ਹਰੀਕੇ ਝੀਲ ਜਿਸ ਨੂੰ ਹਰੀਕੇ ਪੱਤਣ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਦੇ ਇਹ ਬਹੁਤ ਡੂੰਘੀ ਅਤੇ ਵੱਡੀ ਪਾਣੀ ਦੀ ਸਿਲ੍ਹੀ ਥਾਂ ਹੈ। ਇਹ ਝੀਲ ਤਰਨਤਾਰਨ ਜ਼ਿਲ੍ਹੇ ਵਿੱਚ ਸਥਿਤ ਹੈ। 1953 ਵਿੱਚ ਹਰੀਕੇ ਦੇ ਸਥਾਂਤ ਤੇ ਸਤਲੁਜ ਦਰਿਆ ਦੇ ਪਾਣੀ ਨੂੰ ਬੰਨ ਕੇ ਇਸ ਝੀਲ ਨੂੰ ਬਣਾਇਆ ਗਿਆ। ਇਥੇ ਸਤਿਲੁਜ ਅਤੇ ਬਿਆਸ ਦਰਿਆਵਾਂ ਦਾ ਸੰਗਮ ਹੁੰਦਾ ਹੈ। ਅੰਮ੍ਰਿਤਸਰ ਤੋਂ ਤਕਰੀਬਨ 70-75 ਕਿਲੋਮੀਟਰ ਦੂਰ ਸਤਲੁਜ ਅਤੇ ਬਿਆਸ ਦਰਿਆਵਾਂ ਦਾ ਸੰਗਮ ਹੁੰਦਾ ਹੈ। ਉੱਥੇ ਬੈਰੀਕੇਡ ਬਣਾ ਕੇ ਪਾਣੀ ਨੂੰ ਦੋ ਨਹਿਰਾਂ ਵਿੱਚ ਮੋੜ ਦਿੱਤਾ ਗਿਆ ਹੈ। ਬੈਰੀਕੇਡ ਤੋਂ ਪਹਿਲਾਂ ਪਾਣੀ ਨੇ ਕਈ ਸੌ ਏਕੜ ਜ਼ਮੀਨ ਨੂੰ ਪੰਜਾਬ ਦੇ ਸਭ ਤੋਂ ਵੱਡੇ ਛੰਭ ਵਿੱਚ ਤਬਦੀਲ ਕੀਤਾ ਹੋਇਆ ਹੈ। ਇਸ ਛੰਭ ਵਿੱਚ ਬਹੁਤ ਸਾਰੇ ਜੰਗਲੀ ਜੀਵ-ਜੰਤੂ ਰਹਿੰਦੇ ਹਨ। ਇੱਥੇ ਸਰਦੀਆਂ ਵਿੱਚ ਪਰਵਾਸੀ ਪੰਛੀਆਂ ਦੇ ਆਉਣ ਨਾਲ ਪੰਛੀਆਂ ਦੀ ਗਿਣਤੀ ਵਧ ਕੇ ਲੱਖਾਂ ਵਿੱਚ ਹੋ ਜਾਂਦੀ ਹੈ।

ਹਰੀਕੇ ਝੀਲ
ਸਥਿਤੀ ਹਰੀਕੇ ਪੰਜਾਬ
ਗੁਣਕ 31°10′N 75°12′E / 31.17°N 75.20°E / 31.17; 75.20ਗੁਣਕ: 31°10′N 75°12′E / 31.17°N 75.20°E / 31.17; 75.20
ਝੀਲ ਦੇ ਪਾਣੀ ਦੀ ਕਿਸਮ ਤਾਜ਼ਾ ਪਾਣੀ ਦੀ ਝੀਲ
ਮੁਢਲੇ ਅੰਤਰ-ਪ੍ਰਵਾਹ ਬਿਆਸ ਅਤੇ ਸਤਲੁਜ ਦਰਿਆ
ਪਾਣੀ ਦਾ ਨਿਕਾਸ ਦਾ ਦੇਸ਼  ਭਾਰਤ
ਖੇਤਰਫਲ 4100 ਹੈਕਟੇਅਰ
ਔਸਤ ਡੂੰਘਾਈ ਕੁਝ ਸਮ
ਵੱਧ ਤੋਂ ਵੱਧ ਡੂੰਘਾਈ 2 ਮੀਟਰ
ਤਲ ਦੀ ਉਚਾਈ 210 ਮੀਟਰ
ਟਾਪੂ 33 ਟਾਪੂ
ਬਸਤੀਆਂ ਹਰੀਕੇ

