ਸੁੰਦਰ ਦਾਸ ਅਰਾਮ ਮਧ ਕਾਲ ਦਾ ਕਿਸਾ ਕਵੀ ਹੈ|

ਹਾਫਿਜ ਬਰਖੁਰਦਾਰ ਤੇ ਬਿਹਬਲ ਤੌ ਪਿਛੋ ਕਵੀ ਸੁੰਦਰ ਦਾਸ ਅਰਾਮ ਜਿਸ ਨੇ ਸਸੀ ਪੁਨੂੰ ਦਾ ਕਿਸਾ ਲਿਖਿਆ| ਮੀਰ ਮੰਨੂੰ ਉਰਫ ਮੀਰ ਮੁਯਨੁਲਮੁਲਕ ਹਾਕਮ ਪੰਜਾਬ ਦੇ ਸਮੇਂ ਇਕ ਫੋਜਦਾਰ ਦਾ ਮੁਨਸ਼ੀ ਤੇ ਝੰਗ ਦਾ ਵਸਨੀਕ ਸੀ| ਫਾਰਸੀ ਤੇ ਪੰਜਾਬੀ ਵਿੱਚ ਉਸ ਨੂੰ ਕਵਿਤਾ ਲਿਖਣ ਦਾ ਚੰਗਾ ਅਭਿਆਸ ਸੀ,ਜਿਸ ਕਰਕੇ ਉਸ ਦੇ ਫਾਰਸੀ ਤੇ ਪੰਜਾਬੀ ਕਿਸੇ ਲਿਖੇ | ਕਿਸਾ ਹੀਰ ਰਾਝਾਂ,ਕਿਸਾ ਸਸੀ ਪੁਨੂੰ,ਕਾਵਯ ਰਚਨਾ ਦੇ ਪਖੋ ਮਸ਼ਹੂਰ ਹਨ | ਕਿਸਾ ਸਸੀ ਪੁਨੂੰ ਪੰਜਾਬੀ ਦੇ ਨਾਲ ਹੀ ਕਵੀ ਸੁੰਦਰ ਦਾਸ ਅਰਾਮ ਹੋਰਾਂ ਦੀ ਇਕ ਪੰਜਾਬੀ ਸੀਹਰਫੀ ਵੀ ਮਿਲਦੀ ਹੈ |
ਕਵੀ ਸੁੰਦਰ ਦਾਸ ਅਰਾਮ ਦਾ ਕਿਸਾ ਸਸੀ ਪੁਨੂੰ,ਜੋ ਪੰਜ ਨਦਾਂ (ਵਹਿਵਾਂ,ਅਧਿਆਵਾਂ) ਵਿੱਚ ਵੰਡਿਆ ਹੋਇਆ ਹੈ| ਝੂਲਣੈ ਛੰਦਾਂ ਵਿੱਚ ਲਿਖੀ ਹੋਈ ਇਕ ਅਨੁਪਮ ਕਾਵਯ ਰਚਨਾ ਦਾ ਨਮੁਨਾ ਹੈ| ਛੰਦ ਸ਼ਾਸ਼ਤ੍ਰ ਦੇ ਅਨੁਸਾਰ ਪ੍ਰਤੀ ਚਰਣ ੧੩,੧੪,੧੫ ਜਾਂ (ਕੁਲ ੨੭,੨੧ ਜਾਂ ੩੦) ਮਾਤ੍ਰਾ ਦੇ ਵਿਸ਼ਰਾਮ ਦੇ ਅੰਤ ਗੁਰੂ ਲਘੂ ਰਖਣ ਦਾ ਰਿਵਾਜ ਹੈ,ਹਿੰਦੀ ਕਵੀ ਇਸ ਛੰਦ ਦੇ ਕੇਵਲ ਚਾਰ ਚਰਣ(ਪਦ)ਹੀ ਮੰਨਦੇ ਹਨ,ਪਰ ਪੰਜਾਬੀ,ਵਿਸ਼ੇਸ਼ ਕਰਕੇ,ਸੂਫੀ ਕਵੀਆ ਵਿਚ,ਜਿਸ ਤਰਾ ਕਿ ਇਸ ਕਿਸੇ ਦੇ ਪਹਿਲੇ ਨਦ (ਵਹਿਣ) ਤੋ ਹੀ ਪਤਾ ਲਗਦਾ ਹੈ,੬੨ ਚਰਨਾ ਜਾ ਇਸ ਤੋ ਵਧ ਘਟ ਚਰਨਾ ਦੇ ਵੀ ਹਨ|
ਇਹ ਕਿਸਾ ਮੁਸਲਿਮ ਸੂਫੀ ਕਵੀਆ ਵਾਗੂੰ ਰਬ ਦੀ ਸਿਫਤ ਸਲਾਹ ਤੋ ਇਸ ਤਰ੍ਹਾ ਸ਼ੁਰੂ ਹੁੰਦਾ ਹੈ
  ਅਲਵ ਹਮਦ ਖੁਦਾਇ ਨੂੰ ਜੋ ਸਚੇ ਦਾ ਹੈ ਰੂਪ |
  ਜਿਸ ਗਣਤ ਗੈਬ ਕਰ ਸਾਜਿਆ,ਇਸ਼ਕ ਭੀ ਖਰਾ ਅਨੂਪ|
  ਤਿਨ ਕੁਲ ਦਾ ਹਰਫ ਸੁਣਾਇ ਕੇ,ਇਹ ਧਰਤੀ ਧੋਲ ਆਕਾਸ਼|
  ਤੇ ਚੰਨ ਸੂਰਜ ਸਭ ਸਾਜਿਆ,ਹੋਰ ਤਾਰੇ ਆਸੋ ਪਾਸ|

[1]

ਸਸੀ ਦੀ ਸੁੰਦਰਤਾ ਦਾ ਵਰਨਣ ਬੜਾ ਵਧੀਆ ਕੀਤਾ ਹੈ

ਆਖਣ ਅੋਸੀ ਹੁਸਨ ਦੀ ਸੂਰਤ, ਦੁਨੀਆ ਵਿੱਚ ਨਾਂ ਕਾਈ, ਰਬ ਨੇ ਹੂਰ ਬਹਿਸ਼ਤ ਦੀ ਸਾਨੂੰ, ਕਰਕਾ ਲੁਤਫ ਭਜਾਈ|

ਹਵਾਲੇ

ਸੋਧੋ
  1. ਪੰਜਾਬ ਯੂਨੀਵਰਸਿਟੀ ਪੰਜਾਬੀ ਸਾਹਿਤ ਦਾ ਇਤਿਹਾਸ,ਅਠਾਰਵੀ ਸਦੀ ਦਾ ਪੰਜਾਬੀ ਸਾਹਿਤ,ਸੰਪਾ ਸੁਰਿੰਦਰ ਸਿੰਘ ਕੋਹਲੀ,ਪਬਲੀਸ਼ਰ ਸਕਤਰ,ਪੰਜਾਬ ਯੂਨੀਵਰਸਿਟੀ ਪਬਲੀਕੇਸ਼ਨ ਬਿਊਰੋ,ਚੰਡੀਗੜ