ਸੂਬਿਆ ਤਾਹਿਰ
ਸੂਬਿਆ ਤਾਹਿਰ ਪਾਕਿਸਤਾਨੀ ਚਿੰਤਕ, ਖੋਜਕਰਤਾ, ਲਿਖਾਰੀ ਅਤੇ ਫ਼ਲਸਫ਼ੇ ਦੀ ਪ੍ਰੋਫ਼ੈਸਰ ਹੈ। ਉਹ ਗੌਰਮਿੰਟ ਕਾਲਜ ਯੂਨੀਵਰਸਿਟੀ ਲਾਹੌਰ "ਫ਼ਿਲਾਸਫ਼ੀ ਐਂਡ ਇੰਟਰ ਡਿਸਪਲਨਰੀ ਸਟਡੀਜ਼ ਡਿਪਾਰਟਮੈਂਟ" ਵਿੱਚ ਧਰਮ ਦਾ ਫ਼ਲਸਫ਼ਾ, ਕਲਾਸੀਕਲ ਅਤੇ ਮਾਡਰਨ ਮੁਸਲਿਮ ਫ਼ਿਲਾਸਫ਼ੀ ਦੀ ਪ੍ਰੋਫ਼ੈਸਰ ਹੈ।[1] ਉਹ ਗੌਰਮਿੰਟ ਕਾਲਜ ਯੂਨੀਵਰਸਿਟੀ ਲਾਹੌਰ ਦੇ "ਫ਼ਿਲਾਸਫ਼ੀ ਐਂਡ ਇੰਟਰ ਡਿਸਪਲਨਰੀ ਸਟੱਡੀਜ਼ ਡਿਪਾਰਟਮੈਂਟ" ਵਿੱਚ ਐਮ ਫ਼ਿਲ ਪ੍ਰੋਗਰਾਮ ਦੀ ਬਾਨੀ ਹੈ। ਤਹਿਕੀਕ ਵਿੱਚ ਉਸ ਦੀ ਬੁਨਿਆਦੀ ਦਿਲਚਸਪੀ ਦੇ ਖੇਤਰ, ਆਲੋਚਨਾਤਮਿਕ ਫ਼ਲਸਫ਼ਾ, ਸਾਹਿਤ ਅਤੇ ਅਨੁਵਾਦ ਹਨ।[2]
ਸੂਬਿਆ ਤਾਹਿਰ | |
---|---|
ਜਨਮ | |
ਰਾਸ਼ਟਰੀਅਤਾ | ਪਾਕਿਸਤਾਨੀ |
ਹੋਰ ਨਾਮ | ਡਾਕਟਰ ਸੂਬਿਆ ਤਾਹਿਰ, ਪ੍ਰੋਫ਼ੈਸਰ ਡਾਕਟਰ ਮਿਸ ਸੂਬਿਆ ਤਾਹਿਰ |
ਸਿੱਖਿਆ | ਬੀ ਏ ਫ਼ਿਲਾਸਫ਼ੀ, ਸਮਾਜ ਵਿਗਿਆਨ ਪੰਜਾਬ ਯੂਨੀਵਰਸਿਟੀ ਲਾਹੌਰ, 1985)
ਐਮ ਏ ਫ਼ਿਲਾਸਫ਼ੀ (ਪੰਜਾਬ ਯੂਨੀਵਰਸਿਟੀ ਲਾਹੌਰ, 1989) ਪੀ ਐਚ ਡੀ ਫ਼ਿਲਾਸਫ਼ੀ (ਪੰਜਾਬ ਯੂਨੀਵਰਸਿਟੀ ਲਾਹੌਰ, 1996) ਪੋਸਟ ਡਾਕਟਰਲ ਡਿਪਲੋਮਾ (ਫ਼ਲਸਫ਼ਾ)(ਕੋਲੰਬੀਆ ਯੂਨੀਵਰਸਿਟੀ, ਨਿਊਯਾਰਕ, 2002) |
ਪੇਸ਼ਾ | ਪ੍ਰੋਫ਼ੈਸਰ ਫ਼ਲਸਫ਼ਾ |
ਮਾਲਕ | ਫ਼ਿਲਾਸਫ਼ੀ ਡਿਪਾਰਟਮੈਂਟ, ਗੌਰਮਿੰਟ ਕਾਲਜ ਯੂਨੀਵਰਸਿਟੀ ਲਾਹੌਰ |
ਵੈੱਬਸਾਈਟ | Faculty webpage |
ਵਿਦਿਆ
ਸੋਧੋਉਸ ਨੇ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਐਮ ਏ ਫ਼ਲਸਫ਼ਾ ਦੀ ਡਿਗਰੀ ਲੈਣ ਦੇ ਬਾਅਦ ਉਸੇ ਯੂਨੀਵਰਸਿਟੀ ਤੋਂ ਉਸ ਨੇ 1996 ਵਿੱਚ ਫ਼ਲਸਫ਼ੇ ਵਿੱਚ ਪੀ ਐਚ ਡੀ ਦੀ ਡਿਗਰੀ ਵੀ ਹਾਸਲ ਕੀਤੀ। 