1948
1948 20ਵੀਂ ਸਦੀ ਅਤੇ 1940 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਵੀਰਵਾਰ ਨੂੰ ਸ਼ੁਰੂ ਹੋਇਆ।
ਸਦੀ: | 19th ਸਦੀ – 20th ਸਦੀ – 21st ਸਦੀ |
---|---|
ਦਹਾਕਾ: | 1910 ਦਾ ਦਹਾਕਾ 1920 ਦਾ ਦਹਾਕਾ 1930 ਦਾ ਦਹਾਕਾ – 1940 ਦਾ ਦਹਾਕਾ – 1950 ਦਾ ਦਹਾਕਾ 1960 ਦਾ ਦਹਾਕਾ 1970 ਦਾ ਦਹਾਕਾ |
ਸਾਲ: | 1945 1946 1947 – 1948 – 1949 1950 1951 |
ਘਟਨਾਸੋਧੋ
- 4 ਫ਼ਰਵਰੀ – ਸ੍ਰੀਲੰਕਾ ਨੇ ਬਰਤਾਨੀਆ ਤੋਂ ਆਜ਼ਾਦ ਹੋਣ ਦਾ ਐਲਾਨ ਕੀਤਾ।
- 16 ਫ਼ਰਵਰੀ – ਯੁਰੇਨਸ ਦੇ ਮਸ਼ਹੂਰ ਚੰਦਰਮਾ ਮੀਰਾਂਡਾ ਦੀ ਪਹਿਲੀ ਵਾਰ ਫ਼ੋਟੋ ਲਈ ਗਈ।
- 28 ਫ਼ਰਵਰੀ– ਬ੍ਰਿਟਿਸ਼ ਸੈਨਿਕਾਂ ਦਾ ਆਖਰੀ ਜੱਥਾ ਭਾਰਤ ਤੋਂ ਰਵਾਨਾ ਹੋਇਆ।
- 8 ਮਾਰਚ – ਏਅਰ ਇੰਡੀਆ ਦੀ ਸਥਾਪਨਾ।
- 28 ਮਈ– ਊਧਮ ਸਿੰਘ ਨਾਗੋਕੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ।
- 7 ਜੂਨ– ਕਮਿਊਨਿਸਟਾਂ ਨੇ ਚੈਕੋਸਲਵਾਕੀਆ ਤੇ ਮੁਕੰਮਲ ਕਬਜ਼ਾ ਕਰ ਲਿਆ।
- 15 ਜੁਲਾਈ– 15 ਅਗਸਤ, 1947 ਦੇ ਦਿਨ ਪੰਜਾਬ ਵਿੱਚ ਪੈਪਸੂ ਸੂਬਾ ਬਣਾ ਦਿਤਾ ਗਿਆ।
- 2 ਨਵੰਬਰ– ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਵਿੱਚ ਹੈਨਰੀ ਐਸ. ਟਰੂਮੈਨ ਨੇ ਡਿਊਈ ਨੂੰ ਹਰਾਇਆ। ਅਜੇ ਪੂਰਾ ਨਤੀਜਾ ਨਹੀਂ ਨਿਕਲਿਆ ਸੀ ਕਿ ਸ਼ਿਕਾਗੋ ਟਿ੍ਬਿਊਨ ਨੇ ਇੱਕ ਐਡੀਸ਼ਨ ਛਾਪ ਦਿਤਾ ਜਿਸ ਦਾ ਮੁੱਖ ਹੈਡਿੰਗ ਸੀ ਡਿਊਈ ਡਿਫ਼ੀਟਸ ਟਰੂਮੈਨ; ਯਾਨਿ ਉਸ ਨੇ ਜੇਤੂ ਨੂੰ ਹਾਰਿਆ ਐਲਾਨ ਕਰ ਦਿਤਾ।
- 12 ਨਵੰਬਰ– ਜੰਗੀ ਅਦਾਲਤ ਨੇ ਜਾਪਾਨ ਦੇ ਸਾਬਕਾ ਪ੍ਰੀਮੀਅਰ ਹਿਡੈਕੀ ਟੋਜੋ ਤੇ 6 ਹੋਰਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ।
- 23 ਦਸੰਬਰ– ਦੂਜਾ ਵਿਸ਼ਵ ਯੁੱਧ ਦੌਰਾਨ ਜਾਪਾਨ ਦੇ ਪ੍ਰਾਈਮ ਮਨਿਸਟਰ ਹਿਡੈਕੌ ਟੋਜੋ ਤੇ ਉਸ ਦੇ 6 ਸਾਥੀਆਂ ਨੂੰ ਜੰਗ ਦੇ ਜੁਰਮਾਂ ਦੀ ਸਜ਼ਾ ਵਜੋਂ ਫਾਂਸੀ ਦਿਤੀ ਗਈ।
- 10 ਦਸੰਬਰ--ਯੂ.ਐਨ.ਓ. ਨੇ ਇਨਸਾਨੀ ਹੱਕਾਂ ਦਾ ਐਲਾਨ-ਨਾਮਾ ਜਾਰੀ ਕੀਤਾ।
- 28 ਦਸੰਬਰ– ਇਜ਼ਰਾਈਲ ਵਿਰੁਧ ਜੰਗ ਵਿੱਚ ਹਾਰਨ ਤੋਂ ਖ਼ਫ਼ਾ ਹੋ ਕੇ, ਮਿਸਰ ਦੀ ਗ਼ੈਰ-ਕਾਨੂੰਨੀ ਜਮਾਤ ਮੁਸਲਿਮ ਬ੍ਰਦਰਹੁਡ ਨੇ, ਮੁਲਕ ਦੇ ਪ੍ਰੀਮੀਅਮ ਨੋਕਰਾਸ਼ੀ ਪਾਸ਼ਾ ਨੂੰ ਕਤਲ ਕਰ ਦਿਤਾ।