ਕਣਕ,ਜੌਂ ਦੀਆਂ ਲੱਗੀਆਂ ਧੜਾਂ ਨੂੰ ਤੰਗਲੀ ਨਾਲ ਉਡਾਉਣ ਤੋਂ ਪਿਛੋਂ ਚਾਹੇ ਤੂੜੀ ਅੱਡ ਅਤੇ ਦਾਣੇ ਅੱਡ ਹੋ ਜਾਂਦੇ ਸਨ ਪਰ ਫੇਰ ਵੀ ਕਣਕ ਅਤੇ ਜੌਆਂ ਦੇ ਦਾਣਿਆਂ ਵਿਚ ਘੁੰਡੀਆਂ, ਮੱਖੀ ਅਤੇ ਹੋਰ ਛੋਟਾ ਮੋਟਾ ਨਿੱਕ-ਸੁੱਕ ਰਹਿ ਜਾਂਦਾ ਸੀ। ਕਣਕ ਅਤੇ ਜੌਆਂ ਵਿਚ ਰਹੀਆਂ ਇਹ ਘੁੰਡੀਆਂ, ਮੱਖੀ ਆਦਿ ਸਾਰੇ ਨੂੰ ਸੈਂਡ ਕਹਿੰਦੇ ਹਨ। ਕਣਕ, ਜੌਆਂ ਦੀਆਂ ਬੱਲੀਆਂ ਦੇ ਜਿਸ ਹਿੱਸੇ ਵਿਚ ਦਾਣਾ ਫਸਿਆ ਰਹਿ ਜਾਂਦਾ ਹੈ, ਉਸ ਨੂੰ ਮੱਖੀ ਕਹਿੰਦੇ ਹਨ।

ਸੈਂਡ ਦੀ ਗੋਲ ਘੇਰੇ ਵਿਚ ਪੈਲੀ ਪਾਈ ਜਾਂਦੀ ਸੀ। ਇਸ ਪੈਲੀ ਨੂੰ ਗਾਹੁਣ ਲਈ ਮੇੜ੍ਹ ਪਾਈ ਜਾਂਦੀ ਸੀ (ਗਾਹ ਪਾਉਣ ਵਾਲੇ ਬਲਦਾਂ ਨੂੰ ਮੋੜ੍ਹ ਕਹਿੰਦੇ ਹਨ) ਮੇੜ੍ਹ ਚਲਾਉਣ ਤੋਂ ਪਿਛੋਂ ਸੈਂਡ ਨੂੰ ਛਜਲੀਆਂ ਨਾਲ ਉਡਾ ਕੇ ਬੋਹਲ ਬਣਾਏ ਜਾਂਦੇ ਸਨ।[1]

ਹਵਾਲੇ

ਸੋਧੋ
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.