ਸੱਸ ਦੇ ਲੱਡੂ
ਕੁੜੀ ਦੇ ਵਿਆਹ ਦੀ ਡੋਲੀ ਦੇ ਨਾਲ ਲੱਡੂਆਂ ਦਾ ਭਰਿਆ ਹੋਇਆ ਘੜਾ ਜੋ ਉਸ ਦੀ ਸੱਸ ਨੂੰ ਭੇਜਿਆ ਜਾਂਦਾ ਹੈ, ਨੂੰ “ਸੱਸ ਦੇ ਲੱਡੂ" ਦੀ ਰਸਮ ਕਰ ਕੇ ਜਾਣਿਆ ਜਾਂਦਾ ਹੈ। ਘੜੇ ਉੱਪਰ ਚੱਪਣ ਦਿੱਤਾ ਜਾਂਦਾ ਸੀ। ਚੱਪਣ ਤੇ ਗਿੱਲਾ ਆਟਾ ਲਾ ਕੇ ਘੜੇ ਨੂੰ ਸੀਲ ਕਰ ਦਿੱਤਾ ਜਾਂਦਾ ਸੀ ਤਾਂ ਜੋ ਰਸਤੇ ਵਿਚ ਘੜੇ ਵਿਚੋਂ ਕੋਈ ਲੱਡੂ ਨਾ ਕੱਢ ਸਕੇ। ਨਾਲ ਹੀ ਘੜੇ ਦੇ ਗਲ ਵਿਚ ਸ਼ਗਨ ਵਜੋਂ ਮੌਲੀ/ਖੰਮਣੀ ਬੰਨ੍ਹ ਦਿੰਦੇ ਸਨ। ਸੱਸ ਇਨ੍ਹਾਂ ਲੱਡੂਆਂ ਵਿਚੋਂ ਅੱਧੇ ਕੁ ਲੱਡੂ ਆਪਣੇ ਪਰਿਵਾਰ ਤੇ ਸ਼ਰੀਕੇ ਵਾਲਿਆਂ ਨੂੰ ਵੰਡ ਦਿੰਦੀ ਸੀ। ਜਦ ਦੂਜੇ ਦਿਨ ਲੜਕੀ ਆਪਣੇ ਪੇਕੇ ਜਾਂਦੀ ਸੀ ਤਾਂ ਜਿੰਨੇ ਕੁ ਲੱਡੂ ਸੱਸ ਨੇ ਘੜੇ ਵਿਚੋਂ ਕੱਢੇ ਹੁੰਦੇ ਸਨ ਉਨ੍ਹੇ ਕੁ ਲੱਡੂ ਆਪਣੇ ਵੱਲੋਂ ਪਾ ਕੇ ਘੜਾ ਬੰਦ ਕਰ ਕੇ ਜਾਂਦੀ ਨੂੰਹ ਨੂੰ ਦੇ ਦਿੱਤਾ ਜਾਂਦਾ ਸੀ।ਹੁਣ “ਸੱਸ ਦੇ ਲੱਡੂ” ਦੀ ਰਸਮ ਬਿਲਕੁਲ ਖ਼ਤਮ ਹੋ ਗਈ ਹੈ। ਹੁਣ ਮਠਿਆਈਆਂ ਦੇ ਡੱਬੇ ਭੇਜਣ ਦਾ ਰਿਵਾਜ ਚੱਲ ਪਿਆ ਹੈ।[1]
ਹਵਾਲੇ
ਸੋਧੋ- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.