ਸੈਲੀ ਪੀਅਰਸਨ
ਸੈਲੇ ਪੀਅਰਸਨ (ਸਤੰਬਰ 19, 1986) ਦਾ ਜਨਮ ਆਸਟਰੇਲੀਆ ਦੇ ਕੂਇੰਜ਼ਲੈਂਡ ਰਾਜ ਦੇ ਸ਼ਹਿਰ ਗੋਲਡਕੋਸਟ ’ਚ ਹੋਇਆ। ਆਪ ਦੀ ਮੁਢਲੀ ਪੜ੍ਹਾਈ ਹੇਲੇਨਸਵਿਲੇ ਸਟੇਟੇ ਸਕੂਲ ਤੋਂ ਪ੍ਰਾਪਤ ਕੀਤੀ। ਪੀਅਰਸਨ ਦਾ ਕੱਦ 1.67 ਮੀਟਰ ਹੈ ਉਸ ਦਾ ਪੂਰਾ ਨਾਮ ਸੈਲੇ ਮੈਕਲੇਨ ਪੀਅਰਸਨ ਹੈ। ਆਪ ਐਨੇ ਮੈਕਲੇਨ ਦੀ ਬੇਟੀ ਹੈ ਆਪ ਦੀ ਸਾਦੀ 2010 ਵਿੱਚ ਕੀਅਰਨ ਪੀਅਰਸਨ ਨਾਲ ਹੋਈ। ਪੀਅਰਸਨ ਨੇ 17 ਸਾਲ ਦੀ ਛੋਟੀ ਉਮਰ ’ਚ ਆਪਣਾ ਖੇਡ ਸਫਰ ਸ਼ੁਰੂ ਕਰਕੇ ਆਲਮੀ ਦੌੜ ਟਰੈਕ ’ਚ ਸਿਖਰਲੀਆਂ ਖੇਡ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਪੰਜ ਫੁੱਟ ਛੇ ਇੰਚ ਲੰਮੀ ਸੈਲੇ ਦੇ ਮੁੱਖ ਘਰੇਲੂ ਕੋਚ ਸ਼ਰੋਨ ਹਨਾਨ ਹਨ। ਸੌ ਮੀਟਰ ਹਰਡਲਜ਼, ਸੌ ਮੀਟਰ ਸਪਰਿੰਟ ਅਤੇ ਚਾਰ ਸੌ ਮੀਟਰ ਹਰਡਲਜ਼ ਅਤੇ ਚਾਰ ਗੁਣਾਂ ਚਾਰ ਸੌ ਮੀਟਰ ਰਿਲੇਅ ਰੇਸ ਪੀਅਰਸਨ ਸੈਲੇ ਦੀਆਂ ਪਸੰਦੀਦਾ ਦੌੜਾਂ ਹਨ
ਨਿੱਜੀ ਜਾਣਕਾਰੀ | |
---|---|
ਰਾਸ਼ਟਰੀਅਤਾ | ਫਰਮਾ:Country data ਆਸਟ੍ਰੇਲੀਆ |
ਜਨਮ | ਸਿਡਨੀ | 19 ਸਤੰਬਰ 1986
ਕੱਦ | 167ਮੀਟਰ[1] |
ਭਾਰ | 60 kg (130 lb) |
ਵੈੱਬਸਾਈਟ | Official Facebook Page |
ਖੇਡ | |
ਖੇਡ | ਟਰੈਕ ਅਤੇ ਫੀਲਡ |
ਇਵੈਂਟ | 100 ਮੀਟਰ ਸਪਰਿੰਟ 100 ਮੀਟਰ ਹਰਡਲਜ਼ |
ਦੁਆਰਾ ਕੋਚ | ਸ਼ਰੋਨ ਹਨਾਨ |
ਪ੍ਰਾਪਤੀਆਂ ਅਤੇ ਖ਼ਿਤਾਬ | |
ਓਲੰਪਿਕ ਫਾਈਨਲ | 100 ਮੀਟਰ ਹਰਡਲਜ਼-2008 |
ਨਿੱਜੀ ਬੈਸਟ | 11.14s–100 ਮੀਟਰ ਸਪਰਿੰਟ 12.28s–100 ਮੀਟਰ ਹਰਡਲਜ਼ 22.97s–200 ਮੀਟਰ ਸਪਰਿੰਟ 1:02.98–400 ਮੀ. ਹਰਡਲਜ਼[2] |
ਮੈਡਲ ਰਿਕਾਰਡ |
