ਸੀਤਲਾ ਮਾਤਾ ਇੱਕ ਲੋਕ ਦੇਵੀ ਹੈ, ਜੋ ਪੰਜਾਬੀ ਲੋਕ ਧਰਮ ਦਾ ਹਿੱਸਾ ਹੈ। ਸੀਤਲਾ ਚੇਚਕ ਦੀ ਦੇਵੀ ਹੈ ਅਤੇ ਇਸ ਦੇ ਠੀਕ ਹੋਣ ਲਈ ਇਸਦੀ ਉਪਾਸਨਾ ਕੀਤੀ ਜਾਂਦੀ ਹੈ। ਇਹ ਚਿਕਨ ਪੌਕਸ ਦੇ ਰੂਪ ਵਿਚ  ਵੀ ਆਉਂਦੀ ਹੈ ਅਤੇ ਇਸ ਦੇ ਠੀਕ ਹੋਣ ਲਈ ਇਸਦੀ ਉਪਾਸਨਾ ਕੀਤੀ ਜਾਂਦੀ ਹੈ।[1]

ਸੀਤਲਾ-ਮਾਤਾ-ਮੰਦਿਰ-ਗੇਟ, ਲਾਹੌਰ

ਆਰੰਭ

ਸੋਧੋ

ਸੀਤਲਾ ਮਾਤਾ ਦਾ ਕਲਟ ਪੂਰਵ-ਇਤਿਹਾਸਕ ਕਲ ਨਾਲ ਸਬੰਧਿਤ ਹੈ, ਅਤੇ ਹੜੱਪਾ ਸਭਿਅਤਾ ਨਾਲ ਜੁੜਿਆ ਹੈ। ਦੇ ਇੱਕ ' ਤੇ ਸੀਲ ਵਿਚ ਪਾਇਆ ਹੜੱਪਾ ਤੋਂ ਮਿਲੀ ਇੱਕ ਮੋਹਰ ਤੇ ਸੱਤ ਕੁੜੀਆਂ ਦੀਆਂ ਮੂਰਤਾਂ ਹਨ ਜਿਨ੍ਹਾਂ ਦੇ ਲੰਬੇ ਵਾਲ ਹਨ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਹ ਸੀਤਲਾ ਮਾਤਾ ਅਤੇ ਉਸ ਦੀਆਂ ਛੇ ਭੈਣਾਂ ਹਨ।[1]

ਭੈਣਾਂ

ਸੋਧੋ

ਸੀਤਲਾ ਮਾਤਾ ਨੂੰ ਕਈ ਵਾਰ ਛੇ ਭੈਣਾਂ ਵਾਲੀ ਦੇ ਤੌਰ ਤੇ ਦਰਸਾਇਆ ਜਾਂਦਾ ਹੈ।[1] ਅਤੇ ਕਈ ਵਾਰ ਅੱਠ ਭੈਣਾਂ ਵਿੱਚੋਂ ਸਭ ਤੋਂ ਵੱਡੀ ਦੇ ਤੌਰ ਤੇ।[2] ਇਹ ਸਾਰੀਆਂ ਦੇ ਕਾਰਨ ਪਸਿਟਊਲਰ ਰੋਗ ਹੁੰਦੇ ਮੰਨੇ ਜਾਂਦੇ ਹਨ ਅਤੇ ਰੋਗ ਦੂਰ ਕਰਨ ਲਈ ਇਨ੍ਹਾਂ ਦੀ ਉਪਾਸਨਾ ਕੀਤੀ ਜਾਂਦੀ ਹੈ। ਭੈਣਾਂ ਹਨ: ਮਸਾਣੀ, ਬਸੰਤੀ, ਮਹਾ ਮਾਈ, Polamde, Lamkaria ਅਤੇ Agwani। ਸੀਤਲਾ ਮਾਤਾ ਦੀ ਮੜ੍ਹੀ ਦੇ ਕੇਂਦਰੀ ਅਸਥਾਨ ਦੇ ਆਲੇ-ਦੁਆਲੇ ਬਾਕੀ ਭੈਣਾਂ ਦੇ ਸਥਾਨ ਹਨ। ਇਨ੍ਹਾਂ ਵਿੱਚੋਂ ਇੱਕ ਨੂੰ ਪਹਾੜ ਵਾਲੀ  ਕਹਿੰਦੇ ਹਨ।[1] ਪੰਜਾਬੀ ਵਿਚ, ਸੀਤਲਾ ਮਾਤਾ ਦੀਆਂ ਭੈਣਾਂ ਦੇ ਸਥਾਨਾਂ ਨੂੰ "ਕਹਿੰਦੇ ਹਨ, matya".[3]

