ਹਰਦਿਆਲ ਸਾਗਰ
ਜ਼ਿੰਦਗੀ
ਸੋਧੋਹਰਦਿਆਲ ਦਾ ਜਨਮ 7 ਮਾਰਚ 1954 ਨੂੰ ਕਪੂਰਥਲੇ ਵਿਖੇ ਪਿਤਾ ਸ਼੍ਰੀ ਇੰਦਰ ਲਾਲ ਅਤੇ ਮਾਤਾ ਇੱਛਰਾਂ ਦੇਵੀ ਦੇ ਘਰ ਹੋਇਆ। ਪੰਜਾਂ ਵਰ੍ਹਿਆਂ ਦੀ ਛੋਟੀ ਉਮਰੇ ਹੀ ਉਸ ਦੀ ਮਾਂ ਦਾ ਦਿਹਾਂਤ ਹੋ ਗਿਆ ਸੀ। ਉਸ ਨੇ ਕਪੂਰਥਲੇ ਤੋਂ ਹੀ ਸਕੂਲੀ ਅਤੇ ਕਾਲਿਜ ਦੀ ਪੜ੍ਹਾਈ ਕੀਤੀ। 1978 ਵਿੱਚ ਉਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਐਮ. ਫਿਲ. ਕੀਤੀ। ਫਿਰ ਉਸ ਨੇ 1978 ਤੋਂ 1982 ਤੱਕ ਡੀ.ਏ. ਵੀ. ਕਾਲਿਜ ਬਟਾਲਾ, ਬੀ.ਯੂ.ਸੀ. ਕਾਲਿਜ ਬਟਾਲਾ, ਡੀ. ਏ. ਵੀ. ਕਾਲਿਜ ਜਲੰਧਰ ਅਤੇ ਸਰਕਾਰੀ ਕਾਲਿਜ ਢੁੱਡੀਕੇ ਵਿੱਚ ਕੰਮ ਕੀਤਾ। ਇਕ ਵਰ੍ਹਾ ਉਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ “ਸਾਹਿਤ ਦੇ ਇਤਿਹਾਸ “ ਦੇ ਖੋਜ ਪ੍ਰਾਜੈਕਟ ਵਿੱਚ ਕੰਮ ਕੀਤਾ। 1985 ਵਿੱਚ ਉਸ ਨੂੰ ਕੇ . ਆਰ. ਐਮ. ਡੀ. ਏ. ਕਾਲਿਜ ਨਕੋਦਰ ਵਿੱਚ ਅਧਿਆਪਨ ਦੀ ਪੱਕੀ ਨੌਕਰੀ ਮਿਲ਼ ਗਈ ਅਤੇ ਉਥੇ ਹੀ ਉਹ 2014 ਵਿੱਚ ਸੇਵਾ ਮੁਕਤ ਹੋਇਆ।
ਗ਼ਜ਼ਲ ਸੰਗ੍ਰਹਿ
ਸੋਧੋ- ਬਿਨ ਸਿਰਨਾਵੇਂ ਪੈਰ (1985)
- ਜੰਗਲ ਦਾ ਕੁਹਰਾਮ (2004)
- ਅਰਜ਼ ਤੋਂ ਐਲਾਨ ਤੱਕ[2]
ਹਵਾਲੇ
ਸੋਧੋ- ↑ "'ਅੰਜੁਮਨ' ਵੱਲੋਂ ਦੂਸਰੇ ਕੁਲ ਹਿੰਦ ਮੁਸ਼ਾਯਰੇ ਦਾ ਅਯੋਜਨ- ਵੱਖ ਵੱਖ ਸ਼ਹਿਰਾਂ ਤੋਂ ਆਏ ਸ਼ਾਇਰ". Punjab Post (in ਅੰਗਰੇਜ਼ੀ (ਅਮਰੀਕੀ)). 2016-10-24. Retrieved 2021-03-07.[permanent dead link]
- ↑ Service, Tribune News. "ਲੋਕਾਈ ਦੇ ਦਰਦ ਦੀ ਸ਼ਾਇਰੀ". Tribuneindia News Service. Retrieved 2021-03-07.[permanent dead link]