ਹਰਚੰਦ ਸਿੰਘ ਬੇਦੀ
ਹਰਚੰਦ ਸਿੰਘ ਬੇਦੀ (1951-2021) ਪਰਵਾਸੀ ਪੰਜਾਬੀ ਸਾਹਿਤ ਆਲੋਚਨਾ ਜਗਤ ਵਿਚ ਸਥਾਪਤ ਸ਼ਖਸੀਅਤ ਸਨ। ਉਹਨਾਂ ਦਾ ਸਾਹਿਤ ਅਧਿਐਨ ਖੇਤਰ ਪਰਵਾਸੀ ਪੰਜਾਬੀ ਸਾਹਿਤ ਰਿਹਾ।
ਹਰਚੰਦ ਸਿੰਘ ਬੇਦੀ | |
---|---|
ਹਰਚੰਦ ਸਿੰਘ ਬੇਦੀ | |
ਜਨਮ | ਅੰਮ੍ਰਿਤਸਰ, ਜ਼ਿਲ੍ਹਾ ਅੰਮ੍ਰਿਤਸਰ (ਭਾਰਤੀ ਪੰਜਾਬ) | 25 ਦਸੰਬਰ 1951
ਕਿੱਤਾ | ਅਧਿਆਪਨ ਅਤੇ ਸਾਹਿਤ ਅਲੋਚਨਾ |
ਭਾਸ਼ਾ | ਪੰਜਾਬੀ |
ਰਾਸ਼ਟਰੀਅਤਾ | ਭਾਰਤੀ |
ਨਾਗਰਿਕਤਾ | ਭਾਰਤੀ |
ਸਿੱਖਿਆ | ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ |
ਕਾਲ | 1970ਵਿਆਂ ਤੋਂ 2021 |
ਸ਼ੈਲੀ | ਅਲੋਚਨਾ, ਪਰਵਾਸੀ ਪੰਜਾਬੀ ਸਾਹਿਤ |
ਵਿਸ਼ਾ | ਸਮਾਜਿਕ |
ਪ੍ਰਮੁੱਖ ਕੰਮ | ਪਰਵਾਸ ਅਤੇ ਪਰਵਾਸੀ ਸਾਹਿਤ ਦੇ ਮਸਲੇ |
ਜੀਵਨ ਅਤੇ ਪੜ੍ਹਾਈ
ਸੋਧੋਹਰਚੰਦ ਸਿੰਘ ਬੇਦੀ ਦਾ ਜਨਮ ਪ੍ਰਸਿੱਧ ਸਾਹਿਤਕਾਰ ਲਾਲ ਸਿੰਘ ਬੇਦੀ ਦੇ ਘਰ ਹੋਇਆ। ਡਾ. ਹਰਚੰਦ ਸਿੰਘ ਬੇਦੀ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਬੀ ਏ ਆਨਰਜ਼ ਪਹਿਲੇ ਦਰਜੇ ਵਿਚ ਪਾਸ ਕੀਤੀ, ਐਮ.ਏ. ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਗੋਲਡ ਮੈਡਲ ਨਾਲ ਪਾਸ ਕੀਤੀ ਐਮ.ਫਿਲ. ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਫਸਟ ਕਲਾਸ ਫਸਟ ਰਹਿ ਕੇ ਪਾਸ ਕੀਤੀ। 1991 ਵਿਚ ਪੀਐਚ.ਡੀ. ਅਤੇ ਫਿਰ ਉਰਦੂ ਅਤੇ ਫਾਰਸੀ ਭਾਸ਼ਾਵਾਂ ਵਿਚ ਡਿਪਲੋਮੇ ਕੀਤੇ।
ਹਰਚੰਦ ਬੇਦੀ ਦੀਆਂ ਪੁਸਤਕਾਂ
ਸੋਧੋ- ਸਮੀਖਿਆ ਸਭਿਆਚਾਰ (1989)
- ਤਰਸੇਮ ਸਿੰਘ ਨੀਲਗਿਰੀ ਦੀ ਗਲਪ ਰਚਨਾ (1991)
- ਨੁਕਤਾ ਨਿਗਾਹ (1992)
- ਬਰਤਾਨਵੀ ਪੰਜਾਬੀ ਗਲਪ :ਨਸਲਵਾਦੀ ਪਰਿਪੇਖ (1996)
- ਪਾਠ ਤੇ ਪ੍ਰਸੰਗ : ਪਰਵਾਸੀ ਪੰਜਾਬੀ ਕਹਾਣੀ (1998)
- ਪਰਵਾਸ 'ਤੇ ਪਰਵਾਸੀ ਸਾਹਿਤ (2005)
- ਪਰਵਾਸ ਦਾ ਸਭਿਆਚਾਰ ਪ੍ਰਸੰਗ (2007)