ਹਾਸ਼ਮ ਖਾਨ (ਚਿੱਤਰਕਾਰ)

ਹਾਸ਼ਮ ਖਾਨ (ਜਨਮ 16 ਅਪ੍ਰੈਲ 1941) [1] ਇੱਕ ਬੰਗਲਾਦੇਸ਼ੀ ਚਿੱਤਰਕਾਰ ਹੈ। ਉਸ ਦੇ ਚਿੱਤਰਕਾਰ ਜ਼ਿਆਦਾਤਰ ਬੰਗਲਾਦੇਸ਼ ਦੇ ਪੇਂਡੂ ਜੀਵਨ ਨੂੰ ਕੇਂਦਰਿਤ ਕਰਦੀਆਂ ਹਨ। ਬੰਗਲਾਦੇਸ਼ੀ ਕਲਾ ਅਤੇ ਸਭਿਆਚਾਰ ਨੂੰ ਅਮੀਰ ਬਣਾਉਣ ਵਿੱਚ ਉਸਦਾ ਮਹੱਤਵਪੂਰਣ ਯੋਗਦਾਨ ਹੈ। ਹਾਸ਼ਮ ਖਾਨ ਨੇ ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ ਅਤੇ ਉਸ ਨਾਲ ਸਬੰਧੀ ਕਈ ਕਲਾਵਾਂ ਵਿਚ ਹਿੱਸਾ ਲਿਆ। [2] ਉਹ ਬੰਗਲਾਦੇਸ਼ ਨੈਸ਼ਨਲ ਅਜਾਇਬ ਘਰ ਦਾ ਚੇਅਰਮੈਨ ਹੈ।

ਹਾਸ਼ਮ ਖਾਨ
হাশেম খান
ਜਨਮ (1941-04-16) ਅਪ੍ਰੈਲ 16, 1941 (ਉਮਰ 83)
ਚਾਂਦਪੁਰ ਜ਼ਿਲ੍ਹਾ, ਬੰਗਾਲ ਸਰਕਾਰ, ਬਰਤਾਨਵੀ ਭਾਰਤ
ਰਾਸ਼ਟਰੀਅਤਾਬੰਗਲਾਦੇਸ਼
ਅਲਮਾ ਮਾਤਰਢਾਕਾ ਯੂਨੀਵਰਸਿਟੀ
ਪੁਰਸਕਾਰਏਕੁਸ਼ੀ ਪਦਕ
ਸੁਤੰਤਰਤਾ ਦਿਵਸ ਅਵਾਰਡ

ਕਰੀਅਰ ਸੋਧੋ

ਖਾਨ ਦਾ ਜਨਮ ਮੌਜੂਦਾ ਬੰਗਲਾਦੇਸ਼ ਦੇ ਚਾਂਦਪੁਰ ਜ਼ਿਲ੍ਹੇ ਵਿੱਚ ਹੋਇਆ ਸੀ। ਉਸਨੇ 1961 ਵਿਚ ਢਾਕਾ ਯੂਨੀਵਰਸਿਟੀ ਦੇ ਫਾਈਨ ਆਰਟਸ ਫੈਕਲਟੀ ਤੋਂ ਗ੍ਰੈਜੂਏਸ਼ਨ ਕੀਤੀ। ਉਹ 44 ਸਾਲਾਂ ਤੋਂ ਫਾਈਨ ਆਰਟਸ ਫੈਕਲਟੀ ਵਿਚ ਪ੍ਰੋਫੈਸਰ ਰਿਹਾ। ਉਹ 2007 ਵਿਚ ਰਿਟਾਇਰ ਹੋ ਗਿਆ। [3] ਜਿਵੇਂ ਕਿ ਉਹ ਇੱਕ ਪਿੰਡ ਵਿੱਚ ਜੰਮਿਆ ਅਤੇ ਵੱਡਾ ਹੋਇਆ, ਓਵੇਂ ਹੀ ਉਸਦੇ ਕੰਮ 'ਚ ਪਿੰਡ ਦੀ ਕੁਦਰਤੀ ਸੁੰਦਰਤਾ, ਪੇਂਡੂ ਜੀਵਨ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਜਾਹਿਰ ਹੁੰਦੀਆਂ ਹਨ। ਉਸ ਦੀ ਡਰਾਇੰਗ ਦੀ ਸ਼ੈਲੀ ਵੱਖਰੀ ਹੈ। ਉਸਨੇ ਕਿਤਾਬ ਦੇ ਕਵਰਾਂ ਅਤੇ ਦ੍ਰਿਸ਼ਟਾਂਤ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।[4] [5]

ਪ੍ਰਦਰਸ਼ਨੀਆਂ ਸੋਧੋ

  • ਇਲਸਟ੍ਰੇਸ਼ਨ ਸ਼ੋਅ, ਟੋਕਿਓ, ਜਪਾਨ, 1989
  • ਬੰਗਲਾਦੇਸ਼ ਸ਼ਿਲਪਕਲਾ ਅਕੈਡਮੀ, ਢਾਕਾ, 1992
  • ਬੰਗਲਾਦੇਸ਼ ਨੈਸ਼ਨਲ ਅਜਾਇਬ ਘਰ, ਢਾਕਾ, 2000
  • ਸ਼ਿਲਪਾਂਗਨ ਗੈਲਰੀ, ਢਾਕਾ, 2002
  • ਬੰਗਾਲ ਗੈਲਰੀ ਆਫ਼ ਫਾਈਨ ਆਰਟਸ, ਢਾਕਾ, 2005

ਅਵਾਰਡ ਸੋਧੋ

  • ਏਕੁਸ਼ੀ ਪਦਕ (1992) [6]
  • ਸੁਤੰਤਰਤਾ ਦਿਵਸ ਅਵਾਰਡ (2011)

ਹਵਾਲੇ ਸੋਧੋ

  1. "PM greets painter Hashem Khan on his birthday". The Daily Star. April 17, 2016. Retrieved April 28, 2016.
  2. "Hashem Khan felicitated after Independence Day Award win". The Daily Star. April 6, 2011. Retrieved April 7, 2016.
  3. "Hashem Khan turns 72". The Daily Star. April 18, 2013. Archived from the original on ਅਪ੍ਰੈਲ 2, 2015. Retrieved ਜਨਵਰੀ 3, 2021. {{cite news}}: Check date values in: |archive-date= (help)
  4. "Hashem Khan » Bengal Foundation".
  5. "Hashem Khan: The making of an artist". Daily Sun. October 25, 2010. Archived from the original on April 2, 2015. Archived April 2, 2015[Date mismatch], at the Wayback Machine.
  6. "Hashem Khan". Dhaka Art Center. Retrieved April 7, 2016.