ਸੁਚਿਤਰਾ ਪਿਲਾਈ
ਸੁਚਿਤਰਾ ਪਿਲਾਈ (ਜਨਮ 27 ਅਗਸਤ 1970)[1] ਇੱਕ ਭਾਰਤੀ ਅਭਿਨੇਤਰੀ, ਮਾਡਲ, ਐਂਕਰ ਅਤੇ ਵੀ.ਜੇ ਹੈ। ਉਸਨੇ ਇਲੈਕਟ੍ਰਾਨਿਕ ਇੰਜੀਨੀਅਰਿੰਗ ਵਿੱਚ ਗਰੈਜੂਏਟ ਕਰਕੇ, ਆਪਣਾ ਕੈਰੀਅਰ ਆਰਟਸ ਵਿੱਚ ਚੁਣਿਆ।[2] ਇਸ ਤੋਂ ਇਲਾਵਾ ਉਸਨੇ ਦਿਲ ਚਾਹਤਾ ਹੈ (2001), ਪੇਜ 3 (2005), ਲਗਾ ਚੁੰਨਰੀ ਮੇਂ ਦਾਗ (2007), ਅਤੇ ਫੈਸ਼ਨ (2008) ਆਦਿ ਫ਼ਿਲਮਾਂ ਵਿੱਚ ਆਪਣੀ ਭੂਮਿਕਾ ਨਿਭਾਈ। ਸੁਚਿਤਰਾ ਇੱਕ ਇੰਡੀ ਪੌਪ ਅਤੇ ਰੌਕ ਯਾਨਰ ਗਾਇਕ ਵੀ ਹੈ, ਉਸਦੀ ਐਲਬਮ ਸਚ ਇਜ਼ ਲਾਇਫ਼ 2011 ਵਿੱਚ ਰਿਲੀਜ਼ ਹੋਈ। ਉਹ ਇੱਕ ਵਧੀਆ ਥੀਏਟਰ ਕਲਾਕਾਰ ਵੀ ਹੈ।
ਸੁਚਿਤਰਾ ਪਿਲਾਈ | |
---|---|
ਜਨਮ | 27 ਅਗਸਤ 1970 |
ਪੇਸ਼ਾ | ਅਦਾਕਾਰਾ, ਅਵਾਜ਼ ਅਦਾਕਾਰਾ, ਮਾਡਲ, ਐਂਕਰ, ਵੀ.ਜੇ |
ਸਰਗਰਮੀ ਦੇ ਸਾਲ | 1993–ਹੁਣ |
ਜੀਵਨ ਸਾਥੀ | ਲਾਰਸ ਜੇਲਡਸਨ |
ਫ਼ਿਲਮ ਕੈਰੀਅਰ
ਸੋਧੋਮੁੰਬਈ ਵਿੱਚ ਸਕੂਲ ਪੜ੍ਹਦਿਆਂ ਪਿਲਾਈ ਜ਼ਿਆਦਾ ਰੁਚੀ ਥੀਏਟਰ ਵਿੱਚ ਲੈਂਦੀ ਸੀ, ਪਰ ਉਸਨੇ ਗ੍ਰੇਜੂਏਟ ਇਲੈਕਟ੍ਰੋਨਿਕ ਇੰਜਨੀਅਰਿੰਗ ਵਿੱਚ ਕੀਤੀ। ਉਹ ਛੇਤੀ ਹੀ ਲੰਡਨ ਲਈ ਚਲੀ ਗਈ, ਜਿੱਥੇ ਉਹ ਬੱਚਿਆਂ ਦੇ ਥੀਏਟਰ ਵਿੱਚ ਸ਼ਾਮਲ ਹੋ ਗਈ। ਉਸਨੇ 1993 ਵਿੱਚ ਫ਼ਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਜਦੋਂ ਉਸ ਨੂੰ ਇੱਕ ਫਰੈਂਚ ਫ਼ਿਲਮ 'ਲੀ ਪ੍ਰੀਕਸ ਦਉਨ ਫੇਮ' ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਨਾਲ ਹੀ ਅੰਗਰੇਜ਼ੀ ਫ਼ਿਲਮ 'ਗੁਰੂ ਇਨ ਸੇਵਨ' ਵਿੱਚ ਵੀ ਭੂਮਿਕਾ ਨਿਭਾਈ।
ਪਿਲਾਈ ਫਿਰ ਮੁੰਬਈ ਤੋਂ ਵਾਪਸ ਆ ਗਈ ਅਤੇ ਉਸ ਨੂੰ ਵੀਜੇ ਦੇ ਰੂਪ ਵਿੱਚ ਨੌਕਰੀ ਦੀ ਪੇਸ਼ਕਸ਼ ਮਿਲੀ। ਉਸ ਨੂੰ ਪਹਿਲੀ ਵਾਰ ਅਪਾਚੇ ਇੰਡੀਅਨ ਦੁਆਰਾ ਇੱਕ ਸੰਗੀਤ ਵੀਡੀਓ ਵਿੱਚ ਅਤੇ ਫਿਰ ਬਾਲੀ ਸਗੂ ਦੇ "ਦਿਲ ਚੀਜ ਕਯਾ ਹੈ" ਵੀਡੀਓ ਵਿੱਚ ਵੇਖਿਆ ਗਿਆ। ਉਹ ਨਾਲ ਹੀ ਸਿੰਪਲੀ ਸਾਉਥ, ਰੈੱਡ ਅਲਰਟ, ਹਿਪ ਹੌਪ ਹੂਰੇ, ਬੇਨੀਥਾ, ਰਿਸ਼ਤਾ ਡੌਟ ਕੋਮ ਅਤੇ ਕੈਬਰੇਟ ਕੈਬਰੇਟ ਵਰਗੇ ਟੈਲੀਵਿਜ਼ਨ ਸ਼ੋਅ ਵੀ ਚਲਾ ਰਹੀ ਹੈ। ਉਸਨੂੰ 2016 ਵਿੱਚ ਹਾਲੀਵੁੱਡ ਫ਼ਿਲਮ ਦ ਅਦਰ ਸਾਇਡ ਆਫ਼ ਦ ਡੋਰ[3] ਅਤੇ 2017 ਵਿੱਚ ਫ਼ਿਲਮ ਦ ਵੈਲੀ ਵਿੱਚ ਵੇਖਿਆ ਗਿਆ, ਜਿਸ ਦੇ ਲਈ ਉਸ ਨੂੰ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ[4] ਅਤੇ ਦ ਮਿਲਨ ਇੰਟਰਨੈਸ਼ਨਲ ਫ਼ਿਲਮਮੇਕਰ ਫੈਸਟੀਵਲ 2017 ਵਿਚ ਬੇਹਤਰੀਨ ਅਭਿਨੇਤਰੀ ਦਾ ਪੁਰਸਕਾਰ ਵੀ ਮਿਲਿਆ।[5]
ਨਿੱਜੀ ਜ਼ਿੰਦਗੀ
ਸੋਧੋ2005 ਵਿਚ, ਸੁਚਿਤਰਾ ਨੇ ਡੈਨਮਾਰਕ ਤੋਂ ਇੰਜੀਨੀਅਰ ਲਾਰਸ ਜੇਲਡਸਨ ਨਾਲ ਵਿਆਹ ਕਰਵਾ ਲਿਆ। ਉਨ੍ਹਾਂ ਦੀ ਇੱਕ ਬੇਟੀ ਅਨੀਕਾ ਹੈ।[6]
ਫ਼ਿਲਮੋਗ੍ਰਾਫੀ
ਸੋਧੋਸਾਲ | ਸਿਰਲੇਖ | ਭੂਮਿਕਾ | ਹੋਰ ਸੂਚਨਾ |
---|---|---|---|
1993 | ਲੀ ਪ੍ਰੀਕਸ ਦਉਨ ਫੇਮ | ਫਰੈਂਚ ਫ਼ਿਲਮ | |
1998 | ਗੁਰੂ ਇਨ ਸੇਵਨ | ਅੰਗਰੇਜ਼ੀ ਫ਼ਿਲਮ | |
2001 | ਏਵਰੀਬਡੀ ਸੇਅਜ ਆਈ ਐਮ ਫਾਇਨ | ਜੈਸਿਕਾ | ਹਿੰਦੀ ਫ਼ਿਲਮ |
ਬਸ ਇਤਨਾ ਸਾ ਖ਼ਾਬ ਹੈ I | ਇੱਕ ਰਿਪੋਰਟਰ | ||
ਦਿਲ ਚਾਹਤਾ ਹੈ | ਪ੍ਰਿਯਾ | ||
2003 | ਵੈਸੇ ਭੀ ਹੋਤਾ ਹੈ ਪਾਰਟ II | ਸ਼ਾਲੂ | |
ਸੱਤਾ | |||
88 ਅਨੂਪ ਹਿੱਲ | ਸ੍ਰੀਮਤੀ ਅੰਤਾਰਾ ਸ਼ੇਲਰ | ||
2005 | ਪੇਜ 3 | ਫੈਸ਼ਨ ਡਿਜ਼ਾਇਨਰ ਸੋਨਲ ਰਾਏ | |
2006 | ਸ਼ਿਵ | ਮਾਨਸੀ | |
ਕ੍ਰ੍ਕਸ਼ | ਮਾਨਸੀ | ||
ਪਿਆਰ ਕੇ ਸਾਇਡ ਇਫੈਕਟ | ਅੰਜਲੀ/ਡ੍ਰੈਕੁਲਾ | ||
2007 | ਮੈਰੀਗੋਲਡ: ਐਨ ਐਡਵੇਂਚਰ ਇਨ ਇੰਡੀਆ | ਰਾਣੀ | |
ਲਗਾ ਚੁੰਨਰੀ ਮੇਂ ਦਾਗ | ਮਿਸ਼ੇਲ | ||
2008 | ਫੈਸ਼ਨ | ਅਵੰਤੀਕਾ ਸਰੀਨ | |
ਦਸਵਿਦਾਨੀਆਂ | ਸੁਸ਼ੀ | ||
2010 | ਦੁਲਹਾ ਮਿਲ ਗਯਾ | ਜੈਸਮੀਨ | |
2016 | ਫਿਤੂਰ | ਰਿਪੋਰਟਰ | |
2016 | ਦ ਅਦਰ ਸਾਇਡ ਆਫ਼ ਦ ਡੋਰ | ਪਿਕੀ | |
2016 | ਓੱਪਮ | ਸਕੂਲ ਦੇ ਪ੍ਰਿੰਸੀਪਲ | ਮਲਿਆਲਮ ਫ਼ਿਲਮ |
2017 | ਦ ਵੈਲੀ | ਰੂਪਾ |
ਟੈਲੀਵਿਜ਼ਨ
ਸੋਧੋ(2003-2005) ਕੇਕੇਓਆਈ ਦਿਲ ਮੇਂ ਹੈ
