ਹਰਮੀਤ ਵਿਦਿਆਰਥੀ

ਪੰਜਾਬੀ ਕਵੀ

ਹਰਮੀਤ ਵਿਦਿਆਰਥੀ ਪੰਜਾਬੀ ਲੇਖਕ (ਕਵੀ) ਅਤੇ ਵਿਅੰਗਕਾਰ ਹੈ।

ਹਰਮੀਤ ਵਿਦਿਆਰਥੀ
ਹਰਮੀਤ ਵਿਦਿਆਰਥੀ, ਬਠਿੰਡਾ ਵਿੱਚ ਹੋਏ ਇੱਕ ਕਵੀ ਦਰਬਾਰ ਸਮੇਂ 2018 ਵਿੱਚ
ਹਰਮੀਤ ਵਿਦਿਆਰਥੀ, ਬਠਿੰਡਾ ਵਿੱਚ ਹੋਏ ਇੱਕ ਕਵੀ ਦਰਬਾਰ ਸਮੇਂ 2018 ਵਿੱਚ
ਜਨਮ9 ਜਨਵਰੀ 1968
ਕਿੱਤਾਕਵੀ,
ਰਾਸ਼ਟਰੀਅਤਾਭਾਰਤੀ

ਜੀਵਨ ਸੋਧੋ

ਹਰਮੀਤ ਵਿਦਿਆਰਥੀ ਦਾ ਜਨਮ 9 ਜਨਵਰੀ 1968 ਨੂੰ ਫ਼ਿਰੋਜ਼ਪੁਰ ਵਿਖੇ ਹੋਇਆ ਸੀ। ਉਸ ਨੇ ਅੱਠਵੀਂ ਤਕ ਦੀ ਪੜ੍ਹਾਈ ਫ਼ਿਰੋਜ਼ਪੁਰ ਕੀਤੀ। ਉਸਦੇ ਪਿਤਾ ਸ. ਅਮਰੀਕ ਸਿੰਘ ਨਹਿਰ ਵਿਭਾਗ ਵਿੱਚ ਸਨ। ਉਹਨਾ ਦੀ ਬਦਲੀ ਹੋਣ ਕਾਰਨ ਪਰਿਵਾਰ ਫ਼ਰੀਦਕੋਟ ਆ ਗਿਆ। ਇੱਥੋਂ ਦੇ ਬਲਵੀਰ ਹਾਈ ਸਕੂਲ ਤੋਂ ਉਸਨੇ ਦਸਵੀਂ ਕੀਤੀ ਤੇ ਬਰਜਿੰਦਰਾ ਕਾਲਜ ਵਿੱਚ ਉਚੇਰੀ ਪੜ੍ਹਾਈ ਲਈ ਜਾ ਦਾਖਲ ਹੋਇਆ। ਬੀ. ਏ. ਅਤੇ ਐਮ. ਏ. (ਪੰਜਾਬੀ) ਉਸ ਨੇ ਪ੍ਰਾਈਵੇਟ ਕੀਤੀ। ਉਸ ਨੇ ਕਿਸੇ ਅਖਬਾਰ ਨੂੰ ਚਿੱਠੀ ਲਿਖੀ। ਥੱਲੇ ਲਿਖ ਦਿੱਤਾ- ਹਰਮੀਤ ਸਿੰਘ, ਵਿਦਿਆਰਥੀ ਬਰਜਿੰਦਰਾ ਕਾਲਜ ਫ਼ਰੀਦਕੋਟ। ਪਰ ਅਖਬਾਰ ਵਾਲਿਆਂ ਉਸਦਾ ਨਾਂ ਛਾਪਿਆ - ਹਰਮੀਤ ਵਿਦਿਆਰਥੀ, ਬਰਜਿੰਦਰਾ ਕਾਲਜ ਫ਼ਰੀਦਕੋਟ। ਉਸ ਨੂੰ ਇਹ ਨਾਂ ਏਨਾ ਜਚਿਆ ਕਿ ਉਹ ਸਦਾ ਲਈ ਹਰਮੀਤ ਵਿਦਿਆਰਥੀ ਬਣ ਗਿਆ। ਨਹਿਰ ਮਹਿਕਮੇ ਦਾ ਵਰਕ ਮੁਣਸ਼ੀ, ਮੁਹਾਲੀ ਦੀ ਟੈਲੀਵਿਜ਼ਨ ਫੈਕਟਰੀ ਦਾ ਮੁਲਾਜ਼ਮ, ਹੋਮ ਗਾਰਡ ਦਾ ਸਿਪਾਹੀ, ਡੀ. ਸੀ. ਮਾਡਲ ਸਕੂਲ ਦਾ ਪੰਜਾਬੀ ਅਧਿਆਪਕ, ਹੋਮ ਸਾਇੰਸ ਕਾਲਜ ਕਾਉਣੀ ਚ ਕਲਰਕ ਤੇ ਮਾਲ ਪਟਵਾਰੀ ਵਜੋਂ ਉਹ ਕੰਮ ਕਰ ਚੁੱਕਾ ਹੈ। ਹੁਣ ਉਹ ਮਾਲ ਪਟਵਾਰੀ ਵਜੋਂ ਤਾਇਨਾਤ ਹੈ ਅਤੇ ਫ਼ਿਰੋਜ਼ਪੁਰ ਦਾ ਪੱਕਾ ਵਸਨੀਕ ਹੈ।

