ਸਿੰਧੂਤਾਈ ਸਾਪਕਲ, ਜਿਸਨੂੰ ਪਿਆਰ ਨਾਲ "ਅਨਾਥਾਂ ਦੀ ਮਾਂ" ਵਜੋਂ ਜਾਣਿਆ ਜਾਂਦਾ ਹੈ,[1] ਇੱਕ ਭਾਰਤੀ ਸੋਸ਼ਲ ਵਰਕਰ ਅਤੇ ਸਮਾਜਿਕ ਕਾਰਕੁੰਨ ਹੈ ਜਿਸਨੂੰ ਖ਼ਾਸ ਤੌਰ ਉੱਪਰ ਅਨਾਥ ਬੱਚਿਆਂ ਦੇ ਲਈ ਕੰਮ ਕਰਨ ਵਜੋਂ ਜਾਣਿਆ ਜਾਂਦਾ ਹੈ। ਉਸਨੇ 2016 ਵਿੱਚ ਡੀਵਾਈ ਪਾਟਿਲ ਇੰਸਟੀਚਿਊਟ ਆਫ਼ ਟੈਕਨੋਲੋਜੀ ਐਂਡ ਰਿਸਰਚ ਤੋਂ ਸਾਹਿਤ ਵਿੱਚ ਡਾਕਟਰੇਟ ਕੀਤੀ। 

ਡਾ. ਸਿੰਧੂਤਾਈ ਸਾਪਕਲ
ਜਨਮ (1948-11-14) 14 ਨਵੰਬਰ 1948 (ਉਮਰ 76)
ਰਾਸ਼ਟਰੀਅਤਾਭਾਰਤੀ
ਹੋਰ ਨਾਮਅਨਾਥਾਂ ਦੀ ਮਾਂ Mai (mother)
ਲਈ ਪ੍ਰਸਿੱਧRaising orphan children
ਜੀਵਨ ਸਾਥੀਸ਼੍ਰੀਹਰੀ ਸਾਪਕਲ
ਬੱਚੇਇੱਕ ਧੀ ਅਤੇ ਤਿੰਨ ਪੁੱਤਰ[ਹਵਾਲਾ ਲੋੜੀਂਦਾ]
1042 Adopted
ਪਿਤਾAbhimanji Sathe

ਮੁੱਢਲਾ ਜੀਵਨ ਅਤੇ ਸਿੱਖਿਆ

ਸੋਧੋ

ਸਿੰਧੂਤਾਈ ਸਾਪਕਲ ਦਾ ਜਨਮ 14 ਨਵੰਬਰ 1948 ਨੂੰ ਪਿੰਪਰੀ ਮੇਘੇ  ਪਿੰਡ, ਵਰਧਾ ਜ਼ਿਲ੍ਹਾ ਮਹਾਰਾਸ਼ਟਰ ਵਿੱਚ ਅਭੀਮਾਂਜੀ ਸਾਥੇ, ਪੇਸ਼ੇ ਦੁਆਰਾ ਇੱਕ ਗਾਇਕ ਦੇ ਕੋਲ ਹੋਇਆ। ਇੱਕ ਅਨਚਾਹੇ ਬੱਚੇ ਦੇ ਤੌਰ 'ਤੇ, ਉਸਨੂੰ ਚਿੰਧੀ ਕਿਹਾ ਜਾਂਦਾ ਸੀ (ਮਰਾਠੀ ਵਿੱਚ ਇਹ ਸ਼ਬਦ "ਕਪੜੇ ਦੇ ਕਿਸੇ ਟੁਕੜੇ ਲਈ" ਵਰਤਿਆ ਜਾਂਦਾ ਹੈ)। ਪਰ, ਉਸਦੇ ਸਿੰਧੂਤਾਈ ਨੂੰ ਪੜ੍ਹਾਉਣਾ ਚਾਹੁੰਦੇ ਸਨ, ਪਰ ਇਹ ਇੱਛਾ ਉਸਦੀ ਮਾਂ ਦੇ ਵਿਰੁੱਧ ਸੀ।[2]

