ਸੰਨੀ ਸਿੰਘ (ਲੇਖਿਕਾ)

ਸੰਨੀ ਸਿੰਘ (ਜਨਮ 20 ਮਈ 1969) ਇੱਕ ਲੇਖਿਕਾ ਹੈ।

ਸੰਨੀ ਸਿੰਘ
ਜਨਮ
ਸੰਨੀ ਸਿੰਘ

(1969-05-20) 20 ਮਈ 1969 (ਉਮਰ 55)
ਵਾਰਾਣਸੀ, ਉੱਤਰ ਪ੍ਰਦੇਸ਼, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਲੇਖਿਕਾ

ਮੁੱਢਲੀ ਜ਼ਿੰਦਗੀ ਅਤੇ ਸਿੱਖਿਆ

ਸੋਧੋ

ਸੰਨੀ ਸਿੰਘ ਦਾ ਜਨਮ ਵਾਰਾਣਸੀ, ਭਾਰਤ ਵਿੱਚ 20 ਮਈ, 1969 ਵਿੱਚ ਹੋਇਆ ਸੀ। ਉਸ ਦੇ ਪਿਤਾ ਸਰਕਾਰ ਨਾਲ ਕੰਮ ਕਰਦੇ ਸਨ ਜਿਸ ਦਾ ਅਰਥ ਇਹ ਸੀ ਕਿ ਇਹ ਪਰਿਵਾਰ ਨਿਯਮਤ ਤੌਰ 'ਤੇ ਤੁਰਦਾ-ਫਿਰਦਾ ਰਹਿੰਦਾ ਸੀ ਅਤੇ ਦੇਹਰਾਦੂਨ, ਡਿਬਰੂਗੜ, ਅਲੰਗ ਅਤੇ ਤੇਜੂ ਸਮੇਤ ਵੱਖ-ਵੱਖ ਛਾਉਣੀਆਂ ਅਤੇ ਚੌਕੀਆਂ 'ਚ ਰਹਿੰਦਾ ਸੀ। ਪਰਿਵਾਰ ਪਾਕਿਸਤਾਨ, ਸੰਯੁਕਤ ਰਾਜ ਅਤੇ ਨਮੀਬੀਆ ਵਿੱਚ ਰਹਿ ਕੇ ਉਸ ਦੇ ਪਿਤਾ ਦੇ ਕੰਮਾਂ ਦਾ ਪਾਲਣ ਕਰਦਾ ਸੀ।

ਉਸ ਨੇ ਬ੍ਰਾਂਡਿਸ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ ਜਿੱਥੇ ਉਸ ਨੇ ਅੰਗ੍ਰੇਜ਼ੀ ਅਤੇ ਅਮਰੀਕੀ ਸਾਹਿਤ ਵਿੱਚ ਮੁਹਾਰਿਤ ਹਾਸਿਲ ਕੀਤੀ। ਉਸ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਸਪੇਨੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਵਿੱਚ ਮਾਸਟਰ ਡਿਗਰੀ ਅਤੇ ਸਪੇਨ ਦੀ ਬਾਰਸੀਲੋਨਾ ਯੂਨੀਵਰਸਿਟੀ ਤੋਂ ਪੀ.ਐਚ.ਡੀ ਦੀ ਡਿਗਰੀ ਹਾਸਿਲ ਕੀਤੀ ਹੈ।[1]

ਕੈਰੀਅਰ

ਸੋਧੋ

ਉਸ ਨੇ ਕਲਮ 'ਤੇ ਧਿਆਨ ਕੇਂਦਰਤ ਕਰਨ ਲਈ 1995 ਵਿੱਚ ਭਾਰਤ ਪਰਤਣ ਤੋਂ ਪਹਿਲਾਂ ਮੈਕਸੀਕੋ, ਚਿਲੀ ਅਤੇ ਦੱਖਣੀ ਅਫਰੀਕਾ 'ਚ ਇੱਕ ਪੱਤਰਕਾਰ ਅਤੇ ਪ੍ਰਬੰਧਨ ਕਾਰਜਕਾਰੀ ਵਜੋਂ ਕੰਮ ਕੀਤਾ। ਉਸ ਨੇ ਇੱਕ ਆਜ਼ਾਦ ਲੇਖਕ ਅਤੇ ਪੱਤਰਕਾਰ ਵਜੋਂ 2002 ਵਿੱਚ ਨਵੀਂ ਦਿੱਲੀ, ਵਿੱਚ ਕੰਮ ਕੀਤਾ। ਉਸ ਸਮੇਂ ਉਸ ਦੀਆਂ ਪਹਿਲੀਆਂ ਦੋ ਕਿਤਾਬਾਂ ਪ੍ਰਕਾਸ਼ਤ ਹੋਈਆਂ ਸਨ। ਉਹ ਆਪਣੀ ਪੀ.ਐਚ.ਡੀ 'ਤੇ ਕੰਮ ਕਰਨ ਲਈ 2002 ਵਿੱਚ ਬਾਰਸੀਲੋਨਾ ਚਲੀ ਗਈ ਅਤੇ 2006 ਵਿੱਚ ਆਪਣਾ ਦੂਜਾ ਨਾਵਲ ਪ੍ਰਕਾਸ਼ਤ ਕੀਤਾ।

