ਸੱਭਿਆਚਾਰ ਅਤੇ ਜੀਵ ਵਿਗਿਆਨ

ਸਭਿਆਚਾਰ ਅਤੇ ਜੀਵ ਵਿਗਿਆਨ ਸੋਧੋ

ਮਨੁੱਖ ਦਾ ਦੂਸਰੇ ਜੀਵਾਂ ਨਾਲੋਂ ਹੋਣਾ ਮਨੁੱਖੀ ਜੀਵ-ਵਿਗਿਆਨਕ ਲੋੜਾਂ ਅਤੇ ਇਨ੍ਹਾਂ ਨੂੰ ਪੂਰੀਆਂ ਕਰਨ ਦੀਆਂ ਅਸਮਰੱਥਾਵਾਂ ਲੈ ਕੇ ਪੈਦਾ ਹੁੰਦਾ ਹੈ। ਪਰ ਇਹ ਲੋੜਾਂ ਕਦੋਂ, ਕਿਵੇਂ ਅਤੇ ਕਿੰਨੀ ਮਾਤਰਾ ਵਿੱਚ ਪੂਰੀਆਂ ਹੋਣੀਆਂ ਹਨ ਜਾਂ ਕਿੰਨੇ ਕੁ ਮੌਕੇ ਮਿਲਣੇ ਹਨ। ਇਸ ਦਾ ਫ਼ੈਸਲਾ ਉਸ ਦੇ ਸਭਿਆਚਾਰਕ ਮਾਹੌਲ ਦੇ ਕਾਰਨ ਹੁੰਦਾ ਹੈ। ਜਿਸ ਹਿਸਾਬ ਨਾਲ ਵਿਅਕਤੀ ਦਾ ਵਾਤਾਵਰਨ ਉੱਪਰ ਕਾਬੂ ਵਧਦਾ ਜਾਂਦਾ ਹੈ, ਉਹ ਜੀਵ ਵਿਗਿਆਨ ਵਿਰਸੇ ਦੇ ਅਸਰਾਂ ਤੋਂ ਵੀ ਆਜ਼ਾਦ ਹੁੰਦਾ ਜਾਂਦਾ ਹੈ।ਮਨੁੱਖ ਜ਼ਿੰਦਗੀ ਦੀ ਸੰਭਾਲ, ਇਸ ਨੂੰ ਵਧੇਰੇ ਸੁਖੀ ਬਣਾਉਣ ਅਤੇ ਅੱਗੇ ਤੋਰਨਾ ਸਾਰੇ ਮਨੁੱਖੀ ਯਤਨਾਂ ਦੁਆਰਾ ਹੀ ਸੰਭਵ ਹਨ। ਇਹ ਮਨੁੱਖਾ ਜ਼ਿੰਦਗੀ ਇੱਕ ਜੀਵ ਵਿਗਿਆਨਕ ਹੋਂਦ ਹੈ। ਮਨੁੱਖ ਦੀਆਂ ਕੁੱਝ ਕਦਰਾਂ-ਕੀਮਤਾਂ ਅਜਿਹੀਆਂ ਹਨ, ਜਿਨ੍ਹਾਂ ਲਈ ਉਹ ਆਪਣੀ ਜ਼ਿੰਦਗੀ ਵੀ ਵਾਹਨ ਨੂੰ ਤਿਆਰ ਹੋ ਜਾਂਦਾ ਹੈ। ਮਨੁੱਖ ਦੀ ਜੀਵ-ਵਿਗਿਆਨਕ ਹੋਂਦ ਕਾਇਮ ਰੱਖਣ, ਸੁਖੀ ਬਣਾਉਣ ਅਤੇ ਅੱਗੇ ਤੋਰਨ ਦੇ ਯਤਨਾਂ ਕਾਰਨ ਹੀ ਸਭਿਆਚਾਰ ਅੱਗੇ ਤੁਰਦਾ ਹੈ, ਇਹ ਮਨੁੱਖੀ ਕਦਰਾਂ ਕੀਮਤਾਂ ਵੀ ਸਭਿਆਚਾਰ ਜਾ ਹੀ ਅੰਗ ਹਨ। ਜਿਨ੍ਹਾਂ ਲਈ ਮਨੁੱਖ ਆਪਣੀ ਹੋਂਦ ਨੂੰ ਵੀ ਵਾਰ ਦੇਂਦਾ ਹੈ। ਮਨੁੱਖ ਦੀ ਜੀਵ ਵਿਗਿਆਨਕ ਹੋਂਦ ਪ੍ਰਥਮ ਮਹੱਤਤਾ ਰੱਖਦੀ ਹੈ ਪਰ ਇਹ ਚੱਲਦੀ ਸਭਿਆਚਾਰ ਅਨੁਸਾਰ ਹੈ।[1]

