ਸੰਤਨਗਰ
ਜਿਲ੍ਹਾ | ਡਾਕਖਾਨਾ | ਪਿੰਨ ਕੋਡ | ਆਬਾਦੀ | ਖੇਤਰ | ਨਜਦੀਕ | ਥਾਣਾ |
---|---|---|---|---|---|---|
ਸਿਰਸਾ | ਸੰਤਨਗਰ | 15 ਹਜ਼ਾਰ | ਹਰਿਆਣਾ (ਭਾਰਤ) |
ਸੰਤਨਗਰ ਪਿੰਡ ਸਿਰਸਾ, ਹਰਿਆਣਾ ਦਾ ਪਿੰਡ ਹੈ। ਸਿਰਸਾ ਤੋਂ ਇਸਦੀ ਦੂਰੀ 30 ਕਿਲੋਮੀਟਰ ਹੈ। ਇਸਦੇ ਗੁਆਂਢ ਵਿੱਚ ਜੀਵਨ ਨਗਰ ਹੈ, ਜਿਸਨੂੰ ਨਾਮਧਾਰੀਆਂ ਦੇ ਗਡ਼੍ਹ ਵਜੋਂ ਜਾਣਿਆ ਜਾਂਦਾ ਹੈ। ਇਹ ਪਿੰਡ ਹੁਣ ਕਸਬੇ ਦਾ ਰੂਪ ਧਾਰਨ ਕਰ ਚੁੱਕਿਆ ਹੈ।[2]
ਸੰਤਨਗਰ | |
---|---|
ਪਿੰਡ | |
ਦੇਸ਼ | ਭਾਰਤ |
ਰਾਜ | ਹਰਿਆਣਾ |
ਜ਼ਿਲ੍ਹਾ | ਸਿਰਸਾ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਟਾਈਮ) |
ਵੈੱਬਸਾਈਟ | [1] |
ਇਤਿਹਾਸ
ਸੋਧੋਦੇਸ਼ ਦੀ ਵੰਡ ਤੋਂ ਪਹਿਲਾਂ ਸੰਤਨਗਰ ਦਾ ਨਾਮ ਜਗਮਲੇਰਾ ਸੀ। ਪਿੰਡ ਦੇ ਲੋਕ ਧਾਰਮਿਕ ਬਿਰਤੀ ਵਾਲੇ ਹੋਣ ਕਾਰਨ 1952 ਵਿੱਚ ਸਤਿਗੁਰੂ ਪ੍ਰਤਾਪ ਸਿੰਘ ਨੇ ਇਸ ਪਿੰਡ ਨੂੰ ਸੰਤਨਗਰ ਦਾ ਨਾਮ ਦਿੱਤਾ।
ਪਿੰਡ ਦੀਆ ਇਮਾਰਤਾਂ
ਸੋਧੋਧਾਰਮਿਕ ਇਮਾਰਤਾਂ
ਸੋਧੋਪਿੰਡ ਵਿੱਚ ਪ੍ਰਤਾਪ ਮੰਦਰ, ਤਿੰਨ ਗੁਰਦੁਆਰੇ ਅਤੇ ਇੱਕ ਮੰਦਰ ਲੋਕਾਂ ਦੀ ਸ਼ਰਧਾ ਦਾ ਪ੍ਰਤੀਕ ਹਨ। ਪ੍ਰਤਾਪ ਮੰਦਰ ਵਿੱਚ ਪਿੰਡ ਦੇ ਲੋਕ ਦੁੱਖ-ਸੁੱਖ ਵੇਲੇ ਇੱਕਠੇ ਹੁੰਦੇ ਹਨ।
ਸਹਿਕਾਰੀ ਇਮਾਰਤਾਂ
ਸੋਧੋਸੰਤਨਗਰ ਵਿੱਚ ਭਗਤ ਪਬਲਿਕ ਸਕੂਲ, ਬੇਅੰਤ ਵਿੱਦਿਆ ਭਵਨ, ਨਿਊ ਏਰਾ ਇੰਸਟੀਚਿਊਟ, ਮਿਨਰਵਾ ਸੀਨੀਅਰ ਸੈਕੰਡਰੀ ਸਕੂਲ, ਸਤਿਗੁਰੂ ਪ੍ਰਤਾਪ ਸਿੰਘ ਅਕੈਡਮੀ ਤੇ ਸਤਿਗੁਰੂ ਹਰੀ ਸਿੰਘ ਸੀਨੀਅਰ ਸੈਕੰਡਰੀ ਸਕੂਲ ਇਲਾਕੇ ਵਿੱਚ ਵਿੱਦਿਆ ਦਾ ਚਾਨਣ ਵੰਡ ਰਹੇ ਹਨ।
