ਸੁਬਰਤ ਦਾਸ (ਜਨਮ 1 ਮਈ 1963) ਇੱਕ ਭਾਰਤੀ ਕ੍ਰਿਕਟ ਅੰਪਾਇਰ ਹੈ। ਦਾਸ ਮਾਰਚ 2017 ਤੱਕ 3 ਮਹਿਲਾ ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਮੈਚ,[1] 1 ਮਹਿਲਾ ਟੀ-20 ਅੰਤਰਰਾਸ਼ਟਰੀ ਮੈਚ,[2] 61 ਪਹਿਲੀ ਸ਼੍ਰੇਣੀ ਦੇ ਮੈਚ,[3] 56 ਲਿਸਟ ਏ ਮੈਚ[4] ਅਤੇ 36 ਟਵੰਟੀ 20 ਮੈਚ[5] ਵਿਚ ਅੰਪਾਇਰ ਵਜੋਂ ਖੜ੍ਹਾ ਹੋ ਚੁੱਕਿਆ ਹੈ।

Subrat Das
ਨਿੱਜੀ ਜਾਣਕਾਰੀ
ਪੂਰਾ ਨਾਮ
Subrat Das
ਜਨਮ (1963-05-01) 1 ਮਈ 1963 (ਉਮਰ 61)
ਭੂਮਿਕਾUmpire
ਅੰਪਾਇਰਿੰਗ ਬਾਰੇ ਜਾਣਕਾਰੀ
ਮਹਿਲਾ ਓਡੀਆਈ ਅੰਪਾਇਰਿੰਗ3 (2010–2015)
ਮਹਿਲਾ ਟੀ20ਆਈ ਅੰਪਾਇਰਿੰਗ1 (2015)
ਪਹਿਲਾ ਦਰਜਾ ਅੰਪਾਇਰਿੰਗ61 (1999–2016)
ਏ ਦਰਜਾ ਅੰਪਾਇਰਿੰਗ56 (1999–2017)
ਟੀ20 ਅੰਪਾਇਰਿੰਗ36 (2007–2017)
ਸਰੋਤ: ESPNcricinfo, 26 March 2017

ਦਾਸ ਨੇ ਵਿਸ਼ਾਖਾਪਟਨਮ ਦੇ ਡਾਕਟਰ ਵਾਈ.ਐਸ. ਰਾਜਸ਼ੇਖਰ ਰੈੱਡੀ ਏਸੀਏ-ਵੀਡੀਸੀਏ ਕ੍ਰਿਕਟ ਸਟੇਡੀਅਮ ਵਿੱਚ ਫਰਵਰੀ 2010 ਵਿੱਚ ਇੰਗਲੈਂਡ ਅਤੇ ਭਾਰਤ ਵਿਚਕਾਰ ਚੌਥੇ ਡਬਲਯੂ.ਓ.ਡੀ.ਆਈ. ਮੈਚ ਦੌਰਾਨ ਇੱਕ ਅੰਤਰਰਾਸ਼ਟਰੀ ਅੰਪਾਇਰ ਵਜੋਂ ਆਪਣੀ ਸ਼ੁਰੂਆਤ ਕੀਤੀ। ਤਿੰਨ ਦਿਨ ਬਾਅਦ, ਉਹ ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ ਮੈਦਾਨ 'ਤੇ ਆਯੋਜਿਤ ਲੜੀ ਦੇ ਪੰਜਵੇਂ ਅਤੇ ਆਖਰੀ ਡਬਲਿਊ.ਓ.ਡੀ.ਆਈ. ਮੈਚ ਵਿੱਚ ਅੰਪਾਇਰ ਵਜੋਂ ਖੜ੍ਹਾ ਹੋਇਆ ਸੀ। ਉਸਨੇ ਹਾਲ ਹੀ ਵਿੱਚ ਬੰਗਲੌਰ ਦੇ ਐਮ. ਚਿੰਨਾਸਵਾਮੀ ਸਟੇਡੀਅਮ ਵਿੱਚ 8 ਜੁਲਾਈ 2015 ਨੂੰ ਨਿਊਜ਼ੀਲੈਂਡ ਅਤੇ ਭਾਰਤ ਵਿਚਕਾਰ ਪੰਜਵੇਂ ਡਬਲਿਊ.ਓ.ਡੀ.ਆਈ. ਮੈਚ ਦੀ ਅਤੇ ਇੱਕ ਹਫ਼ਤੇ ਬਾਅਦ ਉਸੇ ਸਥਾਨ 'ਤੇ, ਉਸਨੇ ਉਸੇ ਦੋ ਟੀਮਾਂ ਵਿਚਕਾਰ ਆਪਣੇ ਪਹਿਲੇ ਡਬਲਿਊ.ਟੀ.20 ਆਈ. ਮੈਚ ਦੀ ਵੀ ਅੰਪਾਇਰਿੰਗ ਕੀਤੀ।[6][7]

ਦਾਸ ਨੂੰ 2010 ਵਿੱਚ ਸ਼ਾਨਦਾਰ ਅੰਪਾਇਰਿੰਗ ਲਈ ਸਰੋਜ ਮਹਾਸੁਆਰਾ ਯਾਦਗਾਰੀ ਪੁਰਸਕਾਰ ਮਿਲਿਆ।[8]

ਉਸਨੇ 1983 ਤੱਕ ਕੇਂਦੁਝਰ ਦੇ ਧਾਰਣੀਧਰ ਕਾਲਜ ਵਿੱਚ ਪੜ੍ਹਾਈ ਕੀਤੀ ਅਤੇ ਉਹ ਵਰਤਮਾਨ ਵਿੱਚ ਸੰਬਲਪੁਰ ਵਿੱਚ ਰਹਿੰਦਾ ਹੈ।[9]

ਹਵਾਲੇ ਸੋਧੋ

  1. "List of Women's One Day International matches umpired by Subrat Das". CricketArchive. Retrieved 26 March 2017.
  2. "List of Women's Twenty20 International matches umpired by Subrat Das". CricketArchive. Retrieved 26 March 2017.
  3. "List of first-class matches umpired by Subrat Das". CricketArchive. Retrieved 26 March 2017.
  4. "List of List A matches umpired by Subrat Das". CricketArchive. Retrieved 26 March 2017.
  5. "List of Twenty20 matches umpired by Subrat Das". CricketArchive. Retrieved 26 March 2017.
  6. "List of Women's One Day International matches umpired by Subrat Das". CricketArchive. Retrieved 26 March 2017."List of Women's One Day International matches umpired by Subrat Das". CricketArchive. Retrieved 26 March 2017.
  7. "List of Women's Twenty20 International matches umpired by Subrat Das". CricketArchive. Retrieved 26 March 2017."List of Women's Twenty20 International matches umpired by Subrat Das". CricketArchive. Retrieved 26 March 2017.
  8. "Orisports profile". Orisports. 7 September 2010. Retrieved 26 March 2017.
  9. "Orisports profile". Orisports. 7 September 2010. Retrieved 26 March 2017."Orisports profile". Orisports. 7 September 2010. Retrieved 26 March 2017.

 

ਬਾਹਰੀ ਲਿੰਕ ਸੋਧੋ