ਸੁਖ਼ਨਾ ਝੀਲ(ਹਿੰਦੀ: सुख़ना) ਹਿਮਾਲਿਆ ਦੀ ਤਲਹਟੀ ਸ਼ਿਵਾਲਿਕ ਪਹਾੜੀਆਂ ਤੇ ਚੰਡੀਗੜ੍ਹ, ਭਾਰਤ ਵਿੱਚ ਇੱਕ ਸਰੋਵਰ ਹੈ। ਇਹ3 ਕਿਮੀ² ਬਰਸਾਤੀ ਝੀਲ 1958 ਵਿੱਚ ਸੁਖ਼ਨਾ ਚੋਅ ਨੂੰ ਬੰਨ ਮਾਰ ਕੇ ਬਣਾਈ ਗਈ ਸੀ। ਪਹਿਲਾਂ ਇਸ ਵਿੱਚ ਸਿਧਾ ਬਰਸਾਤੀ ਪਾਣੀ ਪੈਂਦਾ ਸੀ ਅਤੇ ਵੱਡੇ ਪਧਰ ਤੇ ਗਾਰ ਜਮ੍ਹਾਂ ਹੋ ਜਾਂਦੀ ਸੀ। ਇਸ ਨੂੰ ਰੋਕਣ ਲਈ 25.42 ਕਿਮੀ² ਜ਼ਮੀਨ ਲੈਕੇ ਉਸ ਵਿੱਚ ਜੰਗਲ ਲਾ ਦਿੱਤਾ ਗਿਆ। 1974 ਵਿੱਚ, ਚੋਅ ਮੁਕੰਮਲ ਤੌਰ ਤੇ ਝੀਲ ਤੋਂ ਲਾਂਭੇ ਮੋੜ ਦਿੱਤਾ, ਅਤੇ ਗਾਰ ਨੂੰ ਘੱਟ ਤੋਂ ਘੱਟ ਕਰਨ ਲਈ ਨਿੱਤਰੇ ਪਾਣੀ ਨਾਲ ਝੀਲ ਨੂੰ ਭਰਨ ਦਾ ਪ੍ਰਬੰਧ ਕਰ ਲਿਆ[1]

Sukhna Lake Chandigarh, India.jpg
ਸੁਖ਼ਨਾ ਝੀਲ
ਸੁਖ਼ਨਾ ਝੀਲ
ਸਥਿਤੀ ਚੰਡੀਗੜ੍ਹ
ਗੁਣਕ 30°44′N 76°49′E / 30.733°N 76.817°E / 30.733; 76.817ਗੁਣਕ: 30°44′N 76°49′E / 30.733°N 76.817°E / 30.733; 76.817
ਝੀਲ ਦੇ ਪਾਣੀ ਦੀ ਕਿਸਮ ਜਲ ਭੰਡਾਰ
ਪਾਣੀ ਦਾ ਨਿਕਾਸ ਦਾ ਦੇਸ਼ ਭਾਰਤ
ਖੇਤਰਫਲ 3 ਕਿਮੀ²
ਔਸਤ ਡੂੰਘਾਈ ਔਸਤ 8 ਫੁੱਟ
ਵੱਧ ਤੋਂ ਵੱਧ ਡੂੰਘਾਈ 16 ਫੁੱਟ
ਸਰਘੀ ਵੇਲੇ ਸੁਖਨਾ ਝੀਲ

ਤਸਵੀਰਾਂਸੋਧੋ

ਹਵਾਲੇਸੋਧੋ