ਸੇਰਰੋ ਵੇਰੋਨੀਸ
ਸੇਰਰੋ ਵੇਰੋਨੀਸ (ਸਿਮਬ੍ਰਿਅਨ: ਕੇਮ ਸਾਇਰ; ਵੇਨੇਸ਼ੀਅਨ: ਏਲ ਸਏਰੋ) ਇਤਾਲਵੀ ਖੇਤਰ ਵੈਨੇਤੋ ਦੇ ਵੇਰੋਨਾ ਪ੍ਰਾਂਤ ਦਾ ਕਮਿਉਨ ਹੈ। ਇਹ ਵੈਨਿਸ ਤੋਂ ਲਗਭਗ 100 ਕਿਲੋਮੀਟਰ (62 ਮੀਲ) ਪੱਛਮ ਵਿੱਚ ਅਤੇ ਵੇਰੋਨਾ ਤੋਂ 15 ਕਿਲੋਮੀਟਰ (9 ਮੀਲ) ਉੱਤਰ ਵਿੱਚ ਸਥਿਤ ਹੈ। 31 ਦਸੰਬਰ 2004 ਤੱਕ, ਇਸਦੀ ਅਬਾਦੀ 2,274 ਅਤੇ ਖੇਤਰਫਲ 10.2 ਵਰਗ ਕਿਲੋਮੀਟਰ (3.9 ਵਰਗ ਮੀਲ) ਸੀ।[1] ਇਹ ਤੇਰ੍ਹਾਂ ਕਮਿਉਨਟੀਆਂ ਦਾ ਹਿੱਸਾ ਹੈ, ਪਿੰਡਾਂ ਦਾ ਸਮੂਹ ਜੋ ਇਤਿਹਾਸਕ ਤੌਰ 'ਤੇ ਸਿਮਬ੍ਰੀਅਨ ਭਾਸ਼ਾ ਬੋਲਦਾ ਹੈ।
Cerro Veronese | |
---|---|
Comune di Cerro Veronese | |
ਦੇਸ਼ | ਇਟਲੀ |
ਖੇਤਰ | Veneto |
ਸੂਬਾ | Province of Verona (VR) |
ਖੇਤਰ | |
• ਕੁੱਲ | 10.2 km2 (3.9 sq mi) |
ਉੱਚਾਈ | 730 m (2,400 ft) |
ਆਬਾਦੀ (Dec. 2004) | |
• ਕੁੱਲ | 2,274 |
• ਘਣਤਾ | 220/km2 (580/sq mi) |
ਵਸਨੀਕੀ ਨਾਂ | Cerresi |
ਸਮਾਂ ਖੇਤਰ | ਯੂਟੀਸੀ+1 (ਸੀ.ਈ.ਟੀ.) |
• ਗਰਮੀਆਂ (ਡੀਐਸਟੀ) | ਯੂਟੀਸੀ+2 (ਸੀ.ਈ.ਐਸ.ਟੀ.) |
ਪੋਸਟਲ ਕੋਡ | 37020 |
ਡਾਇਲਿੰਗ ਕੋਡ | 045 |
ਸੇਰਰੋ ਵੇਰੋਨੀਸ ਹੇਠ ਲਿਖੀਆਂ ਨਗਰ ਪਾਲਿਕਾਵਾਂ ਨਾਲ ਲੱਗਦਾ ਹੈ: ਬੋਸਕੋ ਚੀਸਨੁਓਵਾ, ਗਰੇਜ਼ਾਨਾ ਅਤੇ ਰੋਵੇਰੇ ਵੇਰੋਨੀਸ ਆਦਿ।
ਜਸ਼ਨ
ਸੋਧੋਸੈਂਟ'ਓਸਵਾਲਡੋ
ਸੋਧੋਸੇਰਰੋ ਦੇ ਲੋਕ ਆਪਣੇ ਸੈਂਟ ਰੱਖਿਅਕ, ਸੈਂਟ ਓਸਵਾਲਡ ਨੂੰ ਹਰ 5 ਅਗਸਤ ਨੂੰ ਮੁੱਖ ਚਰਚ ਵਿੱਚ ਧਾਰਮਿਕ ਰਸਮ ਨਾਲ ਮਨਾਉਂਦੇ ਹਨ। ਇਸ ਤੋਂ ਇਲਾਵਾ, ਸਥਾਨਕ ਭੋਜਨ ਸਟੈਂਡ (ਖਾਸ ਤੌਰ 'ਤੇ ਸਲਮੀ ਅਤੇ ਪਨੀਰ ਵਿਚ) ਅਤੇ ਪ੍ਰਸਿੱਧ ਮੇਲਿਆਂ ਨਾਲ ਇਹ ਜਸ਼ਨ ਕਈ ਦਿਨਾਂ ਤਕ ਚੱਲਦਾ ਹੈ।
ਫ੍ਰੈਗੋਲੋਸਾ
ਸੋਧੋਫੈਸਟਾ ਡੇਲਾ ਫ੍ਰੇਗੋਲਾ (ਸਟ੍ਰਾਬੇਰੀ ਤਿਉਹਾਰ) ਵਜੋਂ ਵੀ ਜਾਣਿਆ ਜਾਂਦਾ ਹੈ, ਇਹ ਜ਼ੋਨ ਦੇ ਇੱਕ ਖਾਸ ਫਲ, ਸਟ੍ਰਾਬੇਰੀ (ਇਤਾਲਵੀ ਫ੍ਰੇਗੋਲਾ ਵਿਚ) ਦੇ ਸੰਬੰਧ ਵਿੱਚ ਸਭ ਤੋਂ ਮਹੱਤਵਪੂਰਣ ਇਵੇਂਟ ਹੈ। ਜੀਓਕੋਂਡੋ ਦੀ ਮੌਤ ਤੋਂ ਬਾਅਦ ਇਹ ਸਭ ਤੋਂ ਵੱਧ ਉਡੀਕਿਆ ਜਾਣ ਵਾਲਾ ਜਸ਼ਨ ਹੈ। ਫਰੈਗੋਲੋਸਾ ਮੁੱਖ ਤੌਰ 'ਤੇ ਜੁਲਾਈ ਦੇ ਦੂਜੇ ਹਫਤੇ' ਤੇ ਮਨਾਇਆ ਜਾਂਦਾ ਹੈ ਅਤੇ ਇਹ ਹਫ਼ਤਾ ਲੰਬਾ ਚਲਦਾ ਹੈ।