ਹਜ਼ਾਰੀ ਪ੍ਰਸਾਦ ਦਿਵੇਦੀ
ਹਜ਼ਾਰੀ ਪ੍ਰਸਾਦ ਦਿਵੇਦੀ (19 ਅਗਸਤ 1907 – 19 ਮਈ 1979) ਇੱਕ ਹਿੰਦੀ ਨਿਬੰਧਕਾਰ, ਉੱਤਮ ਸਮਾਲੋਚਕ ਅਤੇ ਨਾਵਲਕਾਰ ਸਨ।
ਹਜ਼ਾਰੀ ਪ੍ਰਸਾਦ ਦਿਵੇਦੀ | |
---|---|
ਜਨਮ | ਦੁਬੇ-ਕਾ-ਛਪਰਾ, ਬਲੀਆ ਜ਼ਿਲ੍ਹਾ, ਉੱਤਰ ਪ੍ਰਦੇਸ਼, ਬਰਤਾਨਵੀ ਭਾਰਤ | 19 ਅਗਸਤ 1907
ਮੌਤ | ਭਾਰਤ | 19 ਮਈ 1979 (ਉਮਰ-71/72)
ਕਿੱਤਾ | ਲੇਖਕ, ਨਿਬੰਧਕਾਰ, ਸਮਾਲੋਚਕ ਅਤੇ ਨਾਵਲਕਾਰ |
ਰਾਸ਼ਟਰੀਅਤਾ | ਭਾਰਤੀ |
ਪ੍ਰਮੁੱਖ ਕੰਮ | ਕਬੀਰ, ਬਾਣਭੱਟ ਕੀ ਆਤਮਕਥਾ, ਸਾਹਿਤ ਕੀ ਭੂਮਿਕਾ |
ਪ੍ਰਮੁੱਖ ਅਵਾਰਡ | 1973: ਸਾਹਿਤ ਅਕੈਡਮੀ ਅਵਾਰਡ 1957: ਪਦਮ ਭੂਸ਼ਣ |
ਮੁੱਢਲਾ ਜੀਵਨ
ਸੋਧੋਆਚਾਰੀਆ ਹਜ਼ਾਰੀ ਪ੍ਰਸਾਦ ਦਿਵੇਦੀ ਦਾ ਜਨਮ 19 ਅਗਸਤ 1907 ਵਿੱਚ ਯੂ.ਪੀ. ਦੇ ਬਲੀਆ ਜ਼ਿਲ੍ਹੇ ਦੇ ਦੁਬੇ-ਕਾ-ਛਪਰਾ ਨਾਮਕ ਪਿੰਡ ਵਿੱਚ ਹੋਇਆ ਸੀ।[1] ਉਨ੍ਹਾਂ ਦਾ ਪਰਵਾਰ ਜੋਤਿਸ਼ ਵਿੱਦਿਆ ਲਈ ਪ੍ਰਸਿੱਧ ਸੀ। ਉਨ੍ਹਾਂ ਦੇ ਪਿਤਾ ਪੰਡਿਤ ਅਨਮੋਲ ਦਿਵੇਦੀ ਸੰਸਕ੍ਰਿਤ ਦੇ ਗੂੜ੍ਹ ਪੰਡਤ ਸਨ। ਦਿਵੇਦੀ ਜੀ ਦੀ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਵਿੱਚ ਹੀ ਹੋਈ ਅਤੇ ਉਥੋਂ ਹੀ ਉਨ੍ਹਾਂ ਨੇ ਮਿਡਿਲ ਦੀ ਪਰੀਖਿਆ ਪਾਸ ਕੀਤੀ, ਇਸ ਦੇ ਬਾਅਦ ਉਨ੍ਹਾਂ ਨੇ ਇੰਟਰ ਦੀ ਪਰੀਖਿਆ ਅਤੇ ਜੋਤਿਸ਼ ਵਿਸ਼ਾ ਲੈ ਕੇ ਆਚਾਰੀਆ ਦੀ ਪਰੀਖਿਆ ਪਾਸ ਕੀਤੀ। ਸਿੱਖਿਆ ਪ੍ਰਾਪਤੀ ਦੇ ਬਾਦ ਆਪ ਜੀ ਸ਼ਾਂਤੀ ਨਿਕੇਤਨ ਚਲੇ ਗਏ ਅਤੇ ਕਈ ਸਾਲਾਂ ਤੱਕ ਉੱਥੇ ਹਿੰਦੀ ਵਿਭਾਗ ਵਿੱਚ ਕਾਰਜ ਕਰਦੇ ਰਹੇ। ਸ਼ਾਂਤੀ-ਨਿਕੇਤਨ ਵਿੱਚ ਰਬਿੰਦਰਨਾਥ ਠਾਕੁਰ ਅਤੇ ਆਚਾਰੀਆ ਕਸ਼ਿਤੀਮੋਹਨ ਸੇਨ ਦੇ ਪ੍ਰਭਾਵ ਹੇਠ ਸਾਹਿਤ ਦਾ ਗੰਭੀਰ ਅਧਿਐਨ ਅਤੇ ਲਿਖਣਾ ਅਰੰਭ ਕੀਤਾ।