ਸੀਤਲਾ ਮਾਤਾ ਦੀ ਪੇਸ਼ਕਾਰੀ

ਸੋਧੋ
 
ਭਾਰਤੀ ਦੇਵੀ ਸੀਤਲਾ ਇੱਕ ਖੋਤੇ ਤੇ ਸਵਾਰ ਹੈ। ਧੰਨਵਾਦ V0050537

ਸੀਤਲਾ ਮਾਤਾ ਦੇ ਹੇਠਲੇ ਨਕਸ਼ ਹਨ:[1]

  1. ਉਸ ਦਾ ਚਿਹਰਾ ਭੱਦਾ ਹੈ।
  2. ਉਸ ਦੇ ਦੰਦ ਉਭਰੇ ਹਨ।
  3. ਉਸ ਦੇ ਕੰਨ ਛੱਜ ਵਰਗੇ ਵੱਡੇ ਵੱਡੇ ਹਨ।
  4. ਉਸ ਦੀਆਂ ਅੱਖਾਂ ਵੱਡੀਆਂ ਹਨ।
  5. ਮੂੰਹ ਚੌੜਾ ਖੁੱਲ੍ਹਾ ਹੈ।
  6. ਉਹ ਖੋਤੇ ਦੀ ਸਵਾਰੀ ਕਰਦੀ ਹੈ।
  7. ਉਸ ਦੇ ਇੱਕ ਹੱਥ ਵਿਚ ਵੱਡਾ ਝਾੜੂ ਹੈ।
  8. ਉਸਦੇ ਦੂਜੇ ਹੱਥ ਵਿਚ ਇੱਕ ਘੜਾ ਅਤੇ ਇੱਕ ਸੁਰਾਹੀ ਹੈ।
  9. ਉਸ ਦੇ ਸਿਰ ਤੇ ਇੱਕ ਛੱਜ ਹੈ।
  10. ਉਸ ਕੋਲ ਹੰਟਰ ਦੇ ਰੂਪ ਵਿੱਚ ਇੱਕ ਸੱਪ ਹੈ।

ਪੂਜਾ

ਸੋਧੋ

ਸੀਤਲਾ ਮਾਤਾ ਦੀ ਉਪਾਸਨਾ ਸਾਲ ਦੇ ਕਿਸੇ ਵੀ ਵੇਲੇ ਕੀਤੀ ਜਾ ਸਕਦੀ ਹੈ। ਪਰ, ਉਪਾਸਨਾ ਦਾ ਸਾਲਾਨਾ ਸਮਾਂ ਪੰਜਾਬੀ ਕੈਲੰਡਰ ਅਨੁਸਾਰ ਚੇਤ (ਮਾਰਚ-ਅਪ੍ਰੈਲ) ਦਾ ਪੰਜਾਬੀ ਮਹੀਨਾ ਹੁੰਦਾ ਹੈ। ਆਮ ਤੌਰ 'ਤੇ, ਇਸਦੀ ਪੂਜਾ ਸੋਮਵਾਰ, ਮੰਗਲਵਾਰ ਅਤੇ ਬੁੱਧਵਾਰ ਦੀ ਸਵੇਰ ਨੂੰ ਸਾਝਰੇ ਕੀਤੀ ਜਾਂਦੀ ਹੈ। 

