ਸੂਰਜੀ ਸੈੱਲ

ਫੋਟੋਡੀਓਡ ਦੀ ਵਰਤੋਂ ਵੱਡੇ ਪੱਧਰ 'ਤੇ ਪ੍ਰਕਾਸ਼ ਤੋਂ ਬਿਜਲੀ ਪੈਦਾ ਕਰਨ ਲਈ ਕੀਤੀ ਜਾਂਦੀ ਹੈ

ਸੂਰਜੀ ਸੈੱਲ ਜਾਂ ਸਿਲੀਕਾਨ ਸੈੱਲ ਇੱਕ ਅਜਿਹਾ ਹੀ ਸੈਮੀ-ਕੰਡਕਟਰ ਯੰਤਰ ਹੈ ਜੋ ਸੂਰਜ ਦੇ ਪ੍ਰਕਾਸ਼ ਨੂੰ ਬਿਜਲੀ ਊਰਜਾ ਵਿੱਚ ਬਦਲਦਾ ਹੈ। ਜਦੋਂ ਸੂਰਜੀ ਉਰਜਾਂ ਸੋਲਰ ਪੈਨਲ ਤੇ ਪੈਂਦੀ ਹੈ ਤੇ ਸੈਮੀਕੰਡਕਟਰ ਇਸ ਨੂੰ ਸੋਖ ਲੈਦਾ ਹੈ ਜਿਸ ਨਾਲ ਇਲੈਕਟ੍ਰਾਨ ਉਤਸਾਹਿਤ ਹੋ ਜਾਂਦਾ ਹੈ ਇਹ ਜਾਂ ਤਾਂ ਗਰਮੀ ਛੱਡੇਗਾ ਜਾਂ ਸੈੱਲ ਵਿੱਚ ਦੋੜੇਗਾ ਅਤੇ ਇਲੈਕਟ੍ਰੋਡ ਤੇ ਪਹੁੰਚ ਜਾਵੇਗਾ ਜਿਸ ਨਾਲ ਕਰੰਟ ਪਰਵਾਹਿਤ ਹੋ ਜਾਵੇਗਾ। ਸੌਰ ਊਰਜਾ (ਤਾਪ ਊਰਜਾ+ਪ੍ਰਕਾਸ਼ ਊਰਜਾ) ਇੱਕ ਅਜਿਹੀ ਸਸਤੀ ਤੇ ਪ੍ਰਦੂਸ਼ਣ ਰਹਿਤ ਊਰਜਾ ਹੈ ਜਿਸ ਨੂੰ ਆਸਾਨੀ ਨਾਲ ਸਿਲੀਕਾਨ ਸੂਰਜੀ ਸੈੱਲਾਂ ਦੀ ਮਦਦ ਨਾਲ ਬਿਜਲੀ ਊਰਜਾ ਵਿੱਚ ਬਦਲਿਆ ਜਾ ਸਕਦਾ ਹੈ। ਸਿਲੀਕਾਨ ਸੂਰਜੀ ਸੈੱਲਾਂ ਦਾ ਪੈਨਲ ਸੂਰਜ ਦੀ ਦਿਸ਼ਾ ਵਿੱਚ ਲਾਇਆ ਜਾਂਦਾ ਹੈ। ਜਦੋਂ ਪ੍ਰਕਾਸ਼ ਦੀਆਂ ਕਿਰਨਾਂ ਇਨ੍ਹਾਂ ਸੈੱਲਾਂ ’ਤੇ ਪੈਂਦੀਆਂ ਹਨ ਤਾਂ ਸੈੱਲ ਸੂਰਜੀ ਊਰਜਾ ਨੂੰ ਇੱਕ ਬੈਟਰੀ ਵਿੱਚ ਬਿਜਲੀ ਊਰਜਾ ਦੇ ਰੂਪ ਵਿੱਚ ਸੰਭਾਲਣਾ ਸ਼ੁਰੂ ਕਰ ਦਿੰਦੇ ਹਨ। ਫਿਰ ਇਸ ਬਿਜਲੀ ਊਰਜਾ ਨੂੰ ਅਸੀਂ ਰੋਜ਼ਾਨਾ ਜ਼ਿੰਦਗੀ ਦੇ ਲੋੜੀਂਦੇ ਕੰਮਾਂ ਵਿੱਚ ਵਰਤ ਸਕਦੇ ਹਾਂ। ਸਿਲੀਕਾਨ ਵਰਗੇ ਸੈਮੀ-ਕੰਡਕਟਰ ਸੌਰ ਊਰਜਾ ਨੂੰ ਬਿਜਲੀ ਊਰਜਾ ਵਿੱਚ ਬਦਲਣ ਦੇ ਕੰਮ ਆਉਂਦੇ ਹਨ। ਸੈਮੀ-ਕੰਡਕਟਰ ਵਿੱਚ ਕੰਡਕਟਰ ਤੇ ਇਨਸੂਲੇਟਰ ਦੋਵਾਂ ਦੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਸਿਲੀਕਾਨ, ਜਰਮੇਨੀਅਮ, ਇੰਡੀਅਮ ਫਾਸਫਾਈਡ ਆਦਿ ਕੁਝ ਮਹੱਤਵਪੂਰਨ ਸੈਮੀ-ਕੰਡਕਟਰ ਪਦਾਰਥ ਹਨ। ਸੈਮੀ-ਕੰਡਕਟਰ ਤਾਪ ਊਰਜਾ ਦੇ ਚਾਲਕ ਹਨ। ਇਨ੍ਹਾਂ ਸੈੱਲਾਂ ਦੀ ਆਊਟਪੁਟ ਸਿਰਫ਼ 15-20 ਫ਼ੀਸਦੀ ਹੀ ਹੈ।[1]

ਸੂਰਜੀ ਪੈਨਲ

ਇਹ ਬਿਨਾਂ ਪ੍ਰਦੂਸ਼ਣ ਤੇ ਸ਼ੋਰ ਦੇ ਇਹ ਬਿਜਲੀ ਊਰਜਾ ਬਣਾਉਂਦੇ ਹਨ। ਸੂਰਜੀ ਪੈਨਲ ਬਿਜਲੀ ਮੋਟਰਾਂ ਚਲਾਉਣ ਦੇ ਕੰਮ ਵਿੱਚ ਵਰਤੇ ਜਾ ਰਹੇ ਹਨ। ਇਸ ਨਾਲ ਪੱਖੇ, ਟਿਊਬ ਲਾਈਟਾਂ, ਬਲਬ, ਟੀ.ਵੀ ਵੀ ਚਲਾਏ ਜਾ ਸਕਦੇ ਹਨ। ਸੂਰਜੀ ਸੈੱਲ ਦੀ ਸ਼ਕਤੀ ਇਸ ਦੇ ਡਿਜ਼ਾਈਨ ਅਤੇ ਬਣਾਉਣ ਦੇ ਤਰੀਕੇ ’ਤੇ ਨਿਰਭਰ ਕਰਦੀ ਹੈ।

ਹਵਾਲੇ

ਸੋਧੋ