ਵਿਆਹ 

ਸੋਧੋ

ਦੱਸ ਸਾਲ ਦੀ ਉਮਰ ਵਿੱਚ, ਉਸਦਾ ਵਿਆਹ ਸ਼੍ਰੀਹਰੀ ਸਾਪਕਲ ਅਲਾਈਸਿਸ ਹਰਬਾਜੀ, ਇੱਕ ਤੀਹ ਸਾਲ ਦਾ ਨਾਵਾਰਗਾਓਂ ਪਿੰਡ, ਜ਼ਿਲ੍ਹਾ ਵਰਧਾ ਦਾ ਗਾਇਕ, ਨਾਲ ਹੋਇਆ। ਉਸਨੇ ਵੀਹ ਸਾਲ ਦੀ ਹੋਣ ਤੱਕ ਤਿੰਨ ਪੁੱਤਰਾਂ ਨੂੰ ਜਨਮ ਦਿੱਤਾ। ਉਸਨੇ ਇੱਕ ਸਥਾਨਕ ਸੈਨਿਕ ਦੇ ਵਿਰੁੱਧ ਇੱਕ ਸਫਲ ਅੰਦੋਲਨ ਖੜ੍ਹਾ ਕੀਤਾ ਜੋ ਪੇਂਡੂਆਂ ਨੂੰ ਭਾਰਤ ਵਿੱਚ ਬਾਲਣ ਦੇ ਤੌਰ ਤੇ ਸੁੱਕੇ ਗਊ ਗੋਬਰ ਦੇ ਇੱਕਠ ਵਿੱਚ ਭੜਕਾ ਰਿਹਾ ਸੀ ਅਤੇ ਇਸਨੂੰ ਪਿੰਡਾਂ ਦੇ ਲੋਕਾਂ ਨੂੰ ਕੁਝ ਵੀ ਦਿੱਤੇ ਬਗੈਰ ਜੰਗਲਾਤ ਵਿਭਾਗ ਨਾਲ ਮਿਲ ਕੇ ਵੇਚਿਆ। ਉਸਦੇ ਵਿਰੋਧ ਨੂੰ ਦੇਖਣ ਲਈ ਜ਼ਿਲ੍ਹੇ ਦਾ ਕਲੈਕਟਰ ਪਿੰਡ ਵਿੱਚ ਆਇਆ ਅਤੇ ਉਸਨੇ ਇਹ ਦੇਖਿਆ ਕਿ ਸਾਪਕਲ ਸਹੀ ਹੈ। 

ਕਾਰਜ

ਸੋਧੋ

ਉਸਨੇ ਆਪਣੀ ਪੂਰੀ ਜ਼ਿੰਦਗੀ ਅਨਾਥ ਬੱਚਿਆਂ ਦੇ ਲਈ ਸਮਰਪਿਤ ਕਰ ਦਿੱਤੀ। ਸਿੱਟੇ ਵਜੋਂ, ਉਸਨੂੰ "ਮਾਈ" (ਮਾਂ) ਵਜੋਂ ਜਾਣਿਆ ਜਾਂ ਲੱਗ ਪਿਆ। ਉਸਨੇ ਤਕਰੀਬਨ 1,050 ਬੱਚਿਆਂ ਦੀ ਪਰਵਰਿਸ਼ ਕੀਤੀ। ਅੱਜ ਦੇ ਦਿਨ ਵਿੱਚ, ਉਸਦਾ ਸਭ ਤੋਂ ਵੱਡਾ ਪਰਿਵਾਰ ਹੈ ਜਿਸ ਵਿੱਚ 207 ਜਵਾਈ, 36 ਨੁਹਾਂ ਅਤੇ ਇੱਕ ਹਜ਼ਾਰ ਤੋਂ ਵੀ ਉਪਰ ਪੋਤੇ-ਪੋਤਿਆਂ, ਦੋਤੇ-ਦੋਤੀਆਂ ਹਨ। ਉਹ ਅੱਜੇ ਵੀ ਅਗਲੇ ਖਾਨੇ ਲਈ ਲੜ੍ਹ ਰਹਿ ਹੈ। ਬਹੁਤ ਸਾਰੇ ਬੱਚੇ ਜਿਨ੍ਹਾਂ ਨੂੰ ਉਸਨੇ ਗੋਦ ਲਿਆ ਉਨ੍ਹਾਂ ਨੂੰ ਸਾਪਕਲ ਨੇ ਵਧੀਆ ਪੜ੍ਹਿਆ ਲਿਖਾਇਆ ਵੀ ਜਿਨ੍ਹਾਂ ਵਿਚੋਂ ਵਕੀਲ ਅਤੇ ਡਾਕਟਰ ਹਨ ਅਤੇ ਕੁਝ ਬੱਚੇ, ਉਸਦੀਆਂ ਆਪਣੀਆਂ ਜਾਈਆਂ ਧੀਆਂ ਵੀ ਉਸਦੇ ਅਨਾਥ-ਆਸ਼ਰਮ ਨੂੰ ਚਲਾ ਰਹੇ ਹਨ। ਉਸਦੇ ਬੱਚਿਆਂ ਵਿਚੋਂ ਇੱਕ ਉਸਦੀ ਜ਼ਿੰਦਗੀ ਉੱਪਰ ਹੀ ਪੀਐਚ.ਡੀ ਕਰ ਰਿਹਾ ਹੈ।

ਓਪਰੇਟਿੰਗ ਸੰਗਠਨ

ਸੋਧੋ
  • ਸੰਮਤੀ ਬਾਲ ਨਿਕੇਤਨ, ਭੇਲੇਕਰ ਵਸਤੀ, ਹੜਾਪਸਰ, ਪੂਨੇ
  • ਮਮਤਾ ਬਾਲ ਸਦਨ, ਕੁੰਭਾਰਵਲਨ, ਸਾਸਵਦ 
  • ਮਾਈ ਦਾ ਆਸ਼ਰਮ ਚਿਖਲਦਰਾ, ਅਮਰਾਵਤੀ
  • ਅਭਿਮਨ ਬਾਲ ਭਵਨ, ਵਰਧਾ
  • ਗੰਗਾਧਾਰਬਾਬਾ ਛਤਰਾਲਯਾ, ਗੁਹਾ
  • ਸਪਤ ਸਿੰਧੂ' ਮਹਿਲਾ ਅਧਾਰ, ਬਾਲਸਾਂਗੋਪਨ ਆਨੀ ਸ਼ਿਕਸ਼ਨ ਸੰਸਥਾ, ਪੂਨੇ

ਅਵਾਰਡ

ਸੋਧੋ

ਸਿੰਧੂਤਾਈ ਸਾਪਕਲ ਨੂੰ 750 ਤੋਂ ਵੱਧ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ।

  • 2017 - 8 ਮਾਰਚ 2018 ਨੂੰ ਮਹਿਲਾ ਦਿਵਸ 'ਤੇ ਸਿੰਧੂਤਾਈ ਸਾਪਕਲ ਨੂੰ ਨਾਰੀ ਸ਼ਕਤੀ ਪੁਰਸਕਾਰ 2017 ਨਾਲ ਭਾਰਤ ਦੇ ਰਾਸ਼ਟਰਪਤੀ ਦੁਆਰਾ ਸਨਮਾਨਿਤ ਕੀਤਾ ਗਿਆ।[3] ਇਹ ਮਹਿਲਾਵਾਂ ਲਈ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ ਹੈ।
  • 2016- ਵੋਕਹਾਰਡਟ ਫ਼ਾਉਂਡੇਸ਼ਨ 2016 ਦੁਆਰਾ ਸੋਸ਼ਲ ਵਰਕਰ ਆਫ਼ ਦ ਈਅਰ
  • 2015 - ਅਹਾਮਦਿਯਾ ਮੁਸਲਿਮ ਪੀਸ ਪ੍ਰਾਇਅਜ਼ ਫਾਰ ਦ ਈਅਰ 2014[4]
  • 2014 - ਬਾਸਵਾ ਭੂਸਾਨਾ ਪੁਰਸਕਾਰ-2014, ਜੋ ਬਸਾਵਾ ਸੇਵਾ ਸੰਘ ਪੂਨੇ ਵਲੋਂ ਦਿੱਤਾ ਗਿਆ।
  • 2013 - ਮਦਰ ਟਰੇਸਾ ਅਵਾਰਡਸ ਫਾਰ ਸੋਸ਼ਲ ਜਸਟਿਸ[5][6]
  • 2013 - ਦ ਨੈਸ਼ਨਲ ਅਵਾਰਡ ਫਾਰ ਆਈਕੋਨਿਕ ਮਦਰ ---- (ਪਹਿਲੀ ਪ੍ਰਾਪਤਕਰਤਾ)[7]
  • 2012 - ਸੀਐਨਐਨ-ਆਈਬੀਐਨ ਅਤੇ ਰਿਲਾਇੰਸ ਫ਼ਾਉਂਡੇਸ਼ਨ ਦੁਆਰਾ ਰੀਅਲ ਹੋਰਸਿਸ ਅਵਾਰਡਸ[8]
  • 2010 - ਅਹਿਲਿਆਬਾਈ ਹੋਲਕਰ ਅਵਾਰਡ, ਜੋ ਮਹਾਰਾਸ਼ਟਰ ਸਰਕਾਰ ਤੋਂ ਮਹਿਲਾ ਅਤੇ ਬਾਲ ਭਲਾਈ ਦੇ ਸਮਾਜ ਕਰਤਾਵਾਂ ਨੂੰ ਪ੍ਰਦਾਨ ਕੀਤਾ ਸੀ।[9]
  • 1996 - ਡੱਟਕ ਮਾਤਾ ਪੁਰਸਕਾਰ, ਗੈਰ-ਮੁਨਾਫ਼ਾਖੋਰੀ ਸੰਸਥਾ ਦੁਆਰਾ ਦਿੱਤਾ ਗਿਆ- ਸੁਨੀਤਾ ਕਲਾਨੀਕੇਤਨ ਟ੍ਰਸਟ, ਤਾਲ– ਸ਼੍ਰੀਰਮਪੁਰ ਜ਼ਿਲ੍ਹਾ ਅਹਿਮਦਾਨਗਰ. ਮਹਾਰਾਸ਼ਟਰ ਪੂਨੇ[10]
  • 1992 - ਮੁੱਖ ਸਮਾਜਿਕ  ਸਹਾਇਕ ਅਵਾਰਡ
  • ਸਾਹਯਾਦਰੀ ਹਿਰਕਾਨੀ ਅਵਾਰਡ (ਮਰਾਠੀ: सह्याद्रीची हिरकणी पुरस्कार)
  • ਰਜਾਈ ਅਵਾਰਡ (ਮਰਾਠੀ: राजाई पुरस्कार)
  • ਸ਼ਿਵਲੀਲਾ ਗੌਰਵ ਅਵਾਰਡ (ਮਰਾਠੀ: शिवलीला महिला गौरव पुरस्कार)

