ਸੋਰਾ ਭਾਸ਼ਾ

ਭਾਰਤੀ ਭਾਸ਼ਾ

ਸੋਰਾ ਭਾਸ਼ਾ ਆਸਟ੍ਰੋਏਸ਼ੀਆਟਿਕ ਭਾਸ਼ਾਈ ਪਰਿਵਾਰ ਵਿੱਚੋਂ ਹੈ। ਇਹ ਮੁੰਡਾ ਭਾਸ਼ਾਵਾਂ ਦਾ ਹੀ ਹਿੱਸਾ ਹੈ ਜਿਸ ਵਿੱਚ ਸੋਰਾ ਨਾਲ ਮਿਲਦੀਆਂ-ਜੁਲਦੀਆਂ ਬਾਕੀ ਕਬਾਇਲੀ ਭਾਸ਼ਾਵਾਂ ਵੀ ਸ਼ਾਮਿਲ ਹਨ। ਸੋਰਾ ਇੱਕ ਵਿਲੱਖਣ ਭਾਸ਼ਾ ਹੈ, ਕਿਉਂ ਕਿ ਇਸ ਤੇ ਇੰਡੋ-ਆਰੀਆਈ ਭਾਸ਼ਾ ਓੜੀਆ ਅਤੇ ਦ੍ਰਵਿੜ ਭਾਸ਼ਾ ਤੇਲਗੂ ਦਾ ਪ੍ਰਭਾਵ ਹੈ, ਸੋਰਾ ਭਾਸ਼ਾ ਦੱਖਣ-ਪੂਰਬੀ ਏਸ਼ੀਆ ਦੀਆਂ ਭਾਸ਼ਾਵਾਂ ਨਾਲ ਵਧੇਰੇ ਮਿਲਦੀ-ਜੁਲਦੀ ਭਾਸ਼ਾ ਹੈ ਜਿਵੇਂ ਕਿ ਕੰਬੋਡੀਆ ਵਿੱਚ ਖ਼ਮੇਰ ਭਾਸ਼ਾ ਨਾਲ। ਇਸ ਤੋਂ ਇਲਾਵਾ, ਸੋਰਾ ਵਿੱਚ ਬਹੁਤ ਘੱਟ ਰਸਮੀ ਸਾਹਿਤ ਹੈ ਪਰੰਤੂ ਇਸ ਵਿੱਚ ਲੋਕਾਂ ਦੀਆਂ ਕਹਾਣੀਆਂ ਅਤੇ ਪਰੰਪਰਾਵਾਂ ਦੀ ਭਰਪੂਰਤਾ ਹੈ। ਉਨ੍ਹਾਂ ਦੇ ਬਹੁਤੇ ਪਾਸਵਾਨਾਂ ਦਾ ਗਿਆਨ ਮੌਖਿਕ ਪਰੰਪਰਾ ਦਾ ਹੈ। ਮੁੰਡਾ ਪਰਿਵਾਰ ਵਿੱਚ ਹੋਰ ਭਾਸ਼ਾਵਾਂ ਦੇ ਮੁਕਾਬਲੇ, ਸੋਰਾ ਕਬੀਲੇ ਦੇ ਅੰਦਰ ਤੇਜ਼ੀ ਨਾਲ ਘੱਟ ਰਹੀ ਹੈ। ਵਧੇਰੇ ਬੋਲਣ ਵਾਲੇ ਓਡੀਸ਼ਾ ਅਤੇ ਆਂਧਰਾ ਪ੍ਰਦੇਸ਼ ਵਿੱਚ ਮਿਲਦੇ ਹਨ ਪਰ ਕੁਝ ਛੋਟੇ ਭਾਈਚਾਰੇ ਮੱਧ ਪ੍ਰਦੇਸ਼, ਤਮਿਲ ਨਾਡੂ ਅਤੇ ਬਿਹਾਰ ਵਿੱਚ ਵੀ ਨਿਵਾਸ ਕਰਦੇ ਹਨ।

ਸੋਰਾ
𑃐𑃚𑃝
ਸਾਵਾਰਾ
ਇਲਾਕਾਭਾਰਤ
ਨਸਲੀਅਤਸੋਰਾ
Native speakers
2,50,000 (2001 ਮਰਦਮਸ਼ੁਮਾਰੀ ਅਨੁਸਾਰ)[1]
ਆਸਟਰੋ-ਏਸ਼ੀਆਟਿਕ
ਸੋਰਾ ਸੋਮਪੈਂਗ, ਓਡੀਆ, ਲਾਤੀਨੀ, ਤੇਲਗੂ
ਭਾਸ਼ਾ ਦਾ ਕੋਡ
ਆਈ.ਐਸ.ਓ 639-3srb
Glottologsora1254
ELPSora

ਲਿਖਣ ਦਾ ਢੰਗ

ਸੋਧੋ

ਸੋਰਾ ਭਾਸ਼ਾ ਨੂੰ ਲਿਖਣ ਲਈ ਵੱਖ-ਵੱਖ ਢੰਗ ਹਨ। ਇਨ੍ਹਾਂ ਵਿੱਚੋਂ ਇੱਕ ਨੂੰ ਸੋਰਾ ਸੋਮਪੈਂਗ ਕਿਹਾ ਜਾਂਦਾ ਹੈ, ਇਹ ਸਥਾਨਕ ਲਿਖਤੀ ਢੰਗ ਹੈ ਜਿਸਨੂੰ ਸੋਰਾ ਭਾਸ਼ਾ ਲਈ ਬਣਾਇਆ ਗਿਆ ਸੀ। ਇਸਨੂੰ 1936 ਵਿੱਚ ਮਾਂਗੇਈ ਗੋਮਾਂਗੋ ਦੁਆਰਾ ਵਿਕਸਿਤ ਕੀਤਾ ਗਿਆ ਸੀ।

 

ਸੋਰਾ ਨੂੰ ਓਡੀਸ਼ਾ ਦੇ ਦੋਵੇਂ ਭਾਸ਼ਾਵਾਂ ਨੂੰ ਜਾਣਨ ਵਾਲਿਆਂ ਵੱਲੋਂ ਓੜੀਆ ਅੱਖਰਾਂ 'ਚ ਵੀ ਲਿਖਿਆ ਜਾਂਦਾ ਹੈ।

 

ਇਸ ਤਰ੍ਹਾਂ ਹੀ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਿੱਚ ਰਹਿਣ ਵਾਲਿਆਂ ਦੁਆਰਾ ਇਸਨੂੰ ਤੇਲਗੂ ਲਿਪੀ ਵਿੱਚ ਵਰਤਿਆ ਜਾਂਦਾ ਹੈ।

 

ਜੋ ਆਮ ਵਰਤਿਆ ਜਾਣ ਵਾਲਾ ਢੰਗ ਹੈ, ਉਹ ਲਾਤੀਨੀ ਲਿਪੀ ਵਾਲਾ ਹੈ। ਆਮ ਤੌਰ 'ਤੇ ਇਹੀ ਢੰਗ ਵਧੇਰੇ ਵਰਤਿਆ ਜਾਂਦਾ ਹੈ।

ਹਵਾਲੇ

ਸੋਧੋ

ਬਾਹਰੀ ਕੜੀਆਂ

ਸੋਧੋ