ਸੰਜੀਬ ਮੁਖਰਜੀਆ
ਸੰਜੀਬ ਮੁਖਰਜੀਆ ਇਕ ਭਾਰਤੀ ਖੇਡ ਪੱਤਰਕਾਰ ਅਤੇ ਸੀ.ਐਨ.ਐਨ-ਨਿਊਜ਼ 18 ਚੈਨਲ ਦਾ ਕ੍ਰਿਕਟ ਸੰਪਾਦਕ ਹੈ।[1] ਉਸ ਦਾ ਉਦਯੋਗ ਵਿੱਚ ਇੱਕ ਦਹਾਕੇ ਤੋਂ ਵੱਧ ਦਾ ਤਜ਼ਰਬਾ ਹੈ ਜਿਸਨੇ ਜਾਂਚ ਪੱਤਰਕਾਰੀ ਵਿੱਚ ਆਪਣੇ ਲਈ ਇੱਕ ਛਾਪ ਬਣਾਈ ਹੈ।
ਮੁਖਰਜੀਆ ਨੇ ਆਪਣੇ ਸਿਹਰੇ ਵਿਚ ਬ੍ਰੇਕਿੰਗ ਸਟੋਰੀਜ਼ ਦਾ ਬਹੁ-ਮਾਰਗ ਸ਼ਾਮਿਲ ਕੀਤਾ ਹੈ, ਜਿਸ ਵਿਚ 2010 'ਚ ਇੰਡੀਅਨ ਪ੍ਰੀਮੀਅਰ ਲੀਗ ਦੇ ਸਾਬਕਾ ਆਈ.ਪੀ.ਐਲ. ਬੌਸ ਲਲਿਤ ਮੋਦੀ ਨੂੰ ਹਟਾਉਣ ਅਤੇ ਭਾਰਤੀ ਰਾਸ਼ਟਰੀ ਕਾਗਰਸ ਦੀ ਨੁਮਾਇੰਦਗੀ ਕਰਨ ਵਾਲੇ ਸੰਸਦ ਮੈਂਬਰ ਸ਼ਸ਼ੀ ਥਰੂਰ ਦੇ ਅਸਤੀਫੇ ਦੀ ਸਟੋਰੀ ਨੂੰ ਕਵਰ ਕਰਨਾ ਵੀ ਸ਼ਾਮਿਲ ਹੈ।[2]
ਉਹ ਟੈਲੀਵਿਜ਼ਨ 'ਤੇ 'ਕਿੰਗਜ ਆਫ ਕ੍ਰਿਕਟ' ਵਰਗੇ ਪ੍ਰਸਿੱਧ ਕ੍ਰਿਕਟ ਸ਼ੋਅ [3] ਦੀ ਮੇਜ਼ਬਾਨੀ ਕਰਦਾ ਹੈ ਅਤੇ ਨਿਯਮਿਤ ਤੌਰ 'ਤੇ ਬਿਜਨਸ ਸਟੈਂਡਰਡ [4] ਅਤੇ ਮਿੰਟ ਵਰਗੇ ਪ੍ਰਕਾਸ਼ਨਾਂ ਵਿੱਚ ਲੇਖਾਂ ਦਾ ਯੋਗਦਾਨ ਪਾਉਂਦਾ ਹੈ।[5]
ਮੁਖਰਜੀਆ ਕੋਲਕਾਤਾ ਸ਼ਹਿਰ ਦਾ ਰਹਿਣ ਵਾਲਾ ਹੈ ਅਤੇ 2000 ਦੇ ਸ਼ੁਰੂ ਵਿਚ ਰੈੱਡ ਐਫ.ਐਮ. ਦਾ ਰੇਡੀਓ ਜੋਕੀ ਸੀ।[6]
ਅਵਾਰਡ
ਸੋਧੋਸਾਲ 2016 ਵਿੱਚ ਮੁਖਰਜੀਆ ਨੇ ਖੇਡ ਪ੍ਰਸਾਰਣ ਪੱਤਰਕਾਰੀ ਵਿੱਚ ਆਪਣੇ ਕੰਮ ਦੇ ਇਨਾਮ ਵਜੋਂ ਦੋ ਵੱਡੇ ਪੁਰਸਕਾਰ ਹਾਸਿਲ ਕੀਤੇ। 29 ਜੂਨ ਨੂੰ ਉਸਨੇ ਨਿਊਜ਼ ਟੈਲੀਵਿਜ਼ਨ ਅਵਾਰਡਜ਼ ਵਿੱਚ ਸਰਬੋਤਮ ਸਪੋਰਟਸ ਨਿਊਜ਼ ਸ਼ੋਅ ਪੇਸ਼ਕਾਰੀ ਪੁਰਸਕਾਰ-2016 ਜਿੱਤਿਆ ਸੀ।[7] ਬਾਅਦ ਵਿੱਚ ਉਸ ਸਾਲ ਨਵੰਬਰ ਵਿੱਚ, ਉਸਨੇ ਖੇਡਾਂ ਦੀ ਸ਼੍ਰੇਣੀ ਵਿੱਚ ਨਾਮਵਰ ‘ ਰਾਮਨਾਥ ਗੋਇਨਕਾ ਅਵਾਰਡ ਫਾਰ ਐਕਸੀਲੈਂਸ ਇਨ ਜਰਨਲਿਜ਼ਮ’ ਵੀ ਹਾਸਿਲ ਕੀਤਾ।[8]
ਹਵਾਲੇ
ਸੋਧੋ- ↑ "Sanjeeb Mukherjea: Exclusive News Stories by Sanjeeb Mukherjea on Current Affairs, Events at News18". News18 (in ਅੰਗਰੇਜ਼ੀ (ਅਮਰੀਕੀ)). Retrieved 2016-06-15.
- ↑ "IPL saga: BCCI likely to scrap Kochi team". News18. Retrieved 2016-06-15.
- ↑ "News18 - Sanjeeb Mukherjea gets you #KingsOfCricket with... | Facebook". www.facebook.com. Retrieved 2016-06-15.
- ↑ Standard, Business. "Author - Sanjeeb Mukherjee | Business Standard". www.business-standard.com. Retrieved 2016-06-15.
{{cite web}}
:|first=
has generic name (help) - ↑ "Livemint - Search Results". www.livemint.com. Retrieved 2016-06-15.
- ↑ "Radio-InterView:". Archived from the original on 2016-08-06. Retrieved 2016-06-15.
{{cite web}}
: Unknown parameter|dead-url=
ignored (|url-status=
suggested) (help) - ↑ "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2016-11-12. Retrieved 2021-01-30.
{{cite web}}
: Unknown parameter|dead-url=
ignored (|url-status=
suggested) (help) - ↑ http://mediainfoline.com/awards/network18-wins-big-at-the-prestigious-ramnath-goenka-excellence-in-journalism-awards/