ਖੇਡ ਪ੍ਰਾਪਤੀਆਂ
ਸੋਧੋ- 2003 ’ਚ ਸ਼ਰਬਰੂਕ ’ਚ ਹੋਈ ਵਿਸ਼ਵ ਯੂਥ ਅਥਲੈਟਿਕਸ ਚੈਂਪੀਅਨਸ਼ਿਪ ’ਚ 100 ਹਰਡਲਜ਼ ਰੇਸ ’ਚ ਸੋਨ ਮੈਡਲ ਜਿਤਿਆ।
- ਗਰੈਸਟੋ ’ਚ ਖੇਡੀ ਗਈ ਜੂਨੀਅਰ ਸੰਸਾਰ ਅਥਲੈਟਿਕਸ ਚੈਂਪੀਅਨਸ਼ਿਪ ’ਚ 100 ਮੀਟਰ ਸਪਰਿੰਟ ’ਚ ਕਾਂਸੀ ਦਾ ਤਮਗਾ ਜਿੱਤਿਆ। ਜਿਸ ਦੀ ਟਾਈਮਿੰਗ 11.14 ਸੈਕਿੰਡ ਸੀ।
- 2006 ਦੇ ਮੈਲਬਰਨ ਰਾਸ਼ਟਰਮੰਡਲ ਖੇਡਾਂ ’ਚ ਚਾਰ ਗੁਣਾਂ ਚਾਰ ਸੌ ਰਿਲੇਅ ਰੇਸ ’ਚ ਟੀਮ ਨੇ 1.02.98 ਦੇ ਵਧੀਆ ਸਮੇਂ ਨਾਲ ਤਾਂਬੇ ਦਾ ਮੈਡਲ ਹਾਸਲ ਕੀਤਾ।
- 2008 ਚੀਨ ਦੇ ਸ਼ਹਿਰ ਪੇਇਚਿੰਗ ’ਚ ਹੋਏ ਓਲੰਪਿਕ ਮੁਕਾਬਲੇ ’ਚ ਪੀਅਰਸਨ ਨੇ 12.28 ਸੈਕਿੰਡ ਦਾ ਸਮਾਂ ਲੈ ਕਿ ਚਾਂਦੀ ਦਾ ਮੈਡਲ ਜਿੱਤਿਆ।
- 2010 ਸੈਲੇ ਪੀਅਰਸਨ ਦਿੱਲੀ ਰਾਸ਼ਟਰਮੰਡਲ ਖੇਡਾਂ ਅਡੀਸ਼ਨ ਅਤੇ ਸਪਲਿਟ ’ਚ ਹੋਏ ਅਥਲੈਟਿਕਸ ਦੇ ਕਾਂਟੀ ਕੱਪ ’ਚ ਗੋਲਡ ਮੈਡਲ ਜਿੱਤਿਆ ਅਤੇ 4 ਗੁਣਾਂ ਸੌ ਮੀਟਰ ਰਿਲੇਅ ਟੀਮ ਨਾਲ ਦੌੜ ਕੇ ਪੀਅਰਸਨ ਨੇ ਕਾਂਸੇ ਦਾ ਤਮਗਾ ਵੀ ਹਾਸਲ ਕੀਤਾ।
- ਸਾਲ-2011 ’ਚ ਡੀਓਗੋ ’ਚ ਹੋਈ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਮੀਟ ’ਚ ਸੈਲੇ ਪੀਅਰਸਨ ਨੇ ਸੋਨ ਮਡਲ ਜਿੱਤਿਆ।
- ਵਿਸ਼ਵ ਅਥਲੈਟਿਕਸ ਸੰਘ ਨੇ ਔਰਤਾਂ ਦੇ ਵਰਗ ’ਚ ਸਾਲ-2011 ਦੀ ਬਿਹਰਤਰੀਨ ਅਥਲੀਟ ਚੁਣੀ ਗਈ।
ਹਵਾਲੇ
ਸੋਧੋ- ↑ “Athlete Profiles-Sally Pearson”, Athletics Australia, 2010, Retrieved on 8 October 2010
- ↑ Biography: Sally Pearson” International Association of Athletics Federations, Retrieved on 8 October 2010