ਹਰਨੇਕ ਸਿੰਘ ਕੋਮਲ
ਪੰਜਾਬੀ ਕਵੀ
ਡਾ. ਹਰਨੇਕ ਸਿੰਘ ਕੋਮਲ(15 ਨਵੰਬਰ 1943 - 18 ਜੂਨ 2021) ਪੰਜਾਬੀ ਲੇਖਕ, ਆਲੋਚਕ ਅਤੇ ਅਧਿਆਪਕ ਸਨ।
ਹਰਨੇਕ ਸਿੰਘ ਕੋਮਲ | |
---|---|
ਜਨਮ | ਹਰਨੇਕ ਸਿੰਘ ਕੋਮਲ 15 ਨਵੰਬਰ 1943 ਆਲਮਵਾਲਾ, ਸ੍ਰੀ ਮੁਕਤਸਰ ਸਾਹਿਬ , ਪੰਜਾਬ, ਭਾਰਤ |
ਮੌਤ | 18 ਜੂਨ 2021 | (ਉਮਰ 77)
ਕਿੱਤਾ | ਅਧਿਆਪਨ, ਲੇਖਕ, ਆਲੋਚਕ |
ਭਾਸ਼ਾ | ਪੰਜਾਬੀ, ਅੰਗਰੇਜ਼ੀ, ਹਿੰਦੀ |
ਰਾਸ਼ਟਰੀਅਤਾ | ਭਾਰਤੀ, |
ਸਿੱਖਿਆ | ਡਰਾਫਟਮੈਨ (ਸਿਵਲ), ਐਮ. ਏ. ਪੰਜਾਬੀ, ਪੀਐੱਚ. ਡੀ |
ਅਲਮਾ ਮਾਤਰ | ਪੰਜਾਬ ਪੋਲੀਟੈਕਨਿਕ ਨੀਲੋਖੇੜੀ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ |
ਸ਼ੈਲੀ | ਕਵਿਤਾ, ਕਹਾਣੀ, ਮਿੰਨੀ ਕਹਾਣੀ, ਆਲੋਚਨਾ, ਬਾਲ ਸਾਹਿਤ, ਸੰਪਾਦਨ |
ਸਰਗਰਮੀ ਦੇ ਸਾਲ | 20ਵੀਂ ਸਦੀ ਦੇ ਸੱਤਵੇਂ ਦਹਾਕੇ ਦੇ ਅੰਤ ਤੋਂ |
ਜੀਵਨ ਸਾਥੀ | ਸ਼੍ਰੀਮਤੀ ਮਨਜੀਤ ਕੌਰ |
ਬੱਚੇ | ਪੁੱਤਰੀ ਨਵਦੀਪ ਕੌਰ ਪੁੱਤਰੀ ਸਵਰਨਦੀਪ ਕੌਰ ਪੁੱਤਰ ਗੁਰਵੰਤ ਸਿੰਘ |
ਰਿਸ਼ਤੇਦਾਰ | ਪਿਤਾ ਸ. ਕਿਰਪਾਲ ਸਿੰਘ ਮਾਤਾ ਸ਼੍ਰੀਮਤੀ ਰਾਜ ਕੌਰ |
ਜੀਵਨ
ਸੋਧੋਹਰਨੇਕ ਸਿੰਘ ਦਾ ਜਨਮ 15 ਨਵੰਬਰ 1943 ਨੂੰ ਪਿੰਡ ਆਲਮਵਾਲਾ (ਪਹਿਲਾਂ ਜ਼ਿਲ੍ਹਾ ਫ਼ਿਰੋਜ਼ਪੁਰ ਅਤੇ ਵਰਤਮਾਨ ਜ਼ਿਲ੍ਹਾ ਮੁਕਤਸਰ) ਵਿਖੇ ਪਿਤਾ ਸ. ਕਿਰਪਾਲ ਸਿੰਘ ਅਤੇ ਮਾਤਾ ਸ੍ਰੀਮਤੀ ਰਾਜ ਕੌਰ ਦੇ ਘਰ ਹੋਇਆ।
ਕੈਰੀਅਰ
