ਸੰਦੂਖ ਖੁਲ੍ਹਵਾਈ
ਜਦ ਲੜਕੀ ਵਿਆਹ ਉਪਰੰਤ ਵਹੁਟੀ ਬਣ ਕੇ/ਲਾੜੀ ਬਣ ਕੇ ਆਪਣੇ ਦਾਜ ਦੇ ਸੰਦੂਖ ਨਾਲ ਆਪਣੇ ਸਹੁਰੇ ਘਰ ਪਹੁੰਚਦੀ ਸੀ ਤਾਂ ਉਸ ਸਮੇਂ ਸੰਦੂਖ ਨੂੰ ਜਿੰਦਾ ਲੱਗਿਆ ਹੁੰਦਾ ਸੀ। ਨਾਲ ਹੀ ਸ਼ਗਨਾਂ ਦੀ ਘੁੰਮਣੀ/ਮੌਲੀ ਬੰਨੀ ਹੁੰਦੀ ਸੀ। ਵਿਆਹ ਤੋਂ ਅਗਲੇ ਦਿਨ ਲਾੜੀ ਨੂੰ ਜੋ ਦਾਜ ਮਿਲਿਆ ਹੁੰਦਾ ਸੀ, ਉਸ ਦਾਜ ਨੂੰ ਸਹੁਰੇ ਪਰਿਵਾਰ, ਮੇਲਣਾਂ ਅਤੇ ਸਹੁਰੇ ਪਰਿਵਾਰ ਦੇ ਸ਼ਰੀਕੇ ਵਾਲਿਆਂ ਨੂੰ ਵਿਖਾਉਣ ਦਾ ਰਿਵਾਜ ਹੁੰਦਾ ਸੀ। ਦਾਜ ਵਾਲੇ ਸੰਦੂਖ ਦੇ ਲੱਗੇ ਜਿੰਦੇ ਨੂੰ ਲਾੜੀ ਨੇ ਆਪਣੀ ਨਣਦ ਤੋਂ ਖੁਲ੍ਹਵਾਉਣਾ ਹੁੰਦਾ ਸੀ। ਸੰਦੂਖ ਦੇ ਇਸ ਜਿੰਦਾ ਖੁਲ੍ਹਵਾਈ ਦੇ ਇਵਜ਼ ਵਿਚ/ ਸ਼ਗਨ ਵਜੋਂ ਭਰਜਾਈ ਵਲੋਂ ਆਪਣੀ ਨਣਦ ਨੂੰ ਇਕ ਸੂਟ ਦੇਣਾ ਪੈਂਦਾ ਸੀ। ਵਿਆਹ ਦੀ ਇਸ ਰਸਮ ਨੂੰ ਸੰਦੂਖ ਖੁਲ੍ਹਵਾਈ ਦੀ ਰਸਮ ਕਹਿੰਦੇ ਸਨ/ਹਨ। ਸੰਦੂਖ ਦੀ ਥਾਂ ਫੇਰ ਪੇਟੀ ਦੇਣ ਦਾ ਰਿਵਾਜ ਚੱਲ ਪਿਆ। ਪੇਟੀ ਖੁਲ੍ਹਵਾਈ ਦੀ ਰਸਮ ਅਜੇ ਵੀ ਵਿਆਹਾਂ ਵਿਚ ਚੱਲਦੀ ਹੈ।ਪਰ ਦਿਨੋਂ ਦਿਨ ਘੱਟਦੀ ਜਾ ਰਹੀ ਹੈ।[1]
ਹਵਾਲੇ
ਸੋਧੋ- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.