ਚੇਤ ਮਹੀਨਾ ਪੰਜਾਬੀ ਸਭਿਆਚਾਰ ਵਿਚ ਮਹੱਤਵਪੂਰਨ ਹੈ,  ਕਿਉਂਜੋ  ਇਹ ਪੰਜਾਬੀ ਕੈਲੰਡਰ ਦਾ ਆਖਰੀ ਮਹੀਨਾ ਹੁੰਦਾ ਹੈ, ਜਿਸ ਵਿੱਚ ਕਣਕਾਂ ਪੱਕਦੀਆਂ ਹਨ। ਰੁੱਤ ਬਸੰਤ ਦੀ ਹੁੰਦੀ ਹੈ। ਸੀਤਲਾ ਮਾਤਾ ਦਾ ਇੱਕ ਨਾਮ ਬਸੰਤੀ ਹੈ ਅਤੇ ਇਸ ਲਈ, ਉਹ ਇਹ ਬਸੰਤ ਦੇ ਨਕਾਰਾਤਮਕ ਪਾਸੇ ਨੂੰ ਦਰਸਾਉਂਦੀ ਹੈ ਅਤੇ ਇਸ ਲਈ ਇਸ ਦੀ ਉਪਾਸਨਾ ਕੀਤੀ ਜਾਂਦੀ ਹੈ।[1]

ਰੁੱਖ

ਸੋਧੋ

ਸੀਤਲਾ ਮਾਤਾ ਨੂੰ ਅਤੇ ਉਸ ਦੀਆਂ ਭੈਣਾਂ ਨਿੰਮ, ਕਿੱਕਰ ਜਾਂ ਜੰਡ ਦੇ ਰੁੱਖਾਂ ਤੇ ਰਹਿੰਦੀਆਂ ਹਨ।

ਪੂਜਾ ਥਾਨ

ਸੋਧੋ

ਸੀਤਲਾ ਮਾਤਾ ਦੇ ਪੂਜਾ ਥਾਨ ਛੱਪੜਾਂ ਦੇ ਕਿਨਾਰੇ ਸਥਿਤ ਹਨ। ਇਹ ਕੁਝ ਇੱਟਾਂ ਦੇ ਬਣੇ ਹੁੰਦੇ ਹਨ, ਕੁਝ ਇੱਟ ਅਤੇ ਕੋਈ ਵੀ ਰੈਗੂਲਰ ਪੁਜਾਰੀ ਨਹੀਂ ਹੁੰਦੇ।

ਸਭ ਤੋਂ ਮਹੱਤਵਪੂਰਨ ਪੂਜਾ ਥਾਨ, ਜਿਥੇ ਵੱਡੇ ਸਾਲਾਨਾ ਮੇਲੇ ਲੱਗਦੇ ਹਨ ਸੀਲ ਪਿੰਡ, ਜ਼ਿਲ੍ਹਾ ਪਟਿਆਲਾ ਅਤੇ ਜਰਗ [4] ਪਿੰਡ, ਜ਼ਿਲ੍ਹਾ ਲੁਧਿਆਣਾ ਵਿੱਚ ਹਨ।[1] ਇਸ ਤੋਂ ਇਲਾਵਾ ਪੰਜਾਬ ਦੇ ਹੋਰ ਜਿਲ੍ਹਿਆਂ ਵਿੱਚ ਸੀਤਲਾ ਮਾਤਾ ਦੇ ਨਾਮ ਤੇ ਵੱਡੇ ਮੇਲੇ ਲੱਗ ਦੇ ਹਨ। ਕੁਰਾਲੀ ਦੇ ਮੋਰਿੰਡਾ ਰੋਡ ਜਿਲ੍ਹਾ ਰੋਪੜ ਤੇ ਸੀਤਲਾ ਮਾਤਾ ਤੇ ਪ੍ਰਚੀਨ ਇਤਿਹਾਸਿਕ ਮੰਦਰ ਹੈ।[5] ਅਤੇ ਧਨੋਲਾ ਨੇੜਲੇ ਪਿੰਡ ਕਾਲੇਕੇ ਜਿਲ੍ਹਾ ਬਰਨਾਲਾ ਵਿਖੇ ਮਾਤਾ ਸੀਤਲਾ ਦੇਵੀ ਬਸੰਤੀ ਦੇਵੀ ਦਾ ਮੰਦਰ ਹੈ। ਚੇਤ ਮਹੀਨੇ ਬਹਿੜਿਆਂ ਦਾ ਮੇਲਾ ਧੂਮਧਾਮ ਨਾਲ ਮਨਾਇਆ ਜਾਂਦਾ ਹੈ[6]

ਸੀਤਲਾ ਮਾਤਾ ਦੇ ਨਾਮ ਉੱਤੇ ਲੱਗਣ ਵਾਲੇ ਜਰਗ ਮੇਲੇ ਦਾ ਇਤਿਆਹਸ ਬਾਰੇ ।

ਪੰਜਾਬ ਵਿੱਚ ਸਾਲ ਭਰ ਦੌਰਾਨ ਕਈ ਮੇਲੇ ਭਰਦੇ ਹਨ। ਇਨ੍ਹਾਂ ਮੇਲਿਆਂ ਵਿੱਚ ਜਰਗ ਦੇ ਮੇਲੇ ਦਾ ਅਹਿਮ ਸਥਾਨ ਹੈ। ਇਹ ਮੇਲਾ ਚੇਤ ਦੇ ਮਹੀਨੇ ਦੇ ਦੂਜੇ ਮੰਗਲਵਾਰ ਨੂੰ ਮਾਤਾ ਰਾਣੀ ਦੇ ਪਵਿੱਤਰ ਅਸਥਾਨ ਤੇ ਲੱਗਦਾ ਹੈ। 

ਚੱਲ ਚੱਲੀਏ ਜਰਗ ਦੇ ਮੇਲੇ

ਜਰਗ ਪਿੰਡ ਜਿਲ੍ਹਾ ਲੁਧਿਆਣਾ ਵਿੱਚ ਪੈਦਾ ਹੈ। ਜਰਗ ਪਿੰਡ ਨੂੰ ਲਗਭਗ 1150 ਈਸਵੀ ਵਿੱਚ ਰਾਜਾ ਜਗਦੇਵ ਮਹਾਰਾਜਾ ਨੇ ਵਸਾਇਆ ਸੀ। ਇਥੋਂ ਦਾ ‘ਜਰਗ ਦਾ ਮੇਲਾ’ ਵਿਸ਼ਵ ਪ੍ਰਸਿੱਧ ਹੈ। ਇਹ ਮੇਲਾ ਸਦੀਆਂ ਤੋਂ ਚੇਤ ਦੇ ਮਹੀਨੇ ਮੰਦਰ ਮਾਤਾ ਸ਼ੀਤਲਾ ਮਸਾਣੀ, ਬਸੰਤੀ ਮਾਤਾ, ਮਾਤਾ ਮਦਾਨਣ, ਮਾਤਾ ਕਾਲੀ ਅਤੇ ਸ਼ੇਖ ਬਾਬਾ ਫਰੀਦ ਸ਼ੱਕਰਗੰਜ ਦੀ ਮਜ਼ਾਰ ’ਤੇ ਲੱਗਦਾ ਹੈ। ਮੇਲੇ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਸੋਮਵਾਰ ਨੂੰ ਲੋਕ ਮਿੱਠੀਆਂ ਰੋਟੀਆਂ, ਕਚੌਰੀਆਂ ਤੇ ਗੁਲਗੁਲੇ ਪਕਾਉਦੇਂ ਹਨ, ਜਿਸ ਨੂੰ ‘ਬੇਹਾ ਅੰਨ’ ਕਿਹਾ ਜਾਂਦਾ ਹੈ। ਇਨ੍ਹਾਂ ਨੂੰ ਸੁੱਚੇ ਰੱਖ ਕੇ ਦੂਜੇ ਦਿਨ ਸਾਰੇ ਮੰਦਰਾਂ ਵਿਚ ਪੂਜਾ ਕਰਕੇ ਗੁਲਗੁਲਿਆਂ ਨੂੰ ਪ੍ਰਸ਼ਾਦਿ ਦੇ ਰੂਪ ਵਿਚ ਵੰਡਿਆ ਜਾਂਦਾ ਹੈ। ਸੋਮਵਾਰ ਦੁਪਿਹਰ ਤੋਂ ਹੀ ਇਲਾਕੇ ਤੇ ਦੂਰ-ਦੁਰਾਡੇ ਤੋਂ ਲੋਕ ਮੰਦਰਾਂ ਵਿਚ ਪੁੱਜਣਾ ਸ਼ੁਰੂ ਕਰ ਦਿੰਦੇ ਹਨ ਅਤੇ ਸ਼ਰਧਾਲੂ ਜ਼ਮੀਨ ’ਤੇ ਆਸਣ ਲਾ ਕੇ ਮਾਤਾ ਦੀ ਚੌਕੀ ਭਰਦੇ ਤੇ ਮਾਤਾ ਦਾ ਜਸ ਗਾਇਨ ਕਰਦੇ ਹਨ।