ਖੇਡਾਂ ਵਿੱਚ ਪਿੰਡ ਦਾ ਯੋਗਦਾਨ
ਸੋਧੋਸੰਤਨਗਰ ਦੀ ਪਛਾਣ ਹੁਣ ਹਾਕੀ ਖਿਡਾਰੀਆਂ ਦੇ ਪਿੰਡ ਵਜੋਂ ਬਣ ਚੁੱਕੀ ਹੈ। ਇਸ ਪਿੰਡ ਵਿੱਚ ਕੌਮਾਂਤਰੀ ਖਿਡਾਰੀ ਅਤੇ ਹਾਕੀ ਓਲੰਪੀਅਨ ਪੈਦਾ ਹੋਏ ਹਨ। ਭਾਰਤੀ ਹਾਕੀ ਟੀਮ ਦਾ ਕਪਤਾਨ ਸਰਦਾਰਾ ਸਿੰਘ ਸੰਤਨਗਰ ਦਾ ਜੰਮਪਲ ਹੈ।
ਪਿੰਡ ਦੀਆ ਮੁੱਖ ਸਖਸ਼ੀਅਤਾਂ
ਸੋਧੋਦੀਦਾਰ ਸਿੰਘ ਸੀਨੀਅਰ, ਹਰਪਾਲ ਸਿੰਘ ਤੇ ਸਰਦਾਰ ਸਿੰਘ ਓਲੰਪੀਅਨ ਹਨ। ਇਨ੍ਹਾਂ ਤੋਂ ਇਲਾਵਾ ਦੀਦਾਰ ਸਿੰਘ ਜੂਨੀਅਰ, ਅਜਮੇਰ ਸਿੰਘ, ਗੁਰਚਰਨ ਸਿੰਘ ਚੰਨਾ, ਹਰਵਿੰਦਰ ਸੇਠ, ਹਰਵਿੰਦਰ ਸੋਨੀ, ਅਵਤਾਰ ਸਿੰਘ, ਕਾਬਲ ਸਿੰਘ, ਮਾਲਕ ਸਿੰਘ, ਗੁਰਮੇਲ ਸਿੰਘ, ਨਾਨਕ ਸਿੰਘ ਤੇ ਦਲਜੀਤ ਸਿੰਘ ਵੀ ਦੇਸ਼ ਲਈ ਖੇਡ ਚੁੱਕੇ ਹਨ। ਉੱਘੇ ਮਾਰਕਸਵਾਦੀ ਚਿੰਤਕ ਕਾਮਰੇਡ ਨਰਭਿੰਦਰ, ਲੇਖਕ (ਮਰਹੂਮ) ਗੁਰਦਾਸ ਸਿੰਘ ਘਾਰੂ (ਲੋਕ ਕਵੀ ਸੰਤ ਰਾਮ ਉਦਾਸੀ ਦੇ ਵੱਡੇ ਭਰਾ) ਲੇਖਕ ਜੋਗਿੰਦਰ ਸਿੰਘ ਮੁਕਤਾ, ਕਾਮਰੇਡ ਜਸਵੰਤ ਸਿੰਘ ਜੋਸ਼, ਕਾਮਰੇਡ ਗੁਰਮੀਤ ਸਿੰਘ ਨਾਥ, ਖੇਤੀ ਮਾਹਿਰ ਹਰਜਿੰਦਰ ਸਿੰਘ ਭੰਗੂ, ਮਾਸਟਰ ਮਨਸਾ ਸਿੰਘ, ਕਾਮਰੇਡ ਪ੍ਰਕਾਸ਼ ਰਾਏਸਰੀ, ਹਰਵੱਲਭ ਸੰਗੀਤ ਸੰਮੇਲਨ ਵਿੱਚ ਸੋਨ ਤਗ਼ਮਾ ਜੇਤੂ ਤਾਰ ਸ਼ਹਿਨਾਈਵਾਦਕ ਮਹਿਲ ਸਿੰਘ ਇਸ ਪਿੰਡ ਦੀਆਂ ਸ਼ਖ਼ਸੀਅਤਾਂ ਹਨ।
ਹਵਾਲੇ
ਸੋਧੋ- ↑
{{cite web}}
: Empty citation (help) - ↑ ਜਗਤਾਰ ਸਮਾਲਸਰ (16 ਮਾਰਚ 2016). "ਜਗਮਲੇਰਾ ਤੋਂ ਬਣਿਆ ਸੰਤਨਗਰ". ਪੰਜਾਬੀ ਟ੍ਰਿਬਿਊਨ. Retrieved 18 ਮਾਰਚ 2016.