ਫਿਲਮ

ਸੋਧੋ

2010 ਵਿੱਚ, ਅਨੰਤ ਮਹਾਦੇਵਨ ਦੁਆਰਾ ਬਣਾਈ ਇੱਕ ਮਰਾਠੀ ਫਿਲਮ "ਮੀ ਸਿੰਧੂਤਾਈ ਸਾਪਕਲ" ਹੈ ਜਿਸ ਵਿੱਚ ਸਿੰਧੂਤਾਈ ਸਾਪਕਲ ਦੀ ਜ਼ਿੰਦਗੀ ਨੂੰ ਪੇਸ਼ ਕੀਤਾ। ਇਸ ਫ਼ਿਲਮ ਨੂੰ ਵਰਲਡ ਪ੍ਰੀਮੀਅਰ 54ਵੇਂ ਲੰਦਨ ਫ਼ਿਲਮ ਫੈਸਟੀਵਲ ਲਈ ਚੁਣਿਆ ਗਿਆ।[11]

ਬਾਹਰੀ ਲਿੰਕ

ਸੋਧੋ

Receiving award from President Of India Ram Nath Kovind

ਹਵਾਲੇ

ਸੋਧੋ
  1. Mother of Orphans
  2. "Sindhutai Sapkal". Homi Bhabha Centre for Science Education,TIFR.
  3. [/india/nari-shakti-puraskar/articleshow/63203332.cms /india/nari-shakti-puraskar/articleshow/63203332.cms]. {{cite web}}: Check |url= value (help); Missing or empty |title= (help)Missing or empty |title= (help) [/india/nari-shakti-puraskar/articleshow/63203332.cms /india/nari-shakti-puraskar/articleshow/63203332.cms]. {{cite web}}: Check |url= value (help); Missing or empty |title= (help)
  4. http://www.themuslimtimes.org/2015/03/countries/india/the-2015-ahmadiyya-muslim-prize-for-the-advancement-of-peace-goes-to-sou-sindhutai-sapkal#ixzz3UX1Qxrwk
  5. "Harmony Foundation to host Mother Teresa awards on Nov 9". dna. Diligent Media Corporation Ltd. 8 November 2014. Retrieved 11 November 2014.
  6. "Mother Teresa Awards given to promoters of social justice". Catholic News Agency. Retrieved 14 December 2014.
  7. "Mukherjee confers first National Award for Senior Citizens". NetIndian. 1 October 2013.
  8. "Real Heroes". Reliance Foundation. Archived from the original on 31 ਮਾਰਚ 2016. {{cite web}}: Unknown parameter |deadurl= ignored (|url-status= suggested) (help)
  9. "Sindhutai Sapkal to receive state award child welfare". Archived from the original on 2012-11-03. Retrieved 2018-05-19. {{cite web}}: Unknown parameter |dead-url= ignored (|url-status= suggested) (help)
  10. "Sindhutai Sapkal". reminderindia.com. Archived from the original on 2014-06-17. Retrieved 2018-05-19. {{cite web}}: Unknown parameter |dead-url= ignored (|url-status= suggested) (help)
  11. "Mee Sindhutai will have its world premiere at the 54th London Film Festival". Archived from the original on 2012-11-03. Retrieved 2018-05-19. {{cite web}}: Unknown parameter |dead-url= ignored (|url-status= suggested) (help)