ਸੌਂਫ
ਸੌਂਫ (ਅੰਗਰੇਜ਼ੀ:ਫੈਨਿਲ; Foeniculum vulgare) ਇੱਕ ਫੁੱਲਦਾਰ ਪੌਦਾ (ਪ੍ਰਜਾਤੀ ਵਿੱਚ ਗਾਜਰ-ਪਰਿਵਾਰ ਦਾ ਪੌਦਾ) ਹੈ।[1] ਇਹ ਇੱਕ ਸਖ਼ਤ, ਸਦਾਬਹਾਰ ਔਸ਼ਧ ਹੈ ਜਿਸਦੇ ਫੁੱਲ ਪੀਲੇ ਅਤੇ ਅਤੇ ਪੱਤੇ ਪੰਖੀ ਹੁੰਦੇ ਹਨ। ਇਹ ਮੈਡੀਟੇਰੀਅਨ ਦਾ ਮੂਲ ਪੌਦਾ ਹੈ ਪਰ ਸੰਸਾਰ ਦੇ ਬਹੁਤ ਸਾਰੇ ਹਿੱਸਿਆਂ, ਖਾਸ ਤੌਰ ਤੇ ਸਾਗਰ ਅਤੇ ਦਰਿਆਈ ਤੱਟਾਂ ਨੇੜਲੇ ਖੁਸ਼ਕ ਮਿੱਟੀ ਵਾਲੇ ਖੇਤਰਾਂ ਵਿੱਚ ਵਿਆਪਕ ਤੌਰ ਤੇ ਜੜ੍ਹਾਂ ਲਾ ਗਿਆ ਹੈ।
ਸੌਂਫ ਰਬੀ ਦੀ ਫਸਲ ਹੈ। ਰੌਣੀ ਕਰ ਕੇ ਬੀਜੀ ਜਾਂਦੀ ਹੈ। ਅਕਤੂਬਰ ਦੇ ਦੂਜੇ ਪੰਦਰਵਾੜੇ ਵਿਚ ਬੀਜੀ ਵਧੀਆ ਝਾੜ ਦਿੰਦੀ ਹੈ। ਏਕੜ ਵਿਚ ਚਾਰ ਕਿਲੋ ਬੀਜ ਪੈਂਦਾ ਹੈ। ਅਪ੍ਰੈਲ ਦੇ ਮਹੀਨੇ ਵਿਚ ਵੱਢੀ ਜਾਂਦੀ ਹੈ। ਇਸ ਦਾ ਬੂਟਾ ਚਾਰ ਕੁ ਫੁੱਟ ਦੇ ਕਰੀਬ ਉੱਚਾ ਹੁੰਦਾ ਹੈ। ਤਣਾ ਇਸ ਦਾ ਥੋਥਾ ਹੁੰਦਾ ਹੈ। ਪੱਤੇ ਗਾਜਰ ਜਿਹੇ ਪੱਤਿਆਂ ਜਿਹੇ ਹੁੰਦੇ ਹਨ। ਫੁੱਲ ਪੀਲੇ ਹੁੰਦੇ ਹਨ। ਸੌਂਫ ਨੂੰ ਕਈ ਅਚਾਰਾਂ ਵਿਚ ਵਰਤਿਆ ਜਾਂਦਾ ਹੈ।ਦਵਾਈਆਂ ਵਿਚ ਵਰਤਿਆ ਜਾਂਦਾ ਹੈ। ਕਈ ਖੁਸ਼ਬੂਆਂ ਵਿਚ ਵਰਤਿਆ ਜਾਂਦਾ ਹੈ। ਪਹਿਲਾਂ ਬਹੁਤ ਸਾਰੇ ਜਿਮੀਂਦਾਰ ਘਰ ਵਰਤਣ ਜੋਗੀ ਸੌਂਫ ਜ਼ਰੂਰ ਬੀਜਦੇ ਹੁੰਦੇ ਸਨ। ਪਰ ਹੁਣ ਸੌਂਫ ਸਿਰਫ ਵਪਾਰ ਨੂੰ ਮੁੱਖ ਰੱਖ ਕੇ ਬੀਜੀ ਜਾਂਦੀ ਹੈ।[2]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
ਸੋਧੋ- ↑ "Classification for Kingdom Plantae Down to Genus Foeniculum Mill."
- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.