ਰਾਮ ਨਾਥ ਕੋਵਿੰਦ ਭਾਰਤ ਦੇ 14ਵੇਂ ਰਾਸ਼ਟਰਪਤੀ ਹਨ ਜੋ 65.65 ਫੀਸਦੀ ਵੋਟਾਂ ਹਾਸਲ ਕਰਕੇ ਮਿਤੀ 20 ਜੁਲਾਈ 2017 ਨੂੰ ਰਾਸ਼ਟਰਪਤੀ ਦੇ ਅਹੁਦੇ ਲੲੀ ਚੁਣੇ ਗੲੇ। ਰਾਮ ਨਾਥ ਕੋਵਿੰਦ (1 ਅਕਤੂਬਰ 1945) ਦਾ ਜਨਮ ਭਾਰਤ ਦੇ ਰਾਜ ਉੱਤਰ ਪ੍ਰਦੇਸ਼ ਦੇ ਪਾਰੁਖ ਵਿਖੇ ਹੋਇਆ। ਉਨ੍ਹਾਂ ਨੇ ਆਪਣੀ ਸਕੂਲ ਦੀ ਸਿੱਖਿਆ ਪੂਰੀ ਕਰਨ ਉਪਰੰਤ ਕਾਨੂੰਨ ਦੀ ਪੜ੍ਹਾਈ ਕਰਕੇ ਪਹਿਲਾਂ ਤਾਂ ਸਿਵਲ ਸਰਵਿਸਿਜ਼ ਪ੍ਰੀਖਿਆ ਪਾਸ ਕਰਕੇ ਦੇਸ਼ ਦੀ ਸੇਵਾ ਕਰਨ ਦੀ ਸੋਚੀ,ਪਰ ਫਿਰ 1971 ਵਿੱਚ ਵਕਾਲਤ ਸ਼ੁਰੂ ਕੀਤੀ। ਵਕਾਲਤ ਦੇ ਸਮੇਂ ਦੌਰਾਨ ਉਨ੍ਹਾਂ ਗ਼ਰੀਬਾਂ ਅਤੇ ਲੋੜਵੰਦਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦਿੱਤੀ।

ਰਾਮ ਨਾਥ ਕੋਵਿੰਦ
Ram Nath Kovind official portrait.jpg
14ਵਾਂ ਰਾਸ਼ਟਰਪਤੀ
ਦਫ਼ਤਰ ਸੰਭਾਲ਼ਨਾ
25 ਜੁਲਾਈ, 2017
ਪ੍ਰਾਈਮ ਮਿਨਿਸਟਰਨਰਿੰਦਰ ਮੋਦੀ
ਮੀਤ ਪਰਧਾਨਮਹੰਮਦ ਹਾਮਿਦ ਅੰਸਾਰੀ
ਸਾਬਕਾਪ੍ਰਣਬ ਮੁਖਰਜੀ
35ਵਾਂ ਬਿਹਾਰ ਦਾ ਗਵਰਨਰ
ਦਫ਼ਤਰ ਵਿੱਚ
16 ਅਗਸਤ 2015 – 20 ਜੂਨ, 2017[1]
ਸਾਬਕਾਕੇਸ਼ਰੀ ਨਾਥ ਤ੍ਰਿਪਾਠੀ
ਉੱਤਰਾਧਿਕਾਰੀਕੇਸ਼ਰੀ ਨਾਥ ਤ੍ਰਿਪਾਠੀ
ਰਾਜ ਸਭਾ ਦਾ ਮੈਂਬਰ
ਦਫ਼ਤਰ ਵਿੱਚ
3 ਅਪਰੈਲ 1994 – 2 ਅਪਰੈਲ, 2006
ਨਿੱਜੀ ਜਾਣਕਾਰੀ
ਜਨਮ (1945-10-01) 1 ਅਕਤੂਬਰ 1945 (ਉਮਰ 75)
ਪਾਰੁਖ, ਦੇਰਾਪੁਰ, ਬਰਤਾਨੀਵੀ ਭਾਰਤ ਹੁਣ
(ਹੁਣ ਉੱਤਰ ਪ੍ਰਦੇਸ਼, ਭਾਰਤ)
ਸਿਆਸੀ ਪਾਰਟੀਭਾਰਤੀ ਜਨਤਾ ਪਾਰਟੀ
ਪਤੀ/ਪਤਨੀਸਵਿਤਾ ਕੋਵਿੰਦ (m. 1974)
ਸੰਤਾਨ2
ਅਲਮਾ ਮਾਤਰਛੱਤਰਪਤੀ ਸ਼ਾਹੂ ਜੀ ਮਹਾਰਾਜ ਯੂਨੀਵਰਸਿਟੀ
ਕਿੱਤਾਵਕੀਲ, ਰਾਜਨੇਤਾ, ਸਮਾਜ ਸੇਵੀ

ਰਾਜਨੀਤਿਕ ਸਫਰਸੋਧੋ

1991 ਵਿੱਚ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਤੋਂ ਆਪਣਾ ਰਾਜਨੀਤਕ ਸਫ਼ਰ ਸ਼ੁਰੂ ਕੀਤਾ ਅਤੇ ਇਸ ਪਾਰਟੀ ਦੇ ਵਫ਼ਾਦਾਰ ਮੈਂਬਰ ਵਜੋਂ ਕੰਮ ਕਰਦਿਆਂ ਕਈ ਵੱਕਾਰੀ ਅਹੁਦਿਆ ’ਤੇ ਕੰਮ ਕੀਤਾ। ਉਹ ਦੋ ਵਾਰ ਰਾਜ ਸਭਾ ਦਾ ਮੈਂਬਰ ਚੁਣੇ ਗਏ। 8 ਅਗਸਤ 2015 ਨੂੰ ਉਹ ਬਿਹਾਰ ਪ੍ਰਾਂਤ ਦੇ ਰਾਜਪਾਲ ਬਣੇ। ਸੰਵਿਧਾਨ ਅਨੁਸਾਰ ਸਾਡੇ ਦੇਸ਼ ਦਾ ਰਾਸ਼ਟਰਪਤੀ ਦੇਸ਼ ਦੀਆਂ ਤਿੰਨੋਂ ਸੈਨਾਵਾਂ ਭਾਰਤੀ ਫੌਜ, ਸਮੁੰਦਰੀ ਫ਼ੌਜ ਅਤੇ ਭਾਰਤੀ ਹਵਾਈ ਸੈਨਾ ਦਾ ਮੁਖੀ ਹੁੰਦਾ ਹੈ।


ਹਵਾਲੇਸੋਧੋ