ਹਮਜ਼ਾ ਹਕੀਮਜ਼ਾਦਾ ਨਿਆਜ਼ੀ

ਹਮਜ਼ਾ ਹਕੀਮਜ਼ਾਦਾ ਨਿਆਜ਼ੀ (ਉਜ਼ਬੇਕ: Hamza Hakimzoda Niyoziy, Ҳамза Ҳакимзода Ниёзий; ਰੂਸੀ: Хамза Хакимзаде Ниязи) (6 ਮਾਰਚ March 6 [ਪੁ.ਤ. February 22] 1889O. S.March 6 [ਪੁ.ਤ. February 22] 1889, ਖ਼ੋਕੰਦ – 18 ਮਾਰਚ, 1929, ਸ਼ੋਹੀਮਾਰਦੋਨ) ਇੱਕ ਉਜ਼ਬੇਕ ਲੇਖਕ, ਕੰਪੋਜ਼ਰ, ਨਾਟਕਕਾਰ, ਕਵੀ, ਵਿਦਵਾਨ, ਅਤੇ ਸਿਆਸੀ ਕਾਰਕੁੰਨ ਸੀ। ਨਿਆਜ਼ੀ, ਗਫੂਰ ਗਲੂਮ ਦੇ ਨਾਲ, ਆਧੁਨਿਕ ਉਜ਼ਬੇਕ ਸਾਹਿਤਕ ਪਰੰਪਰਾ ਦੇ ਸ਼ੁਰੂਆਤੀ ਵਿਕਾਸ ਵਿੱਚ ਯੋਗਦਾਨ ਪਾਉਣ ਵਾਲੇ ਪ੍ਰਮੁੱਖ ਪ੍ਰਤਿਨਧੀਆਂ ਵਿਚੋਂ ਇੱਕ ਮੰਨਿਆ ਜਾਂਦਾ ਹੈ।[1] ਆਮ ਤੌਰ ਤੇ ਉਹ ਪਹਿਲਾ ਉਜ਼ਬੇਕ ਨਾਟਕਕਾਰ, ਆਧੁਨਿਕ ਉਜ਼ਬੇਕ ਸੰਗੀਤ ਦੇ ਰੂਪਾਂ ਦਾ ਬਾਨੀ, ਅਤੇ ਉਜ਼ਬੇਕ ਸਮਾਜਿਕ ਯਥਾਰਥਵਾਦ ਦਾ ਬਾਨੀ ਵੀ ਮੰਨਿਆ ਜਾਂਦਾ ਹੈ। 

ਹਮਜ਼ਾ ਹਕੀਮਜ਼ਾਦਾ ਨਿਆਜ਼ੀ
ਹਮਜ਼ਾ ਹਕੀਮਜ਼ਾਦਾ ਨਿਆਜ਼ੀ
ਹਮਜ਼ਾ ਹਕੀਮਜ਼ਾਦਾ ਨਿਆਜ਼ੀ
ਮੂਲ ਨਾਮ
ਹਮਜ਼ਾ ਹਕੀਮਜ਼ਾਦਾ ਨਿਆਜ਼ੀ
ਜਨਮ(1889-03-06)6 ਮਾਰਚ 1889
ਖ਼ੋਕੰਦ, ਰੂਸੀ ਤੁਰਕਸਤਾਨ
ਮੌਤ18 ਮਾਰਚ 1929(1929-03-18) (ਉਮਰ 40)
ਸ਼ੋਹੀਮਾਰਦੋਨ, ਉਜ਼ਬੇਕ ਐਸਐਸਆਰ, ਯੂਐਸਐਸਆਰ
ਕਿੱਤਾਲੇਖਕ, ਕੰਪੋਜ਼ਰ, ਨਾਟਕਕਾਰ, ਕਵੀ, ਵਿਦਵਾਨ, ਅਤੇ ਸਿਆਸੀ ਕਾਰਕੁਨ
ਪ੍ਰਮੁੱਖ ਅਵਾਰਡ
  • ਉਜ਼ਬੇਕ ਦੇ ਰਾਸ਼ਟਰੀ ਲੇਖਕ ਐਸ ਐਸ ਆਰ (1929)