2012 ਵਿੱਚ ਡਾਕਟਰ ਸੂਬਿਆ ਤਾਹਿਰ ਨੇ "ਕੋਲੰਬੀਆ ਯੂਨੀਵਰਸਿਟੀ" ਅਮਰੀਕਾ ਤੋਂ ਪੋਸਟ ਡਾਕਟਰਲ ਰਿਸਰਚ ਮੁਕੰਮਲ ਕੀਤੀ ਜਿਸ ਦਾ ਸਿਰਲੇਖ ਸੀ; "ਹਸਨ ਹਨਫ਼ੀ ਬਾਰੇ ਇੱਕ ਮੋਨੋਗਰਾਫ਼: ਮੁਹੰਮਦ ਇਕਬਾਲ ਦੇ ਨਾਲ ਤੁਲਨਾਤਮਕ ਵਿਸ਼ਲੇਸ਼ਣ" ਆਪਣੇ ਮੋਨੋਗਰਾਫ਼ ਵਿੱਚ ਉਸ ਨੇ ਹਸਨ ਹਨਫ਼ੀ ਦੀ ਫ਼ਲਸਫ਼ਿਆਨਾ ਸੋਚ ਅਤੇ ਉਸ ਦੀ ਅਹਿਮੀਅਤ ਨੂੰ ਉਜਾਗਰ ਕੀਤਾ।.[3] ਇਸਦੇ ਇਲਾਵਾ ਉਸਨੇ ਮੌਜੂਦਾ ਇਸਲਾਮੀ ਚਿੰਤਨ ਵਿੱਚ ਉਸ ਦੇ ਨਜ਼ਰੀਏ ਪ੍ਰਭਾਵ ਦਾ ਜ਼ਾਇਜ਼ਾ ਲਿਆ। ਉਸ ਨੇ ਹਨਫ਼ੀ ਦੇ ਚਿੰਤਨ, ਉਸ ਦੇ ਬੌਧਿਕ ਵਿਕਾਸ, ਇਸਲਾਮ ਵਿੱਚ ਪਰੰਪਰਾ ਅਤੇ ਆਧੁਨਿਕਤਾ ਦੇ ਵਿਚਕਾਰ ਪਾੜਾ ਪੂਰਨ ਲਈ ਉਸ ਦੇ ਯਤਨ, ਹੈਰੀਟੇਜ ਅਤੇ ਨਵੀਨੀਕਰਨ ਪ੍ਰੋਜੈਕਟ ਵਿੱਚ ਉਸ ਦੇ ਯੋਗਦਾਨ, ਉਸ ਦੇ ਦਿਮਾਗ ਦੀ ਉਪਜ Occidentalism ਅਤੇ ਪ੍ਰਸਿੱਧ ਦੱਖਣ ਏਸ਼ੀਆਈ ਕਵੀ ਅਤੇ ਫ਼ਿਲਾਸਫ਼ਰ ਮੁਹੰਮਦ ਇਕਬਾਲ ਦੇ ਨਾਲ ਮਜ਼ਬੂਤ ਦਿਮਾਗ਼ੀ ਅਤੇ ਵਿਦਵਤਾ ਦੇ ਰਿਸ਼ਤੇ ਨੂੰ ਵੀ ਆਪਣੇ ਕੰਮ ਦਾ ਹਿੱਸਾ ਬਣਾਇਆ।
ਕੈਰੀਅਰ
ਸੋਧੋਸੂਬਿਆ ਤਾਹਿਰ ਨੇ ਆਪਣੀ ਸਮਾਜੀ ਆਰਥਿਕ ਜ਼ਿੰਦਗੀ ਦਾ ਆਗ਼ਾਜ਼ ਪੱਤਰਕਾਰੀ ਨਾਲ ਕੀਤੀ। ਉਸ ਨੇ ਪਹਿਲਾਂ "ਰੋਜ਼ਨਾਮਾ ਪਾਕਿਸਤਾਨ" ਲਾਹੌਰ ਵਿੱਚ ਟਰੇਨੀ ਸਬ ਐਡੀਟਰ ਦੀ ਹੈਸੀਅਤ ਨਾਲ ਕੰਮ ਸ਼ੁਰੂ ਕੀਤਾ ਅਤੇ 1990 ਤੋਂ 1992 ਤੱਕ ਉਥੇ ਕੰਮ ਕਰਦੀ ਰਹੀ। ਉਥੋਂ ਉਹ "ਰੋਜ਼ਨਾਮਾ ਖ਼ਬਰੇਂ" ਚਲੀ ਗਈ ਅਤੇ 1992 ਤੋਂ 1995 ਤੱਕ ਸਬ ਐਡੀਟਰ ਦੇ ਅਹੁਦੇ ਤੇ ਰਹੀ। 