ਇਸ ਤੋਂ ਇਲਾਵਾ ਜੀਵ-ਵਿਗਿਆਨਕ ਵਿਰਸੇ ਨੂੰ ਸਮਾਜਿਕ ਮਾਹੌਲ ਦੇ ਵਿਰੋਧ ਵਿੱਚ ਰੱਖ ਕੇ ਦੇਖਿਆ ਜਾ ਸਕਦਾ ਹੈ। ਮਾਨਵ ਵਿਗਿਆਨ ਦੀ ਇੱਕ ਸਭ ਤੋਂ ਵੱਡੀ ਦੇਣ ਇਹ ਹੈ ਕਿ ਉਸ ਸੋਚ ਦੇ ਪੈਰਾਂ ਹੇਠੋਂ ਜ਼ਮੀਨ ਕੱਢ ਦਿੱਤੀ ਹੈ, ਜਿਸ ਦੀ ਮਨੁੱਖੀ ਖ਼ੂਬੀਆਂ, ਖ਼ਾਮੀਆਂ, ਪ੍ਰਾਪਤੀਆਂ ਜਾਂ ਪਛਤਾਵਿਆਂ ਦਾ ਇੱਕ ਕਾਰਨ ਜੀਵ ਵਿਗਿਆਨਕ ਵਿਰਸੇ ਵਿਚੋਂ ਦੇਖਦੀ ਸੀ। ਇਸ ਅਨੁਸਾਰ ਕੁੱਝ ਨਸਲਾਂ ਜਮਾਂਦਰੂ ਤੌਰ ਤੇ ਹੀ ਬੌਧਿਕ ਅਤੇ ਹੋਰ ਅਸਮਰੱਥਾਵਾਂ ਵਿੱਚ ਊਣੀਆਂ ਹੁੰਦੀਆਂ ਹਨ, ਜਦ ਕਿ ਕੁੱਝ ਨਸਲਾਂ ਜਮਾਂਦਰੂ ਹੀ ਉੱਚੀਆਂ ਅਤੇ ਵਧੇਰੇ ਸਮਰੱਥ ਹੁੰਦੀਆਂ ਹਨ, ਜਿਸ ਕਰੇ ਕੇ ਉਨ੍ਹਾਂ ਨੂੰ ਦੂਜਿਆਂ ਉੱਤੇ ਰਾਜ ਕਰਨ ਦਾ ਅਧਿਕਾਰ ਹੁੰਦਾ ਹੈ। ਉਦਾਹਰਨ ਵਜੋਂ ਅਮਰੀਕਾ ਵਿੱਚ ਕਥਿਤ ਤੌਰ ਉੱਤੇ ਵਸਤੂਪਰਕ ਨਿਰੀਖਣਾਂ ਦੇਸ ਆਧਾਰ ਉੱਤੇ ਇਹ ਸਿੱਧ ਕੀਤਾ ਗਿਆ ਹੈ ਕਿ ਨੀਗਰੋ ਜਮਾਂਦਰੂ ਤੌਰ ਉੱਤੇ ਬੁੱਧੂ ਅਤੇ ਗੋਰੇ ਜਮਾਂਦਰੂ ਹੀ ਤੀਖਣ ਬੁੱਧੀ ਵਾਲੇ ਹੁੰਦੇ ਹਨ ਪਰ ਇਨ੍ਹਾਂ ਹੀ ਤਜ਼ਰਬਿਆਂ ਦੇ ਵਿਸਥਾਰ ਤੋਂ ਇਹ ਪਤਾ ਲੱਗਾ ਹੈ ਕਿ ਉੱਤਰ ਦਾ ਨੀਗਰੋ (ਜਿੱਥੇ ਮਾਹੌਲ ਮੁਕਾਬਲਤਨ ਖੁੱਲ੍ਹਾ ਅਤੇ ਸਹਿਣਸ਼ੀਲਤਾ ਵਾਲਾ ਸੀ) ਦੱਖਣ ਦੇ ਨੀਗਰੋ ਨਾਲੋਂ ਵਧੇਰੇ ਤੀਖਣ ਬੁੱਧ ਹੈ ਅਤੇ ਜਿਸ ਵੇਲੇ ਇਹੀ ਤਜ਼ਰਬੇ ਹੋਰ ਵਿਸ਼ਾਲ ਖੇਤਰ ਵਿੱਚ ਕੀਤੇ ਗਏ ਤਾਂ ਨੀਗਰੋ ਅਤੇ ਗੋਰੇ ਬੱਚਿਆਂ ਦੇ ਬੁੱਧੀ ਦੇ ਬਣਦੇ ਗਰਾਫ਼ਾਂ ਵਿੱਚ ਕੋਈ ਬਹੁਤਾ ਫ਼ਰਕ ਨਾ ਨਿਕਲਿਆ। ਅਮਰੀਕਾ ਵਿੱਚ ਹੀ ਇਸੇ ਤਰ੍ਹਾਂ ਦੇ ਤਜ਼ਰਬੇ ਸਿਰਫ਼ ਨਸਲੀ ਫ਼ਰਕਾਂ ਨੂੰ ਦੇਖਣ ਲਈ ਹੀ ਨਹੀਂ ਸਗੋਂ ਪਰਿਵਾਰਕ ਵਿਰਸੇ ਦਾ ਅਧਿਐਨ ਕਰਨ ਲਈ ਵੀ ਕੀਤੇ ਅਤੇ ਦੋ ਪਰਿਵਾਰ ਲੱਭੇ ਗਏ ਜਿਨ੍ਹਾਂ ਵਿਚੋਂ ਇੱਕ ਵਿੱਚ ਪ੍ਰਸਿੱਧ ਸ਼ਖ਼ਸੀਅਤਾਂ ਦੀ ਭਰਮਾਰ ਸੀ ਤਾਂ ਦੂਜੇ ਵਿੱਚ ਬਦਨਾਮ ਵਿਅਕਤੀਆਂ ਦੀ। ਪਰ ਇਹ ਖੋਜ ਵੀ ਅਟੱਲ ਤੌਰ ਉੱਤੇ ਇਹ ਸਿੱਧ ਨਹੀਂ ਕਰ ਸਕੀ ਕਿ ਜੀਵ ਵਿਗਿਆਨ ਮਨੁੱਖੀ ਸਮਾਜ ਵਿੱਚ ਨਿਰਧਾਰਨੀ ਮਹੱਤਤਾ ਰੱਖਦਾ ਹੈ। ਇਸ ਦੇ ਉਲਟ ਮਾਹੌਲ ਦਾ ਅਸਰ ਕਿਵੇਂ ਵਧੇਰੇ ਪ੍ਰਬਲ ਹੈ ਅਤੇ ਇਹ ਸਮਾਜਿਕ ਪੱਖੋਂ ਜੀਵ ਵਿਗਿਆਨਕ ਵਿਰਸੇ ਵਿਚਲੇ ਕਈ ਘਟੀਆਂ (ਨਫ਼ੀ) ਅੰਸ਼ਾਂ ਨੂੰ ਠੀਕ ਕਰਨ ਦੀ ਸਮਰੱਥਾ ਰੱਖਦਾ ਹੈ। ਇੱਥੋਂ ਤਕ ਕਿ ਮਾਂ ਦੇ ਪੇਟ ਵਿੱਚ ਵੀ ਬੱਚੇ ਉੱਤੇ ਵਿਰਸੇ ਨਾਲੋਂ ਵਧੇਰੇ ਸਭਿਆਚਾਰਕ ਮਾਹੌਲ ਅਸਰ ਅੰਦਾਜ਼ ਹੋ ਰਿਹਾ ਹੁੰਦਾ ਹੈ। ਪੋਸ਼ਕ ਖ਼ੁਰਾਕ, ਸਿਹਤ ਸੰਬੰਧੀ ਗਿਆਨ, ਮਾਨਸਿਕ ਅਵਸਥਾ, ਰੋਗ ਨਵਿਰਤੀ ਲਈ ਦਵਾਈਆਂ ਵਿੱਚ ਹੋਈ ਉੱਨਤੀ, ਸਾਫ਼ ਅਤੇ ਸਵਸਥ ਪੌਣ ਪਾਣੀ ਵਰਗੇ ਅੰਸ਼ ਵਿਰਸੇ ਦੇ ਨਹੀਂ ਮਾਹੌਲ ਦੇ ਅੰਸ਼ ਹਨ। ਜਿਸ ਵੇਲੇ ਇਹ ਕਿਹਾ ਜਾਂਦਾ ਹੈ ਕਿ ਜੇ ਮਾਪਿਆਂ ਜਾਂ ਨਿਕਟਵਰਤੀਆਂ ਦਾ ਪਤਾ ਲੱਗ ਜਾਵੇ ਤਾਂ ਬੰਦੇ ਬਾਰੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਤਾਂ ਇਸ ਵਿੱਚ ਵੀ ਜੀਵ ਵਿਗਿਆਨਕ ਵਿਰਸੇ ਜਾਂ ਸਾਂਝ ਨਾਲੋਂ ਜ਼ਿਆਦਾ ਮਾਹੌਲ ਦੇ ਅੰਸ਼ ਵਜੋਂ ਜ਼ੋਰ ਪ੍ਰਤੱਖ ਹੁੰਦਾ ਹੈ।