ਨਿਆਜ਼ੀ ਨੇ 1920 ਵਿਆਂ ਦੇ ਵਿਵਾਦਪੂਰਨ ਉਜ਼ਬੇਕ ਭਾਸ਼ਾ ਸੁਧਾਰਾਂ ਵਿੱਚ ਵੀ ਹਿੱਸਾ ਲਿਆ ਜਿਨ੍ਹਾਂ ਦਾ ਮੰਤਵ ਪੁਰਾਣੀ, ਲਾਪਤਾ ਹੋ ਰਹੀ ਚਗਤਾਈ ਦੀ ਥਾਂ ਸਾਹਿਤਕ ਉਜ਼ਬੇਕ ਭਾਸ਼ਾ ਨੂੰ ਕੋਡੀਫਾਈ ਕਰਨਾ ਸੀ। ਉਜ਼ਬੇਕ ਤੋਂ ਇਲਾਵਾ, ਨਿਆਜ਼ੀ ਅਰਬੀ, ਫਾਰਸੀ, ਰੂਸੀ ਅਤੇ ਤੁਰਕੀ ਸਮੇਤ ਹੋਰ ਕਈ ਭਾਸ਼ਾਵਾਂ ਦੀ ਵੀ ਜਾਣਦਾ ਸੀ। ਉਸ ਦੀਆਂ ਰਚਨਾਵਾਂ ਆਮ ਤੌਰ 'ਤੇ ਸਮਾਜਿਕ ਮੁੱਦਿਆਂ, ਜਿਵੇਂ ਕਿ ਔਰਤਾਂ ਦੇ ਅਧਿਕਾਰਾਂ, ਸਮਾਜਿਕ ਅਸਮਾਨਤਾ, ਅਤੇ ਅੰਧਵਿਸ਼ਵਾਸ ਦੇ ਪ੍ਰਭਾਵਾਂ ਨੂੰ ਮੁਖ਼ਾਤਿਬ ਸਨ। ਨਿਆਜ਼ੀ ਨੂੰ ਉਸਦੀਆਂ ਅਧਾਰਮਿਕ ਗਤੀਵਿਧੀਆਂ ਲਈ ਸ਼ਾਹੀਮਰਦਾਨ ਦੇ ਕਸਬੇ ਵਿੱਚ ਇਸਲਾਮੀ ਮੂਲਵਾਦੀਆਂ ਨੇ ਪਥਰਬਾਜ਼ੀ ਨਾਲ ਸ਼ਹੀਦ ਕਰ ਦਿੱਤਾ ਗਿਆ ਸੀ। [2]

ਨਿਆਜ਼ੀ 1926 ਵਿੱਚ ਉਜ਼ਬੇਕ ਐਸਐਸਆਰ ਦਾ ਰਾਸ਼ਟਰੀ ਲੇਖਕ ਬਣਿਆ।[3] ਉਸਦੀ ਯਾਦਾਸ਼ਤ ਦਾ ਸਨਮਾਨ ਕਰਨ ਲਈ, 1967 ਵਿੱਚ ਉਜ਼ਬੇਕਿਸਤਾਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਨੇ ਸਾਹਿਤ, ਕਲਾ ਅਤੇ ਆਰਕੀਟੈਕਚਰ ਵਿੱਚ ਸ਼ਾਨਦਾਰ ਪ੍ਰਾਪਤੀ ਨੂੰ ਮਾਨਤਾ ਦੇਣ ਲਈ ਸਟੇਟ ਹਮਜ਼ਾ ਪੁਰਸਕਾਰ ਦੀ ਸਥਾਪਨਾ ਕੀਤੀ।[4] ਉਜ਼ਬੇਕਿਸਤਾਨ ਵਿੱਚ ਬਹੁਤ ਸਾਰੀਆਂ ਸੰਸਥਾਵਾਂ, ਜਿਨ੍ਹਾਂ ਵਿੱਚ ਤਾਸ਼ਕੰਦ ਮੈਟਰੋ ਦਾ ਸਟੇਸ਼ਨ, ਤਿੰਨ ਥੀਏਟਰ, ਦੇ ਨਾਲ ਨਾਲ ਕਈ ਸਕੂਲਾਂ ਅਤੇ ਸੜਕਾਂ ਸ਼ਾਮਲ ਹਨ ਦਾ ਨਾਂ ਉਸਦੇ ਨਾਂ ਤੇ ਰੱਖਿਆ ਗਿਆ ਹੈ।[5]

