ਸ੍ਰੀ ਗੁਰੂ ਅੰਗਦ ਦੇਵ ਕਾਲਜ ਆਫ ਐਜੂਕੇਸ਼ਨ

ਸ੍ਰੀ ਗੁਰੂ ਅੰਗਦ ਦੇਵ ਕਾਲਜ ਆਫ ਐਜੂਕੇਸ਼ਨ ਖਡੂਰ ਸਾਹਿਬ ਜ਼ਿਲ੍ਹਾ ਤਰਨ ਤਾਰਨ ਵਿਖੇ ਸਥਿਤ ਹੈ। ਇਹ ਸੰਸਥਾ ਅੰਮ੍ਰਿਤਸਰ ਤੋਂ ਕਰੀਬ ਚਾਲੀ ਕਿਲੋਮੀਟਰ ਜੰਡਿਆਲਾ ਗੁਰੂ ਅਤੇ ਰਈਆ ਤੋਂ ਕਰੀਬ 22 ਕਿਲੋਮੀਟਰ ਤਰਨ ਤਾਰਨ ਤੋਂ ਵੀਹ ਅਤੇ ਗੋਬਿੰਦਵਾਲ ਸਾਹਿਬ ਤੋਂ 9 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।ਇਹ ਸੰਸਥਾ ਐਨ.ਸੀ.ਟੀ.ਈ. ਤੋਂ ਮਾਨਤਾ ਮਿਲੀ ਹੈ। ਇਸ ਵਿਦਿਅਕ ਸੰਸਥਾ ਦੀ ਸਥਾਪਨਾ ਪਦਮਸ਼੍ਰੀ ਬਾਬਾ ਸੇਵਾ ਸਿੰਘ ਨੇ 2004 ਵਿਚ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਅਵਤਾਰ ਪੁਰਬ ਦਿਹਾੜੇ ‘ਤੇ ਕੀਤੀ ਸੀ। ਐਲ ਅਕਾਰ ਵਰਗੀ ਦੋ ਮੰਜ਼ਿਲਾ ਸ਼ਾਨਦਾਰ ਇਮਾਰਤ ਅਤੇ ਇਮਾਰਤ ਦਸ ਚਾਰ-ਚੁਫੇਰੇ ਹਰਿਆਲੀ ਨਾਲ ਭਰਿਆ ਹੋਇਆ ।[1]

ਸ੍ਰੀ ਗੁਰੂ ਅੰਗਦ ਦੇਵ ਕਾਲਜ ਆਫ ਐਜੂਕੇਸ਼ਨ ਖਡੂਰ ਸਾਹਿਬ
ਗੁਰੂ ਨਾਨਕ ਦੇਵ ਯੂਨੀਵਰਸਿਟੀ
ਸ੍ਰੀ ਗੁਰੂ ਅੰਗਦ ਦੇਵ ਕਾਲਜ ਆਫ ਐਜੂਕੇਸ਼ਨ
ਸਥਾਨਖਡੂਰ ਸਾਹਿਬ
ਨੀਤੀਵਿਦਿਆ ਵੀਚਾਰੀ ਤਾਂ ਪਰਉਪਕਾਰੀ (Latin)
ਮੌਢੀਪਦਮਸ਼੍ਰੀ ਬਾਬਾ ਸੇਵਾ ਸਿੰਘ
ਸਥਾਪਨਾ2004
Postgraduatesਬੀ.ਐਡ.
ਵੈੱਬਸਾਈਟsgadce.org

ਸਹੂਲਤਾਂ

ਸੋਧੋ

ਪੀਣ ਦਾ ਸਾਫ਼ ਪਾਣੀ, ਟਾਇਲਟਸ, ਸ਼ਾਨਦਾਰ ਖੇਡ ਸਟੇਡੀਅਮ, ਲੈਂਗੂਏਜ਼ ਲੈਬ, ਸਾਇੰਸ ਲੈਬ, ਟੈਕਨਾਲੋਜੀ ਲੈਬ, ਸਪੋਰਟਸ ਰੂਮ, ਕੰਪਿਊਟਰ ਲੈਬ, ਸ਼ਾਨਦਾਰ ਲਾਇਬਰੇਰੀ ਆਦਿ ਸ਼ਾਮਲ ਹਨ। ਕਾਲਜ ਵਿਖੇ ਵਾਲੀਬਾਲ, ਬੈਡਮਿੰਟਨ, ਹਾਕੀ ਖੇਡਣ ਲਈ ਮੈਦਾਨ ਵੀ ਹਨ।

ਗਤੀਵਿਧੀਆਂ

ਸੋਧੋ

ਕਾਲਜ ਦਾ ਪਲੇਠਾ ਮੈਗਜ਼ੀਨ ‘ਅਨਹਦ’ ਵਿਦਿਆਰਥੀ ਦੀ ਕਲਾ ਨੂੰ ਸਮਰਪਤ ਹੈ। ਇਹ ਉੱਦਮ ਵਿਦਿਆਰਥੀਆਂ ਅੰਦਰ ਸਾਹਿਤਕ ਰੁਚੀਆਂ ਉਭਾਰਨ ਦੀ ਭੂਮਿਕਾ ਅਦਾ ਕਰੇਗਾ।

ਹਵਾਲੇ

ਸੋਧੋ
  1. "ਪੁਰਾਲੇਖ ਕੀਤੀ ਕਾਪੀ". Archived from the original on 2018-03-23. Retrieved 2018-01-16. {{cite web}}: Unknown parameter |dead-url= ignored (|url-status= suggested) (help)