ਮੰਗਲਵਾਰ ਨੂੰ ਅੰਮ੍ਰਿਤ ਵੇਲੇ ਤੋਂ ਹੀ ਲੱਖਾਂ ਦੀ ਗਿਣਤੀ ਵਿਚ ਬੱਚੇ, ਜਵਾਨ ਤੇ ਬੁੱਢੇ ਮੇਲੇ ਦੀ ਰੌਣਕ ਨੂੰ ਚਾਰ ਚੰਨ ਲਾਉਂਦੇ ਹਨ। ਮੇਲੇ ’ਤੇ ਜ਼ਿਆਦਾ ਇਕੱਠ ਦੇਖ ਕੇ ਕਈ ਔਰਤਾਂ ਮੇਲੇ ’ਤੇ ਜਾਣ ਤੋਂ ਘਬਰਾਉਂਦੀਆਂ ਹਨ, ਤਾਂ ਦਿਓਰ ਆਪਣੀ ਲਾਡਲੀ ਭਰਜਾਈ ਨੂੰ ਪਿਆਰ ਭਰੇ ਲਹਿਜ਼ੇ ਨਾਲ ਕਹਿੰਦਾ ਹੈ–

ਚੱਲ ਚੱਲੀਏ ਜਰਗ ਦੇ ਮੇਲੇ, ਨੀ ਮੁੰਡਾ ਤੇਰਾ ਮੈਂ ਚੱਕ ਲਊਂ

ਜਰਗ ਦੇ ਮੇਲੇ ’ਤੇ ਗੱਭਰੂ ਢੋਲਾਂ ਦੀ ਧਮਾਲ ਨਾਲ ਬੋਲੀਆਂ ਪਾਉਂਦੇ ਇੰਝ ਗਾਉਂਦੇ ਹਨ–

ਜਿਹਾ ਦੇਖਿਆ ਜਰਗ ਦਾ ਮੇਲਾ,

ਨੀ ਜਿਹੀ ਤੇਰੀ ਗੁੱਤ ਵੇਖ ਲਈ

ਇਸ ਮੇਲੇ ਵਿਚ ਢਾਡੀ ਜੱਥੇ, ਤੂੰਬੇ, ਅਲਗੋਜ਼ੇ ਵਾਲੇ, ਕਵੀਸ਼ਰ, ਨੁਮਾਇਸ਼ਾਂ, ਜਾਦੂਗਰਾਂ ਦੇ ਤਮਾਸ਼ੇ, ਗੀਤ ਸੰਗੀਤ ਦੇ ਪ੍ਰੋਗਰਾਮ ਅਤੇ ਭਲਵਾਨਾਂ ਦੇ ਜੌਹਰ ਦੇਖਣ ਨੂੰ ਮਿਲਦੇ ਹਨ। ਇਸ ਮੇਲੇ ’ਤੇ ਲੋਕ ਆਪਣੇ ਘੋੜਿਆਂ, ਘੋੜੀਆਂ, ਖੱਚਰਾਂ, ਭੇਡਾਂ ਅਤੇ ਬੱਕਰੀਆਂ ਨੂੰ ਦੁਲਹਨ ਵਾਂਗ ਸਜਾ ਕੇ ਲਿਆਉਂਦੇ ਹਨ।

ਜਰਗ ਦੇ ਮੇਲੇ ਵਿਚ ਪੰਜਾਬੀ ਸੱਭਿਆਚਾਰ ਦੀ ਪੂਰਨ ਤਸਵੀਰ ਦੇਖਣ ਨੂੰ ਮਿਲਦੀ ਹੈ। ਜੇ ਕਿਸੇ ਨੂੰ ਪੰਜਾਬੀਆਂ ਦੀ ਏਕਤਾ ਤੇ ਧਰਮ ਨਿਰਪੱਖਤਾ ’ਤੇ ਕੋਈ ਸ਼ੱਕ ਹੋਵੇ ਤਾਂ ਉਸ ਦਾ ਸ਼ੱਕ ਜਰਗ ਦੇ ਮੇਲੇ ਆ ਕੇ ਹਮੇਸ਼ਾਂ ਲਈ ਦੂਰ ਹੋ ਜਾਂਦਾ ਹੈ। ਲੇਖਕ ਜੋਗਿੰਦਰ ਆਜ਼ਾਦ ਜਰਗ ਮੇਲੇ ਬਾਰੇ ਇੰਝ ਲਿਖਦੇ ਹਨ–