ਸਾਲ | ਸਿਰਲੇਖ | ਭੂਮਿਕਾ | ਚੈਨਲ | ਹੋਰ ਸੂਚਨਾ |
---|---|---|---|---|
1998 | ਹਿੱਪ ਹਿੱਪ ਹੂਰੇ | ਅਲਕੰਧਾ ਮੈਡਮ | ਜ਼ੀ ਟੀ. ਵੀ. | ਇੰਡੀਅਨ ਵੀਕਐਂਡ ਸੋਪ ਏਰਾ |
2013 | 24 | ਮੇਹਕ ਆਹੂਜਾ | ਰੰਗ ਟੀ. ਵੀ. | ਇੰਡੀਅਨ ਵੀਕਐਂਡ ਸੋਪ ਏਰਾ |
2001 | ਪ੍ਰਧਾਨ ਮੰਤਰੀ (ਜ਼ੀ) | ਪੱਤਰਕਾਰ | ਜ਼ੀ ਟੀ. ਵੀ. | ਇੰਡੀਅਨ ਵੀਕਐਂਡ ਡਰਾਮਾ |
2013-2014 | Beintehaa | ਸੁਰੈਆ ਉਸਮਾਨ ਅਬਦੁੱਲਾ | ਰੰਗ ਟੀ. ਵੀ. | ਇੰਡੀਅਨ ਰੋਜ਼ਾਨਾ ਸੋਪ ਏਰਾ |
2014 | Bigg Boss 8 | ਮਹਿਮਾਨ | ਰੰਗ ਟੀ. ਵੀ. | ਅਸਲੀਅਤ ਪ੍ਰਦਰਸ਼ਨ |
2016-17 | Ek Shringaar-Swabhiman | ਸੰਧਿਆ ਚੌਹਾਨ | ਰੰਗ ਟੀ. ਵੀ. | ਇੰਡੀਅਨ ਰੋਜ਼ਾਨਾ ਸੋਪ ਏਰਾ |
ਇਹ ਵੀ ਵੇਖੋ
ਸੋਧੋਹਵਾਲੇ
ਸੋਧੋ- ↑ ""My Birthday is on 27 August"". Twitter suchitra pillai.
- ↑ "The Hindu: Metro Plus Kochi: Brains and Beauty". Archived from the original on 2012-11-10. Retrieved 2018-08-29.
{{cite web}}
: Unknown parameter|dead-url=
ignored (|url-status=
suggested) (help) - ↑ "The Other Side of the Door reviews". Metacritic. Retrieved 1 March 2016.
- ↑ "2017 LIIFE Nominees & Winners - The Long Island International Film Expo". The Long Island International Film Expo (in ਅੰਗਰੇਜ਼ੀ (ਅਮਰੀਕੀ)). Retrieved 2017-12-30.
- ↑ "Suchitra Pillai on cloud nine with award for 'The Valley' - Times of India". The Times of India. Retrieved 2017-12-30.
- ↑ "Suchitra Pillai and Lars Kjeldsen is a perfect pair - Times of India". The Times of India. Retrieved 2017-12-30.