ਸੰਕਲਪ ਭਾਸ਼ਾ ਦਰਸ਼ਨ ਦਾ ਸ਼ਬਦ ਹੈ ਜੋ ਸੰਗਿਆਨ ਵਿਗਿਆਨ, ਤੱਤਮੀਮਾਂਸਾ ਅਤੇ ਮਨ ਦੇ ਦਰਸ਼ਨ ਨਾਲ ਸੰਬੰਧਿਤ ਹੈ। ਇਸਨੂੰ ਅਰਥ ਦੀ ਸੰਗਿਆਨਕ ਇਕਾਈ; ਅਮੂਰਤ ਵਿਚਾਰ ਜਾਂ ਮਾਨਸਿਕ ਪ੍ਰਤੀਕ ਵਜੋਂ ਸਮਝਿਆ ਜਾਂਦਾ ਹੈ। ਸੰਕਲਪ ਦੇ ਅਨੁਸਾਰ ਯਥਾਰਥ ਦੀਆਂ ਵਸਤਾਂ ਅਤੇ ਵਰਤਾਰਿਆਂ ਦਾ ਸੰਵੇਦਨਾਤਮਕ ਸਾਧਾਰਨੀਕ੍ਰਿਤ ਬਿੰਬ, ਜੋ ਵਸਤਾਂ ਅਤੇ ਵਰਤਾਰਿਆਂ ਦੀਆਂ ਗਿਆਨ ਇੰਦਰੀਆਂ ਉੱਤੇ ਪ੍ਰਤੱਖ ਕਿਰਿਆ ਦੇ ਬਿਨਾਂ ਚੇਤਨਾ ਵਿੱਚ ਬਣਿਆ ਰਹਿੰਦਾ ਹੈ ਅਤੇ ਪੁਨਰਸਿਰਜਿਤ ਹੁੰਦਾ ਹੈ। ਹਾਲਾਂਕਿ ਸੰਕਲਪ ਮਾਈਕਰੋ ਸੰਵੇਦਨਾਤਮਕ ਪ੍ਰਤੀਬਿੰਬ ਦਾ ਇੱਕ ਰੂਪ ਹੈ ਫਿਰ ਵੀ ਮਨੁੱਖ ਵਿੱਚ ਸਮਾਜਕ ਤੌਰ ਤੇ ਨਿਰਮਿਤ ਮੁੱਲਾਂ ਨਾਲ ਉਸਦਾ ਅਭਿੰਨ ਸੰਬੰਧ ਰਹਿੰਦਾ ਹੈ। ਸੰਕਲਪ ਭਾਸ਼ਾ ਦੇ ਮਾਧਿਅਮ ਨਾਲ ਪ੍ਰਕਾਸ਼ਤ ਹੁੰਦਾ ਹੈ, ਉਸਦਾ ਸਮਾਜਕ ਮਹੱਤਵ ਹੁੰਦਾ ਹੈ ਅਤੇ ਉਸਦਾ ਹਮੇਸ਼ਾ ਬੋਧ ਕੀਤਾ ਜਾਂਦਾ ਹੈ। ਸੰਕਲਪ ਚੇਤਨਾ ਦਾ ਜ਼ਰੂਰੀ ਤੱਤ ਹੈ, ਕਿਉਂਕਿ ਉਹ ਸੰਕਲਪਾਂ ਦੇ ਵਸਤੂ - ਅਰਥ ਅਤੇ ਅਰਥ ਨੂੰ ਵਸਤਾਂ ਦੇ ਬਿੰਬਾਂ ਦੇ ਨਾਲ ਜੋੜਦੀ ਹੈ ਅਤੇ ਸਾਡੀ ਚੇਤਨਾ ਨੂੰ ਵਸਤਾਂ ਦੇ ਸੰਵੇਦਨਾਤਮਕ ਬਿੰਬਾਂ ਨੂੰ ਆਜਾਦ ਤੌਰ ਤੇ ਪਰਿਚਾਲਿਤ ਕਰਨ ਦੀ ਸੰਭਾਵਨਾ ਪ੍ਰਦਾਨ ਕਰਦੀ ਹੈ।

Diagram
ਜਦੋਂ ਮਨ "ਰੁੱਖ" ਵਰਗੇ ਸੰਕਲਪ ਦਾ ਸਾਧਾਰਨੀਕਰਨ ਕਰਦਾ ਹੈ ਇਹ ਅਨੇਕਾਂ ਰੁੱਖਾਂ ਦੀਆਂ ਸਾਂਝੀਆਂ ਗੱਲਾਂ ਨੂੰ ਅੱਡ ਕਰੀ ਜਾਂਦਾ ਹੈ; ਇਸ ਸਰਲੀਕਰਨ ਤੋਂ ਉਚੇਰੇ ਪਧਰ ਦੀ ਸੰਕਲਪੀ ਚੇਤਨਾ ਸੰਭਵ ਹੁੰਦੀ ਹੈ।