ਕਈ ਰੋਗ ਜਿਹੜੇ ਪਹਿਲਾਂ ਵਿਰਸੇ ਵਿਚੋਂ ਜਾਂਦੇ ਸਨ, ਹੁਣ ਖ਼ਤਮ ਕੀਤੇ ਜਾ ਸਕਦੇ ਹਨ। ਵਿੱਦਿਆ, ਖ਼ੁਰਾਕ, ਸਿਹਤ ਸੰਭਾਲ ਅਤੇ ਅਨੁਕੂਲ ਸਮਾਜਿਕ ਪ੍ਰਬੰਧ ਰਾਹੀਂ ਸਰੀਰਕ ਕੱਦ ਕਾਠ ਬੌਧਿਕ ਤੀਖਣਤਾ ਅਤੇ ਸਮਾਜਿਕ ਸੰਤੁਲਨ ਨੂੰ ਚੰਗਾ ਬਣਾਇਆ ਜਾ ਸਕਦਾ ਹੈ।ਮਨੁੱਖ ਜੀਵ ਵਿਗਿਆਨਕ ਲੋੜਾਂ (ਭੁੱਖ. ਕਾਮ, ਸਰੀਰਕ ਸੰਭਲ ਅਤੇ ਸੁਰੱਖਿਆ ਆਦਿ) ਅਤੇ ਇਨ੍ਹਾਂ ਨੂੰ ਪੂਰੀਆਂ ਕਰਨ ਦੀਆਂ ਸਮਰੱਥਾਵਾਨ ਲੈ ਕੇ ਪੈਦਾ ਹੁੰਦਾ ਹੈ ਪਰ ਇਹ ਲੋੜਾਂ ਕਦੋਂ ਕਿਵੇਂ ਕਿੰਨੀ ਮਾਤਰਾ ਵਿੱਚ ਪੂਰੀਆਂ ਹੋਣੀਆਂ ਹਨ ਜਾਂ ਉਸ ਦੀਆਂ ਸਮਰੱਥਾਵਾਂ ਨੂੰ ਪੂਰਤੀ ਦੇ ਕਿੰਨੇ ਕੁ ਮੌਕੇ ਮਿਲਦੇ ਹਨ ਇਸ ਦਾ ਫ਼ੈਸਲਾ ਉਸ ਦੇ ਸਭਿਆਚਾਰਕ ਮਾਹੌਲ ਨੇ ਕਰਨਾ ਹੁੰਦਾ ਹੈ, ਜਿਸ ਤਰ੍ਹਾਂ ਅੱਜ ਦੇ ਯੁੱਗ ਵਿੱਚ ਮਨੁੱਖ ਦਾ ਆਪਣੇ ਵਾਤਾਵਰਨ ਉੱਤੇ ਕਾਬੂ ਹੁੰਦਾ ਜਾਂਦਾ ਹੈ, ਉਸੇ ਹਿਸਾਬ ਨਾਲ ਉਹ ਜੀਵ ਵਿਗਿਆਨਕ ਵਿਰਸੇ ਦੀ ਅਸਰਾਂ ਤੋਂ ਵੀ ਆਜ਼ਾਦ ਹੁੰਦਾ ਜਾਂਦਾ ਹੈ।[2] 
ਸਭਿਆਚਾਰਕ ਮਨੁੱਖ ਦਾ ਜੀਵ ਵਿਗਿਆਨਕ ਵਿਰਸਾ ਨਹੀਂ ਸਗੋਂ ਸਮਾਜਿਕ ਵਿਰਸਾ ਹੈ। ਤਾਂ ਕੀ ਮਨੁੱਖੀ ਜੀਵਨ ਅੰਦਰ ਜੀਵ ਵਿਗਿਆਨਕ ਵਿਰਸਾ ਕੋਈ ਮਹੱਤਵ ਨਹੀਂ ਰੱਖਦਾ। ਇਹ ਵਿਸ਼ਾ ਵਧੇਰੇ ਚਰਚਾ ਦੀ ਮੰਗ ਕਰਦਾ ਹੈ। ਜੀਵ ਵਿਗਿਆਨ ਮਨੁੱਖੀ ਜੀਵਨ ਦੀਆਂ ਉਨ੍ਹਾਂ ਸਮੱਸਿਆਵਾਂ ਦਾ ਵਿਸ਼ਲੇਸ਼ਣ ਕਰਦਾ ਹੈ। ਜਿਹੜੀਆਂ ਮਨੁੱਖ ਅੰਦਰ ਜਮਾਂਦਰੂ ਰੂਚੀਆਂ-ਅਰੂਚੀਆਂ ਕਾਰਨ ਪੈਦਾ ਹੁੰਦੀਆਂ ਹਨ। ਸਭਿਆਚਾਰ ਨੂੰ ਪਰਿਭਾਸ਼ਕ ਰੂਪ ਦੇਣ ਵਾਲਾ ਪ੍ਰਥਮ ਮਾਨਵ ਵਿਗਿਆਨੀ ਟਾਇਲਰ ਸਭਿਆਚਾਰ ਨੂੰ ਪ੍ਰਾਪਤ ਕਰਨ ਲਈ ਮਨੁੱਖ ਸਮਾਜ ਦਾ ਮੈਂਬਰ ਹੋਣਾ ਲਾਜ਼ਮੀ ਬਣਦਾ ਹੈ।[3]