ਹਰਮੀਤ ਵਿਦਿਆਰਥੀ ਮੂਲ ਰੂਪ ਵਿੱਚ ਇੱਕ ਕਾਰਕੁੰਨ ਹੈ, ਉਹ ਕੇਂਦਰੀ ਪੰਜਾਬੀ ਲੇਖਕ ਸਭਾ, ਦੇਸ਼ ਭਗਤ ਯਾਦਗਾਰ ਹਾਲ, ਬਾਲ ਪ੍ਰੀਤ ਮਿਲਣੀ ਕਾਫ਼ਲਾ, ਪਲਸ ਮੰਚ, ਕਲਾ ਪੀਠ, ਮੋਹਨ ਲਾਲ ਭਾਸਕਰ ਫਾਊਂਡੇਸ਼ਨ, ਰੈਵੇਨਿਊ ਪਟਵਾਰ ਯੂਨੀਅਨ- ਵਿੱਚ ਸਰਗਰਮ ਰਿਹਾ ਹੈ। ਉਹ 'ਸਰਦਲ' ਦੇ ਸੰਪਾਦਕੀ ਬੋਰਡ ਚ ਸੀ। 'ਚਿੰਤਨ' ਦਾ ਸੰਪਾਦਕ ਸੀ। ਇੱਕ ਪ੍ਰਕਾਸ਼ਕ ਵਜੋਂ 'ਚਿੰਤਨ ਪ੍ਰਕਾਸ਼ਨ ਫ਼ਿਰੋਜ਼ਪੁਰ' ਦੇ ਨਾਂ ਹੇਠ ਬਹੁਤ ਸਾਰੀਆਂ ਮਿਆਰੀ ਕਿਤਾਬਾਂ ਵੀ ਛਾਪੀਆਂ। ਉਸ ਨੇ ਭਾਵੇਂ ਵਧੇਰੇ ਛੰਦ ਰਹਿਤ ਨਜ਼ਮ ਹੀ ਲਿਖੀ ਹੈ, ਜਿਸ ਨੂੰ 'ਖੁੱਲ੍ਹੀ ਕਵਿਤਾ' ਵੀ ਆਖਿਆ ਜਾਂਦਾ ਹੈ। ਪਰ ਉਸ ਨੇ ਛੰਦਮਈ ਪ੍ਰਗੀਤਕ ਰਚਨਾਵਾਂ ਗੀਤ, ਗ਼ਜ਼ਲ ਆਦਿ ਦੀ ਵੀ ਓਨੀ ਹੀ ਸਫਲਤਾ ਨਾਲ ਸਿਰਜਣਾ ਕੀਤੀ ਹੈ।

ਰਚਨਾਵਾਂ ਸੋਧੋ

ਕਾਵਿ ਪੁਸਤਕਾਂ ਸੋਧੋ

  • ਆਪਣੇ ਖ਼ਿਲਾਫ਼
  • ਸਮੁੰਦਰ ਬੁਲਾਉਂਦਾ ਹੈ
  • ਉੱਧੜੀ ਹੋਈ ਮੈਂ
  • ਜ਼ਰਦ ਰੁੱਤ ਦਾ ਹਲਫ਼ੀਆ ਬਿਆਨ

ਹਵਾਲੇ ਸੋਧੋ