ਸੰਜਨਾ ਕਪੂਰ
ਸੰਜਨਾ ਕਪੂਰ (ਜਨਮ 1967))[2] ਇੱਕ ਭਾਰਤੀ ਰੰਗਮੰਚ ਦੀ ਸਖਸ਼ੀਅਤ ਅਤੇ ਬ੍ਰਿਟਿਸ਼ ਅਤੇ ਭਾਰਤੀ ਵੰਸ ਦੀ ਭੂਤਕਾਲੀਨ ਭਾਰਤੀ ਫ਼ਿਲਮ ਅਭਿਨੇਤਰੀ ਹੈ। ਇਹ ਭਾਰਤੀ ਫ਼ਿਲਮ ਅਭਿਨੇਤਾ ਸ਼ਸ਼ੀ ਕਪੂਰ ਅਤੇ ਸਵਰਗਵਾਸੀ ਜੈਨੀਫਰ ਕੇਂਦਲ ਦੀ ਧੀ ਹੈ। ਜੈਨੀਫਰ ਨੇ 1993 ਤੋਂ ਫ਼ਰਵਰੀ 2012 ਤੱਕ ਮੁੰਬਈ ਵਿੱਚ ਪ੍ਰਿਥਵੀ ਰੰਗਮੰਚ ਦੀ ਸ਼ੁਰੂਆਤ ਕੀਤੀ।[3] to February 2012.[4]
ਸੰਜਨਾ ਕਪੂਰ | |
---|---|
ਜਨਮ | [1] | 27 ਨਵੰਬਰ 1967
ਰਾਸ਼ਟਰੀਅਤਾ | Indian |
ਪੇਸ਼ਾ | ਅਭਿਨੇਤਾ, ਰੰਗਮੰਚ ਸਖਸ਼ੀਅਤ |
ਜੀਵਨ ਸਾਥੀ | ਵਾਲਮਿਕ ਥਾਪਰ |
ਬੱਚੇ | ਹਮੀਰ |
Parent(s) | ਸ਼ਸ਼ੀ ਕਪੂਰ ਜੈਨੀਫਰ ਕਪੂਰ |
ਰਿਸ਼ਤੇਦਾਰ | ਕੁਨਾਲ ਕਪੂਰ (ਭਰਾ) ਕਰਨ ਕਪੂਰ (ਭਰਾ) See ਕਪੂਰ ਪਰਿਵਾਰ |
ਜੀਵਨ
ਸੋਧੋਸੰਜਨਾ ਕਪੂਰ ਦਾ ਜਨਮ ਕਪੂਰ ਪਰਿਵਾਰ ਵਿੱਚ ਹੋਇਆ। ਇਸਦੇ ਦਾਦਾ ਪ੍ਰਿਥਵੀਰਾਜ ਕਪੂਰ ਅਤੇ ਚਾਚੇ ਰਾਜ ਕਪੂਰ ਅਤੇ ਸ਼ੰਮੀ ਕਪੂਰ ਸਨ। ਇਸਦੇ ਭਰਾਵਾਂ ਕੁਨਾਲ ਕਪੂਰ ਅਤੇ ਕਰਨ ਕਪੂਰ ਨੇ ਵੀ ਕੁਝ ਫ਼ਿਲਮਾਂ ਵਿੱਚ ਕੰਮ ਕੀਤਾ ਪਰ ਸੰਜਨਾ ਵਾਂਗ ਵਧੇਰੇ ਸਫ਼ਲਤਾ ਪ੍ਰਾਪਤ ਨਹੀਂ ਕੀਤੀ। ਇਸਦੇ ਨਾਨਾ-ਨਾਨੀ ਜਿਓਫਰੀ ਕੇਂਦਲ ਅਤੇ ਲੌਰਾ ਕੇਂਦਲ ਵੀ ਰੰਗਮੰਚ ਆਰਟਿਸਟ ਰਹੇ ਸਨ। ਸੰਜਨਾ ਨੇ ਮੁੰਬਈ ਦੇ ਪ੍ਰਤਿਸ਼ਠਾਵਾਨ ਬੋਂਬੇ ਇੰਟਰਨੈਸ਼ਨਲ ਸਕੂਲ ਤੋਂ ਸਿੱਖਿਆ ਪ੍ਰਾਪਤ ਕੀਤੀ।
ਕੈਰੀਅਰ
ਸੋਧੋਸੰਜਨਾ ਦਾ ਕੈਰੀਅਰ ਵਧੇਰੇ ਸਫ਼ਲ ਨਹੀਂ ਰਿਹਾ। ਇਸਨੇ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ "36 ਚੌਰੰਗੀ ਲੇਨ" ਤੋਂ ਕੀਤੀ ਜਿਸਦੇ ਨਿਰਮਾਤਾ ਇਸਦੇ ਪਿਤਾ ਅਤੇ ਮੁੱਖ ਕਿਰਦਾਰ ਇਸਦੀ ਮਾਤਾ ਨੇ ਅਦਾ ਕੀਤਾ। ਇਸਨੇ ਇਸ ਫ਼ਿਲਮ ਵਿੱਚ ਆਪਣੀ ਮਾਂ ਦੇ ਬਚਪਨ ਦਾ ਰੋਲ ਅਦਾ ਕੀਤਾ। ਇਸ ਤੋਂ ਬਾਅਦ ਇਸਨੇ 1984 ਵਿੱਚ ਉਤਸਵ ਫ਼ਿਲਮ ਵਿੱਚ ਕੰਮ ਕੀਤਾ, 1988 ਵਿੱਚ ਆਪਣੇ ਪਿਤਾ ਦੁਆਰਾ ਨਿਰਮਾਨਿਤ ਫ਼ਿਲਮ ਹੀਰੋ ਹੀਰਾਲਾਲ ਵਿੱਚ ਮੁੱਖ ਭੂਮਿਕਾ ਨਿਭਾਈ ਜੋ ਬਾਕਸ ਆਫ਼ਿਸ ਉੱਪਰ ਅਸਫ਼ਲ ਰਹੀ।
ਨਿੱਜੀ ਜੀਵਨ
ਸੋਧੋਸੰਜਨਾ ਨੇ ਮਸ਼ਹੂਰ ਸਖਸ਼ੀਅਤ ਵਾਲਮਿਕ ਥਾਪਰ ਨਾਲ ਵਿਆਹ ਕੀਤਾ ਅਤੇ ਇਹਨਾਂ ਨੂੰ ਹਮੀਰ ਨਾਂ ਦਾ ਇੱਕ ਪੁੱਤ ਵੀ ਹੋਇਆ।[5] ਸੰਜਨਾ ਦਾ ਇਸ ਤੋਂ ਪਹਿਲਾਂ ਵਿਆਹ ਆਦਿੱਤਿਆ ਭੱਟਾਚਾਰਯਾ,]],[6] ਫ਼ਿਲਮਮੇਕਰ ਬਾਸੁ ਭੱਟਾਚਾਰਯਾ ਅਤੇ ਰਿੰਕੀ ਭੱਟਾਚਾਰਯਾ ਦਾ ਬੇਟਾ, ਨਾਲ ਹੋਇਆ ਸੀ। ਕਪੂਰ ਦਿੱਲੀ ਵਿੱਚ ਰਹਿੰਦੀ ਹੈ। ਇਹ ਆਪਣੇ ਭੈਣ ਭਰਾ ਵਾਂਗੂ ਬਾਲੀਵੁੱਡ ਨੂੰ ਪੂਰਨ ਤੌਰ ਉੱਪਰ ਆਪਣੀ ਮੁੱਖ ਧਾਰਾ ਨਹੀਂ ਚੁਣਿਆ।
ਹਵਾਲੇ
ਸੋਧੋ- ↑ "Facebook Profile of Sanjana Kapoor".
- ↑ Sanjna Kapoor Times of India, 11 December 2002.
- ↑ "High drama in Prithvi Theatre". The Hindu. 18 December 2005. Archived from the original on 12 ਅਗਸਤ 2010. Retrieved 19 ਮਾਰਚ 2017.
{{cite web}}
: Unknown parameter|dead-url=
ignored (|url-status=
suggested) (help) - ↑ "Theatre: A second act of passion". Mint (newspaper). 17 November 2011.
- ↑ "Hamir spells sonrise for Sanjana". The Times of India. 18 July 2002. Retrieved 1 August 2015.
- ↑ "Sanjana Kapoor". The Times of India. 11 Dec 2002. Retrieved 1 August 2015.