ਸਿੱਕਮ ਯੂਨੀਵਰਸਿਟੀ
ਸਿੱਕਮ ਯੂਨੀਵਰਸਿਟੀ (ਨੇਪਾਲੀ: सिक्किम विश्वविद्यालय) ਇੱਕ ਕੇਂਦਰੀ ਯੂਨੀਵਰਸਿਟੀ ਹੈ ਜੋ ਕਿ ਭਾਰਤ ਦੇ ਸਿੱਕਮ ਰਾਜ ਦੀ ਰਾਜਧਾਨੀ ਗੰਗਟੋਕ ਵਿੱਚ ਸਥਾਪਿਤ ਹੈ। ਇਹ ਯੂਨੀਵਰਸਿਟੀ ਭਾਰਤੀ ਸੰਸਦ ਦੇ ਸਿੱਕਮ ਯੂਨੀਵਰਸਿਟੀ ਐਕਟ, 2006 ਅਧੀਨ ਸਥਾਪਿਤ ਕੀਤੀ ਗਈ ਹੈ।[1] ਇਸ ਯੂਨੀਵਰਸਿਟੀ ਦੇ ਪਹਿਲੇ ਚਾਂਸਲਰ ਦਾ ਨਾਮ ਐੱਮ. ਐੱਸ. ਸਵਾਮੀਨਾਥਨ ਹੈ ਅਤੇ ਪਹਿਲੇ ਵਾਈਸ-ਚਾਂਸਲਰ ਦਾ ਨਾਮ ਮਹੇਂਦਰ ਪੀ. ਲਾਮਾ ਹੈ। ਇਸ ਯੂਨੀਵਰਸਿਟੀ ਵਿੱਚ ਵੱਖ-ਵੱਖ ਵਿਸ਼ਿਆਂ ਸੰਬੰਧੀ ਸਿੱਖਿਆ ਦਿੱਤੀ ਜਾਂਦੀ ਹੈ।[2] ਸਿੱਕਮ ਰਾਜ ਵਿੱਚ ਸਥਾਪਿਤ ਸਾਰੇ ਕਾਲਜ ਇਸ ਯੂਨੀਵਰਸਿਟੀ ਤੋਂ ਹੀ ਮਾਨਤਾ-ਪ੍ਰਾਪਤ ਹਨ।
सिक्किम विश्वविद्यालय | |
ਕਿਸਮ | ਕੇਂਦਰੀ ਯੂਨੀਵਰਸਿਟੀ |
---|---|
ਸਥਾਪਨਾ | 2006 |
Visitor | ਭਾਰਤੀ ਰਾਸ਼ਟਰਪਤੀ |
ਚਾਂਸਲਰ | ਰੂਮਾ ਪਾਲ |
ਵਾਈਸ-ਚਾਂਸਲਰ | ਤਨਕਾ ਬਹਾਦੁਰ ਸੁਬਾ |
ਟਿਕਾਣਾ | , , |
ਕੈਂਪਸ | ਸ਼ਹਿਰੀ, 753 acres (3 km2) |
ਵੈੱਬਸਾਈਟ | ਦਫ਼ਤਰੀ ਵੈੱਬਸਾਈਟ |
ਹਵਾਲੇ
ਸੋਧੋ- ↑ "Sikkim VC swipe at government on land". The Telegraph. December 29, 2011. Retrieved 15 December 2012.
- ↑ "Prof Tanka Bahadur Subba, New VC of Sikkim University". Northeast Today. September 26, 2012. Retrieved 15 December 2012.