ਹਿਰਸਕੋਵਿਤਸ, ਮੈਕਾਈਵਰ, ਡੇਵਿਸ ਕਿੰਗਜ਼, ਨੇ ਜਿਹੇ ਮਾਨਵ ਸਮਾਜ ਵਿਗਿਆਨੀ ਸਭਿਆਚਾਰਕ ਪ੍ਰਾਪਤੀ ਲਈ ਸਮਾਜਕ ਹੋਂਦ ਲਾਜ਼ਮੀ ਮੰਨਦੇ ਹਨ। ਸਭਿਆਚਾਰ ਨਾਂ ਤਾਂ ਇਕੱਲੇ ਮਨੁੱਖ ਨਾਲ ਸੰਬੰਧ ਰੱਖਦਾ ਹੈ ਅਤੇ ਨਾ ਹੀ ਇਕੱਲੇ ਸਮਾਜ ਨਾਲ ਸਗੋਂ ਸਭਿਆਚਾਰ ਤਾਂ ਮਨੁੱਖੀ ਦੀ ਚੀਜ਼ ਹੈ। ਮਨੁੱਖ ਦੀਆਂ ਸਰੀਰਕ ਖ਼ਾਸੀਅਤਾਂ ਦਾ ਇਹ ਵਾਧਾ ਹੈ ਕਿ ਇੰਦਰੀਆਂ ਰੱਖਦਾ ਹੈ। ਜਿਨ੍ਹਾਂ ਦੇ ਫਲਸਰੂਪ ਉਹ ਸਿੱਖਣ ਅਤੇ ਸਿਖਾਉਣ, ਗ੍ਰਹਿਣ ਕਰਨ ਅਤੇ ਸੰਚਾਰ ਕਰਨ ਦੀ ਸ਼ਕਤੀ ਪ੍ਰਾਪਤ ਕਰ ਸਕਿਆ ਹੈ। ਮਨੁੱਖ ਦੀ ਸਿਰਜਣ ਸ਼ਕਤੀ ਦਾ ਆਧਾਰ ਉਸ ਦੀ ਚੇਤਨਾ ਹੈ। ਉਸ ਉੱਚਤਮ ਸੰਗਠਿਤ ਪਦਾਰਥ ਦਾ ਗੁਣ ਹੈ ਜਿਸ ਨੂੰ ਮਨੁੱਖੀ ਦਿਮਾਗ਼ ਕਹਿੰਦੇ ਹਨ। ਦਿਮਾਗ਼ ਮਨੁੱਖ ਦਾ ਜੀਵਾਤਮਕ ਗੁਣ ਹੈ ਪਰੰਤੂ ਮਨੁੱਖੀ ਦਿਮਾਗ਼ ਕੱਲਾ ਕਾਰਾ ਹੀ ਕਰਮਸ਼ੀਲਤਾ ਲਈ ਕਾਫੀ ਨਹੀਂ ਹੈ। ਦਿਮਾਗ਼ ਆਪ ਇਕੱਲਾ ਕਾਰਾ ਹੀ ਚੁਗਿਰਦੇ ਦੇ ਸੰਸਾਰ ਦੇ ਪ੍ਰਭਾਵ ਤੋਂ ਸੁਤੰਤਰ ਸੋਚ ਨਹੀਂ ਸਕਦਾ। ਰੂਸੀ ਸਰੀਰ ਵਿਗਿਆਨੀ ਇਵਾਨ ਪਾਵਲੇਨ ਅਨੁਸਾਰ ਦਿਮਾਗ਼ ਕੋਈ ਅਜਿਹਾ ਪਿਆਨੋ ਨਹੀਂ ਹੈ, ਜਿਸ ਵਿਚੋਂ ਕੋਈ ਮਨ ਮਰਜ਼ੀ ਦੀ ਸੰਕੇਤ ਧੁਨੀ ਪੈਦਾ ਕਰ ਸਕਦਾ ਹੈ। ਚੇਤਨਾ ਅਨਿੱਖੜ ਤੌਰ ਤੇ ਮਨੁੱਖ ਦੇ ਪਦਾਰਥਕ ਚੁਗਿਰਦੇ ਨਾਲ ਬੱਝੀ ਹੋਈ ਹੈ। ਇਸ ਚੁਗਿਰਦੇ ਦੇ ਪ੍ਰਭਾਵ ਤੋਂ ਬਿਨਾਂ ਕੰਮ ਨਹੀਂ ਕਰ ਸਕਦੀ।[3] 
