ਸੁਜਾਤਾ ਮੋਹਾਪਾਤਰਾ

ਸੁਜਾਤਾ ਮੋਹਾਪਾਤਰਾ (ਜਨਮ 27 ਜੂਨ 1968) ਇੱਕ ਭਾਰਤੀ ਕਲਾਸੀਕਲ ਡਾਂਸਰ ਅਤੇ ਓਡੀਸੀ ਨਾਚ ਸ਼ੈਲੀ ਦੀ ਅਧਿਆਪਕਾ ਹੈ।[1][2]

ਸੁਜਾਤਾ ਮੋਹਾਪਾਤਰਾ
ਜਨਮ
ਸੁਜਾਤਾ ਮੋਹਨਤੀ

(1968-06-27) 27 ਜੂਨ 1968 (ਉਮਰ 55)
ਪੇਸ਼ਾਭਾਰਤੀ ਕਲਾਸੀਕਲ ਡਾਂਸਰ, ਪ੍ਰ੍ਫੋਰਮਰ
ਵੈੱਬਸਾਈਟਅਧਿਕਾਰਿਤ ਵੈੱਬਸਾਈਟ

ਮੁੱਢਲਾ ਜੀਵਨ ਅਤੇ ਪਿਛੋਕੜ ਸੋਧੋ

ਸੁਜਾਤਾ ਮੋਹਾਪਾਤਰਾ ਦਾ ਜਨਮ ਬਾਲਾਸੌਰ ਵਿੱਚ 1968 ਵਿੱਚ ਹੋਇਆ ਸੀ। ਉਸਨੇ ਛੋਟੀ ਉਮਰ ਵਿੱਚ ਹੀ ਗੁਰੂ ਸੁਧਾਕਰ ਸਾਹੂ ਤੋਂ ਓਡੀਸੀ ਸਿੱਖਣੀ ਆਰੰਭ ਕਰ ਦਿੱਤੀ ਸੀ।[3]

ਸੁਜਾਤਾ ਮੋਹਾਪਾਤਰਾ ਨੇ ਭੁਵਨੇਸ਼ਵਰ ਦੇ ਓਡੀਸੀ ਰਿਸਰਚ ਸੈਂਟਰ ਵਿਖੇ ਪਦਮ ਵਿਭੂਸ਼ਣ ਗੁਰੂ ਕੇਲੂਚਰਨ ਮੋਹਾਪਾਤਰਾ ਅਧੀਨ ਆਪਣੀ ਸਿਖਲਾਈ ਲਈ।[4] ਉਹ 1987 ਵਿੱਚ ਭੁਵਨੇਸ਼ਵਰ, ਓਡੀਸ਼ਾ ਆਈ ਸੀ। ਉਸਨੇ ਗੁਰੂ ਕੇਲੂਚਰਨ ਮੋਹਾਪਾਤਰਾ ਦੇ ਪੁੱਤਰ ਰਤੀਕਾਂਤ ਮੋਹਾਪਾਤਰਾ ਨਾਲ ਵਿਆਹ ਕਰਵਾ ਲਿਆ।[5] ਉਸ ਦੀ ਬੇਟੀ ਪ੍ਰੀਤੀਸ਼ਾ ਮੋਹਾਪਾਤਰਾ ਵੀ ਇੱਕ ਓਡੀਸੀ ਡਾਂਸਰ ਹੈ।

