ਸੁਰੇਸ਼ ਪਰੇਰਾ
ਅਨਹੇਤਿਜ ਸੁਰੇਸ਼ ਅਸਾਂਕਾ ਪਰੇਰਾ (ਜਨਮ 16 ਫਰਵਰੀ 1978), ਜਿਸ ਨੂੰ ਕਿ ਸੁਰੇਸ਼ ਪਰੇਰਾ ਕਿਹਾ ਜਾਂਦਾ ਹੈ। ਇਹ ਇੱਕ ਸਾਬਕਾ ਕ੍ਰਿਕਟ ਖਿਡਾਰੀ ਹੈ ਜੋ ਕਿ ਸ੍ਰੀ ਲੰਕਾ ਕ੍ਰਿਕਟ ਟੀਮ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਖੇਡਦਾ ਰਿਹਾ ਹੈ। ਪਰੇਰਾ ਇੱਕ ਸੱਜੇ ਹੱਥ ਦਾ ਬੱਲੇਬਾਜ ਸੀ ਅਤੇ ਉਹ ਇੱਕ ਚੰਗਾ ਆਲਰਾਊਂਡਰ ਸੀ। ਉਸ ਨੇ ਸ੍ਰੀ ਲੰਕਾ ਕ੍ਰਿਕਟ ਟੀਮ ਲਈ ਤਿੰਨ ਟੈਸਟ ਮੈਚ ਅਤੇ 20 ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡੇ ਹਨ। ਉਸ ਨੇ ਜੂਨ 1998 ਤੋਂ ਦਸੰਬਰ 2001 ਤੱਕ ਸ੍ਰੀ ਲੰਕਾਈ ਟੀਮ ਲਈ ਕ੍ਰਿਕਟ ਖੇਡੀ ਹੈ। ਘਰੇਲੂ ਕ੍ਰਿਕਟ ਵਿੱਚ ਉਹ ਸੱਤ ਵੱਖ-ਵੱਖ ਟੀਮਾਂ ਲਈ ਕ੍ਰਿਕਟ ਖੇਡਿਆ ਹੈ ਅਤੇ ਉਸ ਨੇ ਦਸੰਬਰ 1995 ਤੋਂ ਅਕਤੂਬਰ 2009 ਤੱਕ ਘਰੇਲੂ ਕ੍ਰਿਕਟ ਖੇਡੀ ਹੈ। ਘਰੇਲੂ ਕ੍ਰਿਕਟ ਦੇ ਜਿਆਦਾਤਰ ਮੈਚ ਉਸਨੇ ਕੋਲੰਬੋ ਤੇ ਆਧਾਰਿਤ "ਸਿਨਹਾਲੀ ਸਪੋਰਟਸ ਕਲੱਬ" ਵੱਲੋਂ ਖੇਡੇ ਹਨ। ਕ੍ਰਿਕਟ ਤੋੰ ਸੰਨਿਆਸ ਲੈਣ ਤੋੋਂ ਬਾਅਦ ਉਹ ਆਸਟਰੇਲੀਆ ਚਲਿਆ ਗਿਆ ਸੀ।
ਜੀਵਨ
ਸੋਧੋਉਸ ਨੇ ਕੋਲੰਬੋ ਦਾ ਰਹਿਣ ਵਾਲਾ ਸੀ ਅਤੇ ਉਸ ਨੇ ਆਪਣੀ ਸਿੱਖਿਆ ਇਸਿਪਠਾਣਾਂ ਕਾਲਜ ਤੋਂ ਕੀਤੀ ਹੈ। ਪਰੇਰਾ ਨੇ ਆਪਣਾ ਪਹਿਲਾ ਕ੍ਰਿਕਟ ਮੈਚ ਸਾਰਾਵਨਾਮੁਤੂ ਟਰਾਫੀ ਦੌਰਾਨ 17 ਸਾਲ ਦੀ ਉਮਰ ਵਿੱਚ ਦਸੰਬਰ 1995 ਨੂੰ ਸਿਨਹਾਲੀ ਸਪੋਰਟਸ ਕਲੱਬ ਵੱਲੋਂ ਖੇਡਿਆ ਸੀ।[1] 1997–98 ਦੌਰਾਨ ਉਸ ਨੇ ਕੁੱਲ ਨੌਂ ਪਹਿਲਾ ਦਰਜਾ ਕ੍ਰਿਕਟ ਮੈਚ ਖੇਡੇ ਸਨ।[2] ਇਸ ਦੌਰਾਨ ਉਸ ਨੇ ਕੁੱਲ 29 ਵਿਕਟਾਂ ਪ੍ਰਾਪਤ ਕੀਤੀਆਂ ਸਨ ਅਤੇ ਉਸ ਦੀ ਗੇਂਦਬਾਜੀ ਔਸਤ 19.03 ਰਹੀ ਸੀ।