ਦਿਮਾਗ਼ ਜਿਹੀਆਂ ਸਰੀਰਕ ਖ਼ਾਸੀਅਤਾਂ ਰੱਖਣ ਦੇ ਬਾਵਜੂਦ ਵੀ ਮਨੁੱਖ ਸੂਝਵਾਨ ਤਕ ਅਤੇ ਵਿਚਾਰਵਾਨ ਨਹੀਂ ਬਣ ਸਕਦਾ। ਜਿੰਨੀ ਦੇਰ ਤਕ ਉਸ ਦਾ ਸੰਪਰਕ ਵਸਤੂ ਸੰਸਾਰ ਨਾਲ ਨਹੀਂ ਬਣ ਸਕਦਾ। ਵਾਸਤਵਿਕ ਜਗਤ ਦੇ ਵਿਭਿੰਨ ਪੱਖ ਦਿਮਾਗ਼ ਦੇ ਜ਼ਰੀਏ ਇੰਨੇ ਸਰਲ ਢੰਗ ਨਾਲ ਮਨੁਖੀ ਚੇਤਨਾ ਦਾ ਅੰਗ ਨਹੀਂ ਬਣਦੇ, ਸਗੋਂ ਇੱਕ ਬਹੁਤ ਹੀ ਜਟਿਲ ਨਿਯਮ ਦੇ ਅਮਲ ਵਿਚੋਂ ਲੰਘਦੇ ਹੋਏ ਇਸ ਹਾਲਤ ਤਕ ਪੁੱਜਦੇ ਹਨ। ਵਿਭਿੰਨ ਗਿਆਨ ਇੰਦਰੀਆਂ ਅਤੇ ਉਨ੍ਹਾਂ ਮੁਤਾਬਿਕ ਗੁਣਾਂ ਵਾਲੀਆਂ ਬਾਹਰਮੁਖੀ ਸਥੂਲ ਵਸਤਾਂ ਦੇ ਪ੍ਰਭਾਵ ਦਿਮਾਗ਼ ਵਿੱਚ ਪੈਦਾ ਹੁੰਦੇ ਰਹਿੰਦੇ ਹਨ। ਜਦੋਂ ਇਹ ਵਸਤਾਂ ਜਾਂ ਉਨ੍ਹਾਂ ਦੇ ਗੁਣ ਮੂਲ ਅੰਗਾਂ ਉੱਤੇ ਪ੍ਰਭਾਵ ਪਾਉਂਦੇ ਹਨ ਤਾਂ ਉਤੇਜਨਾ ਪੈਦਾ ਹੁੰਦੀ ਹੈ। ਇਸ ਤਰ੍ਹਾਂ ਪੈਦਾ ਹੋਈਆਂ ਉਤੇਜਨਾਵਾਂ ਨਾੜੀ ਸੂਤਰਾਂ ਰਾਹੀਂ ਦਿਮਾਗ਼ ਦੇ ਪਿਛਲੇ ਹਿੱਸੇ ਅਰਧ ਗੋਲੇ ਵੱਲ ਭੇਜੀਆਂ ਜਾਂਦੀਆਂ ਹਨ। ਜਿੱਥੇ ਪਰਸਪਰ ਸੰਗੀਤ ਸੰਵੇਦਨਾਵਾਂ ਪੈਦਾ ਹੁੰਦੀਆਂ ਹਨ। ਇਨ੍ਹਾਂ ਸੰਵੇਦਨਾਵਾਂ ਦੇ ਆਧਾਰ ਉੱਤੇ ਅਨੁਭਵ, ਵਿਚਾਰ, ਸੰਕਲਪ ਅਤੇ ਸੋਚਦੇ ਦੂਜੇ ਰੂਪ ਪੈਦਾ ਹੁੰਦੇ ਹਨ। ਮਨੁੱਖੀ ਸੋਚ ਦੇ ਇਹ ਵਿਭਿੰਨ ਰੂਪ ਅਮਲ ਵਿੱਚ ਬਾਹਰੀ ਜਗਤ ਵਿਚੋਂ ਵਿਦਵਾਨ ਵਸਤਾਂ ਦੇ ਬਿੰਬਾਂ ਨੂੰ ਹੀ ਪ੍ਰਗਟਾਉਂਦੇ ਹਨ। ਪਦਾਰਥਕ ਸੰਸਾਰ ਨੂੰ ਪ੍ਰਤੀਬਿੰਬਤ ਕਰਨ ਦੀ ਦਿਮਾਗ਼ ਦੀ ਇਹ ਯੋਗਤਾ ਹੀ ਚੇਤਨਾ ਦਾ ਇੱਕ ਵਿਲੱਖਣ ਹੈ। ਮਨੁੱਖੀ ਜੀਵਨ ਖ਼ੁਦ ਇੱਕ ਜੀਵ ਵਿਗਿਆਨਕ ਹੋਂਦ ਹੈ ਪਰ ਇਸ ਦਾ ਸੰਚਾਲਨ ਸਮਾਜ ਕਰਦਾ ਹੈ। ਸਮਾਜਕ ਪ੍ਰਤੀਮਾਨਾਂ ਦੇ ਬਦਲੇ ਕੀ ਵਾਰ ਮਨੁੱਖ ਆਪਣੀ ਹੋਂਦ ਨੂੰ ਕੁਰਬਾਨ ਕਰ ਦਿੰਦਾ ਹੈ। ਮਨੁੱਖ ਜਨਮ ਸਮੇਂ ਸੁਭਾਵਿਕ ਪ੍ਰਵਿਰਤੀਆਂ ਲੈ ਕੇ ਪੈਦਾ ਨਹੀਂ ਹੁੰਦਾ ਸਗੋਂ ਜੀਵ ਵਿਗਿਆਨਕ ਲੋੜਾਂ ਨੂੰ ਪੂਰਾ ਕਰ ਸਕਣ ਦੀ ਸਮਰੱਥਾ ਲੈ ਕੇ ਪੈਦਾ ਹੁੰਦਾ ਹੈ ਕਾਮ ਮਨੁੱਖ ਦੀ ਇੱਕ ਸਰੀਰਕ ਲੋੜ ਹੈ ਮਨੁੱਖ ਇਸ ਦੀ ਪੂਰਤੀ ਆਪਣੇ ਢੰਗ ਨਾਲ ਕਰਦਾ ਹੈ। ਭੁੱਖ ਵੀ ਇੱਕ ਅਜਿਹੀ ਹੀ ਲੋੜ ਹੈ। ਇਨ੍ਹਾਂ ਵਿਚੋਂ ਕੁੱਝ ਲੋੜਾਂ ਤਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਬਿਨਾਂ ਕਿਸੇ ਭੰਨ ਤੋੜ ਦੇ ਬਦਲਿਆ ਜਾਂ ਖ਼ਤਮ ਕੀਤਾ ਜਾ ਸਕਦਾ ਹੈ। ਸਮਾਜਕ ਹੋਂਦ ਜਾਂ ਸਿੱਖਣ ਦੀ ਕਿਰਿਆ ਸਮਾਜ ਮਨੁੱਖ ਅੰਦਰ ਵੀ ਪਾਈ ਜਾਂਦੀ ਹੈ ਪਰ ਉਹ ਬਹੁਤ ਹੀ ਸੀਮਤ ਹੁੰਦੀ ਹੈ। ਮਨੁੱਖ ਸੁਚੇਤ ਤੌਰ ਤੇ ਵਾਤਾਵਰਨ ਨੂੰ ਆਪਣੇ ਅਨੁਕੂਲ ਜਾਂ ਆਪਣੇ ਆਪ ਨੂੰ ਵਾਤਾਵਰਨ ਦੇ ਅਨੁਕੂਲ ਢਾਲ ਸਕਣ ਦੀ ਸਮਰੱਥਾ ਰੱਖਦਾ ਹੈ ਪਰ ਪਸ਼ੂ ਆਪਣੇ ਵਾਤਾਵਰਨ ਤੋਂ ਵਧੇਰੇ ਸੁਚੇਤ ਨਹੀਂ ਹੁੰਦੇ। ਜੇ ਥੋੜ੍ਹੇ ਬਹੁਤ ਹੁੰਦੇ ਵੀ ਹਨ ਤਾਂ ਉਹ ਵੀ ਵਾਤਾਵਰਨ ਦੇ ਅੰਗ ਦੇ ਰੂਪ ਵਿਚੋਂ ਇਹ ਪਸ਼ੂ ਪੰਛੀ ਇਸ ਤਰ੍ਹਾਂ ਦਾ ਜੀਵਾਤਮਕ ਵਿਰਸਾ ਪ੍ਰਾਪਤ ਕਰਦੇ ਹਨ। ਆਪਣਾ ਜੀਵਨ ਉਸੇ ਤਰ੍ਹਾਂ ਦਾ ਗੁਜ਼ਾਰਦੇ ਹਨ। ਪਰੰਤੂ ਮਨੁੱਖ ਉਸ ਤਰ੍ਹਾਂ ਜੀਵਨ ਗੁਜ਼ਾਰਦਾ ਹੈ, ਜਿਸ ਤਰ੍ਹਾਂ ਦਾ ਉਸ ਨੂੰ ਸਮਾਜਕ ਵਾਤਾਵਰਨ ਪ੍ਰਾਪਤ ਹੁੰਦਾ ਹੈ। ਕੁੱਝ ਹੱਦ ਤਕ ਤਾਂ ਇਹ ਗੱਲ ਵੀ ਨੋਟ ਕੀਤੀ ਗਈ ਹੈ ਕਿ ਮਨੁੱਖ ਦੀ ਨਾ ਕੇਵਲ ਚੇਤਨਾ ਹੀ ਸਗੋਂ ਉਸ ਦੀ ਸਰੀਰਕ ਬਣਤਰ ਤਕ ਦੇ ਬਹੁਤ ਸਾਰੇ ਅੰਸ਼ ਵੀ ਸਮਾਜਿਕ ਵਾਤਾਵਰਨ ਨਿਰਧਾਰਤ ਕਰਦਾ ਹੈ।