1961
(੧੯੬੧ ਤੋਂ ਮੋੜਿਆ ਗਿਆ)
1961 20ਵੀਂ ਸਦੀ ਅਤੇ 1960 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਐਤਵਾਰ ਨੂੰ ਸ਼ੁਰੂ ਹੋਇਆ।
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1930 ਦਾ ਦਹਾਕਾ 1940 ਦਾ ਦਹਾਕਾ 1950 ਦਾ ਦਹਾਕਾ – 1960 ਦਾ ਦਹਾਕਾ – 1970 ਦਾ ਦਹਾਕਾ 1980 ਦਾ ਦਹਾਕਾ 1990 ਦਾ ਦਹਾਕਾ |
ਸਾਲ: | 1958 1959 1960 – 1961 – 1962 1963 1964 |
ਘਟਨਾ
ਸੋਧੋ- 3 ਜਨਵਰੀ – ਮਾਸਟਰ ਤਾਰਾ ਸਿੰਘ ਨੂੰ ਰਿਹਾਅ ਕੀਤਾ ਗਿਆ।
- 7 ਜਨਵਰੀ – ਮਾਸਟਰ ਤਾਰਾ ਸਿੰਘ ਜਵਾਹਰ ਲਾਲ ਨਹਿਰੂ ਨੂੰ ਭਾਵ ਨਗਰ ਜਾ ਕੇ ਮਿਲਿਆ।
- 8 ਜਨਵਰੀ – ਫ਼ਤਿਹ ਸਿੰਘ ਨੇ ਮਰਨ ਵਰਤ ਛਡਿਆ।
- 17 ਜਨਵਰੀ – ਅਮਰੀਕਨ ਰਾਸ਼ਟਰਪਤੀ ਆਈਜ਼ਨ ਹਾਵਰ ਨੇ ਕਾਂਗੋ ਦੇ ਆਗੂ ਲੰਮੂਡਾ ਨੂੰ ਕਤਲ ਕਰਨ ਦਾ ਖ਼ੁਫ਼ੀਆ ਹੁਕਮ ਜਾਰੀ ਕੀਤਾ।
- 13 ਫ਼ਰਵਰੀ – ਰੂਸ ਨੇ 'ਸਪੂਤਨਿਕ' ਤੋਂ ਵੀਨਸ ਵਲ ਇੱਕ ਰਾਕਟ ਦਾਗਿਆ।
- 4 ਮਾਰਚ – ਭਾਰਤ ਦੇ ਪਹਿਲੇ ਜੰਗੀ ਬੇੜੇ ਆਈ. ਐੱਨ. ਐੱਸ. ਵਿਕਰਮ ਨੂੰ ਫੌਜ ਦੇ ਬੇੜੇ 'ਚ ਸ਼ਾਮਲ ਕੀਤਾ ਗਿਆ।
- 9 ਮਾਰਚ – ਸਪੂਤਨਿਕ-9 ਨੂੰ ਸਫਲਤਾ ਨਾਲ ਪੁਲਾੜ 'ਚ ਲਾਂਚ ਕੀਤਾ।
- 12 ਮਈ – ਸੰਤ ਫ਼ਤਿਹ ਸਿੰਘ ਅਤੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਵਿੱਚਕਾਰ ਤੀਜੀ ਮੁਲਾਕਾਤ ਹੋ।
- 28 ਮਈ – ਇਨਸਾਨੀ ਹੱਕਾਂ ਦੀ ਜਮਾਤ ਐਮਨੈਸਟੀ ਇੰਟਰਨੈਸ਼ਨਲ ਕਾਇਮ ਕੀਤੀ ਗਈ।
- 1 ਜੁਲਾਈ – ਇਰਾਕ ਵਲੋਂ ਕਬਜ਼ਾ ਕਰਨ ਦੀਆਂ ਧਮਕੀਆਂ ਨੂੰ ਦੇਖਦੇ ਹੋਏ ਬਰਤਾਨੀਆ ਨੇ ਆਪਣੀਆਂ ਫ਼ੌਜਾਂ ਕੁਵੈਤ ਵਿੱਚ ਭੇਜ ਦਿਤੀਆਂ।
- 30 ਅਕਤੂਬਰ – ਸੋਵੀਅਤ ਪਾਰਟੀ ਨੇ ਜੋਸਿਫ਼ ਸਟਾਲਿਨ ਦੀ ਲਾਸ਼ ਨੂੰ ਲੈਨਿਨ ਦੀ ਕਬਰ ਤੋਂ ਹਟਾਉਣ ਦੀ ਮਨਜ਼ੂਰੀ ਦਿਤੀ|
- 21 ਨਵੰਬਰ – ਜੀਵਨ ਸਿੰਘ ਉਮਰਾਨੰਗਲ ਨੇ ਭੁੱਖ ਹੜਤਾਲ ਸ਼ੁਰੂ ਕੀਤੀ।
- 29 ਨਵੰਬਰ – ਮਾਸਟਰ ਤਾਰਾ ਸਿੰਘ, ਫ਼ਤਿਹ ਸਿੰਘ ਗੰਗਾਨਗਰ ਤੇ 8 ਹੋਰਾਂ ਨੂੰ ਅਕਾਲ ਤਖ਼ਤ ਤੋਂ ਸਜ਼ਾ ਲਾਈ ਗਈ
- 30 ਨਵੰਬਰ – ਇਰਾਕ ਨੂੰ ਖ਼ੁਸ਼ ਕਰਨ ਵਾਸਤੇ ਰੂਸ ਨੇ ਕੁਵੈਤ ਦੀ ਯੂ.ਐਨ.ਓ. ਵਿੱਚ ਸ਼ਾਮਲ ਹੋਣ ਦੀ ਦਰਖ਼ਾਸਤ ਨੂੰ ਵੀਟੋ ਕੀਤਾ |
- 2 ਦਸੰਬਰ – ਕਿਊਬਾ ਦੇ ਮੁਖੀ ਫ਼ੀਦੇਲ ਕਾਸਤਰੋ ਨੇ ਇੱਕ ਕੌਮੀ ਬਰਾਡਕਾਸਟ ਵਿੱਚ ਸ਼ਰੇਆਮ ਐਲਾਨ ਕੀਤਾ ਕਿ ਮੈਂ ਮਾਰਕਸਿਸਟ-ਲੈਨਿਨਿਸਟ ਹਾਂ ਅਤੇ ਕਿਊਬਾ ਇੱਕ ਕਮਿਊਨਿਸਟ ਮੁਲਕ ਬਣੇਗਾ |
- 15 ਦਸੰਬਰ – ਨਾਜ਼ੀ ਅਫ਼ਸਰ ਐਡੋਲਫ਼ ਆਇਚਮਨ ਨੂੰ ਇੱਕ ਇਜ਼ਰਾਈਲੀ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ।