ਸੇਠ ਗੋਵਿੰਦਦਾਸ (1896 – 1974) ਭਾਰਤ ਦੇ ਅਜ਼ਾਦੀ ਲੜਾਈ ਸੈਨਾਪਤੀ, ਪਾਰਲੀਮੈਂਟੇਰੀਅਨ ਅਤੇ ਹਿੰਦੀ ਦਾ ਸਾਹਿਤਕਾਰ ਸੀ। ਉਸ ਨੂੰ ਸਾਹਿਤ ਅਤੇ ਸਿੱਖਿਆ ਦੇ ਖੇਤਰ ਵਿੱਚ ਸੰਨ ੧੯੬੧ ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਭਾਰਤ ਦੀ ਰਾਜਭਾਸ਼ਾ ਦੇ ਰੂਪ ਵਿੱਚ ਹਿੰਦੀ ਦਾ ਉਹ ਪ੍ਰਬਲ ਸਮਰਥਕ ਸੀ। ਸੇਠ ਗੋਵਿੰਦਦਾਸ ਹਿੰਦੀ ਦਾ ਅਨਿੰਨ ਸਾਧਕ, ਭਾਰਤੀ ਸੰਸਕ੍ਰਿਤੀ ਵਿੱਚ ਅਟਲ ਵਿਸ਼ਵਾਸ ਰੱਖਣ ਵਾਲਾ, ਕਲਾਪ੍ਰੇਮੀ ਅਤੇ ਵੱਡੀ ਮਾਤਰਾ ਵਿੱਚ ਸਾਹਿਤ-ਰਚਨਾ ਕਰਨ ਵਾਲਾ, ਹਿੰਦੀ ਦਾ ਉੱਤਮ ਨਾਟਕਕਾਰ ਹੀ ਨਹੀਂ ਸੀ, ਸਗੋਂ ਸਾਰਵਜਨਿਕ ਜੀਵਨ ਵਿੱਚ ਅਤਿਅੰਤ ਸਵੱਛ, ਨੀਤੀ-ਵਿਹਾਰ ਵਿੱਚ ਸੁਲਝੇ ਹੋਏ, ਸੇਵਾਭਾਵੀ ਰਾਜਨੀਤੀਵਾਨ ਵੀ ਸੀ।

ਸੰਨ ੧੯੪੭ ਤੋਂ ੧੯੭੪ ਤੱਕ ਉਹ ਜਬਲਪੁਰ ਤੋਂ ਐਮਪੀ ਰਿਹਾ। ਉਹ ਮਹਾਤਮਾ ਗਾਂਧੀ ਦਾ ਨਜ਼ਦੀਕ ਸਾਥੀ ਸੀ। ਉਸ ਨੂੰ ਦਮੋਹ ਵਿੱਚ ਅੱਠ ਮਹੀਨੇ ਦਾ ਸਜ਼ਾ ਭੁਗਤਣੀ ਪਾਈ ਸੀ ਜਿੱਥੇ ਉਸ ਨੇ ਚਾਰ ਡਰਾਮੇ ਲਿਖੇ - ਪ੍ਰਕਾਸ਼ (ਸਮਾਜਕ), ਕਰਤੱਵਯ (ਪੌਰਾਣਿਕ), ਨਵਰਸ (ਦਾਰਸ਼ਨਕ) ਅਤੇ ਸਪਰਧਾ (ਇਕਾਂਕੀ)।

ਜ਼ਿੰਦਗੀ ਸੋਧੋ

ਸੇਠ ਗੋਵਿੰਦ ਦਾਸ ਦਾ ਜਨਮ ਸੰਵਤ 1953 (ਸੰਨ‌ 1896) ਨੂੰ ਵਿਜੇ ਦਸ਼ਮੀ ਦੇ ਦਿਨ ਜਬਲਪੁਰ ਦੇ ਪ੍ਰਸਿੱਧ ਮਹੇਸ਼ਵਰੀ ਵਪਾਰਕ ਪਰਵਾਰ ਵਿੱਚ ਰਾਜਾ ਗੋਕੁਲਦਾਸ ਦੇ ਘਰ ਹੋਇਆ ਸੀ। ਰਾਜ ਪਰਵਾਰ ਵਿੱਚ ਪਲੇ-ਵਧੇ ਸੇਠਜੀ ਦੀ ਸਿੱਖਿਆ-ਦੀਖਿਆ ਵੀ ਆਲਾ ਦਰਜੇ ਦੀ ਹੋਈ। ਅੰਗਰੇਜ਼ੀ ਭਾਸ਼ਾ, ਸਾਹਿਤ ਅਤੇ ਸੰਸਕ੍ਰਿਤੀ ਹੀ ਨਹੀਂ, ਸਕੇਟਿੰਗ, ਨਾਚ, ਘੁੜਸਵਾਰੀ ਦਾ ਜਾਦੂ ਵੀ ਇਸ ਤੇ ਚੜ੍ਹਿਆ।

ਉਦੋਂ ਗਾਂਧੀ-ਜੀ ਦੇ ਅਸਹਿਯੋਗ ਅੰਦੋਲਨ ਦਾ ਤਰੁਣ ਗੋਵਿੰਦਦਾਸ ਉੱਤੇ ਗਹਿਰਾ ਪ੍ਰਭਾਵ ਪਿਆ ਅਤੇ ਮਾਲਦਾਰ ਜੀਵਨ ਦਾ ਤਿਆਗ ਕਰ ਉਹ ਦੀਨ-ਦੁਖੀਆਂ ਦੇ ਨਾਲ ਸੇਵਕਾਂ ਦੇ ਦਲ ਵਿੱਚ ਸ਼ਾਮਿਲ ਹੋ ਗਿਆ ਅਤੇ ਦਰ-ਦਰ ਦੀ ਖਾਕ ਛਾਣੀ, ਜੇਲ੍ਹ ਗਿਆ, ਜੁਰਮਾਨਾ ਭੁਗਤਿਆ ਅਤੇ ਸਰਕਾਰ ਕੋਲੋਂ ਬਗਾਵਤ ਦੇ ਕਾਰਨ ਜੱਦੀ ਜਾਇਦਾਦ ਦਾ ਉਤਰਾਧਿਕਾਰ ਵੀ ਗੰਵਾਇਆ।