ਜਿਸ ਵਿੱਚ ਉਹ ਵਿਅਕਤੀ ਰਹਿੰਦਾ ਹੈ। ਮਨੁੱਖ ਜੀਵਾਤਮਕ ਲੋੜਾਂ ਰੱਖਦਾ ਹੈ, ਉਨ੍ਹਾਂ ਨੂੰ ਪੂਰਾ ਕਰਨ ਦੀ ਸਮਰੱਥਾ ਵੀ ਰੱਖਦਾ ਹੈ, ਪਰ ਇਹ ਸਮਰੱਥਾ ਉਸ ਨੂੰ ਸਮਾਜਿਕ ਵਾਤਾਵਰਨ ਵਿਚੋਂ ਪ੍ਰਾਪਤ ਹੁੰਦੀ ਹੈ।[4]

ਸਹਾਇਕ ਪੁਸਤਕਾਂ ਸੋਧੋ

  1. ਪ੍ਰੋ. ਜੀਤ ਸਿੰਘ ਜੋਸ਼ੀ, ਸਭਿਆਚਾਰ ਸਿਧਾਂਤ ਤੇ ਵਿਹਾਰ, ਵਾਰਿਸ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ. 2009
  1. ਗੁਰਬਖ਼ਸ਼ ਸਿੰਘ ਫਰੈਂਕ, ਸਭਿਆਚਾਰ ਤੇ ਪੰਜਾਬੀ ਸਭਿਆਚਾਰ, ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੋਸਾਇਟੀ, ਲੁਧਿਆਣਾ. 1987
  1. ਡਾ. ਗੁਰਬਖ਼ਸ਼ ਸਿੰਘ ਫ਼ਰੈਂਕ, ਸਭਿਆਚਾਰ ਤੇ ਪੰਜਾਬੀ ਸਭਿਆਚਾਰ, ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੋਸਾਇਟੀ, ਲੁਧਿਆਣਾ, 1987, ਪੰਨਾ73
  2. ਡਾ. ਗੁਰਬਖ਼ਸ਼ ਸਿੰਘ ਫ਼ਰੈਂਕ, ਸਭਿਆਚਾਰ ਤੇ ਪੰਜਾਬੀ ਸਭਿਆਚਾਰ, ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੋਸਾਇਟੀ, ਲੁਧਿਆਣਾ, 1987, ਪੰਨਾ74-75
  3. 3.0 3.1 ਪ੍ਰੋ. ਜੀਤ ਸਿੰਘ ਜੋਸ਼ੀ, ਸਭਿਆਚਾਰ ਸਿਧਾਂਤ ਤੇ ਵਿਹਾਰ, ਵਾਰਿਸ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ, 2009, ਪੰਨਾ 33
  4. ਪ੍ਰੋ. ਜੀਤ ਸਿੰਘ ਜੋਸ਼ੀ, ਸਭਿਆਚਾਰ ਸਿਧਾਂਤ ਤੇ ਵਿਹਾਰ, ਵਾਰਿਸ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ, 2009, ਪੰਨਾ 34-35