ਦਫ਼ਨਾਇਆ ਗਿਆ ਸੀ।[7]
ਕਾਰਜ
ਸੋਧੋ- The Broken Lute [Seh-tar-e Shekasteh, 1951]
- Footprint [Ja-ye Pa, 1954]
- Chandelier [Chelcheragh, 1955]
- Marble [Marmar 1961]
- Resurrection [Rastakhiz, 1971]
- A Line of Speed and Fire [Khatti ze Sor'at va Atash, 1980]
- Arzhan Plain [Dasht-e Arzhan, 1983]
- Paper Dress [Kaghazin Jameh, 1992]
- A Window of freedom [Yek Daricheh Azadi, 1995]
- Collected Poems [Tehran 2003]
- Maybe It's the Messiah [Shayad ke Masihast, Tehran 2003] Selected Poems, translated by Ali Salami
- A Cup of Sin, Selected poems, translated by Farzaneh Milani and Kaveh Safa
ਇਨਾਮ ਅਤੇ ਸਨਮਾਨ
ਸੋਧੋ- 1998 – Human Rights Watch Hellman-Hammet Grant
- 1999 – Carl von Ossietzky Medal
- 2006 – Norwegian Authors' Union Freedom of Expression Prize
- 2009 – mtvU Poet Laureate[8]
- 2013 – Janus Pannonius Poetry Prize, from the Hungarian PEN Club[9]
ਇਹ ਵੀ ਦੇਖੋ
ਸੋਧੋਹਵਾਲੇ
ਸੋਧੋ- ↑ Simin (سیمین) is the Persian word for Silvery, Lustrous or Fair, and Behbahani (بهبهانی), From Behbahan, refers to the people of Behbahan, a city in the Khuzestan Province of Iran.
- ↑ Fatemeh Keshavarz, Banishing the Ghosts of Iran, The Chronicle Review of Higher Education, Vol. 53, No. 45, p. B6 (13 July 2007). [1] Archived 2007-09-30 at the Wayback Machine.
- ↑ 3.0 3.1 Tehran Halts Travel By Poet Called 'Lioness Of Iran' by Mike Shuster, NPR, 17 March 2010
- ↑ Behbahani was the last name of her first husband
- ↑ 5.0 5.1 Abbās Khalili, Persian Wikipedia.
- ↑ 6.0 6.1 Fakhr-e Ozmā Arghun, Persian Wikipedia.
- ↑ Esfandiari, Golnaz (22 August 2014). "Thousands Attend Iranian Poet Behbahani's Funeral". RadioFreeEurope/RadioLiberty. Retrieved 5 November 2017.
- ↑ "MTVU – College Music, Activism, Shows and Activities On Campus". MTVU. Archived from the original on 12 November 2009.
- ↑ Annamária Apró (26 September 2013). "Janus Pannonius Prize goes to Simin Behbahani". Hungarian Literature Online. Retrieved 30 September 2013.
ਹੋਰ ਪੜ੍ਹੋ
ਸੋਧੋ- Chopra, R M, " Eminent Poetesses of Persian ", Iran Society, Kolkata, 2010
ਬਾਹਰੀ ਕੜੀਆਂ
ਸੋਧੋ- Biography of Simin Behbahani
- An International Symposium on The Life and Poetry of Simin Behbahani
- A Poet Who 'Never Sold Her Pen or Soul'
- Simin Behbahani Lecture & Book Signing – UCLA
- Simin Behbahani reads poetry at SOAS, University of London, 6 February 2005, YouTube (part 1, part 2).
- Sārā Ommat-e Ali, Simin Behbahani: I am alive, in Persian, Sarmāyeh [Capital Newspaper (Ruz'nāmeh-ye Sarmāyeh). Reprinted in: Association of the Iranian Women (Kānun-e Zanān-e Irani), Wednesday 5 December 2007].
- Shahāb Mirzāi, A Line Made From Swiftness and Fire (Khatti ze Sor'at va Ātash), in Persian, Jadid Online, 2008, [http://www.jadidonline.com/story/17072008/frnk/simin_behbahani.
A slide show of photographs with text spoken by Simin Behbahani, Jadid Online, 2008:] (3 min 56 sec).