ਹਦੀਜ਼ਾ ਜ਼ਕਾਰੀ
ਹਦੀਜ਼ਾ ਜ਼ਕਾਰੀ (ਜਨਮ 10 ਸਤੰਬਰ 1987) ਇੱਕ ਨਾਈਜੀਰੀਆ ਦੀ ਸੁਰੱਖਿਆ ਕਰਮਚਾਰੀ ਅਤੇ ਵੇਟਲਿਫਟਰ ਹੈ।
ਨਿੱਜੀ ਜਾਣਕਾਰੀ | |
---|---|
ਜਨਮ | 10 ਸਤੰਬਰ 1987 |
ਮੈਡਲ ਰਿਕਾਰਡ |
ਕਰੀਅਰ
ਸੋਧੋਹਦੀਜ਼ਾ ਜ਼ਕਾਰੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਉਦੋਂ ਕੀਤੀ ਜਦੋਂ ਉਹ ਨਾਈਜੀਰੀਅਨ ਸਿਕਿਓਰਿਟੀ ਐਂਡ ਸਿਵਲ ਡਿਫੈਂਸ ਕੋਰ (ਐਨ.ਐਸ.ਸੀ.ਡੀ.ਸੀ) ਵਿਚ ਸ਼ਾਮਿਲ ਹੋ ਕੇ ਇਕ ਸਰਵਿਸਿ ਮੈਂਬਰ ਵਜੋਂ ਵੇਟ ਲਿਫਟਿੰਗ ਵਿਚ ਸ਼ਾਮਿਲ ਹੋਈ ਅਤੇ ਸਥਾਨਕ ਮੁਕਾਬਲਿਆਂ ਵਿਚ ਨਾਈਜੀਰੀਆ ਦੀ ਸਰਵ ਉੱਤਮ ਰਾਸ਼ਟਰੀ ਵੇਟਲਿਫਟਰਾਂ ਵਿਚੋਂ ਇਕ ਬਣ ਗਈ। ਉਸਨੇ 75 ਕਿਲੋਗ੍ਰਾਮ ਸ਼੍ਰੇਣੀ ਵਿਚ 2009 ਦੀ ਵਿਸ਼ਵ ਚੈਂਪੀਅਨਸ਼ਿਪ ਦੌਰਾਨ ਪਹਿਲੀ ਵਾਰ ਅੰਤਰਰਾਸ਼ਟਰੀ ਪੱਧਰ 'ਤੇ ਮੁਕਾਬਲਾ ਕੀਤਾ ਸੀ, ਜਿਥੇ ਉਸਨੇ ਬਾਰਾਂ ਨੰਬਰ ਦੀ ਸਨੈਚ, ਤੀਹ ਕਲੀਨ ਐਂਡ ਜੇਰਕ ਅਤੇ ਸਮੁਚੇ ਤੇਰ੍ਹਾਂ ਸਥਾਨ ਹਾਸਿਲ ਕੀਤੇ ਸਨ।[1] 2010 ਦੀਆਂ ਰਾਸ਼ਟਰਮੰਡਲ ਖੇਡਾਂ ਵਿਚ ਉਸਨੇ 75 ਕਿਲੋਗ੍ਰਾਮ ਵਿੱਚ ਸੋਨ ਤਗਮਾ ਜਿੱਤਿਆ ਸੀ,110 ਦੇ ਸਨੈਚ ਅਤੇ ਇੱਕ 140 ਕਲੀਨ ਐਂਡ ਜਰਕ, 239 ਦੇ ਜੋੜ ਕੁੱਲ ਲਈ ਕਿਲੋਗ੍ਰਾਮ ਵਿਚ ਰਾਸ਼ਟਰਮੰਡਲ ਖੇਡਾਂ ਦੌਰਾਨ ਰਿਕਾਰਡ ਬਣਾਇਆ।[2]
ਉਸਨੇ 2011 ਦੀਆਂ ਵਿਸ਼ਵ ਚੈਂਪੀਅਨਸ਼ਿਪਾਂ ਵਿੱਚ 75 ਕਿਲੋਗ੍ਰਾਮ ਸ਼੍ਰੇਣੀ ਵਿੱਚ ਵੀ ਹਿੱਸਾ ਲਿਆ ਸੀ। ਉਸਨੇ ਸਨੈਚ ਵਿੱਚ ਗਿਆਰਾਂ, ਕਲੀਨ ਐਂਡ ਜਰਕ ਵਿੱਚ ਛੇ ਅਤੇ ਸਮੁੱਚੇ ਗਿਆਰਾਂ ਸਥਾਨ ਪ੍ਰਾਪਤ ਕੀਤੇ।[3][4]
ਹਵਾਲੇ
ਸੋਧੋ- ↑ "Hadiza Zakari Weightlifting Sport Person". The Sport Organization. Retrieved 4 May 2020.
- ↑ "Hadiza Zakari". Commonwealth Games Federation. Archived from the original on 9 ਮਈ 2020. Retrieved 4 May 2020.
- ↑ "Hadiza Zakari Weightlifting Sport Person". The Sport Organization. Retrieved 4 May 2020."Hadiza Zakari Weightlifting Sport Person". The Sport Organization. Retrieved 4 May 2020.
- ↑ "We are ready for India Weightlifting scribe". Vanguard Newspaper. Vanguard Nigeria. Retrieved 4 May 2020.