ਕਰੀਅਰ ਸੋਧੋ

 
ਸੁਜਾਤਾ ਮੋਹਾਪਾਤਰਾ

ਸੁਜਾਤਾ ਮੋਹਾਪਾਤਰਾ ਨੇ ਓਡੀਸ਼ਾ ਦੇ ਪ੍ਰੋਗਰਾਮਾਂ ਵਿੱਚ ਸਾਹੂ ਦੀ ਡਾਂਸ ਟਰੂਪ ਨਾਲ ਓਡੀਸੀ ਕਲਾਸੀਕਲ ਅਤੇ ਲੋਕ ਨਾਚ ਕਰਨਾ ਸ਼ੁਰੂ ਕੀਤਾ। ਕੇਲੂਚਰਨ ਮੋਹਾਪਾਤਰਾ ਸੀ ਸਿਖਲਾਈ ਹੇਠ ਉਸ ਦੀ ਨਾਚ ਦੀ ਸ਼ੈਲੀ ਵਿਕਸਿਤ ਹੋਈ ਅਤੇ ਉਹ ਆਪਣੀ ਪੀੜ੍ਹੀ ਦੀ ਸਭ ਤੋਂ ਉੱਤਮ ਓਡੀਸੀ ਨ੍ਰਿਤਕਾਂ ਵਿੱਚੋਂ ਇੱਕ ਬਣਨ ਲਈ ਤਿਆਰ ਸੀ।[6] ਉਸਦੇ ਸਹੁਰੇ ਦੁਆਰਾ ਸਥਾਪਿਤ ਕੀਤੀ ਗਈ ਇਕੋ ਕਲਾਕਾਰ ਅਤੇ ਸਰਜਨ ਡਾਂਸ ਟਰੂਪ ਦੇ ਪ੍ਰਮੁੱਖ ਮੈਂਬਰ ਵਜੋਂ ਸੁਜਾਤਾ ਮੋਹਾਪਾਤਰਾ ਨੇ ਭਾਰਤ ਅਤੇ ਹੋਰਨਾਂ ਦੇਸ਼ਾਂ ਵਿੱਚ ਪੇਸ਼ਕਾਰੀ ਦਿੱਤੀ।[7]

ਸੁਜਾਤਾ ਮੋਹਾਪਾਤਰਾ ਓਡੀਸੀ ਨੂੰ ਸਿਖਾਉਣ ਵਿੱਚ ਸਰਗਰਮਤਾ ਨਾਲ ਸ਼ਾਮਲ ਹੋਈ। ਉਹ 'ਸਰਜਨ' (ਓਡੀਸੀ ਨ੍ਰਿਤੀਬਾਸਾ) ਦੀ ਪ੍ਰਿੰਸੀਪਲ ਹੈ,[8] ਜੋ ਇੱਕ ਪ੍ਰਮੁੱਖ ਓਡੀਸੀ ਡਾਂਸ ਇੰਸਟੀਚਿਉਸ਼ਨ, ਜਿਸ ਦੀ ਸਥਾਪਨਾ ਮ.ਗੁਰੂ ਕੇਲੂਚਰਨ ਮੋਹਾਪਾਤਰਾ ਦੁਆਰਾ ਕੀਤੀ ਗਈ ਹੈ, ਉਸਨੇ ਉਤਕਲ ਯੂਨੀਵਰਸਿਟੀ ਤੋਂ ਉੜੀਆ ਸਾਹਿਤ ਵਿੱਚ ਮਾਸਟਰ ਕੀਤੀ ਹੈ ਅਤੇ ਓਡੀਸੀ ਰਿਸਰਚ ਸੈਂਟਰ, ਭੁਵਨੇਸ਼ਵਰ ਵਿਖੇ ਖੋਜ ਕਾਰਜ ਕੀਤਾ ਹੈ।[9]

ਜੁਲਾਈ, 2011 ਵਿੱਚ ਉਸਨੇ ਇੱਕ ਓਡੀਸੀ ਇੰਸਟੀਚਿਉਟ - ਗੁਰੂ ਕੀਰਤੀ ਸਰਜਨ ਆਪਣੇ ਗ੍ਰਹਿ, ਬਾਲਾਸੌਰ ਵਿੱਚ ਵੀ ਖੋਲ੍ਹਿਆ ਹੈ।[10]

