ਹਮੀਰਾ ਕਾਦਰੀ
ਹਮੀਰਾ ਕਾਦੇਰੀ ( ਦਰੀ : حمیرا قادری) 1980 ਵਿੱਚ ਪੈਦਾ ਹੋਈ ਇੱਕ ਅਫਗਾਨ ਲੇਖਕ, ਔਰਤਾਂ ਦੇ ਅਧਿਕਾਰਾਂ ਦੀ ਵਕੀਲ, ਅਤੇ ਫ਼ਾਰਸੀ ਸਾਹਿਤ ਦੀ ਪ੍ਰੋਫ਼ੈਸਰ ਹੈ, ਜੋ ਵਰਤਮਾਨ ਵਿੱਚ ਰੈੱਡਕਲਿਫ਼ ਇੰਸਟੀਚਿਊਟ ਆਫ਼ ਐਡਵਾਂਸਡ ਰਿਸਰਚ, ਹਾਰਵਰਡ ਯੂਨੀਵਰਸਿਟੀ ਵਿੱਚ ਰਾਬਰਟ ਜੀ. ਜੇਮਸ ਸਕਾਲਰ ਫੈਲੋ ਦੇ ਤੌਰ ਤੇ ਕੰਮ ਕਰ ਰਹੀ ਹੈ।
ਹੋਮੀਰਾ ਕਾਦਰੀ
| |
---|---|
</img> | |
ਜਨਮ | 1980 ਕਾਬੁਲ, ਅਫਗਾਨਿਸਤਾਨ |
ਸ਼ੈਲੀ | ਅਕਾਦਮਿਕ, ਸਾਹਿਤਕ ਆਲੋਚਕ, ਅਤੇ ਨਾਵਲਕਾਰ |
ਮੁਢਲਾ ਜੀਵਨ ਅਤੇ ਸਿੱਖਿਆ
ਸੋਧੋਉਸ ਦਾ ਜਨਮ ਕਾਬੁਲ, ਅਫਗਾਨਿਸਤਾਨ ਵਿੱਚ ਰੂਸੀ ਕਬਜ਼ੇ ਦੌਰਾਨ ਇੱਕ ਕਲਾਕਾਰ ਮਾਂ ਅਤੇ ਇੱਕ ਹਾਈ ਸਕੂਲ ਅਧਿਆਪਕ ਪਿਤਾ ਦੇ ਘਰ ਹੋਇਆ ਸੀ। ਕਾਦਰੀ ਦਾ ਮੁੱਢਲਾ ਬਚਪਨ ਪਹਿਲਾਂ ਹਮਲਾਵਰ ਸੋਵੀਅਤ ਫੌਜ ਦੀਆਂ ਗੋਲ਼ੀਆਂ ਅਤੇ ਫਿਰ 1989 ਵਿੱਚ ਸੋਵੀਅਤ ਸੰਘ ਦੇ ਪਿੱਛੇ ਹਟਣ ਤੋਂ ਬਾਅਦ ਘਰੇਲੂ ਯੁੱਧ ਤੋਂ ਪਨਾਹ ਲੈਣ ਵਿੱਚ ਬੀਤਿਆ। ਤਾਲਿਬਾਨ ਦੇ ਦੇਸ਼ 'ਤੇ ਕਬਜ਼ਾ ਕਰਨ ਤੋਂ ਬਾਅਦ, ਕੁੜੀਆਂ ਦਾ ਸਕੂਲ ਜਾਣਾ ਮਨ੍ਹਾ ਕਰ ਦਿੱਤਾ ਗਿਆ ਸੀ। ਕਾਦਰੀ, ਉਦੋਂ ਸਿਰਫ 13 ਸਾਲ ਦੀ ਸੀ। ਉਸ ਨੇ ਗੁਪਤ ਰੂਪ ਵਿੱਚ ਆਪਣੇ ਗੁਆਂਢ ਦੀਆਂ ਕੁੜੀਆਂ ਲਈ ਅਤੇ ਬਾਅਦ ਵਿੱਚ ਨੇੜਲੇ ਸ਼ਰਨਾਰਥੀ ਕੈਂਪ ਵਿੱਚਲੇ ਬੱਚਿਆਂ ਲਈ ਬੁਨਿਆਦੀ ਸਾਖਰਤਾ ਕਲਾਸਾਂ ਦਾ ਆਯੋਜਨ ਕੀਤਾ ਅਤੇ ਚਾਰ ਸਾਲਾਂ ਤੱਕ ਉਨ੍ਹਾਂ ਨੂੰ ਪੜ੍ਹਾਇਆ। ਉਸਨੇ ਗੋਲਡਨ ਨੀਡਲ ਸਿਲਾਈ ਸਕੂਲ ਵਿੱਚ ਵੀ ਭਾਗ ਲਿਆ, ਇੱਕ ਗੁਪਤ ਸਰਕਲ ਜਿੱਥੇ ਉਸਨੇ ਅਤੇ ਹੋਰ ਨੌਜਵਾਨ ਲੜਕੀਆਂ ਨੇ ਉਸਤਾਦ ਮੁਹੰਮਦ ਨਸੇਰ ਰਹਿਆਬ ਦੀ ਨਿਗਰਾਨੀ ਹੇਠ ਸਾਹਿਤਕ ਲਿਖਣ ਦੇ ਹੁਨਰਾਂ 'ਤੇ ਧਿਆਨ ਕੇਂਦ੍ਰਤ ਕਰਦੇ ਹੋਏ ਆਪਣੀ ਪੜ੍ਹਾਈ ਕੀਤੀ। ਇੱਕ ਜਵਾਨ ਕੁੜੀ ਦੇ ਰੂਪ ਵਿੱਚ, ਉਸਨੇ ਇੱਕ ਨਿੱਕੀ ਕਹਾਣੀ ਛਪ[ਵਾਈ, ਜਿਸ ਕਰਕੇ ਤਾਲਿਬਾਨ ਨੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ।
2001 ਵਿੱਚ ਹਮੀਰਾ ਈਰਾਨ ਚਲੀ ਗਈ ਅਤੇ ਆਪਣੀ ਰੁਕੀ ਹੋਈ ਪੜ੍ਹਾਈ ਅੱਗੇ ਤੋਰੀ। ਉਸਨੇ 2005 ਵਿੱਚ ਤਹਿਰਾਨ, ਈਰਾਨ ਵਿੱਚ ਸ਼ਹੀਦ ਬੇਹਸ਼ਤੀ ਯੂਨੀਵਰਸਿਟੀ ਤੋਂ ਫ਼ਾਰਸੀ ਸਾਹਿਤ ਵਿੱਚ ਬੈਚੂਲਰ ਦੀ ਡਿਗਰੀ ਕੀਤੀ, ਅਤੇ 2007 ਵਿੱਚ ਤਹਿਰਾਨ ਵਿੱਚ ਅਲਾਮੇ ਤਬਾਤਾਬਾਈ ਯੂਨੀਵਰਸਿਟੀ ਤੋਂ ਸਾਹਿਤ ਵਿੱਚ ਮਾਸਟਰ ਦੀ ਡਿਗਰੀ ਕੀਤੀ।
2008 ਵਿੱਚ ਜਦੋਂ ਈਰਾਨੀ ਵਿਦਰੋਹ ਹੋਇਆ ਤਾਂ ਕਾਦਰੀ ਤਹਿਰਾਨ ਯੂਨੀਵਰਸਿਟੀ ਵਿੱਚ ਡਾਕਟਰੇਟ ਦੀ ਉਮੀਦਵਾਰ ਸੀ। ਉਹ ਈਰਾਨ ਸਰਕਾਰ ਦੁਆਰਾ ਬੁਨਿਆਦੀ ਮਨੁੱਖੀ ਅਧਿਕਾਰਾਂ ਦੇ ਦਮਨ ਦੇ ਵਿਰੋਧ ਵਿੱਚ ਸਿਆਸੀ ਰੈਲੀਆਂ ਵਿੱਚ ਸ਼ਾਮਲ ਹੋਈ। ਇੱਕ ਵਿਦੇਸ਼ੀ ਨਾਗਰਿਕ ਹੋਣ ਦੇ ਨਾਤੇ, ਉਸ ਨੂੰ ਸਰਕਾਰ-ਵਿਰੋਧੀ ਮੁਜ਼ਾਹਰਿਆਂ ਵਿੱਚ ਹਿੱਸਾ ਲੈਣ ਤੋਂ ਮਨ੍ਹਾ ਕੀਤਾ ਗਿਆ। ਸਿੱਟੇ ਵਜੋਂ, ਹੋਮੀਰਾ ਕਾਦਰੀ ਨੂੰ ਡਾਕਟਰੇਟ ਦੀ ਪੜ੍ਹਾਈ ਪੂਰੀ ਕਰਨ ਦਾ ਮੌਕਾ ਦਿੱਤੇ ਬਿਨਾਂ ਈਰਾਨ ਤੋਂ ਕੱਢ ਦਿੱਤਾ ਗਿਆ। [1]