ਮੇਲਾ- ਮੇਲਾ ਕਰਦੀ ਰਹੀ, ਮੇਲੇ ਵਾਲੇ ਦਿਨ ਘਰੇ ਰਹੀ।

ਮੇਰਾ ਖੁੰਝ ਗਿਆ ਜਰਗ ਦਾ ਮੇਲਾ,

ਨੀ ਚੰਦਰੀ ਦੇ ਆਖੇ ਲੱਗ ਕੇ।[7]

ਹਵਾਲੇ

ਸੋਧੋ
  1. 1.0 1.1 1.2 1.3 1.4 1.5 1.6 Folk Religion Change and Continuity by H S Bhatti Rawat Publications ISBN 81-7033-608-2
  2. "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2015-09-24. Retrieved 2016-06-16. {{cite web}}: Unknown parameter |dead-url= ignored (|url-status= suggested) (help)
  3. Centre for Sikh Studies, University of California.
  4. http://www.bharatonline.com/punjab/fairs/jarag-fair.html
  5. ਅੱਜ ਸਾਲਾਨਾ ਮੇਲਾ ਤੇ ਵਿਸ਼ੇਸ਼ ਮਾਤਾ ਸੀਤਲਾ ਦੇਵੀ ਕੁਰਾਲੀ. ਅਜੀਤ.
  6. ਧਨੋਲਾ, ਜਤਿੰਦਰ ਸਿੰਘ. ਮੇਲਾ ਮਾਤਾ ਰਾਣੀ 'ਚ ਹਜਾਰਾਂ ਸ਼ਰਧਾਲੂ ਪੁਜੇ. ਅਜੀਤ.
  7. ਜੱਗੀ, ਦੇਵਿੰਦਰ ਸਿੰਘ. ਚੱਲ ਚਲੀਏ ਜਰਗ ਦੇ ਮੇਲੇ. ਪੰਜਾਬੀ ਟ੍ਰਿਬਿਊਨ.