ਜ਼ਿੰਦਗੀ

ਸੋਧੋ

ਹਮਜ਼ਾ ਹਕੀਮਜ਼ਾਦਾ ਨਿਆਜ਼ੀ ਦਾ ਜਨਮ 6 ਮਾਰਚ 1889 ਨੂੰ ਖ਼ੋਕੰਦ ਵਿੱਚ ਹੀਲਰਾਂ ਦੇ ਇੱਕ ਪਰਵਾਰ ਵਿੱਚ ਹੋਇਆ ਸੀ। ਉਸ ਦੇ ਪਿਤਾ, ਇਬਨ ਯਾਮਿਨ ਨਿਆਜ਼ ਓਗਲੀ (1840-1922), ਉਜ਼ਬੇਕ ਅਤੇ ਫ਼ਾਰਸੀ ਜਾਣਦੇ ਸਨ ਅਤੇ ਸਾਹਿਤ ਪ੍ਰੇਮੀ ਸਨ। ਉਸ ਦੀ ਮਾਂ, ਜਾਹਨਬੀਬੀ ਰਬੀਬਾਇ ਕੀਜੀ (1858-1903) ਵੀ ਇੱਕ ਹੀਲਰ ਸੀ। ਨਿਆਜ਼ੀ ਪਹਿਲਾਂ ਮਕਤਬ ਵਿੱਚ ਪੜ੍ਹਿਆ ਸੀ, ਫਿਰ ਇੱਕ ਮਦਰੱਸੇ ਵਿਚ। ਗ਼ਰੀਬਾਂ ਦੇ ਬੱਚਿਆਂ ਲਈ ਇੱਕ ਮੁਫ਼ਤ ਸਕੂਲ ਦਾ ਪ੍ਰਬੰਧ ਕਰਨ ਦੇ ਨਾਲ, ਨਿਆਜ਼ੀ ਨੇ ਆਪਣੇ ਆਪ ਨੂੰ ਅਧਿਆਪਕ ਵਜੋਂ ਪ੍ਰੋਜੈਕਟ ਲਈ ਸਮਰਪਿਤ ਕਰ ਦਿੱਤਾ। ਉਸਨੇ ਖ਼ੁਦ ਆਪ ਯੇਨਗਿਲ ਅਦਬੀਅਤ (ਆਸਾਨ ਸਾਹਿਤ) (1914), ਓਕਿਸ਼ ਕਿਤੋਬੀ (ਕਿਤਾਬ ਪੜ੍ਹਨਾ) (1914), ਅਤੇ ਕਿਰੋਤ ਕਿਤੋਬੀ (ਟੀਕੇ ਸਹਿਤ ਕਿਤਾਬ ਪੜ੍ਹਨਾ) (1915) ਵਰਗੇ ਬੱਚਿਆਂ ਲਈ ਕਾਇਦੇ ਲਿਖੇ। [6]

ਨਿਆਜ਼ੀ ਨੇ 1917 ਵਿੱਚ ਬੋਲੇਸ਼ਵਿਕ ਕ੍ਰਾਂਤੀ ਦਾ ਸਮਰਥਨ ਕੀਤਾ। ਉਹ 1920 ਵਿੱਚ ਕੁੱਲ ਰੂਸੀ ਕਮਿਊਨਿਸਟ ਪਾਰਟੀ (ਬਾਲਸ਼ੇਵਿਕਸ) ਵਿੱਚ ਸ਼ਾਮਲ ਹੋ ਗਿਆ ਅਤੇ ਹੋਰਨਾਂ ਚੀਜ਼ਾਂ ਦੇ ਨਾਲ, ਰੈੱਡ ਫੌਜ ਦੇ ਜਵਾਨਾਂ ਦੇ ਮਨੋਰੰਜਨ ਲਈ ਇੱਕ ਥੀਏਟਰ ਟਰੁੱਪ ਦਾ ਪ੍ਰਬੰਧ ਕੀਤਾ। ਉਜ਼ਬੇਕ ਤੋਂ ਇਲਾਵਾ, ਨਿਆਜ਼ੀ ਨੂੰ  ਅਰਬੀ, ਫਾਰਸੀ, ਰੂਸੀ ਅਤੇ ਤੁਰਕੀ ਸਮੇਤ ਹੋਰ ਕਈ ਭਾਸ਼ਾਵਾਂ ਦੀ ਵੀ ਜਾਣਕਾਰੀ ਸੀ। 

ਹਵਾਲੇ

ਸੋਧੋ
  1. Mirbadaleva, A. S.. "Gafur Gulyam". In A. M. Prokhorov (in Russian). Great Soviet Encyclopedia. Moscow: Soviet Encyclopedia. http://slovari.yandex.ru/~%D0%BA%D0%BD%D0%B8%D0%B3%D0%B8/%D0%91%D0%A1%D0%AD/%D0%93%D0%B0%D1%84%D1%83%D1%80%20%D0%93%D1%83%D0%BB%D1%8F%D0%BC/. Retrieved 9 December 2014.  Archived 9 December 2014[Date mismatch] at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 2014-12-09. Retrieved 2017-11-08.
  2. Malcolmson, Scott (1995). Empire's Edge: Travels in South-Eastern Europe, Turkey and Central Asia. Verso. pp. 212–219.
  3. "Hamza Hakimzoda Niyoziy" (in Uzbek). Ensiklopedik lugʻat. 2. Toshkent: Oʻzbek sovet ensiklopediyasi. 1990. p. 515. 5-89890-018-7. 
  4. Zufarov, Komiljon, ed. (1980). "Hamza Hakimzoda Niyoziy State Prize of the Uzbek SSR" (in Uzbek). Oʻzbek sovet ensiklopediyasi. 14. Toshkent: Oʻzbek sovet ensiklopediyasi. pp. 367. 
  5. Karimov, Naim. "Hamza Hakimzoda Niyoziy (1889-1929)". Ziyouz (in Uzbek). Retrieved 9 December 2014.{{cite web}}: CS1 maint: unrecognized language (link) CS1 maint: Unrecognized language (link)
  6. Karimov, Naim (2005). "Hamza Hakimzoda Niyoziy" (in Uzbek). Oʻzbekiston milliy ensiklopediyasi. Toshkent: Oʻzbekiston milliy ensiklopediyasi.