ਅਵਾਰਡ ਸੋਧੋ

  • ਕ੍ਰਿਸ਼ਨਾ ਗਣ ਸਭਾ, ਚੇਨਈ, 2014 ਤੋਂ ਨ੍ਰਿਤਿਆ ਚੂਡਾਮਨੀ[11]
  • ਮਹਾਰੀ ਅਵਾਰਡ, ਪੰਕਜ ਚਰਨ ਓਡੀਸੀ ਰਿਸਰਚ ਫਾਉਂਡੇਸ਼ਨ
  • ਦੂਜਾ ਸੰਜੁਕਤਾ ਪਾਨੀਗ੍ਰਹੀ ਅਵਾਰਡ, ਵਾਸ਼ਿੰਗਟਨ ਡੀਸੀ ਤੋਂ ਚਿਤਰਾ ਕ੍ਰਿਸ਼ਣਾਮੂਰਤੀ
  • ਆਦਿੱਤਿਆ ਬਿਰਲਾ ਕਲਾ ਕਿਰਨ ਅਵਾਰਡ, ਮੁੰਬਈ
  • ਰਜ਼ਾ ਫਾਉਂਡੇਸ਼ਨ ਐਵਾਰਡ, ਦਿੱਲੀ
  • ਭਾਰਤ ਦੀ ਉਮੀਦ, 2001
  • ਨ੍ਰਿਤਿਆ ਰਾਗਿਨੀ, ਪੁਰੀ, 2002
  • ਵਿਸਾਖੀ ਅਵਾਰਡ
  • ਪ੍ਰਾਣ ਨਾਤਾ ਸੰਮਾਨ
  • ਅਭੀ ਨੰਦਿਕਾ, ਪੁਰੀ, 2004
  • ਭੀਮੇਸ਼ਵਰ ਪ੍ਰਤਿਖਾ ਸਨਮਾਨ, 2004
  • ਰਾਜਾ ਪੁਰਸਕਰ, 2008
  • ਆਈ.ਸੀ.ਸੀ.ਆਰ. ਵਿੱਚ ਦੂਰਦਰਸ਼ਨ ਦੇ ਉੱਘੇ ਸ਼੍ਰੇਣੀ ਕਲਾਕਾਰ ਵਜੋਂ[12]

ਇਹ ਵੀ ਵੇਖੋ ਸੋਧੋ

ਹਵਾਲੇ ਸੋਧੋ

  1. "Israel to host Indian art exhibition | The South Asian Times". 28 March 2012. Archived from the original on 28 March 2012. Retrieved 2 August 2017.
  2. "Statuesque postures". The Hindu (in ਅੰਗਰੇਜ਼ੀ). Retrieved 2 August 2017.
  3. "The Hindu: Friday Review Hyderabad / Dance: The state of Odissi". 10 November 2012. Archived from the original on 10 November 2012. Retrieved 2 August 2017.
  4. "The Hindu: Entertainment Delhi / Dance: A feast for Delhi dance lovers". www.thehindu.com. Retrieved 2 August 2017.
  5. Mehta, Kamini. "Odissi dancer Sujata Mohapatra mesmerizes school students". Times of India. Retrieved 19 December 2015.
  6. "The Hindu: Friday Review Hyderabad / Dance: 'Discipline makes a good dancer'". 2 October 2008. Archived from the original on 2 October 2008. Retrieved 2 August 2017.
  7. "IPAAC Home". www.ipaac.org. Archived from the original on 2 ਅਗਸਤ 2017. Retrieved 2 August 2017.
  8. "Srjan GURU Kelucharan Odissi Nrityabasa ..." www.srjan.com. 30 October 2008. Archived from the original on 30 October 2008. Retrieved 2 August 2017.
  9. "Interview - Sujata Mohapatra - Kiran Rajagopalan". www.narthaki.com. Retrieved 2 August 2017.
  10. "Archived copy". Archived from the original on 2011-09-27. Retrieved 2011-09-13.{{cite web}}: CS1 maint: archived copy as title (link)
  11. "Awards for veterans". The Hindu (in ਅੰਗਰੇਜ਼ੀ). Retrieved 2 August 2017.
  12. "Archived copy". Archived from the original on 2011-09-27. Retrieved 2011-09-07.{{cite web}}: CS1 maint: archived copy as title (link)

ਬਾਹਰੀ ਲਿੰਕ ਸੋਧੋ