[3] ਇਸ ਸਮੇਂ ਦੌਰਾਨ ਉਸ ਨੇ ਸ੍ਰੀ ਲੰਕਾ ਏ ਕ੍ਰਿਕਟ ਟੀਮ ਲਈ ਵੀ ਆਪਣਾ ਪਹਿਲਾ ਮੈਚ ਖੇਡਿਆ ਸੀ। ਪਰੇਰਾ ਨੇ ਆਪਣਾ ਪਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਮੈਚ 1998 ਵਿੱਚ ਸਿੰਗਰ ਟਰਾਫੀ ਦੌਰਾਨ ਖੇਡਿਆ ਸੀ ਅਤੇ ਇਸ ਤੋ ਇਲਾਵਾ ਉਸਨੇ ਦੋ ਮੈਚ ਭਾਰਤੀ ਕ੍ਰਿਕਟ ਟੀਮ ਅਤੇ ਇੱਕ ਮੈਚ ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਖਿਲਾਫ਼ ਖੇਡਿਆ ਸੀ।[4] ਉਸ ਨੇ ਆਪਣਾ ਪਹਿਲਾ ਟੈਸਟ ਕ੍ਰਿਕਟ ਮੈਚ ਇੰਗਲੈਂਡ ਖਿਲਾਫ 1998 ਵਿੱਚ ਖੇਡਿਆ ਸੀ ਅਤੇ ਇਸ ਮੈਚ ਵਿੱਚ ਉਸਨੇ ਨਾਬਾਦ 43 ਦੌੜਾਂ ਬਣਾਈਆਂ ਸਨ। ਇਸ ਤੋਂ ਇਲਾਵਾ ਉਸ ਨੇ ਆਪਣੇ ਪਹਿਲੇ ਮੈਚ ਵਿੱਚ ਇੱਕ ਬੱਲੇਬਾਜ (ਅਲੈੱਕ ਸਟੀਵਰਟ) ਨੂੰ ਆਊਟ ਕੀਤਾ ਸੀ।[5] ਆਪਣੀ ਇਸ ਪਾਰੀ ਵਿੱਚ ਉਸ ਨੇ ਪੰਜ ਚੌਕੇ ਅਤੇ ਇੱਕ ਛਿੱਕਾ ਮਾਰਿਆ ਸੀ।[6] ਫਿਰ ਇਸ ਤੋਂ ਬਾਅਦ ਪਰੇਰਾ ਨੇ 1998 ਕਾਮਨਵੈਲਥ ਖੇਡਾਂ ਵਿੱਚ ਸ੍ਰੀ ਲੰਕਾ ਦੀ ਟੀਮ ਵੱਲੋਂ ਭਾਗ ਲਿਆ ਅਤੇ ਉਸ ਦੀ ਟੀਮ ਕਾਂਸੀ ਦੇ ਤਮਗੇ ਲਈ ਨਿਊਜ਼ੀਲੈਂਡ ਖਿਲਾਫ਼ ਹਾਰ ਗਈ ਸੀ।[7]
ਹਵਾਲੇ
ਸੋਧੋ- ↑ First-class matches played by Suresh Perera (88) – CricketArchive. Retrieved 13 ਮਈ 2014.
- ↑ First-class batting and fielding in each season by Suresh Perera – CricketArchive. Retrieved 13 ਮਈ 2014.
- ↑ First-class bowling in each season by Suresh Perera – CricketArchive. Retrieved 13 May 2014.
- ↑ ODI matches played by Suresh Perera (20) – CricketArchive. Retrieved 13 ਮਈ 2014.
- ↑ Test matches played by Suresh Perera (3) – CricketArchive. Retrieved 13 ਮਈ 2014.
- ↑ Tristan Lavalette (12 May 2014). "Bassendean's Sri Lankan star who wasn't" – ESPNcricinfo. Retrieved 13 ਮਈ 2014.
- ↑ List A matches played by Suresh Perera (105) – CricketArchive. Retrieved 13 ਮਈ 2014.