ਹਮਦਾਨ [1] ( pronounced [hæmedɒːn] ) ਜਾਂ ਹਮਿਦਾਨ ( Persian: همدان , ਹਮਿਦਾਨ ) ( ਪੁਰਾਣੀ ਫ਼ਾਰਸੀ : Haŋgmetana, Ecbatana ) ਈਰਾਨ ਦੇ ਹਮਦਾਨ ਸੂਬੇ ਦੀ ਰਾਜਧਾਨੀ ਹੈ। 2019 ਦੀ ਮਰਦਮਸ਼ੁਮਾਰੀ ਵਿੱਚ, ਇਸਦੀ ਆਬਾਦੀ 230,775 ਪਰਿਵਾਰਾਂ ਵਿੱਚ 783,300 ਸੀ। [2] [3] ਹਮਦਾਨ ਵਿੱਚ ਰਹਿਣ ਵਾਲੇ ਜ਼ਿਆਦਾਤਰ ਲੋਕ ਨਸਲੀ ਕੁਰਦ ਅਤੇ ਪਰਸੀਅਨ ਹਨ।

ਹਮਦਾਨ ਨੂੰ ਈਰਾਨ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਸੰਭਵ ਹੈ ਕਿ ਇਹ 1100 ਈਸਵੀ ਪੂਰਵ ਵਿੱਚ ਅੱਸ਼ੂਰੀਆਂ ਨੇ ਇਸ ਉੱਪਰ ਕਬਜ਼ਾ ਕੀਤਾ ਸੀ; ਪ੍ਰਾਚੀਨ ਯੂਨਾਨੀ ਇਤਿਹਾਸਕਾਰ, ਹੇਰੋਡੋਟਸ, ਕਹਿੰਦਾ ਹੈ ਕਿ ਇਹ 700 ਈਸਾ ਪੂਰਵ ਦੇ ਆਸਪਾਸ ਮਾਦ ਦੀ ਰਾਜਧਾਨੀ ਸੀ।

ਈਰਾਨ ਦੇ ਮੱਧ-ਪੱਛਮੀ ਹਿੱਸੇ ਵਿੱਚ, 3,574-ਮੀਟਰ ਅਲਵੰਦ ਪਹਾੜ ਦੀ ਤਲਹਟੀ ਵਿੱਚ ਹਮਦਾਨ ਦਾ ਇੱਕ ਹਰਾ ਪਹਾੜੀ ਖੇਤਰ ਹੈ। ਇਹ ਸ਼ਹਿਰ ਸਮੁੰਦਰ ਤਲ ਤੋਂ 1,850 ਮੀਟਰ ਉੱਚਾ ਹੈ।

ਪੁਰਾਣਾ ਸ਼ਹਿਰ ਅਤੇ ਇਸਦੇ ਇਤਿਹਾਸਕ ਸਥਾਨ ਗਰਮੀਆਂ ਦੇ ਦੌਰਾਨ ਸੈਲਾਨੀਆਂ ਨੂੰ ਇਸ ਸ਼ਹਿਰ ਵੱਲ ਆਉਣ ਲਈ ਪਰੇਰਦੇ ਹਨ, ਜੋ ਤਹਿਰਾਨ ਦੇ ਦੱਖਣ-ਪੱਛਮ ਵੱਲ ਲਗਭਗ 360 ਕਿਲੋਮੀਟਰ (220 ਮੀਲ) ਦੂਰ ਸਥਿਤ ਹੈ।। ਇਸ ਸ਼ਹਿਰ ਦੇ ਮੁੱਖ ਸਥਾਨ ਗੰਜ ਨਾਮ ਸ਼ਿਲਾਲੇਖ, ਇਬਨ ਸੀਨਾ ਸਮਾਰਕ ਅਤੇ ਬਾਬਾ ਤਾਹਰ ਸਮਾਰਕ ਹਨ। ਸ਼ਹਿਰ ਦੀ ਮੁੱਖ ਭਾਸ਼ਾ ਫ਼ਾਰਸੀ ਹੈ। [4] [5] [6]

ਇਤਿਹਾਸ

ਸੋਧੋ
 
Matrakçı Nasuh ਦੁਆਰਾ ਹਮਦਾਨ ਦਾ 16ਵੀਂ ਸਦੀ ਦਾ ਨਕਸ਼ਾ

ਸਭਿਆਚਾਰ

ਸੋਧੋ
 
ਸੇਂਟ ਸਟੀਫਨ ਅਤੇ ਗ੍ਰੈਗਰੀ ਦਿ ਇਲੂਮਿਨੇਟਰ ਚਰਚ
 
ਹਮਦਾਨ ਦਾ ਸੇਂਟ ਮੈਰੀ ਚਰਚ
 
ਹਮਦਾਨ ਵਿੱਚ ਏਕਬਤਨ ਹਸਪਤਾਲ ਵਿੱਚ ਇੱਕ ਚਰਚ

ਇਹ ਵੀ ਵੇਖੋ

ਸੋਧੋ
  • ਗੰਜ ਨਾਮ
  • ਮੀਰ ਸੱਯਦ ਅਲੀ ਹਮਦਾਨੀ
  • ਬਾਬਾ ਤਾਹਰ ਓਰੀਅਨ
  • ਅਲੀ ਸਦਰ ਗੁਫਾ
  • ਹਮਦਾਨ ਹਵਾਈ ਅੱਡਾ
  • ਵੋਜਟੇਕ (ਸਿਪਾਹੀ ਰਿੱਛ)

ਹਵਾਲੇ

ਸੋਧੋ
  1. Multiple Authors (April 18, 2012). "HAMADĀN". Encyclopædia Iranica. Retrieved 18 April 2015.
  2. "The population of the counties in Hamadan (Hamadān) Province by census years". www.citypopulation.de.
  3. "کاهش جمعیت استان همدان در سرشماری 95". www.isna.ir. 9 April 2017.
  4. "Introduction". www.hamedan.rmto.ir. Archived from the original on 2015-12-22. Retrieved 2015-12-20.
  5. Mohammad Jalal Abbasi-Shavazi, Peter McDonald, Meimanat Hosseini-Chavoshi, "The Fertility Transition in Iran: Revolution and Reproduction", Springer, 2009. pp 100-101: "The first category is 'Central' where the majority of people are Persian speaking ethnic Fars (provinces of Fars, Hamedan, Isfahan, Markazi, Qazvin, Qom, Semnan, Yazd and Tehran.
  6. (Parviz Aḏkāʾi and EIr, HAMADĀN i.