ਹਾਮਿਦ ਮੀਰ
ਹਾਮਿਦ ਮੀਰ (Urdu: حامد مير; ਜਨਮ 23 ਜੁਲਾਈ 1966) ਪਾਕਿਸਤਾਨੀ ਪੱਤਰਕਾਰ, ਖਬਰ ਐਂਕਰ, ਅਤੇ ਸੁਰੱਖਿਆ ਵਿਸ਼ਲੇਸ਼ਕ ਹਨ। ਉਹ ਜੀਓ ਚੈਨਲ ਤੇ ਇਸਲਾਮਾਬਾਦ ਤੋਂ ਸ਼ਾਮ ਨੂੰ ਸਿਆਸਤ ਬਾਰੇ ਪ੍ਰੋਗਰਾਮ ਕੈਪੀਟਲ ਟਾਕ ਕਰਦੇ ਹਨ। 2007 ਚ ਜਨਰਲ ਪਰਵੇਜ਼ ਮੁਸ਼ੱਰਫ਼ ਨੇ ਉਨ੍ਹਾਂ ਨੂੰ ਟੀ ਵੀ ਤੇ ਕੰਮ ਕਰਨ ਤੋਂ ਰੋਕ ਦਿੱਤਾ। ਇਹ ਰੋਕ ਜੂਨ 2008 ਵਿੱਚ ਪੀਪਲਜ਼ ਪਾਰਟੀ ਦੀ ਸਰਕਾਰ ਨੇ ਵੀ ਉਨ੍ਹਾਂ ਤੇ ਲਾਈ।
ਹਾਮਿਦ ਮੀਰ | |
---|---|
حامد مير | |
ਜਨਮ | |
ਰਾਸ਼ਟਰੀਅਤਾ | ਪਾਕਿਸਤਾਨੀ |
ਸਿੱਖਿਆ | ਪੰਜਾਬ ਯੂਨੀਵਰਸਿਟੀ, ਲਾਹੌਰ, ਪਾਕਿਸਤਾਨ ਤੋਂ ਜਨ ਸੰਚਾਰ ਵਿੱਚ ਮਾਸਟਰ ਦੀ ਡਿਗਰੀ |
ਪੇਸ਼ਾ | ਪੱਤਰਕਾਰ |
ਮਹੱਤਵਪੂਰਨ ਕ੍ਰੈਡਿਟ | 30 ਸਾਲ ਦੀ ਉਮਰ ਵਿੱਚ ਇੱਕ ਕੌਮੀ ਰੋਜ਼ਾਨਾ ਦੇ ਸੰਪਾਦਕ ਬਣ ਗਏ ਓਸਾਮਾ ਬਿਨ ਲਾਦੇਨ ਦੀ ਤਿੰਨ ਵਾਰ ਇੰਟਰਵਿਊ ਫਲਸਤੀਨ, ਇਰਾਕ, ਅਫਗਾਨਿਸਤਾਨ, ਲੇਬਨਾਨ, ਚੇਚਨੀਆ, ਬੋਸਨੀਆ, ਕਸ਼ਮੀਰ, ਅਤੇ ਸ਼੍ਰੀ ਲੰਕਾ ਵਿੱਚ ਲੜਾਈਆਂ ਦੀ ਰਿਪੋਰਟਿੰਗ |
ਖਿਤਾਬ | ਕਾਰਜਕਾਰੀ ਸੰਪਾਦਕ ਜੀਓ ਨਿਊਜ਼ ਇਸਲਾਮਾਬਾਦ |
ਬੱਚੇ | 1 ਪੁੱਤਰ, 1 ਧੀ |
ਹਾਮਿਦ ਮੀਰ ਨੇ 11 ਸਤੰਬਰ ਦੇ ਹਮਲੇ ਤੋਂ ਬਾਅਦ ਓਸਾਮਾ ਬਿਨ ਲਾਦੇਨ ਦੀ ਇੰਟਰਵਿਊ ਲਈ ਸੀ। ਆਪਣੇ ਕੈਰੀਅਰ ਦੇ ਦੌਰਾਨ, ਮੀਰ ਨੇ ਵੱਖ ਵੱਖ ਵਿਸ਼ਵ ਨੇਤਾਵਾਂ ਜਿਵੇਂ ਕਿ ਜੌਨ ਕੈਰੀ, ਹਿਲੇਰੀ ਕਲਿੰਟਨ, ਟੋਨੀ ਬਲੇਅਰ, ਕੋਲਿਨ ਪਾਵੇਲ, ਨੈਲਸਨ ਮੰਡੇਲਾ ਅਤੇ ਸ਼ਿਮੋਨ ਪੇਰੇਸ ਦਾ ਵੀ ਇੰਟਰਵਿਊ ਲਿਆ। ਉਸਨੇ ਸ਼ਾਹਰੁਖ ਖਾਨ ਵਰਗੀਆਂ ਮਸ਼ਹੂਰ ਹਸਤੀਆਂ ਦੀ ਇੰਟਰਵਿਊ ਵੀ ਲਈ ਹੈ।[1]
ਉਸ ਨੂੰ ਇਸ ਕੰਮ ਲਈ ਸਿਵਲ ਐਵਾਰਡ ਹਿਲਾਲ-ਏ-ਇਮਤਿਆਜ਼ ਨਾਲ ਸਨਮਾਨਤ ਕੀਤਾ ਗਿਆ। ਸਾਲ 2016 ਵਿੱਚ, ਉਸਨੂੰ "ਮੋਸਟ ਰੇਸਿਲੈਂਟ ਜਰਨਲਿਸਟ ਐਵਾਰਡ" ਸ਼੍ਰੇਣੀ ਵਿੱਚ ਫ੍ਰੀ ਪ੍ਰੈਸ ਅਵਾਰਡ ਨਾਲ ਸਨਮਾਨਤ ਕੀਤਾ ਗਿਆ।[2][3] 2017 ਵਿਚ, ਉਸਨੂੰ ਸਾਬਕਾ ਪ੍ਰਧਾਨ ਮੰਤਰੀ ਜ਼ਫਰਉੱਲਾ ਖਾਨ ਜਮਾਲੀ ਦੁਆਰਾ ਨਿਊਜ਼ ਐਂਕਰ ਦੇ ਤੌਰ 'ਤੇ ਕੰਮ ਕਰਨ ਲਈ ਲਾਈਫ ਟਾਈਮ ਅਚੀਵਮੈਂਟ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ।[4][5]
ਹਵਾਲੇ
ਸੋਧੋ- ↑ "Living like a fugitive". Washington Post. 25 July 2015. Retrieved 26 July 2015.
- ↑ "Hamid Mir wins 'most resilient journalist award'". geo.tv. Geo. 7 November 2016. Retrieved 7 November 2016.
- ↑ "Free Press: Geo's Hamid Mir wins 'Most Resilient Journalist Award'". thenews.com.pk. The News. 7 November 2016. Retrieved 7 November 2016.
- ↑ "Hamid Mir given lifetime achievement award". thenews.com.pk (in ਅੰਗਰੇਜ਼ੀ). Retrieved 17 April 2017.
- ↑ "Seasoned journalist Hamid Mir given lifetime achievement award by alma mater". No. Pakistan Today. 16 April 2017. Retrieved 17 April 2017.