ਇਤਿਹਾਸਸੋਧੋ

ਇਹ ਝੀਲ ਆਦਮੀ ਦੁਆਰਾ ਬਣਾਈ ਹੋਈ ਹੈ ਜੋ ਕਿ 4100 ਹੈਕਟੇਆਰ ਦੇ ਇਲਾਕੇ ਵਿੱਚ ਤਿੰਨ ਜ਼ਿਲ੍ਹਿਆ ਅੰਮ੍ਰਿਤਸਰ, ਫ਼ਿਰੋਜ਼ਪੁਰ, ਅਤੇ ਕਪੁਰਥਲਾ ਵਿੱਚ ਫੈਲੀ ਹੋਈ ਹੈ।[1][2][3]

ਪ੍ਰਵਾਸੀ ਪੰਛੀਸੋਧੋ

ਹਰੀਕੇ ਝੀਲ ਵਿੱਚ ਸਰਦ ਰੁੱਤ ਸ਼ੁਰੂ ਹੁੰਦਿਆਂ ਹੀ ਦੇਸ਼ਾਂ-ਵਿਦੇਸ਼ਾਂ ਤੋਂ ਵੱਖ-ਵੱਖ ਪ੍ਰਜਾਤੀਆਂ ਦੇ ਪ੍ਰਵਾਸੀ ਪੰਛੀਆਂ ਦੀ ਆਮਦ ਸ਼ੁਰੂ ਹੋ ਗਈ ਹੈ। ਇਹ ਪ੍ਰਵਾਸੀ ਪੰਛੀ, ਜੋ ਰੂਸ, ਸਾਇਬੇਰੀਆ ਤੇ ਹੋਰ ਦੇਸ਼ਾਂ ਤੋਂ ਹਰ ਸਾਲ ਇਸ ਝੀਲ ‘ਚ ਆਉਂਦੇ ਹਨ। ਇਹ ਮਹਿਮਾਨ ਪੰਛੀ ਠੰਡ ਦਾ ਮੌਸਮ ਸ਼ੁਰੂ ਹੋਣ ‘ਤੇ ਇਸ ਪ੍ਰਸਿੱਧ ਝੀਲ ਦੇ ਪਾਣੀ ‘ਚ ਆਪਣਾ ਰੈਣ ਬਸੇਰਾ ਕਰਦੇ ਹਨ ਅਤੇ ਸਰਦ ਰੁੱਤ ਦਾ ਸਾਰਾ ਮੌਸਮ ਇਸ ਝੀਲ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਉਣ ਵਾਲੇ ਇਹ ਵੱਖ-ਵੱਖ ਪ੍ਰਜਾਤੀਆਂ ਦੇ ਪੰਛੀ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹਨ। ਇਸ ਝੀਲ ‘ਚ ਜ਼ਿਆਦਾਤਰ ਪੰਛੀ ਰੂਸ, ਸਾਇਬੇਰੀਆ ਤੇ ਕਜ਼ਾਖ਼ਸਤਾਨ ਤੋਂ ਆਉਂਦੇ ਹਨ ਤੇ ਸਰਦ ਰੁੱਤ ਖਤਮ ਹੋਣ ਤੋਂ ਮੁੜ ਆਪਣੇ ਵਤਨ ਪਰਤ ਜਾਂਦੇ ਹਨ। ਹਰ ਸਾਲ ਲਗਭਗ ਦਸ ਹਜ਼ਾਰ ਪ੍ਰਵਾਸੀ ਪੰਛੀ ਆਉਂਦੇ ਹਨ। ਪ੍ਰਵਾਸੀ ਪੰਛੀਆਂ ਵਿੱਚ ਸਪੁਨ, ਬਿਲ, ਕੁਟ ਰੇਕ ਲੈਂਗ ਗੀਜ਼, ਸ਼ਾਵਲਰ,ਪਿਨਟੇਲ, ਬਾਰ ਰੈਡਿਡਗੀਜ਼, ਕਮਟਿਰਡ, ਗ੍ਰੇਲਲੈਗ, ਕੂਟਸ ਆਦਿ ਪ੍ਰਜਾਤੀ ਦੇ ਪੰਛੀ ਆਏ ਹਨ। ਠੰਡ ਕਾਰਨ ਯੂਰਪ ਵਿੱਚ ਝੀਲਾਂ ਜੰਮ ਜਾਂਦੀਆਂ ਹਨ,ਜਿਸ ਕਾਰਨ ਇਹ ਪੰਛੀ ਪੰਜਾਬ ਦੀਆਂ ਵੱਖ-ਵੱਖ ਝੀਲਾਂ ਵਿੱਚ ਪਹੁੰਚਦੇ ਹਨ ਅਤੇ ਸਭ ਤੋਂ ਜ਼ਿਆਦਾ ਪੰਛੀ ਹਰੀਕੇ ਝੀਲ ਵਿੱਚ ਪਹੁੰਚਦੇ ਹਨ।

ਇਹ ਵੀ ਵੇਖੋਸੋਧੋ

ਰਾਮਸਰ ਸਮਝੌਤਾ

ਹਵਾਲੇਸੋਧੋ