ਹਰਿਭਜਨ ਸਿੰਘ ਭਾਟੀਆ
ਹਰਿਭਜਨ ਸਿੰਘ ਭਾਟੀਆ (ਜਨਮ 22 ਮਈ 1955) ਇੱਕ ਪੰਜਾਬੀ ਵਿਦਵਾਨ, ਸਾਹਿਤ ਆਲੋਚਕ ਅਤੇ ਮੈਟਾ-ਆਲੋਚਕ ਹੈ। ਉਸਨੂੰ ਪੰਜਾਬ ਸਰਕਾਰ ਵਲੋਂ ਸ਼੍ਰੋਮਣੀ ਪੰਜਾਬੀ ਆਲੋਚਕ ਪੁਰਸਕਾਰ-2010 ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਤੋਂ ਪਹਿਲਾਂ ਉਹ ਹੋਰ ਅਨੇਕ ਸਨਮਾਨ ਹਾਸਲ ਕਰ ਚੁੱਕਾ ਹੈ, ਜਿਨ੍ਹਾਂ ਵਿੱਚੋਂ ਪ੍ਰਮੁੱਖ ਹਨ: ਡਾ. ਰਵਿੰਦਰ ਸਿੰਘ ਰਵੀ ਯਾਦਕਾਰੀ ਪੁਰਸਕਾਰ ਅਤੇ ਡਾ. ਜੋਗਿੰਦਰ ਸਿੰਘ ਰਾਹੀ ਯਾਦਗਾਰੀ ਪੁਰਸਕਾਰ। ਪਿਛਲੇ 40 ਸਾਲਾਂ ਦਾ ਅਧਿਆਪਨ ਕਾਰਜ ਅਤੇ 4 ਦਹਾਕਿਆਂ ਤੋਂ ਵੱਧ ਦਾ ਸਮੀਖਿਆ ਕਾਰਜ ਕੀਤਾ ਹੈ। 24 ਪੀਐਚਡੀ ਤੇ 40 ਤੋਂ ਵੱਧ ਐਮਫਿਲ ਦੇ ਵਿਦਿਆਰਥੀਆਂ ਨੂੰ ਪੜ੍ਹਾਇਆ।
ਹਰਿਭਜਨ ਸਿੰਘ ਭਾਟੀਆ | |
---|---|
ਜਨਮ | 22 ਮਈ 1955 |
ਕਿੱਤਾ | ਸਾਹਿਤ ਆਲੋਚਕ, ਅਧਿਆਪਕ |
ਰਾਸ਼ਟਰੀਅਤਾ | ਭਾਰਤੀ |
ਭਾਟੀਆ ਇਸ ਵੇਲੇ ਸਾਹਿਤ ਅਕੈਡਮੀ ਸਲਾਹਕਾਰ ਬੋਰਡ 'ਤੇ ਹੋਣ ਦੇ ਇਲਾਵਾ ਗਿਆਨਪੀਠ ਅਵਾਰਡ ਕਮੇਟੀ ਦਾ ਮੈਂਬਰ ਹੈ। ਉਹ ਹੁਣ ਤੱਕ 100 ਖੋਜ ਪੱਤਰਾਂ ਤੋਂ ਇਲਾਵਾ 21 ਕਿਤਾਬਾਂ ਪ੍ਰਕਾਸ਼ਿਤ ਕਰ ਚੁੱਕਾ ਹੈ।[1][2][3]
ਜੀਵਨ
ਸੋਧੋਹਰਿਭਜਨ ਸਿੰਘ ਭਾਟੀਆ ਦਾ ਜਨਮ 22 ਮਈ 1955 ਨੂੰ ਅੰਮ੍ਰਿਤਸਰ ਵਿਖੇ ਹੋਇਆ। ਉਸਨੇ 1975 ਵਿੱਚ ਕੇ.ਆਰ.ਐਮ.ਡੀ.ਏ.ਵੀ. ਕਾਲਜ, ਨਕੋਦਰ ਤੋਂ ਬੀ.ਏ. ਕੀਤੀ ਅਤੇ 1977 ਵਿੱਚ ਡੀ.ਏ.ਵੀ. ਕਾਲਜ, ਜਲੰਧਰ ਤੋਂ ਐਮ.ਏ. ਕੀਤੀ। ਫਿਰ 1979 ਵਿੱਚ ਐਮ. ਫਿਲ. ਅਤੇ 1981 ਵਿੱਚ ਡਾ. ਆਤਮਜੀਤ ਸਿੰਘ ਦੀ ਨਿਗਰਾਨੀ ਹੇਠ ਪੀ.ਐੱਚ.ਡੀ. ਦੀਆਂ ਡਿਗਰੀਆਂ ਯੂਨੀਵਰਸਿਟੀ ਤੋਂ ਹਾਸਲ ਕੀਤੀਆਂ। ਬਾਅਦ ਵਿੱਚ ਉਸਨੇ ਉਰਦੂ ਅਤੇ ਫ਼ਾਰਸੀ ਦਾ ਡਿਪਲੋਮਾ ਕੀਤਾ।
ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਭਾਸ਼ਾ ਫੈਕਲਟੀ ਦੇ ਡੀਨ ਰਹਿਣ ਤੋਂ ਇਲਾਵਾ ਯੂਨੀਵਰਸਿਟੀ ਦੀ ਸੈਨਟ ਤੇ ਸਿੰਡੀਕੇਟ ਦੇ ਮੈਂਬਰ ਵੀ ਰਿਹਾ ਹੈ। ਉਸ ਨੇ ਯੂਨੀਵਰਸਿਟੀ ਦੇ ਅਕਾਦਮਿਕ ਸਟਾਫ ਕਾਲਿਜ ਵਿਖੇ ਵੀ ਚਾਰ ਵਰ੍ਹੇ ਬਤੌਰ ਡਾਇਰੈਕਟਰ ਜ਼ਿੱਮੇਵਾਰੀ ਨਿਭਾਈ ਹੈ। ਉਹ ਪੰਜਾਬੀ ਅਧਿਐਨ ਸਕੂਲ ਦਾ ਮੁਖੀ ਵੀ ਰਹਿ ਚੁੱਕਿਆ ਹੈ। ਪੰਜਾਬ ਸਰਕਾਰ ਦੇ ਅਦਾਰੇ ਭਾਸ਼ਾ ਵਿਭਾਗ, ਪੰਜਾਬ ਵੱਲੋਂ ਉਸ ਨੂੰ ‘ਸ਼ਿਰੋਮਣੀ ਪੰਜਾਬੀ ਆਲੋਚਕ ਪੁਰਸਕਾਰ ਮਿਲਿਆ ਹੈ।
ਪੁਸਤਕਾਂ
ਸੋਧੋਮੌਲਿਕ
ਸੋਧੋ- ਪੰਜਾਬੀ ਗਲਪ: ਪੜਚੋਲ ਦਰ ਪੜਚੋਲ, ਰਵੀ ਸਾਹਿਤ ਪ੍ਰਕਾਸ਼ਨ, 2020
- ਭਾਰਤੀ ਸਾਹਿਤ ਦੇ ਨਿਰਮਾਤਾ ਜਗਤਾਰ, ਸਾਹਿਤ ਅਕਾਦਮੀ, ਦਿੱਲੀ, 2020
- ਭਾਰਤੀ ਸਾਹਿਤ ਦੇ ਨਿਰਮਾਤਾ ਕਿਸ਼ਨ ਸਿੰਘ, ਸਾਹਿਤ ਅਕਾਦਮੀ, ਦਿੱਲੀ, 2016
- ਭਾਰਤੀ ਸਾਹਿਤ ਦੇ ਨਿਰਮਾਤਾ ਮੋਹਨ ਸਿੰਘ ਦੀਵਾਨਾ, ਸਾਹਿਤ ਅਕਾਦਮੀ, ਦਿੱਲੀ, 2013
- ਸੰਵਾਦ ਪੁਨਰ-ਸੰਵਾਦ, ਰਵੀ ਸਾਹਿਤ ਪ੍ਰਕਾਸ਼ਨ, 2012, 2019
- ਚਿੰਤਨ ਪੁਨਰ-ਚਿੰਤਨ, ਰਵੀ ਸਾਹਿਤ ਪ੍ਰਕਾਸ਼ਨ, 2010, 2015
- ਮਿੱਤਰ ਸੈਨ ਮੀਤ: ਸਵਾਲਾਂ ਦੇ ਰੂਬਰੂ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2014
- ਪੰਜਾਬੀ ਸਾਹਿਤ ਆਲੋਚਨਾ ਦਾ ਇਤਿਹਾਸ , ਪੰਜਾਬੀ ਅਕੈਡਮੀ ਦਿੱਲੀ, 2004
- ਪੰਜਾਬੀ ਗਲਪ : ਸੰਵਾਦ ਤੇ ਸਮੀਖਿਆ, ਵਾਰਿਸ ਸ਼ਾਹ ਫਾਉਂਡੇਸ਼ਨ, ਅਮ੍ਰਿਤਸਰ, 2001
- ਪੰਜਾਬੀ ਆਲੋਚਨਾ: ਸਿਧਾਂਤ ਤੇ ਵਿਹਾਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿਤਸਰ, 1988, 2015
- ਮੌਲਾ ਬਖਸ਼ ਕੁਸ਼ਤਾ: ਜੀਵਨ ਤੇ ਰਚਨਾ (ਸਹਿ ਲੇਖਕ ਡਾ. ਕਰਨੈਲ ਸਿੰਘ ਥਿੰਦ), ਪੰਜਾਬੀ ਯੂਨੀਵਰਸਿਟੀ, ਪਟਿਆਲਾ, 1987
ਸੰਪਾਦਿਤ
ਸੋਧੋ- ਨਾਨਕ ਸਿੰਘ ਦੀ ਰਚਨਾਕਾਰੀ: ਹੁੰਗਾਰਾ ਦਰ ਹੁੰਗਾਰਾ, 2021
