ਸੁਬੇਗ ਸਿੰਘ
ਮੇਜਰ ਜਨਰਲ ਸੁਬੇਗ ਸਿੰਘ ਏਐਸਵੀਐਮ ਅਤੇ ਪੀਵੀਐਸਐਮ (1925-1984), ਇੱਕ ਭਾਰਤੀ ਫੌਜ ਦਾ ਅਧਿਕਾਰੀ ਸੀ ਜੋ ਬੰਗਲਾਦੇਸ਼ ਮੁਕਤੀ ਜੰਗ ਸਮੇਂ ਮੁਕਤੀ ਬਾਹਿਨੀ ਵਲੰਟੀਅਰਾਂ ਦੀ ਸਿਖਲਾਈ ਲਈ ਆਪਣੀ ਸੇਵਾ ਲਈ ਜਾਣਿਆ ਜਾਂਦਾ ਹੈ।[2] [3][4] ਸਿੰਘ ਦਾ ਜਨਮ ਖਿਆਲਾ ਪਿੰਡ (ਪਹਿਲੇ ਖਿਆਲਾ ਨੰਦ ਸਿੰਘ੍ਹ ਵਾਲਾ ਦੇ ਤੌਰ ਤੇ ਜਾਣਿਆ ਜਾਂਦਾ ਸੀ), ਜੋ ਅੰਮ੍ਰਿਤਸਰ-ਚੋਗਾਵਾਂ ਸੜਕ ਤੋਂ ਲਗਭਗ ਨੌ ਮੀਲ (14 ਕਿਲੋਮੀਟਰ) ਦੂਰ ਹੈ, ਵਿੱਚ ਹੋਇਆ ਸੀ। ਉਹ ਸਰਦਾਰ ਭਗਵਾਨ ਸਿੰਘ ਅਤੇ ਪ੍ਰੀਤਮ ਕੌਰ ਦਾ ਸਭ ਤੋਂ ਵੱਡਾ ਪੁੱਤਰ ਸੀ ਅਤੇ ਉਸਦੇ ਤਿੰਨ ਭਰਾ ਅਤੇ ਇੱਕ ਭੈਣ ਸੀ। ਉਸਨੂੰ ਸੈਕੰਡਰੀ ਸਿੱਖਿਆ ਪ੍ਰਾਪਤ ਕਰਨ ਲਈ, ਖਾਲਸਾ ਕਾਲਜ ਅੰਮ੍ਰਿਤਸਰ, ਅਤੇ ਬਾਅਦ ਵਿੱਚ ਸਰਕਾਰੀ ਕਾਲਜ ਲਾਹੌਰ ਉੱਚ ਸਿੱਖਿਆ ਦੇ ਲਈ ਭੇਜਿਆ ਗਿਆ।
ਸੁਬੇਗ ਸਿੰਘ | |
---|---|
ਜਨਮ | 1 ਮਈ 1924 ਖਿਆਲਾ ਕਲਾਂ, ਅੰਮ੍ਰਿਤਸਰ, ਪੰਜਾਬ, ਬ੍ਰਿਟਿਸ਼ ਇੰਡੀਆ |
ਮੌਤ | ਅਕਾਲ ਤਖ਼ਤ, ਅੰਮ੍ਰਿਤਸਰ, ਪੰਜਾਬ, ਭਾਰਤ | 6 ਜੂਨ 1984 (ਉਮਰ 60)
ਵਫ਼ਾਦਾਰੀ | ਬਰਤਾਨਵੀ ਭਾਰਤ ਭਾਰਤ ਸਿੱਖ |
ਸੇਵਾ/ | ਬ੍ਰਿਟਿਸ਼ ਭਾਰਤੀ ਫੌਜ ਭਾਰਤੀ ਫੌਜ |
ਸੇਵਾ ਦੇ ਸਾਲ | 1942 - 1977, 1984 |
ਰੈਂਕ | ਮੇਜਰ ਜਨਰਲ |
ਯੂਨਿਟ | ਗੜ੍ਹਵਾਲ ਰਾਈਫਲਸ 3/ਪੈਰਾਸ਼ੂਟ ਰੈਜੀਮੈਂਟ 11 ਗੋਰਖਾ ਰਾਈਫਲਸ |
Commands held | ਜੀਓਸੀ, ਮੱਧ ਪ੍ਰਦੇਸ਼, ਬਿਹਾਰ ਅਤੇ ਓਡੀਸ਼ਾ ਦੇ ਕੁਝ ਹਿੱਸੇ; ਅਕਾਲ ਤਖ਼ਤ ਦੀ ਰੱਖਿਆ, ਅੰਮ੍ਰਿਤਸਰ |
ਲੜਾਈਆਂ/ਜੰਗਾਂ | ਵਿਸ਼ਵ ਯੁੱਧ 2 1947-1948 ਦੀ ਭਾਰਤ-ਪਾਕਿਸਤਾਨ ਜੰਗ 1962 ਦੀ ਚੀਨ-ਭਾਰਤ ਜੰਗ 1965 ਦੀ ਭਾਰਤ-ਪਾਕਿਸਤਾਨ ਜੰਗ 1971 ਦੀ ਭਾਰਤ-ਪਾਕਿਸਤਾਨ ਜੰਗ ਸਾਕਾ ਨੀਲਾ ਤਾਰਾ |
ਇਨਾਮ | ਪਰਮ ਵਿਸ਼ਿਸ਼ਟ ਸੇਵਾ ਮੈਡਲ ਅਤਿ ਵਿਸ਼ਿਸ਼ਟ ਸੇਵਾ ਮੈਡਲ ਸਿੱਖ ਸ਼ਹੀਦ[1] |
ਯਾਦਗਾਰਾਂ | ਗੁਰਦੁਆਰਾ ਯਾਦਗਰ ਸ਼ਹੀਦਾਂ, ਅੰਮ੍ਰਿਤਸਰ |
ਰਿਸ਼ਤੇਦਾਰ | ਮਹਿਤਾਭ ਸਿੰਘ ਭੰਗੂ |
ਭਾਰਤੀ ਫੌਜ
ਸੋਧੋ1942 ਵਿਚ, ਅਧਿਕਾਰੀਆਂ ਦੀ ਚੋਣ ਲਈ ਲਾਹੌਰ ਕਾਲਜ ਆਈ ਟੀਮ ਨੇ ਸਿੰਘ ਨੂੰ ਭਾਰਤੀ ਫੌਜ ਦੇ ਅਧਿਕਾਰੀ ਕਾਡਰ ਵਿੱਚ ਭਰਤੀ ਕਰ ਲਿਆ। ਇੰਡੀਅਨ ਮਿਲਟਰੀ ਅਕੈਡਮੀ ਵਿੱਚ ਸਿਖਲਾਈ ਦੇ ਬਾਅਦ ਉਸਨੂੰ ਗੜ੍ਹਵਾਲ ਰਾਈਫਲਜ਼ ਵਿੱਚ ਸੈਕੰਡ ਲੈਫਟੀਨੈਂਟ ਦੇ ਤੌਰ ਤੇ ਕਮਿਸ਼ਨ ਦੇ ਦਿੱਤਾ ਗਿਆ। ਕੁਝ ਦਿਨਾਂ ਦੇ ਅੰਦਰ ਹੀ ਰਜਮੈਂਟ ਬਰਮਾ ਭੇਜ ਦਿੱਤੀ ਗਈ ਅਤੇ ਸਿੰਘ ਜਪਾਨੀਆਂ ਵਿਰੁੱਧ ਚੱਲ ਰਹੀ ਜੰਗ ਵਿੱਚ ਸ਼ਾਮਲ ਹੋ ਗਿਆ।
