ਸਿੱਖ ਨੈਸ਼ਨਲ ਕਾਲਜ ਬੰਗਾ
ਸਿੱਖ ਨੈਸ਼ਨਲ ਕਾਲਜ ਬੰਗਾ ਕਾਲਜ ਬੰਗਾ-ਨਵਾਂ ਸ਼ਹਿਰ ਸੜਕ ਤੇ ਸ਼ਹੀਦ ਭਗਤ ਸਿੰਘ ਮਾਰਗ ‘ਤੇ ਸਥਿਤ ਹੈ।
ਸਿੱਖ ਨੈਸ਼ਨਲ ਕਾਲਜ ਬੰਗਾ | |||
---|---|---|---|
ਗੁਰੂ ਨਾਨਕ ਦੇਵ ਯੂਨੀਵਰਸਿਟੀ | |||
| |||
ਸਥਾਨ | ਬੰਗਾ | ||
ਨੀਤੀ | ਵਿਦਿਆ ਵੀਚਾਰੀ ਤਾਂ ਪਰਉਪਕਾਰੀ (Latin) | ||
ਮੌਢੀ | ਹਰਗੁਰਅਨਾਦ ਸਿੰਘ ਮਾਨ | ||
ਸਥਾਪਨਾ | 1953 | ||
Postgraduates | ਐਮ. ਏ | ||
ਵੈੱਬਸਾਈਟ | sncbanga |
ਇਹ ਕੋ-ਐਜੂਕੇਸ਼ਨਲ ਕਾਲਜ ਅੱਠ ਏਕੜ ਰਕਬੇ ਵਿੱਚ ਗੁਰਦੁਆਰਾ ਚਰਨ ਕੰਵਲ ਦੇ ਸ਼ਾਂਤਮਈ ਤੇ ਮਨਮੋਹਿਕ ਵਾਤਾਵਰਣ ਦੀ ਗੋਦ ਵਿੱਚ ਸਥਾਪਿਤ ਹੈ। ਸਾਬਕਾ ਵਿਧਾਇਕ ਹਰਗੁਰਅਨਾਦ ਸਿੰਘ ਮਾਨ ਨੇ 1953 ਨੂੰ ਇਸ ਕਾਲਜ ਦੀ ਸਥਾਪਨਾ ਕੀਤੀ ਸੀ ਪਰ ਬਾਅਦ ਵਿੱਚ ਇਸ ਕਾਲਜ ਨੂੰ 1964 ਵਿੱਚ ਸਿੱਖ ਐਜੂਕੇਸ਼ਨ ਸੁਸਾਇਟੀ ਚੰਡੀਗੜ੍ਹ ਨੂੰ ਸੌਂਪ ਦਿੱਤਾ ਗਿਆ।
ਕਾਲਜ ਦੇ ਵਿਦਿਆਰਥੀ
ਸੋਧੋਅਮਰੀਕ ਸਿੰਘ ਪੂੰਨੀ (ਸੇਵਾਮੁਕਤ ਮੁੱਖ ਸਕੱਤਰ, ਪੰਜਾਬ) ਐਸ.ਆਰ. ਲੱਧੜ (ਕਮਿਸ਼ਨਰ, ਜਲੰਧਰ ਡਵੀਜ਼ਨ), ਵੀਰ ਚੱਕਰ ਵਿਜੇਤਾ ਮੇਜਰ ਜਨਰਲ ਅੰਮ੍ਰਿਤਪਾਲ ਸਿੰਘ, ਡਾ. ਐਨ.ਐਸ. ਨੇਕੀ, ਸੁਖਦੇਵ ਸਿੰਘ ਭੌਰ, ਸਤਨਾਮ ਸਿੰਘ ਮਾਣਕ (ਪੱਤਰਕਾਰ), ਸਤਨਾਮ ਸਿੰਘ ਕੈਂਥ (ਸਾਬਕਾ ਸੰਸਦ ਮੈਂਬਰ) ਵਿਧਾਇਕ ਜਤਿੰਦਰ ਸਿੰਘ ਕਰੀਹਾ, ਭਾਰ ਤੋਲਕ ਤਾਰਾ ਸਿੰਘ ਅਰਜਨ ਐਵਾਰਡੀ, ਪੀ.