ਉਸਨੇ ਬਾਅਦ ਨੂੰ 2014 ਵਿੱਚ ਨਵੀਂ ਦਿੱਲੀ, ਭਾਰਤ ਵਿੱਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਫ਼ਾਰਸੀ ਸਾਹਿਤ ਵਿੱਚ ਪੀ.ਐਚ.ਡੀ. ਕੀਤੀ। ਉਸ ਦੇ ਡਾਕਟਰੇਟ ਖੋਜ ਨਿਬੰਧ ਦਾ ਟਾਈਟਲ ਸੀ "ਅਫਗਾਨਿਸਤਾਨ ਦੀਆਂ ਕਹਾਣੀਆਂ ਅਤੇ ਨਾਵਲਾਂ ਵਿੱਚ ਯੁੱਧ ਅਤੇ ਪਰਵਾਸ ਦੀਆਂ ਝਲਕੀਆਂ"। 2015 ਵਿੱਚ, ਉਸਨੇ ਅਮਰੀਕਾ ਵਿੱਚ ਆਇਓਵਾ ਯੂਨੀਵਰਸਿਟੀ ਵਿੱਚ ਇੰਟਰਨੈਸ਼ਨਲ ਰਾਈਟਿੰਗ ਪ੍ਰੋਗਰਾਮ ਪੂਰਾ ਕੀਤਾ। [2]
ਕੈਰੀਅਰ
ਸੋਧੋਇਰਾਨ ਵਿੱਚ ਆਪਣੀ ਰਿਹਾਇਸ਼ ਦੇ ਦੌਰਾਨ, ਕਾਦਰੀ ਇਰਾਨ ਵਿੱਚ ਅਫਗਾਨਿਸਤਾਨ ਆਰਟਸ ਐਂਡ ਕਲਚਰਲ ਐਸੋਸੀਏਸ਼ਨ ਦੀ ਡਾਇਰੈਕਟਰ ਸੀ, ਜਿਸ ਅਹੁਦੇ ਉੱਤੇ ਉਹ 2008 ਤੱਕ ਰਹੀ ਸੀ। ਅਫਗਾਨਿਸਤਾਨ ਪਰਤਣ ਤੋਂ ਬਾਅਦ, ਕਾਦਰੀ ਨੇ ਕਾਬੁਲ ਯੂਨੀਵਰਸਿਟੀ ਵਿੱਚ ਸਹਾਇਕ ਪ੍ਰੋਫੈਸਰ ਵਜੋਂ ਪੜ੍ਹਾਉਣਾ ਸ਼ੁਰੂ ਕੀਤਾ। ਫ਼ਾਰਸੀ ਸਾਹਿਤ ਵਿੱਚ ਉਸਦੀ ਸਾਹਿਤਕ ਪਕੜ ਅਤੇ ਪੇਸ਼ੇਵਰ ਮੁਹਾਰਤ ਦੀ ਮੰਗ ਦੇ ਕਾਰਨ, ਉਸਨੇ ਕਾਬੁਲ ਦੀ ਮਸ਼ਅਲ ਯੂਨੀਵਰਸਿਟੀ ਅਤੇ ਗਰਜਿਸਤਾਨ ਯੂਨੀਵਰਸਿਟੀ ਵਿੱਚ ਲੈਕਚਰ ਵੀ ਦਿੱਤੇ। ਇਸ ਦੇ ਨਾਲ ਹੀ, ਉਸਨੇ ਅਫਗਾਨਿਸਤਾਨ ਵਿੱਚ ਲਿੰਗ ਸਮਾਨਤਾ 'ਤੇ ਕੇਂਦ੍ਰਿਤ ਨਾਗਰਿਕ ਅਧਿਕਾਰਾਂ ਦੀਆਂ ਲਹਿਰਾਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ।
ਹਵਾਲੇ
ਸੋਧੋ- ↑ Gibson, Lydialyle (February 2023). "To The Rescue". Harvard Magazine.
- ↑ "QADERI, Homeira | The International Writing Program". iwp.uiowa.edu. Retrieved 2023-05-28.