1945 ਵਿੱਚ ਜਦ ਜੰਗ ਬੰਦ ਹੋਈ, ਉਹ ਆਪਣੇ ਯੂਨਿਟ ਸਹਿਤ ਮਲਾਇਆ ਵਿੱਚ ਸਨ। ਵੰਡ ਦੇ ਬਾਅਦ, ਜਦੋਂ ਰਜਮੈਂਟਾਂ ਦਾ ਪੁਨਰਗਠਨ ਹੋਇਆ, ਉਹ ਪੈਰਾਸ਼ੂਟ ਬ੍ਰਿਗੇਡ ਵਿੱਚ ਪੈਰਾਟਰੂਪਰ ਦੇ ਤੌਰ ਤੇ ਸ਼ਾਮਲ ਹੋ ਗਏ। ਉਹਨਾਂ ਨੂੰ ਪਹਿਲੀ ਪੈਰਾ (ਵਿਸ਼ੇਸ਼ ਫੋਰਸ) ਬਟਾਲੀਅਨ ਪੈਰਾਸ਼ੂਟ ਰਜਮੈਂਟ ਵਿੱਚ ਲਾਇਆ ਗਿਆ, ਜਿਸ ਵਿੱਚ ਉਹ 1959 ਤੱਕ ਰਹੇ। ਉਸਨੇ 3/11 ਗੋਰਖਾ ਰਾਈਫਲਜ਼ ਨੂੰ ਕਮਾਂਡ ਕੀਤਾ।
ਓਪਰੇਸ਼ਨ ਬਲੂ ਸਟਾਰ
ਸੋਧੋਆਪਣੀ ਬਰਖਾਸਤਗੀ ਦੇ ਬਾਅਦ ਸਿੰਘ ਆਗੂ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਨਾਲ ਰਲ ਗਿਆ।[5] ਉਹਨਾਂ ਨੇ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਜੀ (ਸ੍ਰੀ ਹਰਮੰਦਰ ਸਾਹਿਬ) ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਮੌਜੂਦ ਖ਼ਾਲਸਾ ਫੌਜ ਨੂੰ ਸੰਗਠਿਤ ਕੀਤਾ ਸੀ। ਉਹ ਓਪਰੇਸ਼ਨ ਬਲੂ ਸਟਾਰ ਵਿੱਚ ਸ਼ਹੀਦ ਹੋ ਗਿਆ ਸੀ।
ਹਵਾਲੇ
ਸੋਧੋ- ↑ "Shaheedi Samagam Organised at Sri Akal Takhat Sahib" (in ਅੰਗਰੇਜ਼ੀ). Shiromani Gurdwara Parbandhak Committee. 2022. Retrieved 4 September 2022.
...the Sikh warriors, taking guidance from history, resisted the enemy army and attained martyrdom
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000C-QINU`"'</ref>" does not exist.
- ↑ "ਪੁਰਾਲੇਖ ਕੀਤੀ ਕਾਪੀ". Archived from the original on 2016-10-17. Retrieved 2016-10-18.
{{cite web}}
: Unknown parameter|dead-url=
ignored (|url-status=
suggested) (help) - ↑ https://forums.bharat-rakshak.com/viewtopic.php?f=14&t=390&start=40
- ↑ Danopoulos, Constantine Panos/ਵਾਟਸਨ, Cynthia.
<ref>
tag defined in <references>
has no name attribute.