- ਆਤਮਜੀਤ ਦੀ ਸ਼ਬਦ ਸਾਧਨਾ: ਪਰਤਾਂ ਤੇ ਪਾਸਾਰ, 2021
- ਇੱਕੀਵੀਂ ਦਾ ਪੰਜਾਬੀ ਨਾਟਕ: ਸਰੂਪ ਤੇ ਸੰਭਾਵਨਾਵਾਂ, 2015
- ਕੌਰਵ ਸਭਾ ਦੀਆਂ ਪਰਤਾਂ, ਲਾਹੌਰ ਬੁੱਕ ਸ਼ਾਪ, ਲੁਧਿਆਣਾ, 2006
- ਸਾਹਿਤ ਅਧਿਐਨ ਵਿਧੀਆਂ: ਵਰਤਮਾਨ ਪਰਿਪੇਖ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿਤਸਰ, 2006
- ਵੀਹਵੀਂ ਸਦੀ ਦੀ ਪੰਜਾਬੀ ਆਲੋਚਨਾ ਦਾ ਸਰੂਪ, ਸਾਹਿਤ ਅਕੈਡਮੀ, ਨਵੀਂ ਦਿੱਲੀ, 2003
- ਡਾ. ਅਤਰ ਸਿੰਘ ਸਾਹਿਤ ਚਿੰਤਨ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿਤਸਰ, 2003
- ਕੁਲਬੀਰ ਸਿੰਘ ਕਾਂਗ ਦੇ ਲਲਿਤ ਨਿਬੰਧ, ਨੈਸ਼ਨਲ ਬੁੱਕ ਸ਼ਾਪ, ਦਿੱਲੀ, 2002
- ਸਵਰਨ ਚੰਦਨ: ਰਚਨਾ ਤੇ ਸੰਦਰਭ, ਵਾਰਿਸ ਸ਼ਾਹ ਫਾਉਂਡਸ਼ੇਨ, ਅਮ੍ਰਿਤਸਰ, 2001
- ਡਾ. ਰਵਿੰਦਰ ਰਵੀ ਦਾ ਚਿੰਤਨ ਸ਼ਾਸਤਰ, ਚੇਤਨਾ ਪ੍ਰਕਾਸ਼ਨ, ਲੁਧਿਆਣਾ, 2000
- ਵੀਹਵੀਂ ਸਦੀ ਦੀ ਪੰਜਾਬੀ ਆਲੋਚਨਾ: ਸੰਵਾਦ ਤੇ ਮੁਲਾਂਕਣ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿਤਸਰ, 1998, 2006
- ਖੋਜ ਦਰਪਣ (ਪੰਜਾਬੀ ਆਲੋਚਨਾ ਵਿਸ਼ੇਸ਼ ਅੰਕ), 1997
- ਸ. ਸੋਜ਼ ਦੀ ਨਾਵਲ ਸੰਵੇਦਨਾ, 1994
- ਸਵਰਨ ਚੰਦਨ ਦੀ ਗਲਪ ਚੇਤਨਾ (ਸੰਪ.), ਵਾਰਿਸ ਸ਼ਾਹ ਫਾਉਂਡੇਸ਼ਨ, ਅਮ੍ਰਿਤਸਰ, 1992
- ਗਿਆਨ ਵਿਗਿਆਨ, (ਸਹਿ-ਸੰਪ.), ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿਤਸਰ, 1990
- ਪੰਜਾਬੀ ਸਾਹਿਤ ਦੀ ਇਤਿਹਾਸਕਾਰੀ (ਸਹਿ-ਸੰਪ., ਜਿਲਦ ਪਹਿਲੀ), ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿਤਸਰ, 1989, 2015
- ਪੰਜਾਬੀ ਸਾਹਿਤ ਦੀ ਇਤਿਹਾਸਕਾਰੀ (ਸਹਿ-ਸੰਪ., ਜਿਲਦ ਦੂਜੀ), ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿਤਸਰ, 1989, 2015