ਸਿੰਘ ਇਸ ਸਮੇਂ ਲੰਡਨ ਮੈਟਰੋਪੋਲੀਟਨ ਯੂਨੀਵਰਸਿਟੀ ਵਿੱਚ ਕਰੀਏਟਿਵ ਰਾਈਟਿੰਗ ਵਿੱਚ ਸੀਨੀਅਰ ਲੈਕਚਰਾਰ ਅਤੇ ਕੋਰਸ ਲੀਡਰ ਹੈ।[2]

ਸਾਹਿਤਕ ਰਚਨਾ

ਸੋਧੋ

ਸਿੰਘ ਨੇ ਤਿੰਨ ਨਾਵਲ, ਦੋ ਗ਼ੈਰ-ਕਾਲਪਨਿਕ ਕਿਤਾਬਾਂ ਅਤੇ ਕਈ ਨਿੱਕੀਆਂ ਕਹਾਣੀਆਂ ਅਤੇ ਲੇਖ ਪ੍ਰਕਾਸ਼ਤ ਕੀਤੇ ਹਨ।

2003 ਵਿੱਚ, ਉਸ ਦਾ ਪਹਿਲਾ ਨਾਵਲ, ਨਾਨੀ'ਜ਼ ਬੁੱਕ ਆਫ਼ ਸੁਸਾਈਡਜ਼, ਨੇ ਸਪੇਨ ਵਿੱਚ ਮਾਰ ਦੇ ਲੈਟਰਸ ਇਨਾਮ ਜਿੱਤਿਆ।[3] ਉਸ ਦਾ ਹਾਲੀਆ ਨਾਵਲ, ਹੋਟਲ ਆਰਕੇਡੀਆ, ਕੁਆਰਟ ਬੁੱਕਸ ਦੁਆਰਾ ਪ੍ਰਕਾਸ਼ਤ ਕੀਤਾ ਗਿਆ ਸੀ।

ਕਿਤਾਬਾਂ

ਸੋਧੋ
  • Nani's Book of Suicides, HarperCollins Publishers India (2000)  
  • Single in the City, Penguin Books Australia (2000)  
  • With Krishna's Eyes, Rupa & Co (2006)  
  • Hotel Arcadia, Quartet Books (2015)  
  • Amitabh Bachchan, British Film Institute (2017)  

ਨਿੱਜੀ ਜ਼ਿੰਦਗੀ

ਸੋਧੋ

ਸਿੰਘ ਲੰਦਨ ਵਿੱਚ ਰਹਿੰਦੀ ਹੈ। ਸਿੰਘ ਲੇਖਕ ਕਲੱਬ ਦੀ ਮੌਜੂਦਾ ਚੇਅਰਪਰਸਨ ਹੈ। ਸਾਲ 2016 ਵਿੱਚ, ਸਿੰਘ ਨੇ ਰਾਈਟਰ ਆਫ਼ ਕਲਰਜ਼ ਦੁਆਰਾ ਬੁੱਕ ਆਫ਼ ਦਿ ਈਅਰ ਲਈ ਝਲਕ ਪੁਰਸਕਾਰ ਦੀ ਸਥਾਪਨਾ ਕੀਤੀ।

ਹਵਾਲੇ

ਸੋਧੋ
  1. "Sunny Singh". thesusijanagency.com.
  2. "London Metrolpolitan University – Sunny Singh". londonmet.ac.uk.
  3. Yaniz, Juan Pedro (28 June 2005). "La India eterna es presentada por la mirada de Singh en reciente novela". abc.es (in Spanish).

ਬਾਹਰੀ ਲਿੰਕ

ਸੋਧੋ