ਸੋਜ਼ੇ ਵਤਨ ਨਾਮਕ ਉਰਦੂ ਕਹਾਣੀ ਸੰਗ੍ਰਿਹ ਦੇ ਰਚਨਾਕਾਰ ਨਵਾਬ ਰਾਏ (ਪ੍ਰੇਮਚੰਦ) ਹਨ। ਇਸਦਾ ਪ੍ਰਕਾਸ਼ਨ 1908 ਵਿੱਚ ਹੋਇਆ। ਇਸ ਸੰਗ੍ਰਿਹ ਦੇ ਕਾਰਨ ਪ੍ਰੇਮਚੰਦ ਨੂੰ ਸਰਕਾਰ ਦੇ ਕ੍ਰੋਧ ਦਾ ਪਾਤਰ ਬਣਨਾ ਪਿਆ ਸੀ। ਸੋਜ਼ੇ ਵਤਨ ਦਾ ਮਤਲਬ ਹੈ ਦੇਸ਼ ਦਾ ਦਰਦ। ਇਸ ਸੰਗ੍ਰਿਹ ਵਿੱਚ ਪੰਜ ਕਹਾਣੀਆਂ ਸਨ। ਦੁਨੀਆ ਕਾ ਸਭ ਸੇ ਅਨਮੋਲ ਰਤਨ, ਸ਼ੇਖ ਮਖਮੂਰ, ਯਹੀ ਮੇਰਾ ਵਤਨ ਹੈ, ਸ਼ੋਕ ਕਾ ਪੁਰਸਕਾਰ ਅਤੇ ਸਾਂਸਾਰਿਕ ਪ੍ਰੇਮ। ਹਮੀਰਪੁਰ ਦੇ ਜ਼ਿਲ੍ਹਾ ਕਲੈਕਟਰ ਨੇ ਇਸਨੂੰ ਦੇਸ਼ ਧਰੋਹੀ ਕਰਾਰ ਦਿੱਤਾ ਅਤੇ ਇਸਦੀਆਂ ਸਾਰੀਆਂ ਕਾਪੀਆਂ ਅਗਨੀ ਭੇਟ ਕਰਵਾ ਦਿੱਤੀਆਂ। ਇਸਦੇ ਬਾਅਦ ਨਵਾਬ ਰਾਏ ਤੋਂ ਉਹ ਪ੍ਰੇਮਚੰਦ ਹੋ ਗਏ।