ਆਰ. ਸੌਂਧੀ (ਰਾਸ਼ਟਰੀ ਕੁਸ਼ਤੀ ਕੋਚ) ਸੁਰਜੀਤ ਕੌਰ (ਚੈਂਪੀਅਨ ਅੰਤਰਰਾਸ਼ਟਰੀ ਐਥਲੈਟਿਕਸ ਮੀਟ) ਇਸ ਕਾਲਜ ਦੇ ਵਿਦਿਆਰਥੀ ਰਹੇ।
ਸਹੂਲਤਾਂ
ਸੋਧੋਕਾਲਜ ਦੇ ਪੁਰਾਣੇ ਵਿਦਿਆਰਥੀ ਜੋਹਨ ਸਿੰਘ ਗਿੱਲ, ਤੇਜਿੰਦਰ ਸਿੰਘ ਦੁਸਾਂਝ, ਦਰਸ਼ਨ ਸਿੰਘ ਮਾਹਿਲ ਤੇ ਸਲਵਿੰਦਰ ਸਿੰਘ ਦੇ ਆਰਥਿਕ ਯਤਨਾਂ ਸਦਕਾ ਕਾਲਜ ਨਵੀਂ ਲਾਇਬਰੇਰੀ, ਮਾਸਟਰ ਗੁਰਬਖਸ਼ ਗੋਸਲ ਭਵਨ 80 ਲੱਖ ਦੀ ਲਾਗਤ ਵਾਲਾ ਇਨਡੋਰ ਸਟੇਡੀਅਮ, ਬੈਡਮਿੰਟਨ ਤੇ ਵਾਲੀਬਾਲ ਕੋਰਟ
ਕੋਰਸ
ਸੋਧੋਵਿਦਿਆਰਥੀ ਕਾਲਜ ਵਿੱਚ ਆਰਟਸ, ਕਾਮਰਸ, ਸਾਇੰਸ ਅਤੇ ਕੰਪਿਊਟਰ ਸਾਇੰਸ ਨਾਲ ਸਬੰਧਤ ਵਿਸ਼ਿਆਂ ਵਿੱਚ ਵਿਦਿਆ ਹਾਸਲ ਕਰ ਰਹੇ ਹਨ। ਕੈਂਪਸ ਵਿੱਚ ਵੱਖਰਾ ਕੰਪਿਊਟਰ ਬਲਾਕ ਹੈ ਜਿਸ ਵਿੱਚ ਬੀ.ਸੀ.ਏ., ਬੀ.ਐਸਸੀ. (ਆਈ.ਟੀ), ਐਮ.ਐਸਸੀ. (ਕੰਪਿ. ਸਾਇੰਸ), ਐਮ.ਐਸਸੀ. (ਆਈ.ਟੀ), ਪੀ.ਜੀ.ਡੀ.ਸੀ.ਏ, ਡੀ.ਸੀ.ਏ., ਬੀ.ਕਾਮ, ਬੀ.ਕਾਮ (ਪ੍ਰੋਫੈਸ਼ਨਲ), ਐਮ.ਕਾਮ,ਬੀ.ਐਸਸੀ. (ਨਾਨ-ਮੈਡੀਕਲ), ਬੀ.ਐਸਸੀ. (ਕੰਪਿ. ਸਾਇੰਸ) ਨਾਲ ਬੀ.ਏ., ਬੀ.ਐਸਸੀ. (ਇਕਨਾਮਿਕਸ), ਐਮ.ਏ. (ਪੰਜਾਬੀ), ਐਮ.ਐਸਸੀ. (ਮੈਥ), ਲੜਕੀਆਂ ਲਈ ਡਿਪਲੋਮਾ ਸਟਿਚਿੰਗ ਐਂਡ ਟੇਲਰਿੰਗ ਦਾ ਖਾਸ ਪ੍ਰਬੰਧ ਹੈ।