ਸੋਧੋਡਾ. ਹਰਨੇਕ ਸਿੰਘ ਕੋਮਲ ਨੇ ਆਪਣੀ ਨੌਕਰੀ ਦੀ ਸ਼ੁਰੂਆਤ ਸਿੰਚਾਈ ਵਿਭਾਗ, ਪੰਜਾਬ ਵਿੱਚ ਡਰਾਫਟਸਮੈਨ ਦੇ ਅਹੁਦੇ ਤੋਂ 1962 ਵਿੱਚ ਕੀਤੀ ਸੀ ਪਰ ਇਸ ਵਿਭਾਗ ਵਿਚ ਲੰਮਾਂ ਸਮਾਂ ਟਿਕ ਨਾ ਸਕੇ। ਡਾ. ਕੋਮਲ ਆਪਣੀਆਂ ਪੜ੍ਹਨ ਲਿਖਣ ਦੀਆਂ ਰੁਚੀਆਂ ਕਾਰਨ ਸਿੰਚਾਈ ਵਿਭਾਗ ਦੀ ਨੌਕਰੀ ਤੋਂ ਅਸਤੀਫਾ ਦੇ ਕੇ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਚ ਆਰਜੀ ਲੈਕਚਰਾਰ ਲੱਗ ਗਏ। ਬਾਅਦ ਵਿਚ ਡਾ. ਕੋਮਲ ਦੀ 1979 ਵਿਚ ਡੀ.ਏ.ਵੀ ਕਾਲਜ, ਬਠਿੰਡਾ ਵਿਖੇ ਨਿਯੁਕਤੀ ਹੋ ਗਈ ਅਤੇ ਇਸੇ ਕਾਲਜ ਤੋਂ ਹੀ 2003 ਵਿਚ ਸੇਵਾ ਮੁਕਤ ਹੋਏ।
ਪੁਸਤਕਾਂ
ਸੋਧੋਬੱਚਿਆਂ ਲਈ
ਸੋਧੋ- ਪੰਮੀ ਦਾ ਮੋਤੀ (ਬਾਲ ਨਾਵਲ) (1968)
- ਸੂਹੇ ਫੁੱਲਾਂ ਦੀ ਸੁਗੰਧ (1972)
- ਬਚਪਨ ਦੀਆਂ ਬਾਤਾਂ (2011)
- ਕੁਦਰਤ ਦੀ ਚੰਗੇਰ (2013)
- ਗਾਉਂਦਾ ਹੈ ਬਚਪਨ (2013)
- ਕੁਦਰਤ ਦੇ ਅੰਗ ਸੰਗ (2015)
ਕਵਿਤਾ
ਸੋਧੋ- ਖ਼ਾਲੀ ਘਰ (1979)
- ਪੱਥਰਾਂ ਦੀ ਬਾਰਿਸ਼ (1982)
- ਟੁੱਟੇ ਖੰਭਾਂ ਦੀ ਪਰਵਾਜ਼ (1992)
- ਫੁੱਲ ਹਨ ਇਹ ਕਾਗਜ਼ੀ (2000)
- ਦਰਦ ਸੁਪਨੇ ਤੇ ਗ਼ਜ਼ਲ (2001)
- ਦੋਹਾ ਦਰਪਣ (2006)
- ਦੋਹਾ ਨਿਧੀ (2008)
- ਰਹੇ ਸਲਾਮਤ ਸੱਚ (2013)
- ਦੋਹਾ ਸਰਵਰ (2016)
- ਦੋਹਾ ਸਰਗਮ (2019)
ਆਲੋਚਨਾ
ਸੋਧੋ- ਸੁਨੇਹੁੜੇ: ਇਕ ਅਧਿਐਨ (1973)
- ਭਾਈ ਗੁਰਦਾਸ: ਜੀਵਨ, ਚਿੰਤਨ ਤੇ ਕਲਾ (1986)
- ਭਾਈ ਗੁਰਦਾਸ ਦਾ ਕਾਵਿ-ਲੋਕ (1990)
- ਸਮੀਖਿਆ ਨਿਧੀ (1990)
- ਭਾਈ ਗੁਰਦਾਸ (1994)
- ਭਾਈ ਗੁਰਦਾਸ ਦੀ ਪਹਿਲੀ ਵਾਰ: ਸਾਹਿਤਕ ਪਰਿਪੇਖ (2007)
- ਭਾਈ ਗੁਰਦਾਸ: ਪਾਠ ਤੇ ਪ੍ਰਵਚਨ (2007)
ਮਿੰਨੀ ਕਹਾਣੀ
ਸੋਧੋ- ਪ੍ਰਾਪਤੀ (1996)
- ਜਗਮਗਾਉਂਦਾ ਅਤੀਤ (2005)
ਸੰਪਾਦਨ
ਸੋਧੋ- ਰੰਗ ਦਰਿਆਵਾਂ ਦੇ (1970)