1995 ਤੋਂ 1996 ਤੱਕ ਸੂਬਿਆ "ਰੋਜ਼ਨਾਮਾ ਅਖ਼ਬਾਰ ਲਾਹੌਰ" ਵਿੱਚ ਨਿਊਜ਼ ਐਡੀਟਰ ਰਹੀ। ਉਹ "ਪਲਾਨਿੰਗ ਪ੍ਰੋਗਰਾਮ ਡੀਵੈਲਪਮੈਂਟ ਐਂਡ ਮਾਨੀਟਰਿੰਗ ਡਵਿਜ਼ਨ" ਫ਼ੈਮਿਲੀ ਪਲਾਨਿੰਗ ਐਸੋਸੀਸੀਏਸ਼ਨ ਆਫ਼ ਪਾਕਿਸਤਾਨ ਵਿੱਚ 1996 ਤੋਂ 2001 ਤੱਕ ਅਸਿਸਟੈਂਟ ਡਾਇਰੈਕਟਰ ਦੇ ਅਹੁਦੇ ਤੇ ਕੰਮ ਕਰਦੀ ਰਹੀ। ਬਾਅਦ ਵਿੱਚ ਉਹ 2002 ਤੋਂ 2006 ਤੱਕ ਡਾਇਰੈਕਟਰ ਦੇ ਅਹੁਦੇ ਤੇ ਵੀ ਰਹੀ। ਬਾਅਦ ਨੂੰ ਇਹ ਅਹੁਦਾ ਮੈਨੇਜਰ ਗਿਆਨ ਪ੍ਰਬੰਧਨ/ਸਾਲਾਨਾ ਪ੍ਰੋਗਰਾਮ ਬਜਟ (KM/APB) ਅਤੇ ਡਿਵੀਜ਼ਨ ਦਾ ਨਵਾਂ ਨਾਮ ਪ੍ਰੋਗਰਾਮ ਯੋਜਨਾ ਡਿਵੀਜ਼ਨ (PPD) ਕਰ ਦਿੱਤਾ ਗਿਆ। ਇਸ ਅਹੁਦਾ ਤੇ ਉਹ ਜਨਵਰੀ 2008 ਤੱਕ ਰਹੀ।
ਹਵਾਲੇ
ਸੋਧੋ- ↑ ਜੀ ਸੀ ਯੂ, ਲਾਹੌਰ. "ਡਿਪਾਰਟਮੈਂਟ ਆਫ਼ ਫ਼ਿਲਾਸਫ਼ੀ ਐਂਡ ਆਈ ਡੀ ਸੀ, ਜੀ ਸੀ ਯੂ, ਲਾਹੌਰ". http://www.gcu.edu.pk. ਜੀ ਸੀ ਯੂ ਲਾਹੌਰ. Archived from the original on 2018-12-25. Retrieved 20 ਅਕਤੂਬਰ2014.
{{cite web}}
: Check date values in:|accessdate=
(help); External link in
(help); Unknown parameter|website=
|dead-url=
ignored (|url-status=
suggested) (help) - ↑ ਲਾਹੌਰ, ਗੌਰਮਿੰਟ ਕਾਲਜ ਯੂਨੀਵਰਸਿਟੀ. "ਫ਼ੈਕਲਟੀ ਪੇਜ, ਜੀ ਸੀ ਯੂ, ਲਾਹੌਰ". gcu.edu.pk. gcu.edu.pk. Archived from the original on 2018-12-25. Retrieved 16 ਅਕਤੂਬਰ2014.
{{cite web}}
: Check date values in:|accessdate=
(help); Unknown parameter|dead-url=
ignored (|url-status=
suggested) (help) - ↑ Tahir, Sobia. "Fulbright Scholar Program". http://www.cies.org. cies.org. Retrieved 21 October 2014.
{{cite web}}
: External link in
(help)|website=